Fact Check: ਪੀਰੀਅਡ ਦੌਰਾਨ ਕੋਰੋਨਾ ਵੈਕਸੀਨ ਲੈਣ ਤੋਂ ਔਰਤਾਂ ਨੂੰ ਕੋਈ ਨੁਕਸਾਨ ਨਹੀਂ, ਝੂਠਾ ਦਾਅਵਾ ਹੋ ਰਿਹਾ ਹੈ ਵਾਇਰਲ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਕੋਰੋਨਾ ਵੈਕਸੀਨ ਅਤੇ ਔਰਤਾਂ ਦੇ ਪੀਰੀਅਡ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਸਾਬਿਤ ਹੋਇਆ ਹੈ । ਇਸਤਰੀ ਰੋਗ ਵਿਸ਼ੇਸ਼ਕ ਅਤੇ ਮੈਡੀਕਲ ਐਕ੍ਸਪਰਟ ਇਸ ਦਾਅਵੇ ਨੂੰ ਖਾਰਿਜ਼ ਕਰ ਰਹੇ ਹਨ ਕਿ ਪੀਰੀਅਡ ਦੇ ਦੌਰਾਨ ਵੈਕਸੀਨ ਲੈਣਾ ਸੁਰੱਖਿਅਤ ਨਹੀਂ ਹੈ। ਐਕ੍ਸਪਰਟ ਦਾ ਕਹਿਣਾ ਹੈ ਕੀ ਔਰਤਾਂ ਨੂੰ ਇਸ ਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਵੈਕਸੀਨ ਲਗਾਉਣੀ ਚਾਹੀਦੀ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਕੋਰੋਨਾ ਵੈਕਸੀਨ ਅਤੇ ਔਰਤਾਂ ਦੇ ਪੀਰੀਅਡ ਨਾਲ ਜੁੜਿਆ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਇੱਕ ਗ੍ਰਾਫਿਕਸ ਪਲੇਟ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਸਾਂਝਾ ਕੀਤਾ ਜਾ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜਕੀਆਂ / ਔਰਤਾਂ ਆਪਣੇ ਪੀਰੀਅਡ ਦੇ 5 ਦਿਨਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੋਰੋਨਾ ਵੈਕਸੀਨ ਨਾ ਲੈਣ ,ਕਿਉਂਕਿ ਇਸ ਦੌਰਾਨ ਇਮਯੂਨਿਟੀ ਬਹੁਤ ਘੱਟ ਰਹਿੰਦੀ ਹੈ। ਅੱਗੇ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਵੈਕਸੀਨ ਦੀ ਖੁਰਾਕ ਪਹਿਲਾਂ ਇਮਯੂਨਿਟੀ ਨੂੰ ਘਟਾਉਂਦੀ ਹੈ, ਇਸ ਲਈ ਉਨ੍ਹਾਂ ਦਾ ਸੰਕ੍ਰਮਿਤ ਹੋਣ ਦਾ ਖ਼ਤਰਾ ਵੱਧ ਰਹੇਗਾ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਇਸਤਰੀ ਰੋਗ ਵਿਸ਼ੇਸ਼ਕ ਅਤੇ ਮੈਡੀਕਲ ਐਕ੍ਸਪਰਟ ਇਸ ਦਾਅਵੇ ਨੂੰ ਰੱਦ ਕਰ ਰਹੇ ਹਨ ਅਤੇ ਸਾਰਿਆਂ ਨੂੰ ਵੈਕਸੀਨ ਲੈਣ ਦੀ ਸਲਾਹ ਦੇ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੂੰ ਆਪਣੇ ਫੈਕਟ ਚੈਕਿੰਗ ਵਹਟਸਐੱਪ ਚੈਟਬੋਟ (+91 95992 99372) ਅਤੇ ਸਿਟੀ ਸਪੈਸੀਫਿਕ ਫੈਕਟ ਚੈਕਿੰਗ ਵਹਟਸਐੱਪ ਗਰੁੱਪ ਵਿੱਚ ਇਹ ਦਾਅਵਾ ਫ਼ੈਕ੍ਟ ਚੈੱਕ ਲਈ ਮਿਲਿਆ ਹੈ। ਇਹ ਦਾਅਵਾ ਟਵਿੱਟਰ ਤੇ ਵੀ ਵਾਇਰਲ ਹੋਇਆ ਹੈ। ਟਵਿੱਟਰ ਯੂਜ਼ਰ Surabhi Anand ਨੇ 25 ਅਪ੍ਰੈਲ 2021 ਨੂੰ ਆਪਣੇ ਟਵਿੱਟਰ ਹੈਂਡਲ ਤੋਂ ਵਾਇਰਲ ਗ੍ਰਾਫਿਕਸ ਪਲੇਟ ਨੂੰ ਸ਼ੇਅਰ ਕੀਤਾ ਹੈ। ਇਸ ਗ੍ਰਾਫਿਕਸ ਪਲੇਟ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋਵੇਗੀ। ਵੈਕਸੀਨ ਲੈਣ ਤੋਂ ਪਹਿਲਾਂ ਕੁੜੀਆਂ ਲਈ ਪੀਰੀਅਡ ਚੈੱਕ ਕਰਨਾ ਮਹੱਤਵਪੂਰਨ ਹੈ। ਇਸ ਦਾਅਵੇ ਦੇ ਅਨੁਸਾਰ ਕੁੜੀਆਂ ਨੂੰ ਪੀਰੀਅਡ ਤੋਂ 5 ਦਿਨਾਂ ਪਹਿਲਾਂ ਅਤੇ 5 ਦਿਨਾਂ ਬਾਅਦ ਵੈਕਸੀਨ ਨਹੀਂ ਲੈਣਾ ਚਾਹੀਦਾ, ਕਿਉਂਕਿ ਇਸ ਦੌਰਾਨ ਇਮਯੂਨਿਟੀ ਬਹੁਤ ਘੱਟ ਰਹਿੰਦੀ ਹੈ। ਅੱਗੇ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਵੈਕਸੀਨ ਦੀ ਖੁਰਾਕ ਪਹਿਲਾਂ ਇਮਯੂਨਿਟੀ ਨੂੰ ਘਟਾਉਂਦੀ ਹੈ ਅਤੇ ਫਿਰ ਵਧਾਉਂਦੀ ਹੈ। ਪੀਰੀਅਡ ਦੌਰਾਨ ਕੁੜੀਆਂ ਦਾ ਵੈਕਸੀਨ ਲੈਣ ਤੇ ਸੰਕ੍ਰਮਿਤ ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ।

