Fact Check: SYL ਦਾ ਪਾਣੀ ਪੀ ਕੇ ਵਰਤ ਖੋਲਣ ਬਾਰੇ ਬੋਲਦੀ ਔਰਤਾਂ ਦੀ ਇਹ ਖਬਰ ਸਾਲ 2023 ਦੀ ਹੈ, ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ। ਅਸਲ ਵਿੱਚ ਵਾਇਰਲ ਖਬਰ ਸਾਲ 2023 ਦੀ ਹੈ, ਜਦੋਂ ਹਰਿਆਣਾ ਦੀਆਂ ਔਰਤਾਂ ਨੇ ਕਰਵਾਚੌਥ ‘ਤੇ ਇਹ ਬੋਲਿਆ ਸੀ। ਲੋਕ ਪੁਰਾਣੀ ਖਬਰ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕਰ ਰਹੇ ਹਨ।
- By: Jyoti Kumari
- Published: Oct 22, 2024 at 01:38 PM
- Updated: Nov 14, 2024 at 05:20 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪੰਜਾਬ ਅਤੇ ਹਰਿਆਣਾ ਵਿਚਾਲੇ ਐਸਵਾਈਐਲ (SYL) ਵਿਵਾਦ ਬਹੁਤ ਸਮੇਂ ਤੋਂ ਚੱਲ ਰਿਹਾ ਹੈ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ, ਜਿਸ ਵਿੱਚ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੀਆਂ ਔਰਤਾਂ ਨੇ ਕਰਵਾਚੌਥ ਮੌਕੇ ਉੱਤੇ ਸਹੁੰ ਚੁੱਕੀ ਹੈ ਕਿ ਅਗਲੀ ਵਾਰ ਉਹ ਇਸ ਨਹਿਰ ਦੇ ਪਾਣੀ ਨਾਲ ਹੀ ਆਪਣਾ ਵਰਤ ਖੋਲ੍ਹਣਗੀਆਂ। ਕਈ ਯੂਜ਼ਰਸ ਇਸ ਪੋਸਟ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਪੋਸਟ ‘ਤੇ ਨਿਊਜ 18 ਦਾ ਲੋਗੋ ਲੱਗਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ। ਅਸਲ ਵਿੱਚ ਵਾਇਰਲ ਖਬਰ ਸਾਲ 2023 ਦੀ ਹੈ, ਜਦੋਂ ਹਰਿਆਣਾ ਦੀਆਂ ਔਰਤਾਂ ਨੇ ਕਰਵਾਚੌਥ ‘ਤੇ ਇਹ ਬੋਲਿਆ ਸੀ। ਲੋਕ ਪੁਰਾਣੀ ਖਬਰ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਕੌਰ ਦੀ ਟੌਹਰ ਨੇ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ਉੱਤੇ ਲਿਖਿਆ ਹੋਇਆ ਹੈ,“ਅਗਲੇ ਸਾਲ SYL ਦਾ ਪਾਣੀ ਪੀ ਕੇ ਹੀ ਖੋਲ੍ਹਾਂਗੀਆਂ ਵਰਤ’ ਕਰਵਾਚੌਥ ‘ਤੇ ਹਰਿਆਣਾ ਦੀਆਂ ਸੁਹਾਗਣਾਂ ਨੇ ਖਾਧੀ ਸਹੁੰ”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਨੂੰ ਲੈ ਕੇ ਅਸੀਂ ਸਭ ਤੋਂ ਪਹਿਲਾ ਨਿਊਜ 18 ਦੇ ਯੂਟਿਊਬ ਚੈਨਲ ‘ਤੇ ਸਰਚ ਕੀਤਾ। ਸਾਨੂੰ News18 Punjab ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਮਿਲਾ। ਵੀਡੀਓ ਨੂੰ 2 ਨਵੰਬਰ 2023 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, ਹਰਿਆਣਾ ਦੀਆਂ ਔਰਤਾਂ ਨੇ ਕਿਹਾ ਹੈ ਕਿ ਅਗਲੇ ਸਾਲ SYL ਦਾ ਪਾਣੀ ਪੀ ਕੇ ਹੀ ਵਰਤ ਖੋਲ੍ਹਣਗੀਆਂ।” ਵੀਡੀਓ ਵਿੱਚ ਵਾਇਰਲ ਪੋਸਟ ਨੂੰ ਦੇਖਿਆ ਜਾ ਸਕਦਾ ਹੈ।
ਸਰਚ ਦੌਰਾਨ ਸਾਨੂੰ ਨਿਊਜ 18 ਦੀ ਵੈਬਸਾਈਟ ‘ਤੇ ਵੀ ਵਾਇਰਲ ਦਾਅਵੇ ਨਾਲ ਜੁੜਦੀ ਖਬਰ ਮਿਲੀ। 2 ਨਵੰਬਰ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, “ਪੰਜਾਬ ਅਤੇ ਹਰਿਆਣਾ ਵਿਚਾਲੇ ਐਸਵਾਈਐਲ ਨਹਿਰ ਦਾ ਮੁੱਦਾ ਭਖਿਆ ਹੋਇਆ ਹੈ। ਇਸ ਦੌਰਾਨ ਇਸ ਕਰਵਾਚੌਥ ਮੌਕੇ ਹਰਿਆਣਾ ਦੀਆਂ ਸੁਹਗਣਾਂ ਨੇ ਸਹੁੰ ਚੁੱਕੀ ਹੈ ਕਿ ਅਗਲੀ ਵਾਰ ਉਹ ਇਸ ਨਹਿਰ ਦੇ ਪਾਣੀ ਨਾਲ ਹੀ ਆਪਣਾ ਵਰਤ ਖੋਲ੍ਹਣਗੀਆਂ।”
ਸਰਚ ਦੌਰਾਨ ਸਾਨੂੰ ਪੋਸਟ ਨਾਲ ਜੁੜੀ ਰਿਪੋਰਟ ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ ਮਿਲੀ। 2 ਨਵੰਬਰ 2023 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, “ਹਰਿਆਣਾ ‘ਚ ਕਰਵਾ ਚੌਥ ਵਰਤ ‘ਤੇ ਔਰਤਾਂ ਨੇ ਵੱਡੀ ਮੰਗ ਰੱਖੀ ਹੈ। ਉਨ੍ਹਾਂ ਨੇ ਐਸਵਾਈਐਲ ਮੁੱਦੇ ਬਾਰੇ ਕਿਹਾ ਕਿ ਉਹ ਅਗਲੇ ਸਾਲ ਕਰਵਾ ਚੌਥ ਦਾ ਵਰਤ ਸਿਰਫ਼ ਐਸਵਾਈਐਲ ਦੇ ਪਾਣੀ ਨਾਲ ਹੀ ਖੋਲ੍ਹਣਗੀਆਂ।”
ਇਸ ਸਬੰਧੀ ਅਸੀਂ ਹਰਿਆਣਾ ਵਿੱਚ ਦੈਨਿਕ ਜਾਗਰਣ ਦੇ ਸਟੇਟ ਹੈਡ ਅਨੁਰਾਗ ਅਗਰਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਲ ਖਬਰ ਹਾਲ ਦੀ ਨਹੀਂ ਹੈ, ਸੰਗੋ ਪੁਰਾਣੀ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੀ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 16 ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੇ ਆਪ ਨੂੰ ਚੰਡੀਗੜ੍ਹ ਦਾ ਰਹਿਣ ਵਾਲੀ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ। ਅਸਲ ਵਿੱਚ ਵਾਇਰਲ ਖਬਰ ਸਾਲ 2023 ਦੀ ਹੈ, ਜਦੋਂ ਹਰਿਆਣਾ ਦੀਆਂ ਔਰਤਾਂ ਨੇ ਕਰਵਾਚੌਥ ‘ਤੇ ਇਹ ਬੋਲਿਆ ਸੀ। ਲੋਕ ਪੁਰਾਣੀ ਖਬਰ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕਰ ਰਹੇ ਹਨ।
- Claim Review : ਅਗਲੇ ਸਾਲ SYL ਦਾ ਪਾਣੀ ਪੀ ਕੇ ਹੀ ਖੋਲ੍ਹਾਂਗੀਆਂ ਵਰਤ' ਕਰਵਾਚੌਥ 'ਤੇ ਹਰਿਆਣਾ ਦੀਆਂ ਸੁਹਾਗਣਾਂ ਨੇ ਖਾਧੀ ਸਹੁੰ
- Claimed By : FB User-ਕੌਰ ਦੀ ਟੌਹਰ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...