ਬੁਰਕਾ ਪਾਏ ਵਿਅਕਤੀ ਦੇ RSS ਦਾ ਸੱਦਸ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਗਲਤ ਹੈ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜਿਲੇ ਵਿਚ ਪੁਲਿਸ ਨੇ ਬੁਰਕਾ ਪਾ ਕੇ ਸ਼ਰਾਬ ਦੀ ਤਸਕਰੀ ਕਰਨ ਵਾਲੇ 2 ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਸੀ ਅਤੇ ਇਸੇ ਘਟਨਾ ਦੇ ਵੀਡੀਓ ਨੂੰ RSS ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਵਿਚ ਬੁਰਕਾ ਪਾਏ ਆਦਮੀ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਰਾਸ਼ਟਰੀ ਸ੍ਵਯੰਸੇਵਕ ਸੰਘ (RSS) ਦਾ ਸੱਦਸ ਸੀ, ਜਿਹੜਾ ਮੰਦਿਰ ਵਿਚ ਬੁਰਕਾ ਪਾ ਕੇ ਬੀਫ ਦਾ ਮੀਟ ਸੁੱਟਦਾ ਫੜ੍ਹਿਆ ਗਿਆ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਬੁਰਕਾ ਪਾਏ ਹੋਇਆ ਇਹ ਵਿਅਕਤੀ ਸ਼ਰਾਬ ਦੀ ਤਸਕਰੀ ਕਰਨ ਵਾਲੇ ਗੁੱਟ ਦਾ ਇੱਕ ਸੱਦਸ ਸੀ, ਜਿਸਨੂੰ ਆਂਧਰਾ ਪ੍ਰਦੇਸ਼ ਦੇ ਕੁਰਨੁਲ ਜਿਲ੍ਹੇ ਤੋਂ ਗਿਰਫ਼ਤਾਰ ਕੀਤਾ ਗਿਆ ਸੀ।
ਫੇਸਬੁੱਕ ਪੇਜ ‘BBC international radio’ ਨੇ ਵਾਇਰਲ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “RSS ਦਾ ਆਦਮੀਂ ਮੰਦਰ ਵਿਚ ਬੁਰਕਾ ਪਾਕੈ ਬੀਫ ਸੁੱਟਦਾ ਪੁਲਿਸ ਵੱਲੋਂ ਕਾਬੂ, ਦੰਗੇ ਕਰਾਉਣ ਦੀ ਸੀ ਸਾਜ਼ਿਸ਼ ਦੋਸਤੋ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਉ।”
ਇਸ ਪੋਸਟ ਦਾ ਆਰਕਾਇਵਡ ਅਤੇ ਫੇਸਬੁੱਕ ਲਿੰਕ।
InVid ਟੂਲ ਦੀ ਮਦਦ ਨਾਲ ਵਾਇਰਲ ਹੋ ਰਹੇ ਵੀਡੀਓ ਦੇ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਕੀਤੇ ਜਾਣ ‘ਤੇ ਸਾਨੂੰ ETV ਆਂਧਰਾ ਪ੍ਰਦੇਸ਼ ਦੇ ਅਧਿਕਾਰਿਕ ਯੂਟਿਊਬ ਚੈੱਨਲ ‘ਤੇ 7 ਅਗਸਤ 2020 ਨੂੰ ਅਪਲੋਡ ਕੀਤਾ ਗਿਆ ਵੀਡੀਓ ਬੁਲੇਟਿਨ ਮਿਲਿਆ, ਜਿਸਦੇ ਵਿਚ ਵਾਇਰਲ ਹੋ ਰਹੇ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।
ਵੀਡੀਓ ਵਿਚ ਕੁਝ ਹੋਰ ਲੋਕਾਂ ਨੂੰ ਬੁਰਕਾ ਪਾਏ ਹੋਏ ਵੇਖਿਆ ਜਾ ਸਕਦਾ ਹੈ, ਜਿਹੜੇ ਪੁਲਿਸ ਦੀ ਗਿਰਫ਼ਤ ਵਿਚ ਹਨ। ਬੁਲੇਟਿਨ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਆਂਧਰਾ ਪ੍ਰਦੇਸ਼ ਦੇ ਕੁਰਨੂਲ ਜਿਲੇ ਵਿਚ ਪੁਲਿਸ ਨੇ ਕਈ ਲੋਕਾਂ ਨੂੰ ਸ਼ਰਾਬ ਦੀ ਤਸਕਰੀ ਦੇ ਮਾਮਲੇ ਵਿਚ ਗਿਰਫ਼ਤਾਰ ਕੀਤਾ, ਜਿਹੜੇ ਬੁਰਕਾ ਪਾ ਕੇ ਤਸਕਰੀ ਦਾ ਕੰਮ ਕਰਦੇ ਸਨ।
ਇਥੋਂ ਮਿਲੀ ਜਾਣਕਾਰੀ ਨੂੰ ਕੀਵਰਡ ਬਣਾਉਂਦੇ ਹੋਏ ਅਸੀਂ ਨਿਊਜ਼ ਸਰਚ ਕੀਤਾ। ਸਰਚ ਵਿਚ ਸਾਨੂੰ ਤੇਲਗੂ ਭਾਸ਼ਾਈ ਪੋਰਟਲ ntvtelugu.com ‘ਤੇ 8 ਅਗਸਤ 2020 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ, ਜਿਸਦੇ ਵਿਚ ਉਸ ਵਿਅਕਤੀ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ, ਜਿਹੜਾ ਵਾਇਰਲ ਹੋ ਰਹੇ ਵੀਡੀਓ ਵਿਚ ਬੁਰਕਾ ਪਾਏ ਪੁਲਿਸ ਨਾਲ ਨਜ਼ਰ ਆ ਰਿਹਾ ਹੈ।
