Fact Check: ਹਰਿਆਣਾ ਵਿਚ ਖੇਤੀ ਕਾਨੂੰਨ ਦੇ ਵਿਰੋਧ ਵਿਚ ਹੋਏ ਪ੍ਰਦਰਸ਼ਨ ਦੇ ਵੀਡੀਓ ਨੂੰ ਬਿਹਾਰ ਦਾ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ
ਹਰਿਆਣਾ ਵਿਚ ਹੋਏ ਵਿਰੋਧ ਪ੍ਰਦਰਸ਼ਨ ਦੇ ਵੀਡੀਓ ਨੂੰ ਬਿਹਾਰ ਵਿਚ ਹੋਏ ਵਿਰੋਧ ਪ੍ਰਦਰਸ਼ਨ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
- By: Abhishek Parashar
- Published: Nov 10, 2020 at 07:18 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿਚ ਕੁਝ ਲੋਕਾਂ ਨੂੰ ਕਾਲੇ ਝੰਡੇ ਨਾਲ ਵਿਰੋਧ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਹਾਰ ਦਾ ਹੈ, ਜਿਥੇ ਭਾਜਪਾ ਦੇ ਨੇਤਾਵਾਂ ਨੂੰ ਜਨਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹ ਕਰਨ ਵਾਲਾ ਨਿਕਲਿਆ। ਬਿਹਾਰ ਵਿਚ ਭਾਜਪਾ ਨੇਤਾਵਾਂ ਦੇ ਵਿਰੋਧ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਹਰਿਆਣਾ ਵਿਚ ਹੋਏ ਪੁਰਾਣੇ ਵਿਰੋਧ ਪ੍ਰਦਰਸ਼ਨ ਦਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Pardhan Lakhwinder ਨੇ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ, “ਬਿਹਾਰ ਵਿੱਚ ਭਾਜਪਾ ਦਾ ਵਿਰੋਧ ਕਰਦੇ ਆਮ ਲੋਕ ਜਿੱਤਾਗੇ ਜਰੂਰ ਜੰਗ ਜਾਰੀ ਰੱਖੀਉ”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
2 ਮਿੰਟ 20 ਸੈਕੰਡ ਦੇ ਵੀਡੀਓ ਵਿਚ 19 ਸੈਕੰਡ ਦੇ ਫਰੇਮ ਵਿਚ ਪੁਲਿਸ ਦੀ ਇੱਕ ਗੱਡੀ ਨੂੰ ਵੇਖਿਆ ਜਾ ਸਕਦਾ ਹੈ, ਜਿਸਦੇ ਉੱਤੇ ਹਰਿਆਣਾ ਪੁਲਿਸ ਲਿਖਿਆ ਹੋਇਆ ਹੈ। ਜੇਕਰ ਵਿਰੋਧ ਪ੍ਰਦਰਸ਼ਨ ਦਾ ਇਹ ਵੀਡੀਓ ਬਿਹਾਰ ਦਾ ਹੁੰਦਾ ਤਾਂ ਜਰੂਰ ਬਿਹਾਰ ਪੁਲਿਸ ਸ਼ਾਮਲ ਹੁੰਦੀ, ਨਾ ਕਿ ਹਰਿਆਣਾ ਪੁਲਿਸ। ਦੈਨਿਕ ਜਾਗਰਣ ਦੇ ਬਿਹਾਰ ਡਿਜੀਟਲ ਪ੍ਰਭਾਰੀ ਅਮਿਤ ਆਲੋਕ ਨੇ ਵੀ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ, ‘ਵਾਇਰਲ ਹੋ ਰਿਹਾ ਵੀਡੀਓ ਬਿਹਾਰ ਵਿਚ ਹੋਏ ਪ੍ਰਦਰਸ਼ਨ ਦਾ ਨਹੀਂ ਹੈ।
ਵੀਡੀਓ ਦੇ ਅਸਲੀ ਸੋਰਸ ਨੂੰ ਲੱਭਣ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਇਸਦੇ ਕੀ-ਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਵਿਚ ਸਾਨੂੰ ਕਈ ਸੋਸ਼ਲ ਮੀਡੀਆ ਯੂਜ਼ਰ ਦੀ ਪ੍ਰੋਫ਼ਾਈਲ ‘ਤੇ ਇਹ ਵੀਡੀਓ ਮਿਲਿਆ।
ਫੇਸਬੁੱਕ ਯੂਜ਼ਰ ‘Harmeet Singh’ ਨੇ ਇਸ ਵੀਡੀਓ ਨੂੰ 18 ਅਕਤੂਬਰ ਨੂੰ ਆਪਣੀ ਪ੍ਰੋਫ਼ਾਈਲ ਤੋਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਇਹ ਵੇਖੋ ਹਰਿਆਣਾ ਵਿਚ ਭਾਜਪਾ ਨੂੰ ਕਿਸਾਨ ਕਿੰਨਾ ਭਿਆਨਕ ਸਮਰਥਨ ਦੇ ਰਹੇ ਹਨ… ਬਿਹਾਰ ਦੇ ਲੋਕੋਂ ਤੁਸੀਂ ਵੀ ਵੇਖ ਲਵੋ, ਹਰਿਆਣਾ ਵਿਚ ਤਾਂ ਭਾਜਪਾ ਦੀ ਹੀ ਸਰਕਾਰ ਹੈ ਨਾ।”
ਕੀਵਰਡ ਨਾਲ ਸਰਚ ਕਰਨ ‘ਤੇ ਸਾਨੂੰ The Tribune ਦੇ Youtube ਚੈੱਨਲ ‘ਤੇ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹਰਿਆਣਾ ਅੰਦਰ ਹੋਏ ਪ੍ਰਦਰਸ਼ਨ ਦਾ ਜਿਕਰ ਹੈ।
ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ‘ਅੰਬਾਲਾ ਦੇ ਸਾਂਸਦ ਰਤਨ ਲਾਲ ਕਟਾਰੀਆ, ਕੁਰਕਸ਼ੇਤਰ ਦੇ ਸਾਂਸਦ ਨਾਯਬ ਸੈਣੀ ਅਤੇ ਅੰਬਾਲਾ ਭਾਜਪਾ ਪ੍ਰਮੁੱਖ ਰਾਜੇਸ਼ ਬਟੋਰਾ ਦੀ ਅਗੁਆਈ ਵਿਚ ਕੱਢੀ ਗਈ ਟ੍ਰੈਕਟਰ ਰੈਲੀ ਨੂੰ ਨਰਾਇਣਗੜ੍ਹ ਵਿਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।’
ਇਸ ਵੀਡੀਓ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਵਾਇਰਲ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Pardhan Lakhwinder ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਹਰਿਆਣਾ ਵਿਚ ਹੋਏ ਵਿਰੋਧ ਪ੍ਰਦਰਸ਼ਨ ਦੇ ਵੀਡੀਓ ਨੂੰ ਬਿਹਾਰ ਵਿਚ ਹੋਏ ਵਿਰੋਧ ਪ੍ਰਦਰਸ਼ਨ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਹਾਰ ਦਾ ਹੈ, ਜਿਥੇ ਭਾਜਪਾ ਦੇ ਨੇਤਾਵਾਂ ਨੂੰ ਜਨਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- Claimed By : FB User- Pardhan Lakhwinder
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...