ਇਸ ਟਵੀਟ ਦੇ ਅਰਕਾਈਵਡ ਲਿੰਕ ਨੂੰ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।


ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇੰਟਰਨੈੱਟ ਉੱਤੇ ਖੁੱਲੀ ਸਰਚ ਦੇ ਜ਼ਰੀਏ ਇਸ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਇਹ ਜਾਣਨਾ ਚਾਹੁੰਦੇ ਸੀ ਕਿ ਕੀ ਅਸਲ ਵਿੱਚ ਕੋਰੋਨਾ ਵੈਕਸੀਨ ਦਾ ਔਰਤਾਂ ਦੇ ਪੀਰੀਅਡ ਨਾਲ ਸੰਬੰਧ ਹੈ। ਸਾਨੂੰ ਸਾਡੇ ਸਹਿਯੋਗੀ English Jagran ਦੀ ਵੈੱਬਸਾਈਟ ਤੇ 25 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਸਾਰੇ ਇਸਤਰੀ ਰੋਗ ਵਿਸ਼ੇਸ਼ਕ ਅਤੇ ਮੈਡੀਕਲ ਐਕ੍ਸਪਰਟ ਦੇ ਹਵਾਲੇ ਤੋਂ ਇਕ ਦੱਸਿਆ ਗਿਆ ਕਿ ਪੀਰੀਅਡ ਤੋਂ 5 ਦਿਨਾਂ ਪਹਿਲਾਂ ਅਤੇ 5 ਦਿਨਾਂ ਬਾਅਦ ਵੈਕਸੀਨ ਨਾ ਲੈਣ ਦਾ ਵਾਇਰਲ ਦਾਅਵਾ ਝੂਠਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪੀਰੀਅਡ ਦਾ ਔਰਤਾਂ ਦੀ ਇਮਯੂਨਿਟੀ ਤੇ ਕੋਈ ਪ੍ਰਭਾਵ ਨਹੀਂ ਪੜਦਾ। ਇਸ ਰਿਪੋਰਟ ਨੂੰ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।

ਇਸ ਰਿਪੋਰਟ ਵਿੱਚ ਗਾਇਨੀਕੋਲੋਜਿਸਟ ( ਇਸਤਰੀ ਰੋਗ ਵਿਸ਼ੇਸ਼ਕ ) ਡਾ. ਮੁੰਜਾਲ ਵੀ ਕਪਾਡੀਆ ਦੇ ਇਸੇ ਮੁੱਦੇ ਤੇ ਕੀਤਾ ਗਿਆ ਟਵੀਟ ਵੀ ਸ਼ਾਮਿਲ ਕੀਤਾ ਗਿਆ ਹੈ। ਡਾਕਟਰ ਕਪਾਡੀਆ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਬਹੁਤ ਸਾਰੇ ਮਰੀਜ਼ ਉਨ੍ਹਾਂ ਨੂੰ ਪੁੱਛ ਰਹੇ ਹਨ ਕਿ ਪੀਰੀਅਡ ਦੇ ਦੌਰਾਨ ਵੈਕਸੀਨ ਲੈਣਾ ਸੁਰੱਖਿਅਤ / ਪ੍ਰਭਾਵਸ਼ਾਲੀ ਰਹੇਗਾ ਜਾਂ ਨਹੀਂ। ਆਪਣੇ ਟਵੀਟ ਵਿੱਚ ਡਾ ਕਪਾਡੀਆ ਪੀਰੀਅਡ ਦੌਰਾਨ ਵੈਕਸੀਨ ਲੈਣ ਦੀ ਸਿਫਾਰਸ਼ ਕਰ ਰਹੇ ਹਨ ਅਤੇ ਇਸਨੂੰ ਬਿਲਕੁਲ ਸੁਰੱਖਿਅਤ ਦੱਸਿਆ ਹੈ। ਨਾਲ ਹੀ ਉਹ ਅਜਿਹੀਆਂ ਅਫਵਾਹਾਂ ਉਤੇ ਧਿਆਨ ਨਾ ਦੇਣ ਦੀ ਅਪੀਲ ਵੀ ਕਰ ਰਹੇ ਹਨ । ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

ਅਜਿਹੇ ਹੀ ਇੱਕ ਫਰਟੀਲਿਟੀ ਸਲਾਹਕਾਰ ਅਤੇ ਗਾਇਨੀਕੋਲੋਜਿਸਟ ਡਾਕਟਰ ਯੁਵਰਾਜ ਨੇ ਇੰਸਟਾਗ੍ਰਾਮ ਤੇ ਇਕ ਵੀਡੀਓ ਪੋਸਟ ਕਰਕੇ ਵਾਇਰਲ ਅਫਵਾਹ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਇਹ ਸਾਬਿਤ ਕਰਨ ਲਈ ਅਜੇ ਤੱਕ ਕੋਈ ਵਿਗਿਆਨਿਕ ਪ੍ਰਮਾਣ ਨਹੀਂ ਮਿਲਿਆ ਹੈ ਕਿ ਔਰਤਾਂ ਨੂੰ ਪੀਰੀਅਡ ਦੇ ਦੌਰਾਨ ਵੈਕਸੀਨ ਨਹੀਂ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਕਿਸੇ ਵੀ ਔਰਤ ਅਤੇ ਕੁੜੀ ਨੂੰ ਪੀਰੀਅਡ ਦੇ ਦੌਰਾਨ ਵੈਕਸੀਨ ਲੈਣ ਤੋਂ ਨਾ ਰੋਕਿਆ ਜਾਵੇ । ਐਕ੍ਸਪਰਟ ਡਾਕਟਰ ਦੀ ਇਹ ਵੀਡੀਓ ਪੋਸਟ ਇੱਥੇ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ।

ਵਿਸ਼ਵਾਸ ਨਿਊਜ਼ ਨੇ ਵੀ ਇਸ ਵਾਇਰਲ ਦਾਅਵੇ ਨੂੰ FORTIS LA FEMME ਵਿੱਚ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ ਦੀ ਐਸੋਸੀਏਟ ਡਾ. ਅਨੀਤਾ ਗੁਪਤਾ ਨਾਲ ਵੀ ਸ਼ੇਅਰ ਕੀਤਾ।ਉਨ੍ਹਾਂ ਨੇ ਇਸ ਦਾਅਵੇ ਨੂੰ ਗ਼ਲਤ ਦੱਸਦੇ ਹੋਏ ਕਿਹਾ ਕੀ ਔਰਤਾਂ ਕਿਸੇ ਵੀ ਦਿਨ ਵੈਕਸੀਨ ਲੈ ਸਕਦੀ ਹਾਂ। ਅਸੀਂ ਇਸ ਵਾਇਰਲ ਦਾਅਵੇ ਨੂੰ ਡਾ ਜੁਬੈਰ ਨਾਲ ਵੀ ਸਾਂਝਾ ਕੀਤਾ , ਜੋ ਫਤਹਿਪੁਰ ਕੋਵਿਡ ਲੇਵਲ 2 ਵਿੱਚ ਪੋਸਟੇਡ ਹਨ ਅਤੇ ਐਮਡੀ ਮੈਡੀਸਿਨ ਹੈ। ਅਸੀਂ ਡਾ ਜੁਬੈਰ ਤੋਂ ਇਹ ਜਾਣਨਾ ਚਾਹੁੰਦੇ ਸੀ ਕਿ ਕੀਆ ਵੈਕਸੀਨ ਲੈਣ ਨਾਲ ਇਮਯੂਨਿਟੀ ਘੱਟਦੀ ਹੈ। ਉਨ੍ਹਾਂ ਨੇ ਇਸ ਦਾਅਵੇ ਨੂੰ ਫਰਜ਼ੀ ਦੱਸਦੇ ਹੋਏ ਕਿਹਾ ਕਿ ਵੈਕਸੀਨ ਬਣਾਈ ਹੀ ਗਈ ਹੈ ਇਮਯੂਨਿਟੀ ਲੇਵਲ ਨੂੰ ਵਧਾਉਣ ਲਈ, ਤਾਂ ਜੋ ਇਸਨੂੰ ਲੈਣ ਵਾਲਾ ਕੋਵਿਡ ਸੰਕ੍ਰਮਣ ਤੋਂ ਬਚ ਸਕੇ।

ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੀ ਯੂਜ਼ਰ Surabhi Anand ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਇਹ ਪ੍ਰੋਫਾਈਲ ਅਗਸਤ 2012 ਵਿੱਚ ਬਣੀ ਹੈ। ਫ਼ੈਕ੍ਟ ਚੈੱਕ ਕੀਤੇ ਜਾਣ ਤੱਕ ਇਸ ਪ੍ਰੋਫਾਈਲ ਦੇ 68 ਫੋਲੋਵਰਸ ਸਨ ।

Disclaimer: ਵਿਸ਼ਵਾਸ ਨਿਊਜ਼ ਦੀ ਕੋਰੋਨਾ ਵਾਇਰਸ (COVID-19) ਨਾਲ ਜੁੜੀ ਫ਼ੈਕ੍ਟ ਚੈੱਕ ਸਟੋਰੀ ਨੂੰ ਪੜ੍ਹਦੇ ਜਾਂ ਸ਼ੇਅਰ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਜਿਨ੍ਹਾਂ ਆਕੜਾਂ ਜਾਂ ਰਿਸਰਚ ਸੰਬੰਧਿਤ ਡੇਟਾ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਪਰਿਵਰਤਨਿਯ ਹੈ। ਕਿਯੂਨਕੀ ਇਸ ਮਹਾਮਾਰੀ ਨਾਲ ਜੁੜੇ ਆਂਕੜੇ ਵਿੱਚ ਲਗਾਤਾਰ ਬਦਲਾਵ ਹੋ ਰਿਹਾ ਹੈ । ਇਸਦੇ ਨਾਲ ਹੀ ਇਸ ਬਿਮਾਰੀ ਦਾ ਇਲਾਜ਼ ਖੋਜੇ ਜਾਣ ਦੀ ਦਿਸ਼ਾ ਵਿੱਚ ਚੱਲ ਰਹੇ ਰਿਸਰਚ ਦੇ ਠੋਸ ਪਰਿਣਾਮ ਆਉਣੇ ਬਾਕੀ ਹਨ, ਇਸ ਲਈ ਇਲਾਜ਼ ਅਤੇ ਬਚਾਵ ਨੂੰ ਲੈਕੇ ਉਪਲੱਬਧ ਆਂਕੜਿਆਂ ਵਿੱਚ ਬਦਲਾਵ ਹੋ ਸਕਦਾ ਹੈ । ਇਸ ਲਈ ਜ਼ਰੂਰੀ ਹੈ ਕੀ ਸਟੋਰੀ ਵਿੱਚ ਦਿੱਤੇ ਗਏ ਡੇਟਾ ਨੂੰ ਉਸ ਦੀ ਤਾਰੀਖ ਦੇ ਸੰਦਰਭ ਵਿੱਚ ਵੇਖਿਆ ਜਾਵੇ ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਕੋਰੋਨਾ ਵੈਕਸੀਨ ਅਤੇ ਔਰਤਾਂ ਦੇ ਪੀਰੀਅਡ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਸਾਬਿਤ ਹੋਇਆ ਹੈ । ਇਸਤਰੀ ਰੋਗ ਵਿਸ਼ੇਸ਼ਕ ਅਤੇ ਮੈਡੀਕਲ ਐਕ੍ਸਪਰਟ ਇਸ ਦਾਅਵੇ ਨੂੰ ਖਾਰਿਜ਼ ਕਰ ਰਹੇ ਹਨ ਕਿ ਪੀਰੀਅਡ ਦੇ ਦੌਰਾਨ ਵੈਕਸੀਨ ਲੈਣਾ ਸੁਰੱਖਿਅਤ ਨਹੀਂ ਹੈ। ਐਕ੍ਸਪਰਟ ਦਾ ਕਹਿਣਾ ਹੈ ਕੀ ਔਰਤਾਂ ਨੂੰ ਇਸ ਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਵੈਕਸੀਨ ਲਗਾਉਣੀ ਚਾਹੀਦੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts