ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜ ਕੱਲ੍ਹ ਇਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ ਜਿਸ ‘ਤੇ ਨਰੇਂਦਰ ਮੋਦੀ ਦੇ ਇਕ ਐਨੀਮੇਟਡ ਫੋਟੋ ਦੇ ਨਾਲ ”ਦੇਸ਼ ਦਾ ਚੌਂਕੀਦਾਰ ਚੋਰ ਹੈ” ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਪੋਸਟ ਫਰਜ਼ੀ ਹੈ। ਅਸਲ ਵਿਚ ਇਸ ਫੋਟੋ ਨੂੰ ਫੋਟੋਸ਼ਾਪ ਕੀਤਾ ਗਿਆ ਹੈ।
ਇਸ ਪੋਸਟ ਵਿਚ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ ”ਅੱਜ ਪਹਿਲੀ ਵਾਰ ਪੈਟਰੋਲ ਪੰਪ ‘ਤੇ ਇਹ ਦੇਖ ਕੇ ਬਹੁਤ ਖੁਸ਼ੀ ਹੋਈ”। ਇਸ ਪੋਸਟ ਵਿਚ ਇਕ ਤਸਵੀਰ ਹੈ, ਜਿਸ ਵਿਚ ਇਕ ਬੈਨਰ ‘ਤੇ ਲਿਖਿਆ ਹੈ ”ਦੇਸ਼ ਦਾ ਚੌਂਕੀਦਾਰ ਚੋਰ ਹੈ” ਅਤੇ ਨਾਲ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਕ ਐਨੀਮੇਟਡ ਫੋਟੋ ਵੀ ਬਣੀ ਹੈ।
ਪੜਤਾਲ ਨੂੰ ਸ਼ੁਰੂ ਕਰਨ ਦੇ ਲਈ ਅਸੀਂ ਸਭ ਤੋਂ ਪਹਿਲੇ ਇਸ ਤਸਵੀਰ ਦਾ ਸਕਰੀਨਸ਼ਾਟ ਲਿਆ ਅਤੇ ਉਸ ਨੂੰ ਰੀਵਰਸ ਸਰਚ ਕੀਤਾ। ਪਹਿਲੇ ਹੀ ਪੇਜ ਤੇ ਸਾਨੂੰ ਇਸ ਤਸਵੀਰ ਨਾਲ ਮਿਲਦੀ-ਜੁਲਦੀ ਇਕ ਤਸਵੀਰ ਦਿੱਸੀ, ਜਿਸ ਵਿਚ ਬੈਨਰ ‘ਤੇ ਕੁਝ ਹੋਰ ਲਿਖਿਆ ਸੀ। ਇਨ੍ਹਾਂ ਦੋਵਾਂ ਤਸਵੀਰਾਂ ਨੂੰ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਬੈਨਰ ਦੇ ਇਲਾਵਾ ਸਭ ਕੁਝ ਸੇਮ ਹੈ।
ਵਾਇਰਲ ਤਸਵੀਰ ਨੂੰ 22 ਮਾਰਚ ਨੂੰ ਸ਼ੇਅਰ ਕੀਤਾ ਗਿਆ ਸੀ। ਅਸੀਂ ਗੂਗਲ ਸਰਚ ਵਿਚ ਦੇਖਿਆ ਕਿ ਤਸਵੀਰ ਦੀ ਓਰੀਜਿਨ ਮਿਤੀ ਜਾਨਣ ਦੇ ਲਈ ਐਕਸਿਫਡਾਟਾ ਟੂਲ (Exifdata) ‘ਤੇ ਇਸ ਤਸਵੀਰ ਨੂੰ ਆਨਲਾਈਨ ਕੀਤਾ ਅਤੇ ਪਾਇਆ ਕਿ ਇਹ ਤਸਵੀਰ 2011 ਵਿਚ ਕਲਿੱਕ ਕੀਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ 2011 ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਹੀਂ, ਮਨਮੋਹਨ ਸਿੰਘ ਸਨ।
ਜ਼ਾਹਿਰ ਹੈ ਕਿ ਪੁਰਾਣੀ ਤਸਵੀਰ ਹੀ ਅਸਲੀ ਤਸਵੀਰ ਹੈ। ਅਸਲੀ ਤਸਵੀਰ ਵਿਚ ਬੈਨਰ ‘ਤੇ MapMyindia ਦਾ ਐਡ ਹੈ ਨਾ ਕਿ ਕੋਈ ਰਾਜਨੀਤਿਕ ਇਸ਼ਤਿਹਾਰ।
ਇਸ ਤਸਵੀਰ ਨੂੰ Ram Murti Paul ਨਾਮ ਦੇ ਇਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ। ਇਨ੍ਹਾਂ ਦੇ ਇੰਟ੍ਰੋ ਦੇ ਅਨੁਸਾਰ ਇਹ ਪੰਜਾਬ ਦੇ ਰਹਿਣ ਵਾਲੇ ਹਨ।
ਨਤੀਜਾ : ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਨਕਲੀ ਹੈ। 2011 ਵਿਚ ਕਲਿੱਕ ਕੀਤੀ ਗਈ ਇਕ ਤਸਵੀਰ ਦੇ ਨਾਲ ਛੇੜਛਾੜ ਕਰਕੇ ਉਸ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਅਸਲੀ ਤਸਵੀਰ ਵਿਚ ਬੈਨਰ ‘ਤੇ MapMyIndia ਦਾ ਇਸ਼ਤਿਹਾਰ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।