ਵਿਸ਼ਵਾਸ਼ ਨਿਊਜ਼ ਦੀ ਜਾਂਚ ਪੜਤਾਲ ਵਿੱਚ ਪਤਾ ਲੱਗਿਆ ਕਿ ਉਰਮਿਲਾ ਮਾਤੋੰਡਕਰ ਸੰਘ ਪ੍ਰਮੁੱਖ ਮੋਹਨ ਭਾਗਵਤ ਦੀ ਭਤੀਜੀ ਨਹੀਂ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਅਦਾਕਾਰਾ ਉਰਮਿਲਾ ਮਾਤੋੰਡਕਰ ਅਤੇ ਉਨ੍ਹਾਂ ਦੇ ਪਤੀ ਮੋਹਸਿਨ ਨੂੰ ਲੈ ਕੇ ਇੱਕ ਫਰਜ਼ੀ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਪਤੀ-ਪਤਨੀ ਦੀ ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਉਰਮਿਲਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਭਤੀਜੀ ਹੈ। ਜਦੋਂ ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਇਹ ਦਾਅਵਾ ਫਰਜ਼ੀ ਸਾਬਿਤ ਹੋਇਆ। ਇਹ ਸੱਚ ਹੈ ਕਿ ਉਰਮਿਲਾ ਦੇ ਪਤੀ ਦਾ ਨਾਮ ਮੋਹਸਿਨ ਅਖਤਰ ਹੈ, ਪਰ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਉਰਮਿਲਾ ਮੋਹਨ ਭਾਗਵਤ ਦੀ ਰਿਸ਼ਤੇਦਾਰ ਹੈ। ਸੰਘ ਅਤੇ ਉਰਮਿਲਾ ਨੇ ਆਪ ਇਸ ਨੂੰ ਫਰਜ਼ੀ ਦੱਸਿਆ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਸੋਨੂੰ ਬੌਧ ਨੇ 25 ਜੁਲਾਈ 2021 ਨੂੰ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ: ‘ਮੋਹਨ ਭਾਗਵਤ ਜੀ ..! ਜਦੋਂ ਤੁਹਾਡੀ ਭਤੀਜੀ ਨੇ ਮੁਸਲਮਾਨ ਨਾਲ ਵਿਆਹ ਕੀਤਾ ਤਾਂ ਹਿੰਦੂ ਧਰਮ ਖ਼ਤਰੇ ਵਿੱਚ ਕਿਉਂ ਨਹੀਂ ਆਇਆ..?‘
ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਅਜਿਹੀਆਂ ਕਈ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਹਨ। ਜਿਸ ਵਿੱਚ ਉਰਮਿਲਾ ਨੂੰ ਮੋਹਨ ਭਾਗਵਤ ਦੀ ਭਤੀਜੀ ਦੱਸਿਆ ਗਿਆ ਹੈ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਸਭ ਤੋਂ ਪਹਿਲਾਂ ਫਰਜ਼ੀ ਦਾਅਵੇ ਨਾਲ ਵਾਇਰਲ ਤਸਵੀਰ ਨੂੰ ਗੂਗਲ ਤੇ ਸਰਚ ਕਰਨਾ ਸ਼ੁਰੂ ਕੀਤਾ। ਇਸ ਦੇ ਲਈ ਅਸੀਂ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਲਈ। ਇਸ ਦੀ ਸਹਾਇਤਾ ਨਾਲ ਸਾਨੂੰ ਪਤਾ ਲੱਗਿਆ ਕਿ ਵਾਇਰਲ ਤਸਵੀਰ 25 ਮਈ 2016 ਨੂੰ ਇੰਡੀਅਨ ਐਕਸਪ੍ਰੈਸ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਹੋਈ ਸੀ। ਇਸਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਇਸੇ ਤਰ੍ਹਾਂ 6 ਮਾਰਚ 2016 ਨੂੰ ਜਾਗਰਣ ਡਾਟ ਕਾਮ ਤੇ ਪ੍ਰਕਾਸ਼ਿਤ ਇੱਕ ਖ਼ਬਰ ਤੋਂ ਪਤਾ ਚੱਲਿਆ ਕਿ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋੰਡਕਰ ਨੇ ਕਸ਼ਮੀਰ ਦੇ ਬਿਜਨੈੱਸਮੈਨ ਅਤੇ ਪੇਸ਼ੇ ਤੋਂ ਮਾਡਲ ਰਹੀ ਚੁੱਕੇ ਮੋਹਸਿਨ ਅਖਤਰ ਮੀਰ ਨਾਲ ਵਿਆਹ ਕਰਵਾ ਲਿਆ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ਼ ਨਿਊਜ਼ ਨੇ ਸਿੱਧਾ ਉਰਮਿਲਾ ਮਾਤੋੰਡਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ ਮੋਹਨ ਭਾਗਵਤ ਜੀ ਨਾਲ ਮੈਂ ਕਿਸੇ ਵੀ ਤਰੀਕੇ ਨਾਲ ਰਿਲੇਟੇਡ ਨਹੀਂ ਹਾਂ। ਮੇਰੇ ਪਤੀ ਮੁਸਲਿਮ ਅਤੇ ਮੈਂ ਹਿੰਦੂ ਹਾਂ।”
ਵਿਸ਼ਵਾਸ ਨਿਊਜ਼ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਵੀ ਸੰਪਰਕ ਕੀਤਾ। ਸੰਘ ਦੇ ਸਹਿ-ਪ੍ਰਚਾਰ ਪ੍ਰਮੁੱਖ ਨਰੇਂਦਰ ਕੁਮਾਰ ਨੇ ਦੱਸਿਆ ਕਿ ਉਰਮਿਲਾ ਮਾਤੋੰਡਕਰ ਮੋਹਨ ਭਾਗਵਤ ਦੀ ਭਤੀਜੀ ਨਹੀਂ ਹੈ।
ਹੁਣ ਵਾਰੀ ਸੀ ਭ੍ਰਮਕ ਪੋਸਟ ਕਰਨ ਵਾਲੇ ਯੂਜ਼ਰ ਸੋਨੂੰ ਬੌਧ ਬਾਰੇ ਜਾਣਕਾਰੀ ਇਕੱਠੀ ਕਰਨ ਦੀ। ਇਸ ਦੀ ਸੋਸ਼ਲ ਸਕੈਨਿੰਗ ਵਿੱਚ ਸਾਨੂੰ ਪਤਾ ਚੱਲਿਆ ਕਿ ਯੂਜ਼ਰ ਨੇ ਸਤੰਬਰ 2013 ਨੂੰ ਇਹ ਅਕਾਊਂਟ ਬਣਾਇਆ ਸੀ। ਮੋਹਨ ਭਾਗਵਤ ਦੀ ਭਤੀਜੀ ਹੈ ਉਰਮਿਲਾ ਮਾਤੋੰਡਕਰ
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਪੜਤਾਲ ਵਿੱਚ ਪਤਾ ਲੱਗਿਆ ਕਿ ਉਰਮਿਲਾ ਮਾਤੋੰਡਕਰ ਸੰਘ ਪ੍ਰਮੁੱਖ ਮੋਹਨ ਭਾਗਵਤ ਦੀ ਭਤੀਜੀ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।