Fact Check: ਗਟਰ ‘ਚ ਡਿੱਗੀ ਔਰਤਾਂ ਦਾ ਇਹ ਵੀਡੀਓ ਦਿੱਲੀ ਦਾ ਨਹੀਂ, ਪਾਕਿਸਤਾਨ ਦਾ ਹੈ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਦਿੱਲੀ ਦਾ ਨਹੀਂ, ਬਲਕਿ ਪਾਕਿਸਤਾਨ ਦਾ ਹੈ।
- By: Pallavi Mishra
- Published: Sep 3, 2020 at 06:23 PM
ਨਵੀਂ ਦਿੱਲੀ (Vishvas Team). ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਸੜਕ ਦੇ ਕਿਨਾਰੇ ਬਣੀ ਇੱਕ ਨਾਲੀ ਅੰਦਰ ਦੋ ਔਰਤਾਂ ਨੂੰ ਡਿੱਗਦੇ ਹੋਏ ਵੇਖਿਆ ਜਾ ਸਕਦਾ ਹੈ। ਲੋਕ ਇਸ ਵੀਡੀਓ ਨੂੰ ਦਿੱਲੀ ਦਾ ਦੱਸਕੇ ਵਾਇਰਲ ਕਰ ਰਹੇ ਹਨ। ਵੀਡੀਓ ਵਿਚ ਇੱਕ ਖਰਾਬ ਸੜਕ ‘ਤੇ ਗੰਦਾ ਪਾਣੀ ਭਰਿਆ ਹੋਇਆ ਦਿੱਸ ਰਿਹਾ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਵਾਇਰਲ ਵੀਡੀਓ ਦਿੱਲੀ ਦਾ ਨਹੀਂ, ਬਲਕਿ ਪਾਕਿਸਤਾਨ ਦਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਇਸ ਵਾਇਰਲ ਵੀਡੀਓ ਵਿਚ ਸੜਕ ਦੇ ਕਿਨਾਰੇ ਬਣੀ ਇੱਕ ਨਾਲੀ ਅੰਦਰ ਦੋ ਔਰਤਾਂ ਨੂੰ ਡਿੱਗਦੇ ਹੋਏ ਵੇਖਿਆ ਜਾ ਸਕਦਾ ਹੈ। ਲੋਕ ਇਸ ਵੀਡੀਓ ਨੂੰ ਦਿੱਲੀ ਦਾ ਦੱਸਕੇ ਵਾਇਰਲ ਕਰ ਰਹੇ ਹਨ। ਵੀਡੀਓ ਨਾਲ ਕੈਪਸ਼ਨ ਵਿਚ ਲਿਖਿਆ ਹੈ: “जब #सलमा और #शकीना #केजरीवाल की #लंदन वाली गलियों का जायजा लेने निकली ! तब क्या हुआ?”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਹੁਣ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਅਸੀਂ ਪਾਇਆ ਕਿ ਕੁਝ ਪਾਕਿਸਤਾਨੀ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਵੀਡੀਓ ਨੂੰ 2017 ਵਿਚ ‘na 120’ ਲਿਖ ਕੇ ਸ਼ੇਅਰ ਕੀਤਾ ਸੀ। ਸਰਚ ਕਰਨ ‘ਤੇ ਸਾਨੂੰ ਪਤਾ ਚਲਿਆ ਕਿ NA-120 ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿਚ ਇੱਕ ਇਲਾਕਾ ਹੈ।
ਇਸਦੇ ਬਾਅਦ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ NA-120 ਕੀਵਰਡ ਨਾਲ ਟਾਈਮਲਾਈਨ ਟੂਲ ‘ਤੇ 2017 ਦਾ ਸਮਾਂ ਕਸਟਮਾਇਜ਼ ਕਰਕੇ ਸਰਚ ਕੀਤਾ। ਸਾਨੂੰ ਪਾਕਿਸਤਾਨੀ ਨਿਊਜ਼ ਚੈੱਨਲ Capital TV ਦਾ ਇੱਕ ਵੀਡੀਓ ਮਿਲਿਆ, ਜਿਸਨੂੰ ਨਿਊਜ਼ ਚੈੱਨਲ ਦੇ ਯੂਟਿਊਬ ਅਕਾਊਂਟ ‘ਤੇ ਸਤੰਬਰ 2017 ਵਿਚ ਅਪਲੋਡ ਕੀਤਾ ਗਿਆ ਸੀ। Capital TV ਦੀ ਇਸ ਖਬਰ ਅਨੁਸਾਰ, ਵੀਡੀਓ ਵਿਚ ਗਟਰ ‘ਚ ਡਿੱਗਦੀ ਦਿੱਸ ਰਹੀ ਔਰਤਾਂ ਮਾਂ-ਧੀ ਹਨ ਅਤੇ ਇਹ ਵਾਇਰਲ ਵੀਡੀਓ “NA-120” ਦੇ ਇਸਲਾਮਪੁਰਾ ਦਾ ਹੈ। ਵੀਡੀਓ ਨਾਲ ਕੈਪਸ਼ਨ ਲਿਖਿਆ ਹੈ “2 women fall into Gutter in NA 120.”
ਇਸ ਵਿਸ਼ੇ ਵਿਚ ਵੱਧ ਜਾਣਕਾਰੀ ਲਈ ਅਸੀਂ ਕੈਪੀਟਲ ਟੀਵੀ ਦੇ ਇਸਲਾਮਾਬਾਦ ਸਥਿਤ ਦਫਤਰ ਵਿਚ ਫੋਨ ਕੀਤਾ। ਐਗਸੀਕਿਊਟਿਵ ਪ੍ਰੋਡਿਊਸਰ ਸੱਜਾਦ ਹੁਸੈਨ ਭਾਤਿ ਨੇ ਸਾਨੂੰ ਦੱਸਿਆ “ਕੈਪੀਟਲ ਟੀਵੀ ਦੇ ਯੂਟਿਊਬ ਚੈਨਲ ‘ਤੇ ਅਪਲੋਡ ਵੀਡੀਓ ਨਾਲ ਦਿੱਤਾ ਗਿਆ ਕੈਪਸ਼ਨ ਬਿਲਕੁਲ ਸਹੀ ਹੈ। ਇਹ ਵੀਡੀਓ ਪੁਰਾਣਾ ਹੈ ਅਤੇ NA-120 ਇਲਾਕੇ ਦਾ ਹੈ।”
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Dharam Raghuvanshmani ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਦਿੱਲੀ ਦਾ ਨਹੀਂ, ਬਲਕਿ ਪਾਕਿਸਤਾਨ ਦਾ ਹੈ।
- Claim Review : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਸੜਕ ਦੇ ਕਿਨਾਰੇ ਬਣੀ ਇੱਕ ਨਾਲੀ ਅੰਦਰ ਦੋ ਔਰਤਾਂ ਨੂੰ ਡਿੱਗਦੇ ਹੋਏ ਵੇਖਿਆ ਜਾ ਸਕਦਾ ਹੈ। ਲੋਕ ਇਸ ਵੀਡੀਓ ਨੂੰ ਦਿੱਲੀ ਦਾ ਦੱਸਕੇ ਵਾਇਰਲ ਕਰ ਰਹੇ ਹਨ।
- Claimed By : FB User- Dharam Raghuvanshmani
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...