Fact Check : ਦਾ ਕਸ਼ਮੀਰ ਫਾਈਲਸ ਫਿਲਮ ਨਾਲ ਨਹੀਂ ਹੈ ਯੋਗੀ ਆਦਿੱਤਿਆਨਾਥ ਦੇ ਇਸ ਵੀਡੀਓ ਦਾ ਕੋਈ ਸੰਬੰਧ

ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਵਾਇਰਲ ਪੋਸਟ ਝੂਠੀ ਸਾਬਿਤ ਹੋਈ। ਯੋਗੀ ਆਦਿਤਿਆਨਾਥ 2017 ‘ਚ ਦੀਵਾਲੀ ਦੇ ਮੌਕੇ ਤੇ ਗੋਰਖਪੁਰ ਮੰਦਰ ਵਿੱਚ ਸ਼ਹੀਦਾਂ ਦੇ ਸਨਮਾਨ ਵਿੱਚ ਪ੍ਰੋਗਰਾਮ ‘ਇੱਕ ਦੀਯਾ ਸ਼ਹੀਦਾਂ ਦੇ ਨਾਮ’ ‘ਚ ਸ਼ਾਮਿਲ ਹੋਏ ਸੀ । ਜਿੱਥੇ ਉਹ ਭਾਵੁਕ ਹੋ ਗਏ ਸੀ। ਹੁਣ ਕੁਝ ਯੂਜ਼ਰਸ ਉਸ ਵੀਡੀਓ ਨੂੰ ਐਡਿਟ ਕਰਕੇ ਦਾ ਕਸ਼ਮੀਰ ਫਾਈਲਜ਼ ਫਿਲਮ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਯੋਗੀ ਆਦਿੱਤਿਆਨਾਥ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ‘ਚ ਉਨ੍ਹਾਂ ਨੂੰ ਭਾਵੁਕ ਹੁੰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੋਗੀ ਦਾ ਕਸ਼ਮੀਰ ਫਾਈਲਸ ਫਿਲਮ ਦੇਖ ਕੇ ਰੋ ਪਏ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਲਗਭਗ 5 ਸਾਲ ਪੁਰਾਣਾ ਹੈ। ਯੋਗੀ ਆਦਿਤਿਆਨਾਥ ‘ਇੱਕ ਦੀਯਾ ਸ਼ਹੀਦਾਂ ਦੇ ਨਾਮ’ ਪ੍ਰੋਗਰਾਮ ਚ ‘ਸੰਦੇਸੇ ਆਤੇ ਹੈਂ’ ਗਾਣਾ ਸੁਣ ਕੇ ਭਾਵੁਕ ਹੋ ਗਏ ਸਨ। ਇਸ ਵੀਡੀਓ ਦਾ ਦਾ ਕਸ਼ਮੀਰ ਫਾਈਲਸ ਨਾਮ ਦੀ ਫਿਲਮ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਕੁਲਦੀਪ ਕੁਮਾਰ ਨੇ 14 ਮਾਰਚ ਨੂੰ ਯੋਗੀ ਆਦਿੱਤਿਆਨਾਥ ਦਾ 17 ਸੈਕਿੰਡ ਦਾ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ‘The kashmir files Movie ਨੂੰ ਦੇਖ ਕੇ ਰੋ ਪਏ ਯੋਗੀ ਆਦਿਤਿਆਨਾਥ।’

ਫੇਸਬੁੱਕ ਯੂਜ਼ਰਸ ਤੋਂ ਇਲਾਵਾ ਟਵਿੱਟਰ ਯੂਜ਼ਰ Dr. Rakesh Rai ਨੇ 14 ਮਾਰਚ ਨੂੰ ਟਵੀਟ ਕਰਦੇ ਹੋਏ ਲਿਖਿਆ, ‘The Kashmir files Movie ਨੂੰ ਦੇਖ ਕੇ ਰੋ ਪਏ ਪੂਜਯ ਯੋਗੀ ਆਦਿੱਤਿਆਨਾਥ ਜੀ ਮਹਾਰਾਜ ਜੀ… ਤੁਸੀਂ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਦੇਖੋ…’

ਫੇਸਬੁੱਕ ਅਤੇ ਟਵਿੱਟਰ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੁਝ ਇਸ ਤਰ੍ਹਾਂ ਦਾ ਦਾਅਵਾ ਕੀਤਾ।

