ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਅੱਜਕਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੜੇ ਟੀਵੀ ਸਕ੍ਰੀਨ ਦੇ ਸਾਹਮਣੇ ਕਾਫੀ ਭੀੜ ਵੇਖੀ ਜਾ ਸਕਦੀ ਹੈ। ਸਾਹਮਣੇ ਲੱਗੀ ਸਕ੍ਰੀਨ ਤੇ ਭਾਰਤੀਏ ਚੋਣਾਂ ਨਾਲ ਸਬੰਧਿਤ ਇੱਕ ਟੀਵੀ ਚੈਨਲ ਦਾ ਐਗਜ਼ਿਟ ਪੋਲ ਚੱਲ ਰਿਹਾ ਹੈ ਅਤੇ ਜਿਵੇਂ ਹੀ ਐਨਡੀਏ ਨੂੰ ਬੜ੍ਹਤ ਵਿਖਾਈ ਮਿਲਦੀ ਹੈ ਤਾਂ ਸਾਹਮਣੇ ਖੜੀ ਭੀੜ ਜਸ਼ਨ ਮਨਾਉਣ ਲੱਗ ਜਾਂਦੀ ਹੈ। ਪੋਸਟ ਵਿੱਚ ਦਾਅਵਾ ਕਿੱਤਾ ਗਿਆ ਹੈ ਕਿ ਵਿਦੇਸ਼ੀਆਂ ਨੂੰ ਵੀ ਆਗਾਮੀ ਚੋਣਾਂ ਵਿੱਚ ਮੋਦੀ ਦੀ ਸੰਭਾਵਿਤ ਜਿੱਤ ਦੀ ਖੁਸ਼ੀ ਹੈ। ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਇਹ ਵੀਡੀਓ ਫਰਜ਼ੀ ਹੈ। ਇਸ ਵੀਡੀਓ ਨਾਲ ਛੇੜਛਾੜ ਕਰਕੇ ਵੱਡੀ ਸਕ੍ਰੀਨ ਤੇ ਭਾਰਤੀਏ ਟੈਲੀਵਿਜ਼ਨ ਚੈਨਲ ਦੇ ਸਕ੍ਰੀਨ ਨੂੰ ਚਿਪਕਾਇਆ ਗਿਆ ਹੈ। ਅਸਲ ਵਿੱਚ ਇਹ ਭੀੜ ਫੁੱਟਬਾਲ ਮੈਚ ਵਿੱਚ ਹੋਏ ਗੋਲ ਦਾ ਜਸ਼ਨ ਮਨਾ ਰਹੇ ਸੀ, ਐਗਜ਼ਿਟ ਪੋਲ ਦਾ ਨਹੀਂ।
ਇਸ ਪੋਸਟ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ “ਮੋਦੀ ਜੀ ਦੇ ਖੇਤਰ ਵਿੱਚ #ਐਗਜ਼ਿਟ_ਪੋਲ ਵੇਖਣ ਦੇ ਬਾਅਦ USA ਦੇ ਲੋਕਾਂ ਵਿੱਚ ਜਿੰਨੀ ਖੁਸ਼ੀ ਹੈ ਉੱਨੀ ਖੁਸ਼ੀ ਤਾਂ ਭਾਰਤ ਦੇ ਲੋਕਾਂ ਵਿੱਚ ਵੀ ਨਹੀਂ ਸੀ !”। ਸ਼ੇਅਰ ਕਿੱਤੇ ਗਏ ਪੋਸਟ ਵਿੱਚ ਉੱਤੇ ਪੱਤਰਕਾਰ ਰਵੀਸ਼ ਕੁਮਾਰ ਦੀ ਇੱਕ ਤਸਵੀਰ ਹੈ ਅਤੇ ਥੱਲੇ ਇੱਕ ਵੀਡੀਓ ਹੈ ਜਿਸ ਵਿੱਚ ਕਲੇਮ ਕਿੱਤਾ ਗਿਆ ਹੈ ਕਿ ਵਿਦੇਸ਼ੀ ਲੋਕ ਵੀ ਆਉਣ ਵਾਲੇ ਚੋਣਾਂ ਲਈ ਹੋਏ ਐਗਜ਼ਿਟ ਪੋਲ ਦੇ ਮੋਦੀ ਦੇ ਖੇਤਰ ਵਿੱਚ ਹੋਣ ਦੀ ਖੁਸ਼ੀ ਮਨਾ ਰਹੇ ਹਨ।
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਠੀਕ ਨਾਲ ਵੇਖਣ ਦਾ ਫੈਸਲਾ ਲਿਆ। ਵਾਇਰਲ ਵੀਡੀਓ ਵਿੱਚ ਸਕ੍ਰੀਨ ਨੂੰ ਹਿਲਦੇ ਹੋਏ ਵੇਖਿਆ ਜਾ ਸਕਦਾ ਹੈ ਜਿਸ ਵਿੱਚ ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ ਫਰਜ਼ੀ ਹੋ ਸਕਦਾ ਹੈ। ਇਸ ਵੀਡੀਓ ਦੇ ਉੱਤੇ ਸੱਜੇ ਪਾਸੇ @Atheist_Krishna ਲਿਖਿਆ ਹੋਇਆ ਵੇਖਿਆ ਜਾ ਸਕਦਾ ਹੈ।
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ @Atheist_Krishna ਦੀ ਜਾਂਚ ਸ਼ੁਰੂ ਕਿੱਤੀ। ਇਹ ਇੱਕ ਫੋਟੋਸ਼ੋਪ ਆਰਟਿਸਟ ਦਾ ਟਵਿੱਟਰ ਹੈਂਡਲ ਹੈ। ਇਹਨਾਂ ਦੇ ਟਵਿੱਟਰ ਹੈਂਡਲ ਦੇ ਇੰਟ੍ਰੋ ਵਿੱਚ ਲਿਖਿਆ ਹੈ ਕਿ ਇਹ ਤਸਵੀਰਾਂ ਅਤੇ ਵੀਡੀਓ ਨੂੰ ਵੇਅੰਗ ਦੇ ਰੂਪ ਵਿੱਚ ਪੇਸ਼ ਕਰਨ ਲਈ ਉਨ੍ਹਾਂ ਨਾਲ ਛੇੜਛਾੜ ਕਰਦੇ ਹਨ।
ਇਸ ਵਾਇਰਲ ਵੀਡੀਓ ਨੂੰ ਅਸਲ ਵਿੱਚ ਸਬਤੋਂ ਪਹਿਲਾਂ @Atheist_Krishna ਦੇ ਨਾਂ ਤੋਂ ਪ੍ਰਚਲਤ ਕ੍ਰਿਸ਼ਣਾ ਨੇ 19 ਮਈ ਨੂੰ ਟਵੀਟ ਕਿੱਤਾ ਸੀ। ਇਸ ਵੀਡੀਓ ਨੂੰ ਇਕ ਵੇਅੰਗ ਦੇ ਰੂਪ ਵਿੱਚ ਸ਼ੇਅਰ ਕਿੱਤਾ ਗਿਆ ਸੀ, ਜਿਸਨੂੰ ਹੁਣ ਤੱਕ 72.5 ਹਜ਼ਾਰ ਤੋਂ ਵੱਧ ਵਾਰ ਵੇਖਿਆ ਜਾ ਚੁਕਿਆ ਹੈ। ਇਸ ਪੋਸਟ ਨੂੰ ਹੁਣ ਤੱਕ 32000 ਵਾਰ ਰੀ-ਟਵੀਟ ਕਿੱਤਾ ਗਿਆ ਹੈ। ਅਸੀਂ @Atheist_Krishna ਦੇ ਹੋਰ ਵੀ ਪੋਸਟ ਨੂੰ ਵੇਖਿਆ ਅਤੇ ਪਾਇਆ ਕਿ ਇਹ ਤਸਵੀਰਾਂ ਅਤੇ ਵੀਡੀਓ ਨਾਲ ਫੋਟੋਸ਼ੋਪ ਦੇ ਜਰੀਏ ਛੇੜਛਾੜ ਕਰਦਾ ਹੈ ਅਤੇ ਉਸਨੂੰ ਸਟਾਯਰ ਜਾਂ ਵੇਅੰਗ ਦੇ ਰੂਪ ਵਿੱਚ ਸ਼ੇਅਰ ਕਰਦਾ ਹੈ। ਇਸ ਵੀਡੀਓ ਨੂੰ ਵੀ ਇਹਨਾਂ ਦੁਆਰਾ ਵੇਅੰਗ ਦੇ ਰੂਪ ਵਿੱਚ ਵਿੱਚ ਸ਼ੇਅਰ ਕਿੱਤਾ ਗਿਆ ਸੀ ਜਿਸਨੂੰ ਬਾਅਦ ਵਿੱਚ ਲੋਕਾਂ ਨੇ ਗਲਤ ਸੰਧਰਭ ਵਿੱਚ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।