ਰਿਪੋਰਟ ਮੁਤਾਬਕ, ਆਂਧਰਾ ਪ੍ਰਦੇਸ਼ ਦੇ ਕੁਰਨੂਲ ਜਿਲੇ ਤੋਂ ਤਸਕਰ ਸ਼ਰਾਬ ਦੀ ਖਰੀਦਦਾਰੀ ਲਈ ਤੇਲੰਗਾਨਾ ਆਉਂਦੇ ਹਨ ਅਤੇ ਇਥੋਂ ਘੱਟ ਕੀਮਤ ‘ਤੇ ਸ਼ਰਾਬ ਖਰੀਦ ਕੇ ਵੱਧ ਮੁੱਲ ਵਿਚ ਆਂਧਰਾ ਪ੍ਰਦੇਸ਼ ਅੰਦਰ ਵੇਚਦੇ ਹਨ।
ਵਿਸ਼ਵਾਸ ਟੀਮ ਨੇ ਇਸ ਮਾਮਲੇ ਵਿਚ ਵੱਧ ਜਾਣਕਾਰੀ ਅਤੇ ਵਾਇਰਲ ਪੋਸਟ ਵਿਚ ਕੀਤੇ ਗਏ ਸੰਪਰਦਾਇਕ ਦਾਅਵੇ ਦਾ ਸੱਚ ਜਾਣਨ ਲਈ ਕੁਰਨੂਲ ਤਾਲੁਕਾ ਦੇ ਪੁਲਿਸ ਇੰਸਪੈਕਟਰ ਓਬੂ ਲੇਸੁ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ‘ਪੁਲਿਸ ਨੇ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗਿਰਫ਼ਤਾਰ ਕੀਤਾ ਸੀ, ਜਿਹੜੇ ਬੁਰਕਾ ਪਾ ਕੇ ਤਸਕਰੀ ਕਰਦੇ ਸਨ। ਇਹ ਦੋਵੇਂ ਤਸਕਰ ਸਨ ਅਤੇ ਇਨ੍ਹਾਂ ਨੂੰ ਪੰਚਪੱਲੀ ਦੇ ਇਲਾਕੇ ਤੋਂ ਫੜ੍ਹਿਆ ਗਿਆ ਸੀ। ਇਨ੍ਹਾਂ ਦਾ ਕਿਸੇ ਵੀ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਨ੍ਹਾਂ ਕੋਲ ਤੋਂ ਪੁਲਿਸ ਨੇ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀ ਸਨ।’
ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਕੁਝ ਦਿਨਾਂ ਪਹਿਲਾਂ ਇੱਕ ਵੱਖਰੇ ਫਰਜੀ ਕਲੇਮ ਨਾਲ ਵਾਇਰਲ ਹੋਈ ਸੀ। ਕੁਝ ਦਿਨਾਂ ਪਹਿਲਾਂ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ RSS ਦੇ ਲੋਕਾਂ ਨੇ ਬੁਰਕਾ ਪਾ ਕੇ ਪਾਕਿਸਤਾਨੀ ਝੰਡਾ ਲਹਿਰਾਇਆ। ਵਿਸ਼ਵਾਸ ਟੀਮ ਨੇ ਇਸਦੀ ਵੀ ਪੜਤਾਲ ਕੀਤੀ ਸੀ। ਇਹ ਪੜਤਾਲ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਵੀਡੀਓ ਨੂੰ ਫਰਜੀ ਦਾਅਵੇ ਨਾਲ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ BBC international radio ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਦੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
Story Writer- Bhagwant Singh
ਨਤੀਜਾ: ਬੁਰਕਾ ਪਾਏ ਵਿਅਕਤੀ ਦੇ RSS ਦਾ ਸੱਦਸ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਗਲਤ ਹੈ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜਿਲੇ ਵਿਚ ਪੁਲਿਸ ਨੇ ਬੁਰਕਾ ਪਾ ਕੇ ਸ਼ਰਾਬ ਦੀ ਤਸਕਰੀ ਕਰਨ ਵਾਲੇ 2 ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਸੀ ਅਤੇ ਇਸੇ ਘਟਨਾ ਦੇ ਵੀਡੀਓ ਨੂੰ RSS ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।