ਕਿਸੇ ਅਣਪਛਾਤੇ ਵਿਅਕਤੀ ਦੀ ਨਸ਼ੇ ਵਿੱਚ ਧੁੱਤ ਹੋ ਕੇ ਨਗਨ ਅਵਸਥਾ ਵਿੱਚ ਨੱਚਣ ਦੇ ਵੀਡੀਓ ਨੂੰ ਬੀਜੇਪੀ ਦੇ ਕਾਲਪਨਿਕ ਵਿਧਾਇਕ ਅਨਿਲ ਉਪਾਧਿਆਯ ਦੇ ਨਾਮ ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਬੀਜੇਪੀ ‘ਚ ਅਨਿਲ ਉਪਾਧਿਆਯ ਨਾਮ ਦਾ ਕੋਈ ਵਿਅਕਤੀ ਵਿਧਾਇਕ ਦੇ ਅਹੁਦੇ ਤੇ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ‘ਚ ਨਸ਼ੇ ਵਿੱਚ ਧੁੱਤ ਇੱਕ ਵਿਅਕਤੀ ਨੂੰ ਅਰਧ ਨਗਨ ਅਵਸਥਾ ਵਿੱਚ ਕਿਸੇ ਹੋਟਲ ਦੇ ਕਮਰੇ ‘ਚ ਥਿਰਕਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਧੁੱਤ ਵਿਅਕਤੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਵਿਧਾਇਕ ਅਨਿਲ ਉਪਾਧਿਆਯ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਅਤੇ ਦੁਸ਼ਪ੍ਰਚਾਰ ਪਾਇਆ। ਜਿਸ ਵਿਅਕਤੀ ਦੇ ਵੀਡੀਓ ਨੂੰ ਬੀਜੇਪੀ ਵਿਧਾਇਕ ਅਨਿਲ ਉਪਾਧਿਆਯ ਦਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ, ਅਜਿਹਾ ਕੋਈ ਵਿਧਾਇਕ ਬੀਜੇਪੀ ‘ਚ ਮੌਜੂਦ ਨਹੀਂ ਹੈ। ਸੋਸ਼ਲ ਮੀਡੀਆ ਤੇ ਅਨਿਲ ਉਪਾਧਿਆਯ ਇੱਕ ਕਾਲਪਨਿਕ ਪਾਤਰ ਹੈ, ਜੋ ਸਮੇਂ-ਸਮੇਂ ਤੇ ਬੀਜੇਪੀ ਵਿਧਾਇਕ ਦੇ ਨਾਂ ਉੱਪਰ ਵੱਖ-ਵੱਖ ਵੀਡੀਓ ਜਾਂ ਤਸਵੀਰਾਂ ਦੇ ਨਾਲ ਵਾਇਰਲ ਹੁੰਦਾ ਰਹਿੰਦਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Arjun Yaduwanshi’ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , ”बीजेपीविधायक अनिलउपाध्याय
बेटी बचाअो बेटी पढ़ाअो का विकास करते हुए।”
ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਸੋਸ਼ਲ ਮੀਡੀਆ ਦੇ ਦੂਜੇ ਪਲੇਟਫਾਰਮਾਂ ਤੇ ਵੀ ਇਹ ਵੀਡੀਓ ਕਾਫੀ ਵਾਇਰਲ ਹੈ। ਟਵਿੱਟਰ ਤੇ ਵੀ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਸਰਚ ਵਿੱਚ ਸਾਨੂੰ ਅਨਿਲ ਉਪਾਧਿਆਯ ਦੇ ਨਾਂ ਦਾ ਕੋਈ ਅਜਿਹਾ ਨੇਤਾ ਨਹੀਂ ਮਿਲਿਆ, ਜੋ ਭਾਰਤੀ ਜਨਤਾ ਪਾਰਟੀ (ਬੀਜੇਪੀ ) ਨਾਲ ਜੁੜਿਆ ਹੋਇਆ ਹੈ। myneta.info ਵੈੱਬਸਾਈਟ ਉੱਪਰ ਸਾਨੂੰ ਅਨਿਲ ਉਪਾਧਿਆਯ ਦੇ ਨਾਮ ਤੋਂ ਕਈ ਨੇਤਾਵਾਂ ਦਾ ਜ਼ਿਕਰ ਮਿਲਿਆ, ਪਰ ਇਨ੍ਹਾਂ ਵਿੱਚੋਂ ਕੋਈ ਵੀ ਬੀਜੇਪੀ ਨਾਲ ਜੁੜਿਆ ਹੋਇਆ ਨਹੀਂ ਸੀ।
