Fact Check: ਇਹ ਪੁਲਿਸ ਮੁਲਾਜ਼ਮ RSS ਦਾ ਸੇਵਕ ਨਹੀਂ, ਰਾਜਸਥਾਨ ਦੇ ਬੂੰਦੀ ਤੋਂ MLA ਅਸ਼ੋਕ ਡੋਗਰਾ ਹਨ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੁਲਿਸ ਮੁਲਾਜ਼ਮ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਰਦੀ ਵਿਚ ਨਜ਼ਰ ਆ ਰਿਹਾ ਇਹ ਪੁਲਿਸ ਮੁਲਾਜ਼ਮ RSS ਦਾ ਕਾਰਜਕਰਤਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ।

ਵਾਇਰਲ ਤਸਵੀਰ ਵਿਚ ਨਜ਼ਰ ਆ ਰਿਹਾ ਪੁਲਿਸ ਮੁਲਾਜ਼ਮ ਅਤੇ RSS ਦੀ ਪੋਸ਼ਾਕ ਵਿਚ ਲੋਕਸਭਾ ਸਪੀਕਰ ਨਾਲ ਨਜ਼ਰ ਆ ਰਹੇ ਵਿਅਕਤੀ ਵੱਖ-ਵੱਖ ਸ਼ਕਸੀਅਤਾਂ ਹਨ, ਜਿਨ੍ਹਾਂ ਦਾ ਨਾਂ ਅਸ਼ੋਕ ਡੋਗਰਾ ਹੈ ਅਤੇ ਉਹ ਰਾਜਸਥਾਨ ਦੇ ਬੂੰਦੀ ਵਿਧਾਨਸਭਾ ਹਲਕੇ ਤੋਂ ਭਾਜਪਾ ਦੇ ਮੌਜੂਦਾ MLA ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਅਮਰੇਸ਼ ਮਿਸ਼ਰਾ (Amaresh Misra) ਨੇ ਇੱਕ ਵਾਇਰਲ ਹੋ ਰਹੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਇਸੇ #ਕਰਕੇ ਲੋਕ CAA ਮੁੱਦੇ ਤੇ ਹੋ ਰਹੀ #ਹਿੰਸਾ ਵਿੱਚ ਪੁਲਿਸ ਨੂੰ #ਦੋਸ਼ੀ ਮੰਨਦੇ ਆ… ਕਿਉਂਕਿ RSS ਦੇ ਲੋਕ #ਬਿਨਾਂ ਨਾਮ ਬੈਚ ਦੇ ਪੁਲਿਸ ਦੀ #ਵਰਦੀ ਪਾ ਲੋਕਾਂ ਨੂੰ #ਕੁੱਟ ਰਹੇ ਆ”

ਪੜਤਾਲ

ਸੋਸ਼ਲ ਮੀਡੀਆ ਸਰਚ ਵਿਚ ਸਾਨੂੰ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਵਾਇਰਲ ਹੋ ਰਹੇ ਪੁਲਿਸ ਮੁਲਾਜ਼ਮ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਦਿੱਲੀ ਵਿਚ ਨਾਗਰਿਕਤਾ ਸੋਧ ਬਿਲ ਅਤੇ NRC ਖਿਲਾਫ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਕਿਸੇ ਵਿਅਕਤੀ ਨੇ ਇਸ ਵੀਡੀਓ ਨੂੰ ਰਿਕੋਰਡ ਕੀਤਾ ਸੀ, ਜਿਹੜਾ ਬਾਅਦ ਵਿਚ ਤੇਜ਼ੀ ਨਾਲ ਵਾਇਰਲ ਹੋਇਆ।

https://twitter.com/santoshspeed/status/1208106514558308352?ref_src=twsrc%5Etfw%7Ctwcamp%5Etweetembed%7Ctwterm%5E1208106514558308352&ref_url=https%3A%2F%2Fwww.vishvasnews.com%2Fpolitics%2Ffact-check-police-office-without-badge-is-not-rss-activist-but-bjp-mla-ashok-dogra-from-bundi-constituency%2F

ਵਾਇਰਲ ਤਸਵੀਰ ਵਿਚ ਜਿਹੜੇ ਵਿਅਕਤੀ ਦੇ ਪੁਲਿਸ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਮੌਜੂਦਾ ਲੋਕਸਭਾ ਸਪੀਕਰ ਓਮ ਬਿਰਲਾ ਦੇ ਨਾਲ ਨਜ਼ਰ ਆ ਰਹੇ ਹਨ। ਓਮ ਬਿਰਲਾ ਦੀ ਫੇਸਬੁੱਕ ਪ੍ਰੋਫ਼ਾਈਲ ਸਰਚ ਕਰਨ ‘ਤੇ 21 ਦਸੰਬਰ 2016 ਨੂੰ ਅਪਲੋਡ ਕੀਤੀ ਗਈ ਸਾਨੂੰ ਕੁਝ ਤਸਵੀਰਾਂ ਮਿਲੀਆਂ, ਜਿਸਦੇ ਵਿਚ ਵਾਇਰਲ ਵਿਅਕਤੀ ਦੀ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ।

ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਸਾਰੀਆਂ ਤਸਵੀਰਾਂ, ‘ਸਰਕਾਰੀ ਕਾਲਜ ਬੂੰਦੀ ਵਿਚ ਸਟੂਡੈਂਟ ਦਫਤਰ ਦਾ ਉਦਘਾਟਨ ਅਤੇ ਸੋਂਹ ਚੁੱਕ ਸਮਾਗਮ ਸਮਾਰੋਹ ਦੀਆਂ ਹਨ।’ ਕਈ ਤਸਵੀਰਾਂ ਵਿਚ ਓਮ ਬਿਰਲਾ ਓਸੇ ਵਿਅਕਤੀ ਨਾਲ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਤਸਵੀਰ ਦਿੱਲੀ ਪੁਲਿਸ ਦੀ ਵਰਦੀ ਵਿਚ RSS ਦੇ ਸੇਵਕ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਹੈ।


ਲੋਕਸਭਾ ਸਪੀਕਰ ਓਮ ਬਿਰਲਾ ਨਾਲ ਨਜ਼ਰ ਆ ਰਹੇ ਬੂੰਦੀ ਤੋਂ MLA ਅਸ਼ੋਕ ਡੋਗਰਾ

ਵਿਸ਼ਵਾਸ ਟੀਮ ਨੇ ਇਸ ਤਸਵੀਰ ਨੂੰ ਲੈ ਕੇ ਬੂੰਦੀ ਨਿਵਾਸੀ ਅਤੇ ਪੱਤਰਕਾਰ ਰਘੁ ਅਦਿਤ੍ਯ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ, ‘’ਓਮ ਬਿਰਲਾ ਨਾਲ ਨਜ਼ਰ ਆ ਰਹੇ ਵਿਅਕਤੀ ਬੂੰਦੀ ਵਿਧਾਨਸਭਾ ਹਲਕੇ ਤੋਂ BJP MLA ਅਸ਼ੋਕ ਡੋਗਰਾ ਹਨ।‘’

ਕੇਂਦਰੀ ਨਿਰਵਾਚਨ ਅਯੋਗ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸਦੀ ਪੁਸ਼ਟੀ ਹੁੰਦੀ ਹੈ। ਅਯੋਗ ਨੂੰ ਦਿੱਤੇ ਗਏ ਹਲਫਨਾਮੇ ਵਿਚ ਅਸ਼ੋਕ ਡੋਗਰਾ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ।


ਬੂੰਦੀ ਤੋਂ MLA ਅਸ਼ੋਕ ਡੋਗਰਾ ਦਾ ਹਲਫਨਾਮਾ (Source- ECI)

ਦੋਵੇਂ ਤਸਵੀਰਾਂ ਨੂੰ ਮਿਲਾ ਕੇ ਦੇਖਣ ‘ਤੇ ਸਾਫ ਹੋ ਜਾਂਦਾ ਹੈ ਕਿ ਵਾਇਰਲ ਤਸਵੀਰ ਵਿਚ ਨਜ਼ਰ ਆ ਰਹੇ ਪੁਲਿਸ ਮੁਲਾਜ਼ਮ ਅਤੇ RSS ਦੀ ਪੋਸ਼ਾਕ ਵਿਚ ਦਿੱਸ ਰਹੇ ਵਿਅਕਤੀ ਵੱਖ-ਵੱਖ ਸ਼ਕਸੀਅਤਾਂ ਹਨ। RSS ਦੀ ਪੋਸ਼ਾਕ ਵਿਚ ਲੋਕਸਭਾ ਸਪੀਕਰ ਓਮ ਬਿਰਲਾ ਨਾਲ ਨਜ਼ਰ ਆ ਰਿਹਾ ਵਿਅਕਤੀ ਬੂੰਦੀ ਵਿਧਾਨਸਭਾ ਹਲਕਾ ਤੋਂ BJP MLA ਅਸ਼ੋਕ ਡੋਗਰਾ ਹਨ।

ਨਤੀਜਾ: ਵਾਇਰਲ ਤਸਵੀਰ ਵਿਚ ਨਜ਼ਰ ਰਹੇ ਪੁਲਿਸ ਮੁਲਾਜ਼ਮ ਅਤੇ RSS ਦੀ ਪੋਸ਼ਾਕ ਵਿਚ ਲੋਕਸਭਾ ਸਪੀਕਰ ਨਾਲ ਨਜ਼ਰ ਆ ਰਹੇ ਵਿਅਕਤੀ ਵੱਖ-ਵੱਖ ਸ਼ਕਸੀਅਤਾਂ ਹਨ, ਜਿਨ੍ਹਾਂ ਦਾ ਨਾਂ ਅਸ਼ੋਕ ਡੋਗਰਾ ਹੈ ਅਤੇ ਉਹ ਰਾਜਸਥਾਨ ਦੇ ਬੂੰਦੀ ਵਿਧਾਨਸਭਾ ਖੇਤਰ ਤੋਂ ਭਾਜਪਾ ਦੇ ਮੌਜੂਦਾ MLA ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts