Fact Check: ਅੰਨਾ ਹਜ਼ਾਰੇ ਨੇ ਇਹ ਬਿਆਨ ਕੇਜਰੀਵਾਲ ਲਈ ਨਹੀਂ, ਸ਼ਰਦ ਪਵਾਰ ਲਈ 8 ਸਾਲ ਪਹਿਲਾਂ ਦਿੱਤਾ ਸੀ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਅੱਜਕਲ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਹਦੇ ਵਿਚ ਅੰਨਾ ਹਜ਼ਾਰੇ ‘ਏਕ ਹੀ ਮਾਰਾ’ ਕਹਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ ਨਾਲ ਲਿਖੇ ਡਿਸਕ੍ਰਿਪਸ਼ਨ ਅਨੁਸਾਰ, ਇਹ ਪ੍ਰਤੀਕ੍ਰਿਆ ਉਹਨਾਂ ਨੇ ਹਾਲ ਵਿਚ ਹੋਏ ਅਰਵਿੰਦ ਕੇਜਰੀਵਾਲ ਥੱਪੜ ਕਾਂਡ ਤੇ ਦਿੱਤੀ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਅੰਨਾ ਹਜ਼ਾਰੇ ਨੇ ਇਹ ਬਿਆਨ 2011 ਸ਼ਰਦ ਪਵਾਰ ਨਾਲ ਹੋਏ ਥੱਪੜ ਕਾਂਡ ਤੇ ਦਿੱਤਾ ਸੀ ਨਾ ਕਿ ਅਰਵਿੰਦ ਕੇਜਰੀਵਾਲ ਦੇ ਸੰਧਰਭ ਵਿਚ।

ਪੜਤਾਲ

ਸ਼ੇਅਰ ਕਿੱਤੇ ਗਏ ਵੀਡੀਓ ਵਿਚ ਸਾਫ ਤੋਰ ਤੇ ਇੰਡੀਆ ਟੀਵੀ ਦਾ ਲੋਗੋ ਵੇਖਿਆ ਜਾ ਸਕਦਾ ਹੈ। ਸਾਡੀ ਪੜਤਾਲ ਵਿਚ ਇੰਡੀਆ ਟੀਵੀ ਦੇ ਆਪਣੇ ਵੀਡੀਓ ਲੱਬੇ ਅਤੇ ਯੂਟਿਊਬ (YouTube) ਤੇ ਸਾਨੂੰ ਇਹ ਵੀਡੀਓ ਮਿਲਿਆ। ਇਹ ਵੀਡੀਓ ਨਵੰਬਰ 24, 2011 ਨੂੰ ਯੂਟਿਊਬ (YouTube) ਤੇ ਅਪਲੋਡ ਕਿੱਤਾ ਗਿਆ ਸੀ। ਇਸ ਵੀਡੀਓ ਵਿਚ ਸਾਫ ਤੌਰ ਤੇ ਸੁਣਿਆ ਜਾ ਸਕਦਾ ਹੈ ਕਿ ਗੱਲ ਸ਼ਰਦ ਪਵਾਰ ਨੂੰ ਮਾਰੇ ਗਏ ਥੱਪੜ ਦੀ ਹੋ ਰਹੀ ਹੈ।

ਅਸੀਂ ਸਰਚ ਕਰਿਆ ਤਾਂ ਪਾਇਆ ਕਿ 24 ਨਵੰਬਰ 2011 ਨੂੰ ਇਕ ਵੇਅਕਤੀ ਨੇ ਸ਼ਰਦ ਪਵਾਰ ਨੂੰ ਥੱਪੜ ਮਾਰਿਆ ਸੀ। ਇਸੇ ਘਟਨਾ ਤੇ ਜਦੋਂ ਅੰਨਾ ਹਜ਼ਾਰੇ ਦੀ ਪ੍ਰਤੀਕ੍ਰਿਆ ਮੰਗੀ ਗਈ ਤਾਂ ਓਹਨਾ ਇਹ ਬਿਆਨ ਦਿੱਤਾ ਸੀ।

ਇਸ ਪੋਸਟ ਨੂੰ ਮੋਹਿਤ ਸੋਨੀ ਨਾਂ ਦੇ ਇਕ ਵੇਅਕਤੀ ਨੇ ਸ਼ੇਅਰ ਕਿੱਤਾ ਸੀ। ਇਹਨਾਂ ਦੇ ਲਗਭਗ 6,500 ਫੋਲੋਅਰਸ ਹਨ।

ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਸ਼ੇਅਰ ਕਰਿਆ ਜਾ ਰਿਹਾ ਵੀਡੀਓ ਅੱਜ ਦਾ ਨਹੀਂ ਹੈ ਸਗੋਂ 8 ਸਾਲ ਪੁਰਾਣਾ ਹੈ। ਇਹ ਬਿਆਨ ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ਲਈ ਨਹੀਂ ਬਲਕਿ 2011 ਸ਼ਰਦ ਪਵਾਰ ਨਾਲ ਹੋਏ ਥੱਪੜ ਕਾਂਡ ਤੇ ਦਿੱਤਾ ਸੀ।

ਪੂਰਾ ਸੱਚ ਜਾਣੋ…

ਸਭ ਨੂੰ ਦੱਸੋ, ਕਿਉਂਕਿ ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਇਹੋ ਜਿਹੀ ਕਿਸੇ ਵੀ ਖਬਰ ਤੇ ਸੰਦੇਹ ਹੈ ਜਿਸਦੇ ਨਾਲ ਤੁਹਾਡੇ, ਦੇਸ਼ ਅਤੇ ਸਮਾਜ ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਹ ਜਾਣਕਾਰੀ ਇਥੇ ਭੇਜ ਸਕਦੇ ਹਾਂ। ਸਾਨੂੰ contact@vishvasnews.com ਤੇ ਈਮੇਲ ਕਰ ਸਕਦੇ ਹੋ। ਇਸਦੇ ਨਾਲ ਹੀ ਵੱਟਸਐਪ (Whatsapp) (ਨੰਬਰ – 9205270923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts