: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਝੂਠਾ ਸਾਬਿਤ ਹੋਇਆ ਹੈ। ਵਾਇਰਲ ਵੀਡੀਓ ਵਿੱਚ ਦਿੱਖ ਰਹੀ ਔਰਤ ਭਾਜਪਾ ਸੰਸਦ ਮੇਨਕਾ ਗਾਂਧੀ ਨਹੀਂ, ਬਲਕਿ ਕਾਂਗਰਸ ਨੇਤਾ ਡੌਲੀ ਸ਼ਰਮਾ ਹੈ, ਜਿਨ੍ਹਾਂ ਨੇ ਯੂ.ਪੀ ਦੇ ਗਾਜ਼ੀਆਬਾਦ ਤੋਂ 2019 ਦੀਆਂ ਲੋਕ ਸਭਾ ਚੋਣਾਂ ਵੀ ਲੜੀਆਂ ਸਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਔਰਤ ਨੂੰ ਕੋਰੋਨਾ ਮਹਾਮਾਰੀ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿੱਚ ਬੀਜੇਪੀ ਸਾਂਸਦ ਮੇਨਕਾ ਗਾਂਧੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਝੂਠਾ ਸਾਬਿਤ ਹੋਇਆ । ਵਾਇਰਲ ਵੀਡੀਓ ਕਾਂਗਰਸੀ ਨੇਤਾ ਡੌਲੀ ਸ਼ਰਮਾ ਦਾ ਹੈ, ਜਿਨ੍ਹਾਂ ਨੇ 2019 ਵਿੱਚ ਗਾਜ਼ੀਆਬਾਦ, ਯੂ.ਪੀ ਤੋਂ ਸੰਸਦ ਮੈਂਬਰ ਦੀ ਚੌਣਾਂ ਲੜਿਆ ਸੀ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਪੇਜ “ਬਾਜ਼ ਵਾਲ਼ੀ ਅੱਖ,Eagle eye ” ਨੇ 5 ਸਿਤੰਬਰ ਕੋ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕੀ “ਚਲੋ ਅੱਜ ਇੱਕ ਦੀ ਜਮੀਰ ਤਾਂ ਜਾਗੀ।” ਵੀਡੀਓ ਵਿੱਚ ਲਿਖਿਆ ਹੋਇਆ ਹੈ “ਭਾਜਪਾ ਸੰਸਦ ਸ਼੍ਰੀਮਤੀ ਮੇਨਕਾ ਗਾਂਧੀ ਜੀ ਦੀ ਹੰਜੂ ਭਰੀ
ਦਿਲ ਦੀ ਗੱਲ ਸੁਣੋ”
ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਬਾਰੇ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਖੋਜਣਾ ਸ਼ੁਰੂ ਕੀਤਾ। ਜੇਕਰ ਭਾਜਪਾ ਨੇਤਾ ਮੇਨਕਾ ਗਾਂਧੀ ਨੇ ਆਪਣੀ ਪਾਰਟੀ ਬਾਰੇ ਅਜਿਹਾ ਕੁਝ ਕਿਹਾ ਹੁੰਦਾ ਤਾਂ ਉਹ ਖਬਰ ਵਿੱਚ ਜ਼ਰੂਰ ਆਉਣਾ ਸੀ , ਪਰ ਸਾਨੂੰ ਐਦਾਂ ਦੀ ਕੋਈ ਖਬਰ ਕੀਤੇ ਵੀ ਪਬਲਿਸ਼ ਨਹੀਂ ਮਿਲੀ ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਸੁਣਿਆ । ਵਾਇਰਲ ਵੀਡੀਓ 3 ਮਿੰਟ 31 ਸੈਕਿੰਡ ਦਾ ਹੈ ਅਤੇ ਪਹਿਲੇ 10 ਸਕਿੰਟਾਂ ਵਿੱਚ ਹੀ ਔਰਤ ਨੂੰ ਆਪਣੀ ਉਮਰ 36 ਸਾਲਾਂ ਦੱਸਦੇ ਹੋਏ ਸੁਣਿਆ ਜਾ ਸਕਦਾ ਹੈ । ਅਸੀਂ ਚੁਨਾਵ ਆਯੋਗ ਦੀ ਅਧਿਕਾਰਤ ਵੈਬਸਾਈਟ ਉਤੇ ਗਏ, ਜਿੱਥੇ ਮੇਨਕਾ ਗਾਂਧੀ ਦੁਆਰਾ ਮਾਰਚ 2014 ਵਿੱਚ ਸ਼ਪਥਪੱਤਰ ਜਮਾ ਕੀਤਾ ਗਿਆ ਸੀ। ਇਸ ਹਲਫਨਾਮੇ ਵਿੱਚ ਉਨ੍ਹਾਂ ਨੇ ਆਪਣੀ ਉਮਰ 57 ਸਾਲ ਦੱਸੀ ਸੀ , ਜਿਸ ਮੁਤਾਬਿਕ ਹੁਣ ਉਨ੍ਹਾਂ ਦੀ ਉਮਰ 64 ਸਾਲ ਹੈਂ ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਉਨ੍ਹਾਂ ਦੀ ਪ੍ਰੋਫਾਈਲ ਲੋਕ ਸਭ ਦੀ ਵੈਬਸਾਈਟ ਤੇ ਵੀ ਚੈੱਕ ਕੀਤੀ । ਇੱਥੇ ਉਨ੍ਹਾਂ ਦੀ ਜਨਮ ਮਿਤੀ 26 ਅਗਸਤ 1956 ਦੱਸੀ ਗਈ ਹੈ । ਤੁਸੀਂ ਇੱਥੇ ਕਲਿਕ ਕਰਕੇ ਉਨ੍ਹਾਂ ਦੀ ਪ੍ਰੋਫਾਈਲ ਨੂੰ ਦੇਖ ਸਕਦੇ ਹੋ।
ਫਿਰ ਅਸੀਂ ਡੌਲੀ ਸ਼ਰਮਾ ਦੇ ਫੇਸਬੁੱਕ ਅਕਾਊਂਟ ਨੂੰ ਖੋਜੀਆਂ । ਸਾਨੂੰ ਇਹ ਵਾਇਰਲ ਵੀਡੀਓ ਡੌਲੀ ਸ਼ਰਮਾ ਦੇ ਅਧਿਕਾਰਤ ਫੇਸਬੁੱਕ ਪੇਜ ਤੇ 20 ਅਪ੍ਰੈਲ 2021 ਨੂੰ ਸਾਂਝਾ ਕੀਤਾ ਮਿਲਿਆ। ਅਸਲ ਵਿਚ 20 ਅਪ੍ਰੈਲ 2021 ਨੂੰ ਕਾਂਗਰਸ ਨੇਤਾ ਡੌਲੀ ਸ਼ਰਮਾ ਨੇ ਇੱਕ ਫੇਸਬੁੱਕ ਲਾਈਵ ਕੀਤਾ ਸੀ , ਉਸੇ ਲਾਈਵ ਵੀਡੀਓ ਵਿਚੋਂ ਇਹ ਵੀਡੀਓ ਕੱਟ ਕੇ ਵਾਇਰਲ ਕੀਤੀ ਜਾ ਰਹੀ ਹੈ। 22 ਮਿੰਟ 54 ਸੈਕੰਡ ਦੇ ਇਸ ਫੇਸਬੁੱਕ ਵੀਡੀਓ ਵਿੱਚ, ਵਾਇਰਲ ਵੀਡੀਓ ਦਾ ਹਿੱਸਾ 14 ਮਿੰਟ 16 ਸੈਕੰਡ ਤੋਂ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੋਇਆ ਸੀ “एक दूसरे की मदद करो – इंसानियत सबसे बड़ा धर्म है । आज हर चीज़ से ऊपर उठकर हिंदुस्तानी बनो , अपने आस पास के लोगों के लिए कुछ करो । 🙏🙏🙏🙏🙏 डी.एम साहब लिस्ट के नाम पर मेरे ग़ाज़ियाबाद के लोगों को ठगिए मत, सी.एम.ओ साहब , जिस कुर्सी पर बैठे हो उसकी इज़्ज़त करो , आम लोगों के फ़ोन ना उठाना और काटना , आपको शोभा नहीं देता और तलख आवाज़ में परेशान मरीज़ों के परिजनों को जवाब देने वाले डॉक्टरस ये समझे, उन्हें इंसान के रूप में भगवान कहते हैं,अगर मदद करने में असमर्थ हैं, तो डॉक्टर बनने के बाद लेने वाली oath याद करें और प्यार से जवाब दें ।