X
X

Fact Check: 2011 ਵਿਚ ਸਿੱਖ ਨਾਲ ਹੋਈ ਬਦਤਮੀਜ਼ੀ ਦਾ ਵੀਡੀਓ CAA ਦੇ ਪ੍ਰਦਰਸ਼ਨ ਦੇ ਨਾਂ ‘ਤੇ ਹੋ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਹੈ। ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਮੁਸਲਮਾਨ ਨਹੀਂ, ਸਿੱਖ ਸੀ। ਵੀਡੀਓ ਦਾ ਨਾਗਰਿਕਤਾ ਸੋਧ ਕਾਨੂੰਨ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ 28 ਮਾਰਚ 2011 ਵਿਚ ਪੰਜਾਬ ਦੇ ਮੋਹਾਲੀ ਵਿਚ ਹੋਏ ਫਾਰਮਾਸਿਸਟ ਅੰਦੋਲਨ ਦਾ ਹੈ।

  • By: Bhagwant Singh
  • Published: Dec 30, 2019 at 03:58 PM
  • Updated: Jan 2, 2020 at 04:18 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੁਰਾਣੇ ਵੀਡੀਓ ਨੂੰ ਕੁੱਝ ਲੋਕ ਫਰਜ਼ੀ ਅਤੇ ਵਿਵਾਦਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਯੂਜ਼ਰ ਦਾ ਕਹਿਣਾ ਹੈ ਕਿ ਹੋਰ ਧਰਮ ਦੇ ਲੋਕ ਪੱਗ ਬੰਨ੍ਹ ਕੇ ਅੰਦੋਲਨ ਕਰ ਰਹੇ ਹਨ। ਇਹ ਵੀਡੀਓ ਫੇਸਬੁੱਕ ਤੋਂ ਲੈ ਕੇ ਟਵਿੱਟਰ ਤੱਕ ‘ਤੇ ਵਾਇਰਲ ਹੋ ਰਿਹਾ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਨਿਕਲਿਆ। 28 ਮਾਰਚ 2011 ਵਿਚ ਪੰਜਾਬ ਦੇ ਮੋਹਾਲੀ ਵਿਚ ਘਟੀ ਇੱਕ ਘਟਨਾ ਨੂੰ ਕੁੱਝ ਲੋਕ ਫਰਜ਼ੀ ਦਾਅਵੇ ਨਾਲ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਨਾਲ ਜੋੜ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

Karan Dixit ਨਾਂ ਦੇ ਇੱਕ ਫੇਸਬੁੱਕ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ”Muslim faking as sikh sardar face to show that sikh are against #CAA Fake propaganda…”

ਇਸ ਪੋਸਟ ਦੇ ਅਰਕਾਈਵਡ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ 13 ਸੈਕੰਡ ਦੇ ਵੀਡੀਓ ਨੂੰ ਵੇਖਿਆ। ਇਸਦੇ ਵਿਚ ਕੁਝ ਪੁਲਿਸਵਾਲਿਆਂ ਨੂੰ ਇੱਕ ਸਿੱਖ ਵਿਅਕਤੀ ਨਾਲ ਬਦਤਮੀਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਟੀਮ ਨੇ ਵੀਡੀਓ ਦੇ ਸਕ੍ਰੀਨਸ਼ੋਟ ਕੱਢ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ Sikhnet.com ‘ਤੇ ਇੱਕ ਖਬਰ ਮਿਲੀ। ਇਸਦੇ ਵਿਚ ਦੱਸਿਆ ਗਿਆ ਕਿ 28 ਮਾਰਚ 2011 ਨੂੰ ਮੋਹਾਲੀ ਦੇ PCA ਸਟੇਡਿਅਮ ਦੇ ਨੇੜੇ ਰੂਰਲ ਵੈਟਰਨਰੀ ਫਾਰਮਾਸਿਸਟ ਨਾਲ ਜੁੜੇ ਲੋਕ ਸ਼ਾਂਤੀ ਨਾਲ ਧਰਨਾ ਦੇ ਰਹੇ ਸਨ। ਓਦੋਂ ਕੁੱਝ ਪੁਲਿਸ ਮੁਲਾਜ਼ਮ ਨੇ ਇੱਕ ਸਿੱਖ ਵਿਅਕਤੀ ਨਾਲ ਬਦਤਮੀਜ਼ੀ ਕੀਤੀ।

ਸਰਚ ਦੌਰਾਨ ਸਾਨੂੰ ਟਾਇਮਸ ਆਫ ਇੰਡੀਆ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। 31 ਮਾਰਚ 2011 ਨੂੰ ਪ੍ਰਕਾਸ਼ਿਤ ਇਸ ਖਬਰ ਵਿਚ ਦੱਸਿਆ ਗਿਆ ਕਿ 28 ਮਾਰਚ 2011 ਨੂੰ ਮੋਹਾਲੀ ਦੇ PCA ਸਟੇਡਿਅਮ ਨੇੜੇ ਰੂਰਲ ਵੈਟਰਨਰੀ ਫਾਰਮਾਸਿਸਟ ਦੇ ਧਰਨੇ ਸਮੇਂ ਇੱਕ ਸਿੱਖ ਵਿਅਕਤੀ ਨਾਲ ਬਦਤਮੀਜ਼ੀ ਦੇ ਆਰੋਪ ਵਿਚ ਐਸਪੀ ਪ੍ਰੀਤਮ ਸਿੰਘ ਅਤੇ ਫੇਸ 8 ਪੁਲਿਸ ਸਟੇਸ਼ਨ ਦੇ ਐਸਐਚਓ ਕੁਲਭੂਸ਼ਣ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸਦੇ ਅਲਾਵਾ ਪੂਰੀ ਘਟਨਾ ਦੀ ਸਚਾਈ ਜਾਣਨ ਲਈ ਮਜਿਸਟ੍ਰੇਰੀਯਲ ਜਾਂਚ ਦੇ ਵੀ ਹੁਕਮ ਦਿੱਤੇ ਗਏ।

ਹੁਣ ਵਿਸ਼ਵਾਸ ਟੀਮ ਨੇ ਇਸ ਮਾਮਲੇ ਦੀ ਪੁਸ਼ਟੀ ਲਈ ਸਾਡੇ ਸਹਿਯੋਗੀ ਪੰਜਾਬੀ ਜਾਗਰਣ ਦੇ ਮੋਹਾਲੀ ਜ਼ਿਲ੍ਹਾ ਇੰਚਾਰਜ ਰਿਪੋਰਟਰ ਸਤਵਿੰਦਰ ਧੜਾਕ ਨਾਲ ਸੰਪਰਕ ਕੀਤਾ। ਤੁਹਾਨੂੰ ਦੱਸ ਦਈਏ ਕਿ ਸਤਵਿੰਦਰ ਸਿੰਘ ਉਸ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ ਅਤੇ ਓਸੇ ਥਾਂ ‘ਤੇ ਮੌਜੂਦ ਸਨ। ਸਤਵਿੰਦਰ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਦੱਸਿਆ, “ਇਸ ਮਾਮਲੇ ਦਾ ਹਿੰਦੂ-ਮੁਸਲਿਮ ਅਤੇ CAA ਖਿਲਾਫ ਹੋ ਰਹੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿਚ ਮਾਰਚ 2011 ਵਿਚ ਪੰਜਾਬ ਦੇ ਫਾਰਮਾਸਿਸਟ PCA ਸਟੇਡਿਅਮ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਸ ਦੌਰਾਨ ਹੀ ਇੱਕ ਸਿੱਖ ਪ੍ਰਦਰਸ਼ਨਕਾਰੀ ਨਾਲ ਪੁਲਿਸ ਮੁਲਾਜ਼ਮਾਂ ਨੇ ਬਦਤਮੀਜ਼ੀ ਕਰ ਦਿੱਤੀ ਸੀ। ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕਰਦੇ ਹੋਏ 2 ਪੁਲਿਸ ਅਫਸਰਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਮੋਹਾਲੀ ਦੇ SP ਪ੍ਰੀਤਮ ਸਿੰਘ ਅਤੇ ਮੋਹਾਲੀ ਫੇਸ-8 ਦੇ SHO ਕੁਲਭੂਸ਼ਣ ਸਿੰਘ ਸਸਪੈਂਡ ਕੀਤੇ ਗਏ ਸਨ।”

ਅੰਤ ਵਿਚ ਵਿਸ਼ਵਾਸ ਟੀਮ ਨੇ Karan Dixit ਨਾਂ ਦੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਇਸ ਯੂਜ਼ਰ ਨੂੰ 459 ਲੋਕ ਫਾਲੋ ਕਰਦੇ ਹਨ।


ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਹੈ। ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਮੁਸਲਮਾਨ ਨਹੀਂ, ਸਿੱਖ ਸੀ। ਵੀਡੀਓ ਦਾ ਨਾਗਰਿਕਤਾ ਸੋਧ ਕਾਨੂੰਨ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ 28 ਮਾਰਚ 2011 ਵਿਚ ਪੰਜਾਬ ਦੇ ਮੋਹਾਲੀ ਵਿਚ ਹੋਏ ਫਾਰਮਾਸਿਸਟ ਅੰਦੋਲਨ ਦਾ ਹੈ।

  • Claim Review : Muslim Using fake sikh sardar face to show that sikh are against #CAA Fake propaganda
  • Claimed By : FB User-Karan Dixit
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later