Fact Check: ਗੌਤਮ ਗੰਭੀਰ ਦੇ ਵੀਡੀਓ ਦੇ ਇੱਕ ਹਿੱਸੇ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

Fact Check: ਗੌਤਮ ਗੰਭੀਰ ਦੇ ਵੀਡੀਓ ਦੇ ਇੱਕ ਹਿੱਸੇ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ 8 ਸੈਕੰਡ ਦਾ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਰਿਪੋਰਟਰ ਦੇ ਪੁੱਛਣ ‘ਤੇ ਕਿ ਉਹ ਬੈਠਕ ਵਿਚ ਕਿਉਂ ਨਹੀਂ ਗਏ। ਗੌਤਮ ਗੰਭੀਰ ਕਹਿੰਦੇ ਹਨ-“ਬੈਠਕ ਜਰੂਰੀ ਹੈ ਜਾਂ ਮੇਰਾ ਕੰਮ। 5 ਮਹੀਨੇ ਵਿਚ ਮੈਂ ਆਪਣਾ ਕੰਮ…”ਵੀਡੀਓ ਨੂੰ ਇਸ ਕਲੇਮ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ਗੌਤਮ ਗੰਭੀਰ ਨੇ ਪ੍ਰਦੂਸ਼ਣ ‘ਤੇ ਬੁਲਾਈ ਗਈ ਬੈਠਕ ਵਿਚ ਨਾ ਜਾਣ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਦਾ ਨਿਜੀ ਕੰਮ ਵੱਧ ਜਰੂਰੀ ਹੈ। ਅਸੀਂ ਪੜਤਾਲ ਵਿਚ ਪਾਇਆ ਕਿ ਅਸਲ ਵਿਚ 8 ਸੈਕੰਡ ਦੀ ਇਹ ਵੀਡੀਓ ਕਲਿਪ ਪੂਰੀ ਨਹੀਂ ਹੈ। ਪੂਰਾ ਵੀਡੀਓ ਵੇਖਣ ‘ਤੇ ਪਤਾ ਚਲਦਾ ਹੈ ਕਿ ਗੌਤਮ ਗੰਭੀਰ ਆਪਣੇ ਨਿਜੀ ਕੰਮ ਦੀ ਨਹੀਂ, ਬਲਕਿ ਆਪਣੇ ਖੇਤਰ ਲਈ MP ਦੇ ਤੋਰ ‘ਤੇ ਕੀਤੇ ਗਏ ਕੰਮ ਦੀ ਗੱਲ ਕਰ ਰਹੇ ਸਨ। ਇਹ ਪੋਸਟ ਭ੍ਰਮਕ ਹੈ।

ਕੀ ਹੋ ਰਿਹਾ ਹੈ ਵਾਇਰਲ?

8 ਸੈਕੰਡ ਦੇ ਵਾਇਰਲ ਵੀਡੀਓ ਵਿਚ ਇੱਕ ਰਿਪੋਰਟਰ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, “ਪਰ ਤੁਸੀਂ ਬੈਠਕ ਵਿਚ ਨਹੀਂ ਆਏ, ਸੱਦਿਆ ਗਿਆ ਸੀ ਤੁਹਾਨੂੰ” ਜਿਸ ਉੱਤੇ ਗੌਤਮ ਗੰਭੀਰ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ। “ਬੈਠਕ ਜਰੂਰੀ ਹੈ ਜਾਂ ਮੇਰਾ ਕੰਮ ਜਰੂਰੀ ਹੈ। 5 ਮਹੀਨੇ ਵਿਚ ਮੈਂ ਆਪਣੇ ਕੰਮ… “ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ, “जलेबी या बैठक ?

ਪੜਤਾਲ

ਤੁਹਾਨੂੰ ਦੱਸ ਦਈਏ ਕਿ 15 ਨਵੰਬਰ ਨੂੰ ਗੌਤਮ ਗੰਭੀਰ ਨੂੰ ਦਿੱਲੀ ਸਰਕਾਰ ਦੁਆਰਾ ਪ੍ਰਦੂਸ਼ਣ ‘ਤੇ ਬੁਲਾਈ ਗਈ ਬੈਠਕ ਦਾ ਸੱਦਾ ਦਿੱਤਾ ਗਿਆ ਸੀ, ਜਿਥੇ ਗੌਤਮ ਗੰਭੀਰ ਨਹੀਂ ਪੁੱਜੇ ਸਨ। ਇਸੇ ਬੈਠਕ ਦੇ ਬਾਅਦ ਹੁਣ ਇਸ ਵੀਡੀਓ ਨੂੰ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ਗੌਤਮ ਗੰਭੀਰ ਨੇ ਆਪ ਇਸ ਗੱਲ ਨੂੰ ਕਿਹਾ ਕਿ ਉਨ੍ਹਾਂ ਦਾ ਨਿਜੀ ਕੰਮ ਪ੍ਰਦੂਸ਼ਣ ‘ਤੇ ਬੁਲਾਈ ਗਈ ਬੈਠਕ ਤੋਂ ਵੱਧ ਜਰੂਰੀ ਹੈ।

ਅਸੀਂ ਆਪਣੀ ਪੜਤਾਲ ਸ਼ੁਰੂ ਕਰਨ ਲਈ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਰਿਪੋਰਟਰ ਨਿਊਜ਼ ਏਜੇਂਸੀ ANI ਦਾ ਮਾਇਕ ਫੜ੍ਹਿਆ ਹੋਇਆ ਹੈ।

ਅਸੀਂ ਪੜਤਾਲ ਲਈ ANI ਦੇ ਫੀਡ ਦੀ ਜਾਂਚ ਕਰਨ ਦਾ ਫੈਸਲਾ ਕੀਤਾ। ANI ਦੇ Youtube ਚੈਨਲ ‘ਤੇ ਸਾਨੂੰ 18 ਨਵੰਬਰ ਨੂੰ ਅਪਲੋਡ ਕੀਤਾ ਗਿਆ 2 ਮਿੰਟ 26 ਸੈਕੰਡ ਦਾ ਇੱਕ ਵੀਡੀਓ ਮਿਲਿਆ, ਜਿਸਦਾ ਟਾਈਟਲ ਸੀ “ਪ੍ਰਦੂਸ਼ਣ ‘ਤੇ ਜਮੀਨੀ ਤੋਰ ‘ਤੇ ਕੰਮ ਕਰਨਾ ਬੈਠਕਾਂ ਨੂੰ ਅਟੇੰਡ ਕਰਨ ਨਾਲੋਂ ਵੱਧ ਜਰੂਰੀ ਹੈ: ਗੌਤਮ ਗੰਭੀਰ।” ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ, “ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਦੱਸ ਅਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਨੇ 15 ਨਵੰਬਰ ਨੂੰ ਦਿੱਲੀ ਵਿਚ ਪ੍ਰਦੂਸ਼ਣ ‘ਤੇ ਸ਼ਹਿਰੀ ਵਿਕਾਸ ਦੀ ਸੰਸਦੀ ਸਮਿਤੀ ਬੈਠਕ ਦੌਰਾਨ ਆਪਣੀ ਨਾਮੌਜੂਦਗੀ ‘ਤੇ ਜਵਾਬ ਦਿੱਤਾ, ਸਾਬਕਾ ਭਾਰਤੀ ਸਲਾਮੀ ਬੱਲੇਬਾਜ ਨੇ ਕਿਹਾ ਕਿ ਉਹ ਕਮੈਂਟਰੀ ਦੇ ਲਈ ਚੁਣੇ ਗਏ ਸਨ ਅਤੇ ਇਸ ਬਾਰੇ ਵਿਚ ਸਮਿਤੀ ਨੂੰ ਜਾਣਕਾਰੀ ਵੀ ਦਿੱਤੀ ਸੀ।”

ਪੂਰਾ ਵੀਡੀਓ ਸੁਣਨ ‘ਤੇ ਸਮਝ ਆਉਂਦਾ ਹੈ ਕਿ ਗੌਤਮ ਗੰਭੀਰ ਨੇ ਕਿਹਾ, “15 ਤਰੀਕ ਦੀ ਬੈਠਕ ਲਈ ਸਾਡੇ ਕੋਲ 11 ਤਰੀਕ ਨੂੰ ਸੱਦਾ ਆਇਆ ਸੀ, ਜਿਸ ਉੱਤੇ ਅਸੀਂ ਓਸੇ ਦਿਨ ਜਵਾਬ ਦੇ ਦਿੱਤਾ ਸੀ ਕਿ BCCI ਨਾਲ ਕਾਂਟਰੈਕਟ ਦੇ ਚਲਦੇ ਅਸੀਂ ਕਮੈਂਟਰੀ ਲਈ ਚੁਣੇ ਗਏ ਹਾਂ ਅਤੇ ਬੈਠਕ ਵਿਚ ਸ਼ਾਮਲ ਨਹੀਂ ਹੋ ਪਾਵਾਂਗੇ।” ਉਨ੍ਹਾਂ ਨੂੰ ਇਹ ਵੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਪਿਛਲੇ ਪੰਜ ਮਹੀਨੇ ਦਾ ਮੇਰਾ ਕੰਮ ਵੇਖੋ, ਪਿਛਲੇ 5 ਮਹੀਨਿਆਂ ਵਿਚ EDMC ਨੇ 90 ਕਰੋੜ ਦੇ ਟ੍ਰਾੰਸਪੋਰਟ ਖਰੀਦੇ, 70 ਸਪ੍ਰਿੰਗਲਿੰਗ ਮਸ਼ੀਨਾਂ ਖਰੀਦੀਆਂ, ਵੇਕਯੂਮ ਕਲੀਨਰਸ ਖਰੀਦੇ। ਇਸਦੇ ਅਲਾਵਾ ਗਾਜੀਪੁਰ ਲੈਂਡਫਿਲ ਦਾ ਕੰਮ ਵੀ ਇਨ੍ਹਾਂ ਪੰਜ ਮਹੀਨਿਆਂ ਵਿਚ ਹੀ ਸ਼ੁਰੂ ਹੋਇਆ ਹੈ। ‘ਰਿਪੋਰਟਰ: ਪਰ ਤੁਸੀਂ ਬੈਠਕ ਵਿਚ ਨਹੀਂ ਆਏ।’ ਗੰਭੀਰ: ਬੈਠਕ ਜਰੂਰੀ ਹੈ ਜਾਂ ਮੇਰਾ ਕੰਮ ਜਰੂਰੀ ਹੈ? 5 ਮਹੀਨਿਆਂ ਵਿਚ ਮੈਂ ਤੁਹਾਨੂੰ ਆਪਣੇ ਕੀਤੇ ਗਏ ਕੰਮਾਂ ਨੂੰ ਗਿਣਵਾ ਦਿੱਤਾ ਹੈ।”

ਅਸੀਂ ਵੱਧ ਪੁਸ਼ਟੀ ਲਈ ਗੌਤਮ ਗੰਭੀਰ ਦੀ PR ਮੈਨੇਜਰ ਪ੍ਰਿਆ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਤੁਸੀਂ ਪੁਸ਼ਟੀ ਲਈ ANI ਦਾ ਪੂਰਾ ਵੀਡੀਓ ਵੇਖੋ। ਸਾਫ ਹੈ ਕਿ ‘ਮੇਰੇ ਕੰਮ’ ਤੋਂ ਗੌਤਮ ਗੰਭੀਰ ਦਾ ਮਤਲਬ MP ਦੇ ਤੋਰ ‘ਤੇ ਕੀਤੇ ਗਏ ਕੰਮਾਂ ਨਾਲ ਸੀ, ਨਾ ਕਿ ਉਨ੍ਹਾਂ ਦੇ ਨਿਜੀ ਕੰਮ ਤੋਂ।”

ਇਸ ਪੋਸਟ ਨੂੰ ਲਈ ਲੋਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Bhagwant Bisht ਨਾਂ ਦਾ ਇੱਕ ਫੇਸਬੁੱਕ ਪੇਜ। ਇਸ ਪੇਜ ਨੂੰ ਫੇਸਬੁੱਕ ‘ਤੇ 16,349 ਲੋਕ ਫਾਲੋ ਕਰਦੇ ਹਨ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਅਸਲ ਵਿਚ 8 ਸੈਕੰਡ ਦਾ ਇਹ ਵੀਡੀਓ ਅਧੂਰਾ ਹੈ। ਪੂਰਾ ਵੀਡੀਓ ਵੇਖਣ ‘ਤੇ ਪਤਾ ਚਲਦਾ ਹੈ ਕਿ ਗੌਤਮ ਗੰਭੀਰ ਆਪਣੇ ਨਿਜੀ ਕੰਮ ਦੀ ਨਹੀਂ, ਬਲਕਿ ਆਪਣੇ ਖੇਤਰ ਲਈ MP ਦੇ ਤੋਰ ‘ਤੇ ਕੀਤੇ ਗਏ ਕੰਮ ਦੀ ਗੱਲ ਕਰ ਰਹੇ ਸਨ। ਇਹ ਪੋਸਟ ਭ੍ਰਮਕ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts