Fact Check: ਜਾਦੂਈ ਕੰਬਲ ਦਾ ਵਾਇਰਲ ਦਾਅਵਾ ਫਰਜ਼ੀ, 40% ਖਰਾਬ ਹਨ ਇਸ ਵਿਕਲਾਂਗ ਦੀਆਂ ਟੰਗਾਂ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਗਲਤ ਪਾਇਆ। ਇਸ ਕੰਬਲ ਵੰਡਣ ਸਮਾਰੋਹ ਨੂੰ 19 ਜਨਵਰੀ 2020 ਨੂੰ ਡਿਜੀਟਲ ਸਾਕਸ਼ਰਤਾ ਸੰਸਥਾਨ ਨਾਂ ਦੇ ਇੱਕ NGO ਨੇ ਕਰਵਾਇਆ ਸੀ, ਕਿਸੇ ਪੋਲੀਟੀਕਲ ਧਿਰ ਨੇ ਨਹੀਂ। ਵੀਡੀਓ ਵਿਚ ਵ੍ਹੀਲਚੇਅਰ ਤੋਂ ਉੱਠਕੇ ਚਲਦਾ ਦਿਸ ਰਿਹਾ ਵਿਅਕਤੀ 40% ਵਿਕਲਾਂਗ ਹੈ।
- By: Pallavi Mishra
- Published: Feb 11, 2020 at 06:44 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ 26 ਸੈਕੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਵ੍ਹੀਲਚੇਅਰ ‘ਤੇ ਬੈਠੇ ਵਿਅਕਤੀ ਨੂੰ ਇੱਕ ਕੰਬਲ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਵ੍ਹੀਲਚੇਅਰ ‘ਤੇ ਬੈਠਾ ਵਿਅਕਤੀ ਆਪਣੇ ਆਪ ਨੂੰ ਵਿਕਲਾਂਗ ਦਸਦਾ ਹੈ ਅਤੇ ਆਪਣਾ ਨਾਂ ਰਮੇਸ਼ ਸਿੰਘ ਦਸਦਾ ਹੈ। ਵੀਡੀਓ ਦੇ ਅਖੀਰ ਵਿਚ ਇਹ ਵਿਅਕਤੀ ਵ੍ਹੀਲਚੇਅਰ ਤੋਂ ਉੱਠਕੇ ਚਲਦਾ ਹੋਇਆ ਨਜ਼ਰ ਆਉਂਦਾ ਹੈ। ਇਸ ਵੀਡੀਓ ਨੂੰ ਕਈ ਥਾਂ ‘ਤੇ ਜਾਦੂਈ ਕੰਬਲ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਕਈ ਥਾਂ ‘ਤੇ ਵੀਡੀਓ ਨੂੰ ਰਾਜਨੀਤਿਕ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਇਸ ਕੰਬਲ ਵੰਡਣ ਸਮਾਰੋਹ ਨੂੰ 19 ਜਨਵਰੀ 2020 ਨੂੰ ਡਿਜੀਟਲ ਸਾਕਸ਼ਰਤਾ ਸੰਸਥਾਨ ਨਾਂ ਦੇ ਇੱਕ NGO ਨੇ ਕਰਵਾਇਆ ਸੀ, ਕਿਸੇ ਪੋਲੀਟੀਕਲ ਧਿਰ ਨੇ ਨਹੀਂ। ਵੀਡੀਓ ਵਿਚ ਵ੍ਹੀਲਚੇਅਰ ਤੋਂ ਉੱਠਕੇ ਚਲਦਾ ਦਿਸ ਰਿਹਾ ਵਿਅਕਤੀ 40% ਵਿਕਲਾਂਗ ਹੈ।
ਕੀ ਹੋ ਰਿਹਾ ਹੈ ਵਾਇਰਲ?
26 ਸੈਕੰਡ ਦੇ ਇਸ ਵਾਇਰਲ ਵੀਡੀਓ ਵਿਚ ਵ੍ਹੀਲਚੇਅਰ ‘ਤੇ ਬੈਠੇ ਇੱਕ ਵਿਅਕਤੀ ਨੂੰ ਇੱਕ ਕੰਬਲ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਵ੍ਹੀਲਚੇਅਰ ‘ਤੇ ਬੈਠਾ ਵਿਅਕਤੀ ਆਪਣੇ ਆਪ ਨੂੰ ਵਿਕਲਾਂਗ ਦਸਦਾ ਹੈ ਅਤੇ ਆਪਣਾ ਨਾਂ ਰਮੇਸ਼ ਸਿੰਘ ਦਸਦਾ ਹੈ। ਵੀਡੀਓ ਦੇ ਅਖੀਰ ਵਿਚ ਇਹ ਵਿਅਕਤੀ ਵ੍ਹੀਲਚੇਅਰ ਤੋਂ ਉੱਠਕੇ ਚਲਦਾ ਹੋਇਆ ਨਜ਼ਰ ਆਉਂਦਾ ਹੈ।
ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਜਾਦੂਈ ਕੰਬਲ! ਕੰਬਲ ਮਿਲਣ ਤੋਂ ਬਾਅਦ ਤੁਰੰਤ ਠੀਕ ਹੋਇਆ ਵਿਕਲਾਂਗ🤫🤔”
ਇਸ ਪੋਸਟ ਦੇ ਆਰਕਾਈਵਡ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਪਿੱਛੇ ਇੱਕ ਬੈਨਰ ਲੱਗਾ ਦਿੱਸ ਰਿਹਾ ਹੈ। ਇਸ ਬੈਨਰ ਉੱਤੇ ਡਿਜੀਟਲ ਸਾਕਸ਼ਰਤਾ ਸੰਸਥਾਨ ਲਿਖਿਆ ਵੇਖਿਆ ਜਾ ਸਕਦਾ ਹੈ।
ਹੁਣ ਅਸੀਂ ਇੰਟਰਨੇਟ ‘ਤੇ ਡਿਜੀਟਲ ਸਾਕਸ਼ਰਤਾ ਸੰਸਥਾਨ ਸਰਚ ਕੀਤਾ ਤਾਂ ਪਤਾ ਚਲਿਆ ਕਿ ਇਹ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਪੈਂਦਾ ਇੱਕ NGO ਹੈ। ਲੱਭਣ ‘ਤੇ ਸਾਨੂੰ ਡਿਜੀਟਲ ਸਾਕਸ਼ਰਤਾ ਸੰਸਥਾਨ NGO ਦਾ ਫੇਸਬੁੱਕ ਪੇਜ ਮਿਲਿਆ। ਇਸ ਪੇਜ ‘ਤੇ ਸਾਨੂੰ “ਅਭੀਤਕ” ਨਾਂ ਦੇ ਇੱਕ ਚੈੱਨਲ ਦਾ ਵੀਡੀਓ ਮਿਲਿਆ, ਜਿਸਨੂੰ ਇਸੇ ਪੇਜ ਨੇ ਸ਼ੇਅਰ ਕੀਤਾ ਸੀ। ਵੀਡੀਓ ਵਿਚ ਇਸੇ ਵਾਇਰਲ ਵੀਡੀਓ ਬਾਰੇ ਦੱਸਿਆ ਗਿਆ ਸੀ। ਵੀਡੀਓ ਮੁਤਾਬਕ, ਇਸ ਵਿਅਕਤੀ ਦਾ ਨਾਂ ਰਮੇਸ਼ ਸਿੰਘ ਹੈ ਅਤੇ ਇਹ 40% ਵਿਕਲਾਂਗ ਹੈ। ਇਸ ਪੇਜ ‘ਤੇ ਕੰਬਲ ਵੰਡਣ ਸਮਾਰੋਹ ਦੇ ਹੋਰ ਵੀ ਕਈ ਵੀਡੀਓ ਅਤੇ ਫੋਟੋ ਸਨ। ਸਾਰਿਆਂ ਵਿਚ ਇਨ੍ਹਾਂ ਲੋਕਾਂ ਨੂੰ ਇੱਕ ਵ੍ਹੀਲਚੇਅਰ ‘ਤੇ ਬਿਠਾ ਕੇ ਕੰਬਲ ਵੰਡੇ ਜਾ ਰਹੇ ਸਨ। ਵੱਧ ਲੋਕ ਚਲ ਕੇ ਆ ਰਹੇ ਸਨ ਅਤੇ ਫੇਰ ਵ੍ਹੀਲਚੇਅਰ ‘ਤੇ ਬੈਠ ਕੇ ਫੋਟੋ ਖਿਚਵਾ ਰਹੇ ਸਨ। ਸਾਰਿਆਂ ਦੇ ਤੋਰ ਵਿਚ ਫਰਕ ਸਾਫ ਨਜ਼ਰ ਆ ਰਿਹਾ ਸੀ।
ਇਸਦੇ ਬਾਅਦ ਅਸੀਂ NGO ਦੇ ਸੰਚਾਲਕ ਰਵੀ ਸੈਣੀ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਵੀਡੀਓ 19 ਜਨਵਰੀ ਦਾ ਹੈ ਜਦੋਂ ਅਸੀਂ ਬਿਜਨੌਰ ਦੇ ਸਯੋਹਾਰਾ ਵਿਚ ਕੰਬਲ ਵੰਡਣ ਸਮਾਰੋਹ ਆਯੋਜਿਤ ਕੀਤਾ ਸੀ। ਇਸ ਪ੍ਰੋਗਰਾਮ ਵਿਚ ਰਮੇਸ਼ ਸਿੰਘ ਨੂੰ ਵੀ ਕੰਬਲ ਦਿੱਤਾ ਗਿਆ ਸੀ। ਰਮੇਸ਼ 40 ਪ੍ਰਤੀਸ਼ਤ ਵਿਕਲਾਂਗ ਹੈ। ਡਿਜੀਟਲ ਸਾਕਸ਼ਰਤਾ ਸੰਸਥਾਨ ਇੱਕ NGO ਹੈ, ਜਿਸਦਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਇਹ ਪ੍ਰੋਗਰਾਮ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ, ਡਿਜੀਟਲ ਸਾਕਸ਼ਰਤਾ ਸੰਸਥਾਨ NGO ਨੇ ਆਪ ਆਯੋਜਿਤ ਕੀਤਾ ਸੀ।” ਉਨ੍ਹਾਂ ਨੇ ਰਾਜੇਸ਼ ਸਿੰਘ ਦਾ ਵਿਕਲਾਂਗ ਕਾਰਡ ਵੀ ਸ਼ੇਅਰ ਕੀਤਾ।
ਇਸਦੇ ਬਾਅਦ ਅਸੀਂ ਅਭੀਤੱਕ ਨਿਊਜ਼ ਚੈੱਨਲ ਦੇ ਫੋਟੋ ਪੱਤਰਕਾਰ ਨਿਜ਼ਾਮ ਅਹਿਮਦ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਪ੍ਰੋਗਰਾਮ ਡਿਜੀਟਲ ਸਾਕਸ਼ਰਤਾ ਸੰਸਥਾਨ NGO ਨੇ ਸਯੋਹਾਰਾ ਵਿਚ ਕਰਵਾਇਆ ਸੀ। ਮੇਰੀ ਜਾਣਕਾਰੀ ਵਿਚ ਇਸ ਪ੍ਰੋਗਰਾਮ ਵਿਚ ਕਿਸੇ ਵੀ ਰਜਨੀਤਿਕ ਪਾਰਟੀ ਦਾ ਹੱਥ ਨਹੀਂ ਸੀ। ਨਾਲ ਹੀ, ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਵੀ ਵਿਕਲਾਂਗ ਸੀ। ਉਸ ਦਿਨ ਸਾਰੇ ਵਿਕਲਾਂਗਾ ਨੂੰ ਵ੍ਹੀਲਚੇਅਰ ‘ਤੇ ਬੈਠਾ ਕੇ ਕੰਬਲ ਦਿੱਤੇ ਜਾ ਰਹੇ ਸਨ। ਇਨ੍ਹਾਂ ਵਿਚ ਕੁੱਝ ਦੇਖਣ ਵਿਚ ਠੀਕ ਲੱਗ ਰਹੇ ਸਨ ਪਰ ਉਨ੍ਹਾਂ ਦੀ ਚਾਲ ਵਿਚ ਫਰਕ ਸੀ। ਮੈਂ ਆਪ ਰਮੇਸ਼ ਸਿੰਘ ਦਾ ਇੰਟਰਵਿਓ ਕੀਤਾ ਸੀ। ਉਨ੍ਹਾਂ ਦੀ ਟੰਗਾਂ 40 ਪ੍ਰਤੀਸ਼ਤ ਖਰਾਬ ਹਨ।”
ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Jarnail Singh Gholia ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਇਸ ਅਕਾਊਂਟ ਦੀ ਸੋਸ਼ਲ ਸਕੈਨਿੰਗ ‘ਤੇ ਪਤਾ ਚਲਿਆ ਕਿ ਇਹ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਗਲਤ ਪਾਇਆ। ਇਸ ਕੰਬਲ ਵੰਡਣ ਸਮਾਰੋਹ ਨੂੰ 19 ਜਨਵਰੀ 2020 ਨੂੰ ਡਿਜੀਟਲ ਸਾਕਸ਼ਰਤਾ ਸੰਸਥਾਨ ਨਾਂ ਦੇ ਇੱਕ NGO ਨੇ ਕਰਵਾਇਆ ਸੀ, ਕਿਸੇ ਪੋਲੀਟੀਕਲ ਧਿਰ ਨੇ ਨਹੀਂ। ਵੀਡੀਓ ਵਿਚ ਵ੍ਹੀਲਚੇਅਰ ਤੋਂ ਉੱਠਕੇ ਚਲਦਾ ਦਿਸ ਰਿਹਾ ਵਿਅਕਤੀ 40% ਵਿਕਲਾਂਗ ਹੈ।
- Claim Review : ਜਾਦੂਈ ਕੰਬਲ! ਕੰਬਲ ਮਿਲਣ ਤੋਂ ਬਾਅਦ ਤੁਰੰਤ ਠੀਕ ਹੋਇਆ ਵਿਕਲਾਂਗ
- Claimed By : FB User- Jarnail Singh Gholia
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...