ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਸੰਜੇ ਰਾਉਤ ਦੇ ਨਾਂ ‘ਤੇ ਵਾਇਰਲ ਪੋਸਟ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਦਰਅਸਲ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ ਐਡੀਟੇਡ ਹੈ। ਤਸਵੀਰ ਵਿੱਚ ਨਜਰ ਆ ਰਹੇ ਵਿਅਕਤੀ ਨੇ ਸਿਰਫ ਊਧਵ ਠਾਕਰੇ ਅਤੇ ਆਦਿਤਿਆ ਠਾਕਰੇ ਦਾ ਟੈਟੂ ਬਣਵਾਇਆ ਸੀ। ਵਿਅਕਤੀ ਨੇ ਸੰਜੇ ਰਾਉਤ ਦਾ ਟੈਟੂ ਨਹੀਂ ਬਣਵਾਇਆ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਮਹਾਰਾਸ਼ਟਰ ਚੋਣਾਂ ਦੌਰਾਨ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨਾਲ ਜੁੜੀ ਇਕ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਨੇ ਆਪਣੀ ਪਿੱਠ ‘ਤੇ ਊਧਵ ਠਾਕਰੇ ਅਤੇ ਆਦਿਤਿਆ ਠਾਕਰੇ ਦਾ ਟੈਟੂ ਬਣਵਾਇਆ ਹੋਇਆ ਹੈ। ਉੱਥੇ ਹੀ, ਪਿੱਠ ਦੇ ਹੇਠਲੇ ਹਿੱਸੇ ‘ਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਦਾ ਟੈਟੂ ਬਣਿਆ ਹੋਇਆ ਹੈ। ਯੂਜ਼ਰਸ ਇਸ ਪੋਸਟ ਨੂੰ ਮਹਾਰਾਸ਼ਟਰ ਚੋਣਾਂ ਨਾਲ ਜੋੜਦੇ ਹੋਏ ਸੰਜੇ ਰਾਉਤ ‘ਤੇ ਤੰਜ ਕਸਦੇ ਹੋਏ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਅਸਲ ਵਿੱਚ ਵਾਇਰਲ ਤਸਵੀਰ ਅਸਲੀ ਨਹੀਂ,ਸਗੋਂ ਐਡੀਟੇਡ ਹੈ। ਤਸਵੀਰ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਨੇ ਸਿਰਫ ਊਧਵ ਠਾਕਰੇ ਅਤੇ ਆਦਿਤਿਆ ਠਾਕਰੇ ਦਾ ਟੈਟੂ ਬਣਵਾਇਆ ਸੀ। ਵਿਅਕਤੀ ਨੇ ਸੰਜੇ ਰਾਉਤ ਦਾ ਟੈਟੂ ਨਹੀਂ ਬਣਵਾਇਆ ਸੀ।
ਫੇਸਬੁੱਕ ਯੂਜ਼ਰ Bhanu Pratap Agarwal ਨੇ 13 ਨਵੰਬਰ 2024 ਨੂੰ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਪਸ਼ਨ ਵਿੱਚ ਲਿਖਿਆ ਹੈ, “ਸੰਜੇ ਰਾਉਤ ਦਾ ਫਜੀਟਾ ਹੋ ਗਿਆ, ਸਾਰਾ ਦਿਨ ਬਦਬੂ ਆਵੇਗੀ!! ਹੁਣ ਉਹ ਹੇਂਠਾ ਝਾੜੀਆਂ ਵਿੱਚ ਬੈਠਿਆ ਬੈਠਿਆ, ਨੌਟੀ,ਨੌਟੀ ਬੋਲੇਗਾ ਪੂਰਾ ਦਿਨ !!!”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਫੋਟੋ ਨੂੰ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਰਿਪੋਰਟ ਲੋਕਸੱਤਾ ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 13 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਮਰਾਠੀ ਭਾਸ਼ਾ ‘ਚ ਪ੍ਰਕਾਸ਼ਿਤ ਇਸ ਰਿਪੋਰਟ ‘ਚ ਅਸਲ ਤਸਵੀਰ ਮੌਜੂਦ ਹੈ, ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਸਿਰਫ ਊਧਵ ਠਾਕਰੇ ਅਤੇ ਆਦਿਤਿਆ ਠਾਕਰੇ ਦਾ ਟੈਟੂ ਬਣਵਾਇਆ ਸੀ।
ਜਾਂਚ ਦੌਰਾਨ ਸਾਨੂੰ ਦਾਅਵੇ ਨਾਲ ਜੁੜਦੀ ਇੱਕ ਵੀਡੀਓ ਟੀਵੀ 9 ਮਰਾਠੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 28 ਅਗਸਤ 2022 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਵਾਇਰਲ ਤਸਵੀਰ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਨਾਮ ਰਮੰਨਾ ਜਮਾਂਦਾਰ ਹੈ ਅਤੇ ਉਹ ਸੋਲਾਪੁਰ ਤੋਂ ਸ਼ਿਵ ਸੈਨਾ (ਊਧਵ ਠਾਕਰੇ) ਦੇ ਸ਼ਿਵ ਸੈਨਿਕ ਹਨ। ਉਨ੍ਹਾਂ ਨੇ ਆਪਣੀ ਪਿੱਠ ‘ਤੇ ਸਿਰਫ ਊਧਵ ਠਾਕਰੇ ਅਤੇ ਆਦਿਤਿਆ ਠਾਕਰੇ ਦਾ ਟੈਟੂ ਬਣਵਾਇਆ ਸੀ।
ਵਧੇਰੇ ਜਾਣਕਾਰੀ ਲਈ ਅਸੀਂ ਸ਼ਿਵ ਸੈਨਾ (ਊਧਵ ਠਾਕਰੇ) ਦੇ ਪ੍ਰਵਕਤਾ ਮੰਗਤ ਰਾਮ ਮੁੰਡੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਤਸਵੀਰ ਨੂੰ ਐਡਿਟ ਦੱਸਦਿਆਂ ਕਿਹਾ ਹੈ ਕਿ ਸੰਜੇ ਰਾਉਤ ਦੀ ਛਵੀ ਨੂੰ ਖਰਾਬ ਕਰਨ ਲਈ ਇਹ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਇਹ ਦਾਅਵਾ ਇੱਕ ਦੁਰਪ੍ਰਚਾਰ ਹੈ।
ਇਹ ਦਾਅਵਾ ਸੋਸ਼ਲ ਮੀਡੀਆ ‘ਤੇ ਪਹਿਲਾਂ ਹੀ ਵਾਇਰਲ ਹੋ ਚੁੱਕਾ ਹੈ। ਉਸ ਸਮੇਂ ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਜਾਂਚ ਕੀਤੀ ਸੀ। ਪੂਰੀ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਇੱਕ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਨੂੰ ਸਾਂਝਾ ਕਰਦਾ ਹੈ। ਯੂਜ਼ਰ ਨੇ ਆਪਣੇ ਪ੍ਰੋਫਾਈਲ ‘ਤੇ ਖੁਦ ਨੂੰ ਰਾਂਚੀ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਸੰਜੇ ਰਾਉਤ ਦੇ ਨਾਂ ‘ਤੇ ਵਾਇਰਲ ਪੋਸਟ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਦਰਅਸਲ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ ਐਡੀਟੇਡ ਹੈ। ਤਸਵੀਰ ਵਿੱਚ ਨਜਰ ਆ ਰਹੇ ਵਿਅਕਤੀ ਨੇ ਸਿਰਫ ਊਧਵ ਠਾਕਰੇ ਅਤੇ ਆਦਿਤਿਆ ਠਾਕਰੇ ਦਾ ਟੈਟੂ ਬਣਵਾਇਆ ਸੀ। ਵਿਅਕਤੀ ਨੇ ਸੰਜੇ ਰਾਉਤ ਦਾ ਟੈਟੂ ਨਹੀਂ ਬਣਵਾਇਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।