ਪੜਤਾਲ

ਵਿਸ਼ਵਾਸ ਨਿਊਜ਼ ਵਾਇਰਲ ਵੀਡੀਓ ਦੀ ਤਹਿ ਤੱਕ ਜਾਣ ਲਈ ਸਭ ਤੋਂ ਪਹਿਲਾਂ ਔਨਲਾਈਨ ਟੂਲਸ ਦੀ ਵਰਤੋਂ ਕੀਤੀ। ਵੀਡੀਓ ਨੂੰ InVID ਟੂਲ ਤੇ ਅੱਪਲੋਡ ਕਰਕੇ ਕਈ ਗ੍ਰੈਬਸ ਕੱਢੇ । ਫਿਰ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ 17 ਅਕਤੂਬਰ 2017 ਨੂੰ ABP ਨਿਊਜ਼ ਦੇ ਯੂਟਿਊਬ ਚੈਨਲ ਤੇ ਅੱਪਲੋਡ ਇੱਕ ਖਬਰ ਮਿਲੀ। ਗੌਰ ਨਾਲ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਵਾਇਰਲ ਵੀਡੀਓ ਇਸ ਖ਼ਬਰ ਨਾਲ ਜੁੜਿਆ ਹੋਇਆ ਹੈ। ਖਬਰ ਮੁਤਾਬਿਕ, ਯੋਗੀ ਆਦਿੱਤਿਆਨਾਥ ਦੀਵਾਲੀ ਦੇ ਮੌਕੇ ਤੇ ਆਯੋਜਿਤ ਪ੍ਰੋਗਰਾਮ ‘ਇੱਕ ਦੀਯਾ ਸ਼ਹੀਦਾਂ ਦੇ ਨਾਮ’ ‘ਚ ਸ਼ਾਮਿਲ ਹੋਏ ਸਨ , ਜਿੱਥੇ ‘ਸੰਦੇਸੇ ਆਤੇ ਹੈਂ’ ਗਾਣਾ ਸੁਣ ਕੇ ਯੋਗੀ ਰੋ ਪਏ। ਇੱਥੇ ਪੂਰੀ ਖ਼ਬਰ ਵੇਖੋ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੰਬੰਧਿਤ ਕੀਵਰਡਸ ਦੇ ਨਾਲ ਗੂਗਲ ਤੇ ਖੋਜ ਕੀਤੀ। ਇਸ ਵਿੱਚ ਸਾਨੂੰ 21 ਅਕਤੂਬਰ 2017 ਨੂੰ Zee News ਵਿੱਚ ਛਪੀ ਖਬਰ ਦਾ ਲਿੰਕ ਮਿਲਿਆ। ਇਸ ਵਿੱਚ ਵਾਇਰਲ ਵੀਡੀਓ ਦੇ ਸਕ੍ਰੀਨਸ਼ਾਟ ਵੀ ਮੌਜੂਦ ਸਨ। ਇਸ ਦੇ ਅਨੁਸਾਰ , ਯੋਗੀ ਆਦਿੱਤਿਆਨਾਥ ਦੀਵਾਲੀ ਦੇ ਮੌਕੇ ‘
ਤੇ ਗੋਰਖਪੁਰ ਸਥਿਤ ਗੋਰਖਨਾਥ ਮੰਦਰ ‘ਚ ਸ਼ਹੀਦਾਂ ਦੇ ਸਨਮਾਨ ਵਿੱਚ ਆਯੋਜਿਤ ਪ੍ਰੋਗਰਾਮ ‘ਇੱਕ ਦੀਯਾ ਸ਼ਹੀਦਾਂ ਦੇ ਨਾਮ’ ‘ਚ ਉਨ੍ਹਾਂ ਦੇ ਹੰਝੂ ਛਲਕ ਗਏ। ਇੱਥੇ ਪੂਰੀ ਖ਼ਬਰ ਪੜ੍ਹੋ।

17 ਅਕਤੂਬਰ 2017 ਨੂੰ ਛਪੀ ਅਮਰ ਉਜਾਲਾ ਦੀ ਖ਼ਬਰ ਵਿੱਚ ਵੀ ਇਸ ਪ੍ਰੋਗਰਾਮ ਬਾਰੇ ਛਪਿਆ ਹੈ। ਇਹ ਖ਼ਬਰ ਇੱਥੇ ਪੜ੍ਹੀ ਜਾ ਸਕਦੀ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਏਬੀਪੀ ਨਿਊਜ਼ ਦੇ ਸੀਨੀਅਰ ਐਡੀਟਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਕਾਫੀ ਪੁਰਾਣਾ ਹੈ। ਉਸ ਸਮੇਂ ਉਨ੍ਹਾਂ ਦੇ ਚੈਨਲ ਤੇ ਯੋਗੀ ਦੇ ਭਾਵੁਕ ਹੋਣ ਦੀ ਖਬਰ ਵੀ ਪ੍ਰਸਾਰਿਤ ਕੀਤੀ ਗਈ ਸੀ।

ਵਿਸ਼ਵਾਸ ਨਿਊਜ਼ ਨੇ ਅੰਤ ਵਿੱਚ ਪੁਰਾਣੇ ਵੀਡੀਓ ਨੂੰ The Kashmir Files ਨਾਲ ਜੋੜ ਕੇ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਫੇਸਬੁੱਕ ਯੂਜ਼ਰ ਕੁਲਦੀਪ ਕੁਮਾਰ ਦੀ ਸੋਸ਼ਲ ਸਕੈਨਿੰਗ ‘ਚ ਪਤਾ ਲੱਗਿਆ ਕਿ ਯੂਜ਼ਰ ਨੂੰ 1760 ਲੋਕ ਫੋਲੋ ਕਰਦੇ ਹਨ। ਯੂਜ਼ਰ ਆਗਰਾ ਵਿੱਚ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਵਾਇਰਲ ਪੋਸਟ ਝੂਠੀ ਸਾਬਿਤ ਹੋਈ। ਯੋਗੀ ਆਦਿਤਿਆਨਾਥ 2017 ‘ਚ ਦੀਵਾਲੀ ਦੇ ਮੌਕੇ ਤੇ ਗੋਰਖਪੁਰ ਮੰਦਰ ਵਿੱਚ ਸ਼ਹੀਦਾਂ ਦੇ ਸਨਮਾਨ ਵਿੱਚ ਪ੍ਰੋਗਰਾਮ ‘ਇੱਕ ਦੀਯਾ ਸ਼ਹੀਦਾਂ ਦੇ ਨਾਮ’ ‘ਚ ਸ਼ਾਮਿਲ ਹੋਏ ਸੀ । ਜਿੱਥੇ ਉਹ ਭਾਵੁਕ ਹੋ ਗਏ ਸੀ। ਹੁਣ ਕੁਝ ਯੂਜ਼ਰਸ ਉਸ ਵੀਡੀਓ ਨੂੰ ਐਡਿਟ ਕਰਕੇ ਦਾ ਕਸ਼ਮੀਰ ਫਾਈਲਜ਼ ਫਿਲਮ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts