Fact Check: ਕਸ਼ਮੀਰ ‘ਤੇ ਮਨਮੋਹਨ ਸਿੰਘ ਦਾ ਫਰਜ਼ੀ ਟਵੀਟ ਹੋ ਰਿਹਾ ਹੈ ਵਾਇਰਲ, ਅਸਲ ਵਿਚ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਟਵਿਟਰ ‘ਤੇ ਮੌਜੂਦ ਨਹੀਂ ਹਨ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਮਨਮੋਹਨ ਸਿੰਘ ਦੇ ਨਾਂ ਤੋਂ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਟਵੀਟ ਵਿਚ ਲਿਖਿਆ ਹੋਇਆ ਹੈ “ਤਿੰਨ ਹਫਤਿਆਂ ਤੋਂ ਆਪ ਦੇ ਦੇਸ਼ ਵਿਚ ਬੰਦ ਕਸ਼ਮੀਰੀਆਂ ਲਈ ਆਵਾਜ਼ ਚੁੱਕੋ ਜੇ ਤੁਹਾਡੀ ਆਤਮਾ ਕਹੇ ਤਾਂ, ਕਿਉਂਕਿ ਵਤਨ ਜਮੀਨ ਦਾ ਟੁਕੜਾ ਨਹੀਂ ਬਲਕਿ ਉਸ ਉੱਤੇ ਰਹਿਣ ਵਾਲਿਆਂ ਲੋਕਾਂ ਦੀ ਏਕਤਾ ਨਾਲ ਬੰਦਾ ਹੈ ਅਤੇ ਕਸ਼ਮੀਰੀਆਂ ਦਾ ਧਰਮ ਕੋਈ ਵੀ ਕਿਉਂ ਨਾ ਹੋਵੇ, ਹੈ ਤਾਂ ਉਹ ਸਾਡੇ ਭੈਣ ਭਰਾ ਹੀ”। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਸਾਬਤ ਹੋਇਆ, ਅਸਲ ਵਿਚ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਕੋਈ ਅਧਿਕਾਰਕ ਟਵਿਟਰ ਹੈਂਡਲ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਵਾਇਰਲ ਹੋ ਰਹੇ ਪੋਸਟ ਵਿਚ ਇੱਕ ਟਵੀਟ ਦਾ ਸਕ੍ਰੀਨਸ਼ੋਟ ਨਜ਼ਰ ਆ ਰਿਹਾ ਹੈ। ਟਵੀਟ ਵਿਚ ਲਿਖਿਆ ਹੋਇਆ ਹੈ, ‘ਤਿੰਨ ਹਫਤਿਆਂ ਤੋਂ ਆਪ ਦੇ ਦੇਸ਼ ਵਿਚ ਬੰਦ ਕਸ਼ਮੀਰੀਆਂ ਲਈ ਆਵਾਜ਼ ਚੁੱਕੋ ਜੇ ਤੁਹਾਡੀ ਆਤਮਾ ਕਹੇ ਤਾਂ, ਕਿਉਂਕਿ ਵਤਨ ਜਮੀਨ ਦਾ ਟੁਕੜਾ ਨਹੀਂ ਬਲਕਿ ਉਸ ਉੱਤੇ ਰਹਿਣ ਵਾਲਿਆਂ ਲੋਕਾਂ ਦੀ ਏਕਤਾ ਨਾਲ ਬੰਦਾ ਹੈ ਅਤੇ ਕਸ਼ਮੀਰੀਆਂ ਦਾ ਧਰਮ ਕੋਈ ਵੀ ਕਿਉਂ ਨਾ ਹੋਵੇ, ਹੈ ਤਾਂ ਉਹ ਸਾਡੇ ਭੈਣ ਭਰਾ ਹੀ!! #SaveKashmir #SaveKashmiri’

ਪੜਤਾਲ

ਸਰਚ ਦੌਰਾਨ ਪਤਾ ਚਲਿਆ ਕਿ ਸੋਸ਼ਲ ਮੀਡੀਆ ‘ਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਨਾਂ ਤੋਂ ਕਸ਼ਮੀਰ ਨੂੰ ਲੈ ਕੇ ਪਹਿਲਾਂ ਵੀ ਕਈ ਫਰਜ਼ੀ ਬਿਆਨ ਵਾਇਰਲ ਹੋ ਚੁੱਕੇ ਹਨ।

‘Manmohan Singh’ ਕੀ-ਵਰਡ ਨਾਲ ਸਰਚ ਵਿਚ ਸਾਨੂੰ ਆਰਥਿਕ ਹਾਲ ਅਤੇ ਆਰਟੀਕਲ 370 ‘ਤੇ ਉਨ੍ਹਾਂ ਦੇ ਬਿਆਨ ਨਾਲ ਜੁੜੀਆਂ ਖਬਰਾਂ ਦੇ ਲਿੰਕ ਮਿਲੇ। ਦੇਸ਼ ਦੀ ਕਮਜ਼ੋਰ ਹੁੰਦੀ ਆਰਥਿਕਤਾ ਨੂੰ ਲੈ ਕੇ ਮਨਮੋਹਨ ਸਿੰਘ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਚੌਤਰਫਾ ਕੁਪ੍ਰਬੰਧਨ ਦੇ ਕਰਕੇ ਹੀ ਦੇਸ਼ ਦੀ ਆਰਥਿਕਤਾ ਵਿਚ ਮੰਦੀ ਆਈ ਹੈ।

ਆਰਟੀਕਲ 370 ‘ਤੇ ਮਨਮੋਹਨ ਸਿੰਘ ਦੇ ਬਿਆਨ ਨਾਲ ਜੁੜਿਆ ਹੋਇਆ ਇੱਕ ਵੀਡੀਓ ਮਿਲਿਆ, ਜਿਸਨੂੰ 12 ਅਗਸਤ 2019 ਨੂੰ India Today ਦੇ Youtube ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ।

ਖਬਰ ਦੇ ਮੁਤਾਬਕ, ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਰਟੀਕਲ 370 ਨੂੰ ਖਤਮ ਕੀਤੇ ਜਾਣ ਦੇ ਸਰਕਾਰ ਦੇ ਫੈਸਲੇ ‘ਤੇ ਚੁੱਪੀ ਤੋੜਦੇ ਹੋਏ ਕਿਹਾ, ‘’ਆਰਟੀਕਲ 370 ਦੇ ਪ੍ਰਾਵਧਾਨਾਂ ਨੂੰ ਖਤਮ ਕਰਨ ਦਾ ਸਰਕਾਰ ਦਾ ਫੈਸਲਾ ਬਹੁਤੇ ਲੋਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਨਹੀਂ ਹੈ ਅਤੇ ਭਾਰਤ ਦੇ ਵਿਚਾਰ ਨੂੰ ਜਿਉਂਦਾ ਰੱਖਣਾ ਹੈ ਤਾਂ ਜੰਮੂ-ਕਸ਼ਮੀਰ ਦੇ ਨਾਗਰਿਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।‘’

ਟਵਿਟਰ ਸਰਚ ਵਿਚ ਸਾਨੂੰ ਮਨਮੋਹਨ ਸਿੰਘ ਦਾ ਕਥਿਤ ਪ੍ਰੋਫ਼ਾਈਲ ਮਿਲਿਆ, ਜਿਸਨੂੰ @ManmohanFan ਦੇ ਨਾਂ ਤੋਂ ਬਣਾਇਆ ਗਿਆ ਸੀ। ਪ੍ਰੋਫ਼ਾਈਲ ਦੇ ਵਿਵਰਣ ਵਿਚ ਸਾਫ ਲਿਖਿਆ ਹੋਇਆ ਹੈ, ‘ਇਸ ਅਕਾਊਂਟ ਦਾ ਡਾ. ਮਨਮੋਹਨ ਸਿੰਘ ਨਾਲ ਕੋਈ ਸਬੰਧ ਨਹੀਂ ਹੈ।’

ਇਸੇ ਪੈਰੋਡੀ ਅਕਾਊਂਟ ਤੋਂ ਮਨਮੋਹਨ ਸਿੰਘ ਦੇ ਨਾਂ ਤੋਂ ਖਬਰਾਂ ਨੂੰ ਲਗਾਤਾਰ ਟਵੀਟ ਕੀਤਾ ਜਾਂਦਾ ਹੈ। ਵਾਇਰਲ ਹੋ ਰਿਹਾ ਟਵੀਟ ਵੀ ਇਸੇ ਅਕਾਊਂਟ ਤੋਂ 29 ਅਗਸਤ ਨੂੰ ਕੀਤਾ ਗਿਆ ਸੀ।

ਸੋਸ਼ਲ ਮੀਡੀਆ ਸਰਚ ਵਿਚ ਡਾ. ਮਨਮੋਹਨ ਸਿੰਘ ਦਾ ਟਵਿਟਰ ‘ਤੇ ਕੋਈ ਅਧਿਕਾਰਕ ਪ੍ਰੋਫ਼ਾਈਲ ਨਹੀਂ ਮਿਲਿਆ। ਕਾਂਗਰੇਸ ਪ੍ਰਵਕਤਾ ਰਾਜੀਵ ਤਿਆਗੀ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ, “ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਨਮੋਹਨ ਸਿੰਘ ਅਤੇ ਕਾਂਗਰੇਸ ਦੇ ਵੱਡੇ ਨੇਤਾਵਾਂ ਦੇ ਗਲਤ ਅਤੇ ਫਰਜ਼ੀ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਕਰੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ, ‘ਡਾ. ਮਨਮੋਹਨ ਸਿੰਘ ਟਵਿਟਰ ‘ਤੇ ਮੌਜੂਦ ਹੀ ਨਹੀਂ ਹਨ। ਉਨ੍ਹਾਂ ਦਾ ਕੋਈ ਅਧਿਕਾਰਕ ਸੋਸ਼ਲ ਮੀਡੀਆ ਪ੍ਰੋਫ਼ਾਈਲ ਨਹੀਂ ਹੈ।’

ਨਤੀਜਾ: ਸੋਸ਼ਲ ਮੀਡੀਆ ‘ਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਨਾਂ ‘ਤੇ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। ਮਨਮੋਹਨ ਸਿੰਘ ਦਾ ਕੋਈ ਅਧਿਕਾਰਕ ਸੋਸ਼ਲ ਮੀਡੀਆ ਪ੍ਰੋਫ਼ਾਈਲ ਨਹੀਂ ਹੈ। ਇਸਤੋਂ ਪਹਿਲਾਂ ਵੀ ਕਸ਼ਮੀਰ ਨੂੰ ਲੈ ਕੇ ਉਨ੍ਹਾਂ ਦੇ ਨਾਂ ਤੋਂ ਫਰਜ਼ੀ ਬਿਆਨ ਵਾਇਰਲ ਹੋ ਚੁੱਕੇ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts