X
X

Fact Check: CAA ਸਮਰਥਨ ਨੂੰ ਲੈ ਕੇ BJP ਨੇਤਾ ਦੀ ਪਿਟਾਈ ਦਾ ਦਾਅਵਾ ਗਲਤ, ਅਜਮੇਰ ਸ਼ਰੀਫ ਵਿਚ ਹੋਈ ਕੁੱਟਮਾਰ ਦਾ ਪੁਰਾਣਾ ਵੀਡੀਓ ਵਾਇਰਲ

CAA ਅਤੇ NRC ਦੇ ਸਮਰਥਨ ਕਰਕੇ ਭਾਜਪਾ ਨੇਤਾ ਨਾਲ ਹੋਈ ਕੁੱਟਮਾਰ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਫਰਜ਼ੀ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਆਦਮੀ ਇੱਕ ਵਿਅਕਤੀ ਦੇ ਮੁੱਹ ‘ਤੇ ਕਾਲਾ ਰੰਗ ਸੁੱਟਦਾ ਹੈ ਅਤੇ ਉਸਨੂੰ ਜੁੱਤੀਆਂ ਨਾਲ ਮਾਰਦਾ ਵੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ NRC ਦਾ ਸਮਰਥਨ ਕਰਨ ਕਰਕੇ ਭਾਜਪਾ ਨੇਤਾ ਨਾਲ ਇਹ ਸਲੂਕ ਕੀਤਾ।

ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ 2 ਸਾਲ ਪੁਰਾਣਾ ਮਾਰਚ 2018 ਦਾ ਹੈ। ਇਹ ਵੀਡੀਓ ਕਿਸੇ ਭਾਜਪਾ ਨੇਤਾ ਨਾਲ ਕੁੱਟਮਾਰ ਦਾ ਨਹੀਂ ਬਲਕਿ ਅਜਮੇਰ ਸ਼ਰੀਫ ਦਰਗਾਹ ਰਾਜਸਥਾਨ ਵਿਚ ਦੋ ਲੋਕਾਂ ਦੀ ਲੜਾਈ ਦਾ ਹੈ, ਜਿਸਦਾ CAA ਅਤੇ NRC ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਵੀਡੀਓ ਵਿਚ ਇੱਕ ਆਦਮੀ ਇੱਕ ਵਿਅਕਤੀ ਦੇ ਮੁੱਹ ‘ਤੇ ਕਾਲਾ ਰੰਗ ਸੁੱਟਦਾ ਹੈ ਅਤੇ ਉਸਨੂੰ ਜੁੱਤੀਆਂ ਨਾਲ ਮਾਰਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “CAA NRC NPR da samarthan krde hoe BJP de neta di seva kiti indor ch”


ਵਾਇਰਲ ਪੋਸਟ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵੀਡੀਓ ਨੂੰ InVid ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀ-ਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਸਰਚ ਕੀਤਾ। ਸਾਨੂੰ ਸਰਚ ਦੇ ਨਤੀਜਿਆਂ ਵਿਚ ਦੈਨਿਕ ਜਾਗਰਣ ਦੇ ਸਹਿਯੋਗੀ ਅਖਬਾਰ ਨਵੀਂ ਦੁਨੀਆ (naidunia.com) ‘ਤੇ ਪ੍ਰਕਾਸ਼ਿਤ ਇੱਕ ਖਬਰ ਦਾ ਲਿੰਕ ਮਿਲਿਆ ਜਿਸਦੇ ਵਿਚ ਇਸੇ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਵੇਖਿਆ ਜਾ ਸਕਦਾ ਹੈ। ਇਹ ਖਬਰ 13 ਮਾਰਚ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਖਬਰ ਦੀ ਹੈਡਲਾਈਨ ਸੀ: VIDEO: अजमेर शरीफ में खादिमों की बैठक में चले लात-घूंसे, फेंकी स्याही (ਪੰਜਾਬੀ ਅਨੁਵਾਦ: ਵੀਡੀਓ: ਅਜਮੇਰ ਸ਼ਰੀਫ ਵਿਚ ਖਾਦਿਮਾ ਦੀ ਬੈਠਕ ਵਿਚ ਚਲਦੇ ਲੱਤ-ਮੁੱਕੇ, ਸੁੱਟੀ ਸਿਆਹੀ)

ਇਸ ਖਬਰ ਅਨੁਸਾਰ: ਰਾਜਸਥਾਨ ਦੀ ਅਜਮੇਰ ਸ਼ਰੀਫ ਦਰਗਾਹ ਵਿਚ ਖਾਦਿਮਾ ਦੀ ਸੰਸਥਾ ਅੰਜੁਮਨ ਸ਼ੇਖਜਾਦਗਾਨ ਦੇ ਮੁਖੀ ਦੇ ਮੂੰਹ ‘ਤੇ ਸਿਆਹੀ ਸੁੱਟਣ ਅਤੇ ਉਨ੍ਹਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ।

ਹੁਣ ਅਸੀਂ ਅਜਮੇਰ ਸ਼ਰੀਫ ਦਰਗਾਹ ਦੇ ਚਿਸ਼ਤੀ ਫਾਊਂਡੇਸ਼ਨ ਦੇ ਚੇਅਰਮੈਨ ਸਈਅਦ ਸਲਮਾਨ ਚਿਸ਼ਤੀ ਨਾਲ ਇਸ ਵੀਡੀਓ ਨੂੰ ਲੈ ਕੇ ਗੱਲ ਕੀਤੀ। ਸਈਅਦ ਸਲਮਾਨ ਚਿਸ਼ਤੀ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਵੀਡੀਓ ਪੁਰਾਣਾ ਹੈ ਅਤੇ ਹਾਲ ਦਾ ਨਹੀਂ ਹੈ। ਦੋ ਸਾਲ ਪਹਿਲਾਂ ਦੋ ਬੰਦਿਆ ਦੀ ਆਪਸੀ ਲੜਾਈ ਦਾ ਇਹ ਵੀਡੀਓ ਹੈ। ਵੀਡੀਓ ਵਿਚ ਕੋਈ ਭਾਜਪਾ ਨੇਤਾ ਨਹੀਂ ਹੈ। ਵੀਡੀਓ ਵਿਚ ਦਿੱਸ ਰਹੇ ਲੋਕ ਸ਼ੇਖ ਜਾਤੀ ਨਾਲ ਸਬੰਧ ਰੱਖਦੇ ਹਨ।”

ਇਨ੍ਹਾਂ ਨਾਲ ਇਹ ਗੱਲ ਸਾਫ ਹੋ ਗਈ ਕਿ ਵਾਇਰਲ ਵੀਡੀਓ ਹਾਲ ਦਾ ਨਹੀਂ ਹੈ ਅਤੇ ਵੀਡੀਓ ਵਿਚ ਭਾਜਪਾ ਨੇਤਾ ਵੀ ਨਹੀਂ ਹੈ।

ਵਿਸ਼ਵਾਸ ਟੀਮ ਨਾਲ ਗੱਲ ਕਰਨ ਦੇ ਬਾਅਦ ਸਲਮਾਨ ਚਿਸ਼ਤੀ ਨੇ ਇਸ ਵੀਡੀਓ ਨੂੰ ਲੈ ਕੇ ਆਪਣੇ ਟਵਿੱਟਰ ਅਕਾਊਂਟ ਤੋਂ ਸਫਾਈ ਦਿੱਤੀ, ਜਿਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

10 ਦਸੰਬਰ ਨੂੰ ਲੋਕਸਭਾ ਤੋਂ ਪਾਸ ਹੋਣ ਬਾਅਦ 11 ਦਸੰਬਰ ਨੂੰ ਨਾਗਰਿਕਤਾ ਸੋਧ ਬਿੱਲ ਨੂੰ ਰਾਜਸਭਾ ਵਿਚ ਪਾਸ ਕੀਤਾ ਗਿਆ, ਜਿਸਦੇ ਬਾਅਦ ਰਾਸ਼ਟਰਪਤੀ ਦੀ ਮਨਜੂਰੀ ਮਿਲਣ ਬਾਅਦ ਇਹ ਬਿੱਲ ਕਾਨੂੰਨ ਬਣ ਗਿਆ।

ਇਸ ਵੀਡੀਓ ਨੂੰ ਕਈ ਸਾਰੇ ਯੂਜ਼ਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “ਕਮਾਊ ਪੁੱਤ ਮਾਪਿਆਂ ਦੇ Kamau putt maapya de” ਨਾਂ ਦਾ ਫੇਸਬੁੱਕ ਪੇਜ। ਇਸ ਪੇਜ ਦੀ ਸੋਸ਼ਲ ਸਕੈਨਿੰਗ ਕਰਨ ‘ਤੇ ਅਸੀਂ ਪਾਇਆ ਕਿ ਇਸ ਪੇਜ ਨੂੰ 310,177 ਲੋਕ ਫਾਲੋ ਕਰ ਰਹੇ ਹਨ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਪੋਸਟ ਕਰਦਾ ਹੈ। ਇਹ ਪੇਜ 24 ਫਰਵਰੀ 2017 ਵਿਚ ਬਣਾਇਆ ਗਿਆ ਸੀ।

ਨਤੀਜਾ: CAA ਅਤੇ NRC ਦੇ ਸਮਰਥਨ ਕਰਕੇ ਭਾਜਪਾ ਨੇਤਾ ਨਾਲ ਹੋਈ ਕੁੱਟਮਾਰ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਫਰਜ਼ੀ ਹੈ।

  • Claim Review : CAA NRC NPR da samarthan krde hoe BJP de neta di seva kiti indor ch
  • Claimed By : FB Page- ਕਮਾਊ ਪੁੱਤ ਮਾਪਿਆਂ ਦੇ Kamau putt maapya de
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later