बाक़ी इन्ही ग़ाज़ियाबाद के लोगों की वजह से चुने जाने के बाद सत्ता का मज़ा लेने वालों,आज ज़रा मुसीबत में पड़े लोगों की मदद करलो , ये PA , 5 साल ही चलेंगे, फिर इसी जनता के बीच जाना है ।
ਸਾਡੀ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਬਿਤ ਹੋ ਗਿਆ ਹੈ ਕੀ ਵਾਇਰਲ ਵੀਡੀਓ ਵਿੱਚ ਦਿੱਖ ਰਹੀ ਔਰਤ ਬੀਜੇਪੀ ਸੰਸਦ ਮੇਨਕਾ ਗਾਂਧੀ ਨਹੀਂ , ਕਾਂਗਰਸ ਨੇਤਾ ਡੌਲੀ ਸ਼ਰਮਾ ਹੈ। ਪਰ ਆਪਣੀ ਜਾਂਚ ਦੀ ਵੱਧ ਪੁਸ਼ਟੀ ਲਈ ਅਸੀਂ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਸਾਹਿਬਾਬਾਦ ਬਿਊਰੁ ਚੀਫ ਸੌਰਭ ਪਾੰਡੇਯ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਵਿੱਚ ਦਿੱਖ ਰਹੀ ਔਰਤ ਕਾਂਗਰਸ ਦੀ ਲੋਕ ਸਭਾ ਪ੍ਰਤਯਾਸ਼ੀ ਰਹੀ ਡੌਲੀ ਸ਼ਰਮਾ ਹਨ , ਜਿਨ੍ਹਾਂ ਨੇ ਯੂ.ਪੀ ਤੋਂ ਲੋਕ ਸਭਾ ਦੀ ਚੌਣ ਲੜੀ ਸੀ।
ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਵੀਡੀਓ ਦੀ ਜਾਂਚ ਕਰ ਚੁੱਕਿਆ ਹੈ। ਤੁਸੀਂ ਸਾਡੀ ਜਾਂਚ ਇੱਥੇ ਪੜ੍ਹ ਸਕਦੇ ਹੋ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸਾਂਝਾ ਕਰਨ ਵਾਲੇ ਪੇਜ ਦੀ ਜਾਂਚ ਕੀਤੀ । ਜਾਂਚ ਤੋਂ ਪਤਾ ਲੱਗਿਆ ਕੀ ਇਸ ਪੇਜ ਨੂੰ 6,072 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 28 ਅਕਤੂਬਰ 2019 ਨੂੰ ਬਣਾਇਆ ਗਿਆ ਹੈ।
ਨਤੀਜਾ: : ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਝੂਠਾ ਸਾਬਿਤ ਹੋਇਆ ਹੈ। ਵਾਇਰਲ ਵੀਡੀਓ ਵਿੱਚ ਦਿੱਖ ਰਹੀ ਔਰਤ ਭਾਜਪਾ ਸੰਸਦ ਮੇਨਕਾ ਗਾਂਧੀ ਨਹੀਂ, ਬਲਕਿ ਕਾਂਗਰਸ ਨੇਤਾ ਡੌਲੀ ਸ਼ਰਮਾ ਹੈ, ਜਿਨ੍ਹਾਂ ਨੇ ਯੂ.ਪੀ ਦੇ ਗਾਜ਼ੀਆਬਾਦ ਤੋਂ 2019 ਦੀਆਂ ਲੋਕ ਸਭਾ ਚੋਣਾਂ ਵੀ ਲੜੀਆਂ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।