ਅਸੀਂ Invid ਟੂਲ ਦਾ ਇਸਤੇਮਾਲ ਕਰਕੇ ਇਸ ਵੀਡੀਓ ਦੇ ਫ਼੍ਰੇਮਸ ਕੱਢੇ ਅਤੇ ਫੇਰ ਉਹਨਾਂ ਫੋਟੋਆਂ ਨੂੰ ਅਸੀਂ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਇਸ ਸਿਲਸਿਲੇ ਵਿੱਚ ਸਾਨੂੰ ਜੂਨ 16, 2016 ਨੂੰ Heart News West Country ਨਾਂ ਦੇ ਯੂਟਿਊਬ ਚੈਨਲ ਦੁਆਰਾ ਪੋਸਟ ਕਿੱਤਾ ਗਿਆ ਇੱਕ ਵੀਡੀਓ ਮਿਲਿਆ ਜੋ ਵਾਇਰਲ ਵੀਡੀਓ ਵਰਗਾ ਹੀ ਸੀ ਬਸ ਉਸ ਵਿੱਚ ਫਰਕ ਇੰਨਾ ਸੀ ਕਿ ਇਸ ਵਿੱਚ ਸਕ੍ਰੀਨ ਤੇ ਫੁੱਟਬਾਲ ਮੈਚ ਚੱਲ ਰਿਹਾ ਹੈ ਨਾ ਕਿ ਐਗਜ਼ਿਟ ਪੋਲ।
ਅਸੀਂ ਇਸ ਵੀਡੀਓ ਨੂੰ ਯੂਟਿਊਬ ਡਾਟਾ ਵੇਉਅਰ ਨਾਂ ਦੇ ਟੂਲ ਤੇ ਵੀ ਸਰਚ ਕਿੱਤਾ ਅਤੇ ਸਾਨੂੰ ਜਾਣਕਾਰੀ ਮਿਲੀ ਕਿ ਇਹ EURO 2016 ਦੇ ਇੱਕ ਮੈਚ ਦੇ ਦੌਰਾਨ ਦਾ ਵੀਡੀਓ ਹੈ। ਇਹ ਵੀਡੀਓ ਇੰਗਲੈਂਡ ਦੇ ਏਸ਼ਟਨ ਗੇਟ ਸਟੇਡੀਅਮ ਦਾ ਹੈ ਜਦੋਂ ਇੰਗਲੈਂਡ ਅਤੇ ਵੇਲਸ ਦੀ ਵਿਚਕਾਰ ਹੋਏ ਮੁਕਾਬਲੇ ਵਿੱਚ ਇੰਗਲੈਂਡ ਜਿੱਤ ਗਿਆ ਸੀ।
ਇਸ ਪੋਸਟ ਨੂੰ Jaswant Singh ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ WE SUPPORT NARENDRA MODI ਨਾਂ ਦੇ ਇੱਕ ਫੇਸਬੁੱਕ ਪੇਜ ਤੇ ਸ਼ੇਅਰ ਕਿੱਤਾ ਗਿਆ ਸੀ। ਇਸ ਪੇਜ ਦੇ ਕੁੱਲ 2,942,007 ਮੇਮ੍ਬਰਸ ਹਨ।
ਨਤੀਜਾ: ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਇਹ ਵੀਡੀਓ ਫਰਜ਼ੀ ਹੈ। ਇਸ ਵੀਡੀਓ ਨਾਲ ਛੇੜਛਾੜ ਕਰ ਵੱਡੀ ਸਕ੍ਰੀਨ ਤੇ ਭਾਰਤੀਏ ਟੈਲੀਵਿਜ਼ਨ ਚੈਨਲ ਦੀ ਸਕ੍ਰੀਨ ਚਿਪਕਾਈ ਗਈ ਹੈ। ਅਸਲ ਵਿੱਚ ਇਹ ਭੀੜ ਫੁੱਟਬਾਲ ਮੈਚ ਵਿੱਚ ਹੋਏ ਗੋਲ ਦਾ ਜਸ਼ਨ ਮਨਾ ਰਹੇ ਸੀ, ਐਗਜ਼ਿਟ ਪੋਲ ਦਾ ਨਹੀਂ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।