ਇਸ ਤੋਂ ਪਹਿਲਾਂ ਵੀ ਕਈ ਵੀਡੀਓ ਅਤੇ ਤਸਵੀਰਾਂ ਅਨਿਲ ਉਪਾਧਿਆਯ ਦੇ ਨਾਂ ਤੇ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਹੈ। ਹਾਲੀਆ ਵਾਇਰਲ ਵੀਡੀਓ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਬੀਜੇਪੀ ਦੇ ਸੀਨੀਅਰ ਨੇਤਾ ਸੁਧਾਂਸ਼ੂ ਤ੍ਰਿਵੇਦੀ ਦੇ ਨਾਂ ਤੇ ਵਾਇਰਲ ਹੋਇਆ ਸੀ। ਅਸੀਂ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਹੋਰ ਦਾਅਵਿਆਂ ਵਾਂਗ ਫਰਜ਼ੀ ਪਾਇਆ ਸੀ ।
ਵਿਸ਼ਵਾਸ ਨਿਊਜ਼ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੇ ਵਿਅਕਤੀ ਦੀ ਸੁਤੰਤਰ ਪਛਾਣ ਦੀ ਪੁਸ਼ਟੀ ਨਹੀਂ ਕਰਦਾ ਹੈ, ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਨਿਲ ਉਪਾਧਿਆਯ ਨਾਮ ਤੋਂ ਬੀਜੇਪੀ ਦਾ ਕੋਈ ਵਿਧਾਇਕ ਨਹੀਂ ਹੈ। ਅਸਲ ‘ਚ ਸੋਸ਼ਲ ਪਲੇਟਫਾਰਮ ਤੇ ਅਨਿਲ ਉਪਾਧਿਆਯ ਇੱਕ ਕਾਲਪਨਿਕ ਪਾਤਰ ਹੈ, ਜੋ ਸਮੇਂ-ਸਮੇਂ ਤੇ ਬੀਜੇਪੀ ਵਿਧਾਇਕ ਦੇ ਨਾਂ ਉੱਪਰ ਵੱਖ-ਵੱਖ ਵੀਡੀਓਜ਼ ਅਤੇ ਫੋਟੋਆਂ ਨਾਲ ਵਾਇਰਲ ਹੁੰਦਾ ਰਹਿੰਦਾ ਹੈ। ਵਿਸ਼ਵਾਸ ਨਿਊਜ਼ ਨੇ ਇਸ ਨੂੰ ਲੈ ਕੇ ਦਿੱਲੀ ਬੀਜੇਪੀ ਦੇ ਇੱਕ ਬੁਲਾਰੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ,’ ਇਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ,ਜਦੋਂ ਇਸ ਨਾਂ ਦਾ ਕੋਈ ਵਿਅਕਤੀ ਹੀ ਸਾਡੀ ਪਾਰਟੀ ਵਿੱਚ ਨਹੀਂ ਹੈ।’
ਅਨਿਲ ਉਪਾਧਿਆਯ ਦੇ ਨਾਂ ਤੇ ਹੁਣ ਤੱਕ ਵਾਇਰਲ ਹੋਈਆਂ ਤਸਵੀਰਾਂ ਅਤੇ ਵੀਡੀਓਜ਼ ਦੀ ਤੱਥ ਜਾਂਚ ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਚ ਦਿੱਤੀ ਜਾਣਕਾਰੀ ਵਿੱਚ ਖੁਦ ਨੂੰ ਸਮਾਜਵਾਦੀ ਪਾਰਟੀ ਦਾ ਵਰਕਰ ਦੱਸਿਆ ਹੈ। ਛੇ ਹਜ਼ਾਰ ਤੋਂ ਵੱਧ ਲੋਕ ਉਨ੍ਹਾਂ ਦੀ ਪ੍ਰੋਫਾਈਲ ਨੂੰ ਫੋਲੋ ਕਰਦੇ ਹਨ।
ਨਤੀਜਾ: ਕਿਸੇ ਅਣਪਛਾਤੇ ਵਿਅਕਤੀ ਦੀ ਨਸ਼ੇ ਵਿੱਚ ਧੁੱਤ ਹੋ ਕੇ ਨਗਨ ਅਵਸਥਾ ਵਿੱਚ ਨੱਚਣ ਦੇ ਵੀਡੀਓ ਨੂੰ ਬੀਜੇਪੀ ਦੇ ਕਾਲਪਨਿਕ ਵਿਧਾਇਕ ਅਨਿਲ ਉਪਾਧਿਆਯ ਦੇ ਨਾਮ ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਬੀਜੇਪੀ ‘ਚ ਅਨਿਲ ਉਪਾਧਿਆਯ ਨਾਮ ਦਾ ਕੋਈ ਵਿਅਕਤੀ ਵਿਧਾਇਕ ਦੇ ਅਹੁਦੇ ਤੇ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।