ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਦਾਅਵਾ ਝੂਠਾ ਨਿਕਲਿਆ। ਵਾਇਰਲ ਹੋ ਰਹੀ ਬਿਲਡਿੰਗ ਦੀ ਤਸਵੀਰ ਕਾਂਗਰਸ ਦਫਤਰ ਦੀ ਨਹੀਂ, ਸਗੋਂ ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) ਦੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਹਰੇ ਰੰਗ ਦੀ ਇਮਾਰਤ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੇਰਲ ਦੇ ਵਾਇਨਾਡ ‘ਚ ਕਾਂਗਰਸ ਪਾਰਟੀ ਦੇ ਦਫ਼ਤਰ ਦੀ ਤਸਵੀਰ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਦਾਅਵਾ ਝੂਠਾ ਨਿਕਲਿਆ। ਵਾਇਰਲ ਹੋ ਰਹੀ ਇਹ ਤਸਵੀਰ ਕਾਂਗਰਸ ਦਫਤਰ ਦੀ ਨਹੀਂ, ਸਗੋਂ ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) ਦੇ ਦਫਤਰ ਦੀ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਤੇ Sunil Bajpai ਨੇ 19 ਮਈ ਨੂੰ ਇਹ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਲਿਖਿਆ ਹੈ, “ਕਾਂਗਰਸ ਦਫਤਰ ਵਾਇਨਾਡ ਕੇਰਲ !! ਨਹੀਂ ਨਹੀਂ ਨਹੀਂ ਪਾਕਿਸਤਾਨ ਨਹੀਂ ਇਹ … ਅਜਿਹਾ ਸੋਚਣਾ ਵੀ ਮਹਾਪਾਪ ਹੈ ਜੀ। ਇਹ ਤਾਂ ਵਾਇਨਾਡ ਦਾ ਕਾਂਗਰਸ ਦਫਤਰ ਹੈ, ਜਿੱਥੋਂ #ਰਾਹੁਲ _ਗਾਂਧੀ ਸੰਸਦ ਹਨ….ਇਸਨੂੰ ਦੇਖ ਕੇ ਘੱਟੋ-ਘੱਟ ਸੇਕਯੂਲਿਰਿਜਮ ਦਾ ਚੋਲਾ ਪਹਿਣੇ ਹਿੰਦੂਆਂ ਨੂੰ ਅਕਲ ਆ ਜਾਣੀ ਚਾਹੀਦੀ… {ਹਾਲਾਂਕਿ ਇਸਦੀ ਉਮੀਦ ਘੱਟ ਹੀ ਹੈ}
ਤੱਥ ਜਾਂਚ ਦੇ ਉਦੇਸ਼ ਲਈ ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ
ਪੜਤਾਲ
ਵਾਇਰਲ ਤਸਵੀਰ ਦੀ ਪੜਤਾਲ ਲਈ ਅਸੀਂ ਗੂਗਲ ਲੈਂਸ ਰਾਹੀਂ ਖੋਜ ਕੀਤੀ। ਤਸਵੀਰ ਤੇ ਲਿਖੇ ਸ਼ਬਦਾਂ ਨੂੰ ਕਾਪੀ ਕਰਕੇ ਗੂਗਲ ਟ੍ਰਾਂਸਲੇਟ ਦੀ ਮਦਦ ਨਾਲ ਹਿੰਦੀ ‘ਚ ਬਦਲਿਆ ਅਤੇ ਪਾਇਆ ਕਿ ਇਸ ਦੇ ਉੱਪਰ ਸੱਜੇ ਪਾਸੇ ‘ਇਕਬਾਲ ਨਗਰ ਲੀਗ ਹਾਊਸ’ ਲਿਖਿਆ ਹੋਇਆ ਹੈ। ਇਸ ਦੇ ਵਿਚਕਾਰ ‘ਮੁਸਲਿਮ ਲੀਗ’ ਲਿਖਿਆ ਹੈ। ਕੀਵਰਡਸ ਦੀ ਮਦਦ ਨਾਲ ਅਸੀਂ ਗੂਗਲ ਤੇ ਸਰਚ ਕੀਤਾ ਤਾਂ ਪਾਇਆ ਕਿ ਇਹ ਤਸਵੀਰ ਕਾਂਗਰਸ ਦਫਤਰ ਦੀ ਨਹੀਂ ,ਸਗੋਂ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਦਫਤਰ ਦੀ ਹੈ।
ਇਮਾਰਤ ਤੇ ਸਭ ਤੋਂ ਉੱਪਰ ਵੱਲ ਇੱਕ ਪੌੜੀ ਦਾ ਚਿੰਨ੍ਹ ਬਣਿਆ ਹੋਇਆ ਹੈ। ਇਸ ਬਾਰੇ ਖੋਜ ਕਰਨ ਤੇ ਸਾਨੂੰ ਪਤਾ ਲੱਗਾ ਕਿ ਇਹ ‘ਇੰਡੀਅਨ ਯੂਨੀਅਨ ਮੁਸਲਿਮ ਲੀਗ ਪਾਰਟੀ’ ਦਾ ਚੋਣ ਨਿਸ਼ਾਨ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਦੀ ਵੈੱਬਸਾਈਟ ਤੇ ਵੀ ਮੌਜੂਦ ਹੈ।
ਜਾਂਚ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀ ਇੱਕ ਫੋਟੋ A P Moidu ਨਾਮ ਦੇ ਫੇਸਬੁੱਕ ਅਕਾਉਂਟ ਤੇ 23 ਫਰਵਰੀ 2019 ਨੂੰ ਪੋਸਟ ਕੀਤੀ ਮਿਲੀ। ਤਸਵੀਰ ਵਿੱਚ ਸਾਫ ਤੌਰ ਤੇ IULM ਦਾ ਚੋਣ ਨਿਸ਼ਾਨ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਖੱਬੇ ਪਾਸੇ ਜਿਸ ਵਿਅਕਤੀ ਦੀ ਫੋਟੋ ਲੱਗੀ ਹੋਈ ਹੈ, ਉਸਦੇ ਬਾਰੇ ਸਰਚ ਕਰਨ ਤੇ ਅਸੀਂ ਪਾਇਆ ਕਿ ਉਹ ਇੰਡੀਅਨ ਯੂਨੀਅਨ ਮੁਸਲਿਮ ਲੀਗ ਪਾਰਟੀ ਦੇ ਸਾਬਕਾ ਅਧਿਅਕਸ਼ ਸੈਯਦ ਮੋਹੰਮਦ ਅਲੀ ਸ਼ਿਹਾਬ ਹਨ।
ਇਸ ਸੰਬੰਧੀ ਅਸੀਂ ਕਾਂਗਰਸ ਦੇ ਮੀਡੀਆ ਇੰਚਾਰਜ ਸੰਜੀਵ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ , ‘ਵਾਇਰਲ ਦਾਅਵਾ ਗ਼ਲਤ ਹੈ। ਸੋਸ਼ਲ ਮੀਡੀਆ ਤੇ ਗ਼ਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਇਹ ਖਬਰ ਪੂਰੀ ਤਰ੍ਹਾਂ ਫਰਜ਼ੀ ਹੈ।
ਇਸ ਤੋਂ ਪਹਿਲਾਂ ਵੀ ਇਹ ਫੋਟੋ ਇਸ ਹੀ ਤਰ੍ਹਾਂ ਦੇ ਦਾਅਵਿਆਂ ਨਾਲ ਵਾਇਰਲ ਹੋ ਚੁੱਕੀ ਹੈ। ਉਸ ਸਮੇਂ ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ ਸੀ। ਤੁਸੀਂ ਸਾਡੀ ਪਿਛਲੀ ਜਾਂਚ ਨੂੰ ਇੱਥੇ ਪੜ੍ਹ ਸਕਦੇ ਹੋ।
ਫੋਟੋ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਅਸੀਂ ਫੇਸਬੁੱਕ ਯੂਜ਼ਰ ‘Sunil Bajpai’ ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਇਸਦੇ ਮੁਤਾਬਿਕ ਉਹ ਲਖਨਊ ਵਿੱਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਦਾਅਵਾ ਝੂਠਾ ਨਿਕਲਿਆ। ਵਾਇਰਲ ਹੋ ਰਹੀ ਬਿਲਡਿੰਗ ਦੀ ਤਸਵੀਰ ਕਾਂਗਰਸ ਦਫਤਰ ਦੀ ਨਹੀਂ, ਸਗੋਂ ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) ਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।