ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। 2018 ਦੇ ਇਟਾਰਸੀ ਦੇ ਵੀਡੀਓ ਨੂੰ ਕੁਝ ਲੋਕ ਹੁਣ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਕੁਝ ਯੁਵਕ-ਯੁਵਤੀਆਂ ਨੂੰ ਭਾਜਪਾ ਖਿਲਾਫ ਸਹੁੰ ਚੁੱਕਦੇ ਹੋਏ ਦੇਖਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ। ਪਤਾ ਚੱਲਿਆ ਕਿ 26 ਜਨਵਰੀ 2018 ਦਾ ਇੱਕ ਵੀਡੀਓ ਹੁਣ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਮੱਧ ਪ੍ਰਦੇਸ਼ ਦੇ ਇਟਾਰਸੀ ਦਾ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਨਿਕਲੀ।
ਕੀ ਹੈ ਵਾਇਰਲ ਪੋਸਟ ਵਿਚ ?
ਟਵਿੱਟਰ ਹੈਂਡਲ ਮਨਜੀਤ ਬੱਗਾ ਨੇ 30 ਅਕਤੂਬਰ ਨੂੰ ਇੱਕ ਵੀਡੀਓ ਅਪਲੋਡ ਕਰਦਿਆਂ ਦਾਅਵਾ ਕੀਤਾ: ‘ਕਿੰਨਾ ਵੱਡਾ ਸ਼ੜਯੰਤ੍ਰ ਹੋ ਰਿਹਾ ਹੈ ਦੇਸ਼ ਦੇ ਖਿਲਾਫ ਉਹ ਵੀ ਸਕੂਲਾਂ ਵਿੱਚ। ਬੱਚਿਆਂ ਦੇ ਅੰਦਰ ਵੀ ਕਿਹੜਾ ਜ਼ਹਿਰ ਭਰ ਰਹੇ ਹਨ। ਇਸ ਵੀਡੀਓ ਨੂੰ ਇੰਨਾ ਵਾਇਰਲ ਕਰੋ ਜਿਸ ਨਾਲ ਕਿ ਇਸ ਸਕੂਲ ਨੂੰ ਹਮੇਸ਼ਾ ਲਈ ਬੰਦ ਹੋਣਾ ਚਾਹੀਦਾ ਅਤੇ ਸਕੂਲ ਦੇ ਪ੍ਰਿੰਸੀਪਲ ਤੇ ਕਾਰਵਾਈ ਹੋਣੀ ਚਾਹੀਦੀ ।
ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ । ਇਸਦਾ ਆਰਕਾਈਵ ਵਰਜਨ ਇੱਥੇ ਵੇਖੋ ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ InVID ਟੂਲ ਦਾ ਇਸਤੇਮਾਲ ਕੀਤਾ । ਇਸ ਦੇ ਜ਼ਰੀਏ ਵਾਇਰਲ ਵੀਡੀਓ ਦੇ ਕਈ ਗਰੇਬਸ ਕੱਢ ਕੇ ਫਿਰ ਗੂਗਲ ਰਿਵਰਸ ਇਮੇਜ ਵਿੱਚ ਸਰਚ ਕੀਤਾ। ਸਾਨੂੰ ਜ਼ੀ ਨਿਊਜ਼ ਦੀ ਇੱਕ ਖਬਰ ਮਿਲੀ। 28 ਜਨਵਰੀ 2018 ਨੂੰ ਪ੍ਰਕਾਸ਼ਿਤ ਇਸ ਖਬਰ ਵਿੱਚ ਦੱਸਿਆ ਗਿਆ ਕਿ ਮੱਧ ਪ੍ਰਦੇਸ਼ ਦੇ ਇਟਾਰਸੀ ਦੇ ਵਿਜੈਲਕਸ਼ਮੀ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਟਿਊਟ ਵਿੱਚ ਰਾਸ਼ਟਰ ਝੰਡੇ ਦੇ ਥੱਲੇ ਵਿਦਿਆਰਥੀਆਂ ਨੇ ਬੀਜੇਪੀ ਦੇ ਖਿਲਾਫ ਸਹੁੰ ਚੁੱਕੀ ।
ਵਾਇਰਲ ਵੀਡੀਓ ਸਾਨੂੰ ਏ.ਐਨ. ਆਈ ਦੇ ਟਵੀਟਰ ਹੈਂਡਲ ਤੇ ਵੀ ਮਿਲਿਆ । ਇਸਨੂੰ 28 ਜਨਵਰੀ 2018 ਨੂੰ ਟਵੀਟ ਕੀਤਾ ਗਿਆ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਇਟਾਰਸੀ ਤੋਂ ਪ੍ਰਕਾਸ਼ਿਤ ਨਈ ਦੁਨੀਆ ਦੇ ਬਿਊਰੋ ਚੀਫ ਅਰਵਿੰਦ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ 26 ਜਨਵਰੀ 2018 ਦੀ ਹੈ। ਉਸ ਸਮੇਂ ਇਟਾਰਸੀ ਦੇ ਇੱਕ ਸੰਸਥਾ ਨੇ ਆਪਣੇ ਵਿਦਿਆਰਥੀਆਂ ਨੂੰ ਭਾਜਪਾ ਖਿਲਾਫ ਸਹੁੰ ਚੁਕਾਈ ਸੀ।
ਜਾਂਚ ਦੇ ਅੰਤ ਵਿੱਚ, ਅਸੀਂ ਮੱਧ ਪ੍ਰਦੇਸ਼ ਦੇ ਪੁਰਾਣੇ ਵੀਡੀਓ ਨੂੰ ਹੁਣ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ । ਸਾਨੂੰ ਪਤਾ ਲੱਗਾ ਕਿ ਟਵਿੱਟਰ ਹੈਂਡਲ ਮਨਜੀਤ ਬੱਗਾ ਕੈਨੇਡਾ ਦਾ ਰਹਿਣ ਵਾਲਾ ਹੈ। ਇਨ੍ਹਾਂ ਦੇ ਅਕਾਊਂਟ ਨੂੰ ਅਕਤੂਬਰ 2012 ਨੂੰ ਬਣਾਇਆ ਗਿਆ ਸੀ। ਇਸ ਪ੍ਰੋਫਾਈਲ ਨੂੰ 45 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। 2018 ਦੇ ਇਟਾਰਸੀ ਦੇ ਵੀਡੀਓ ਨੂੰ ਕੁਝ ਲੋਕ ਹੁਣ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।