Fact Check: ਭਾਰਤੀ ਸੰਵਿਧਾਨ ਵਿਚ ਨਹੀਂ ਹੈ ਕਿਸੇ ਵੀ ਧਾਰਮਿਕ ਪੁਸਤਕ ਦੀ ਪੜ੍ਹਾਈ ‘ਤੇ ਪਾਬੰਦੀ, ਫਰਜ਼ੀ ਪੋਸਟ ਹੋ ਰਹੀ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਾਰਤ ਦੇ ਸੰਵਿਧਾਨ ਵਿਚ ਕੋਈ ਆਰਟੀਕਲ 30 (A) ਨਹੀਂ ਹੈ ਜਿਹੜਾ ਕਿ ਗੀਤਾ ਨੂੰ ਪੜ੍ਹਨ ਤੋਂ ਰੋਕਦਾ ਹੈ। ਇਹ ਦਾਅਵਾ ਫਰਜ਼ੀ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ) ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਸੰਵਿਧਾਨ ਦਾ ਆਰਟੀਕਲ 30 ਮਦਰਸਾਂ ਨੂੰ ਕੁਰਾਨ ਪੜ੍ਹਾਉਣ ਦੀ ਇਜਾਜ਼ਤ ਦਿੰਦਾ ਹੈ, ਪਰ ਆਰਟੀਕਲ 30 (A) ਕਹਿੰਦਾ ਹੈ ਕਿ ਭਾਗਵਤ ਗੀਤਾ ਨੂੰ ਸਕੂਲਾਂ ਵਿਚ ਨਹੀਂ ਪੜ੍ਹਾਇਆ ਜਾ ਸਕਦਾ ਹੈ। ਪੋਸਟ ਵਿਚ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੰਵਿਧਾਨ ਧਾਰਮਕ ਪਾਠ ਦੀ ਸਿੱਖਿਆ ਉੱਤੇ ਪੱਖਪਾਤੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਾਰਤੀ ਸੰਵਿਧਾਨ ਵਿਚ ਕੋਈ ਆਰਟੀਕਲ 30 (A) ਨਹੀਂ ਹੈ ਜਿਹੜਾ ਕਿ ਗੀਤਾ ਨੂੰ ਪੜ੍ਹਨ ਤੋਂ ਰੋਕਦਾ ਹੈ। ਇਹ ਦਾਅਵਾ ਫਰਜ਼ੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਲਿਖਿਆ ਹੈ, “ਆਰਟੀਕਲ 30: ਮਦਰਸਾਂ ਵਿਚ ਕੁਰਾਨ, ਹਦੀਸ ਪੜ੍ਹਾਏ ਜਾਣ। ਆਰਟੀਕਲ 30(A) ਸਕੂਲਾਂ, ਗੁਰੁਕੂਲਾਂ ਵਿਚ ਭਾਗਵਤ ਗੀਤਾ, ਵੇਦ ਪੁਰਾਣ ਗ੍ਰੰਥ ਨਹੀਂ ਪੜ੍ਹਾਏ ਜਾਣਗੇ।”

ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ

ਪੜਤਾਲ

ਅਸੀਂ ਜਦੋਂ ਪੜਤਾਲ ਕੀਤੀ ਤਾਂ ਪਾਇਆ ਕਿ 30A ਨਾਂ ਦਾ ਕੋਈ ਆਰਟੀਕਲ ਹੈ ਹੀ ਨਹੀਂ, ਬਲਕਿ ਆਰਟੀਕਲ 30 ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਆਰਟੀਕਲ 30(1), 30(1A), 30(2)।

ਆਰਟੀਕਲ 30 ਵਿਚ ਲਿਖਿਆ ਹੈ:

ਸਿੱਖਿਆ ਸੰਸਥਾਵਾਂ ਦੀ ਸਥਾਪਣਾ ਅਤੇ ਪ੍ਰਸ਼ਾਸਨ ਲਈ ਅਲਪਸੰਖਿਅਕ ਦਾ ਅਧਿਕਾਰ

(1) ਸਾਰੇ ਅਲਪਸੰਖਿਅਕ, ਭਾਵੇਂ ਉਹ ਧਰਮ ਦੇ ਅਧਾਰ ‘ਤੇ ਹੋਣ ਜਾਂ ਭਾਸ਼ਾ ਦੇ, ਉਨ੍ਹਾਂ ਨੂੰ ਆਪਣੀ ਪਸੰਦ ਦੇ ਸਿੱਖਿਆ ਸੰਸਥਾਵਾਂ ਦੀ ਸਥਾਪਣਾ ਅਤੇ ਪ੍ਰਸ਼ਾਸਨ ਦਾ ਅਧਿਕਾਰ ਹੋਵੇਗਾ।

(1 A) ਕਿਸੇ ਵੀ ਅਲਪਸੰਖਿਅਕ ਦੁਆਰਾ ਸਥਾਪਤ ਅਤੇ ਪ੍ਰਸ਼ਾਸਿਤ ਸਿੱਖਿਆ ਸੰਸਥਾਵਾਂ ਦੀ ਕਿਸੇ ਵੀ ਸੰਪਤੀ ਦੇ ਪੱਕੇ ਹੋਣ ਲਈ ਪ੍ਰਦਾਨ ਕਰਨ ਵਾਲੇ ਕਿਸੇ ਵੀ ਕਾਨੂੰਨ ਨੂੰ ਖੰਡ (1) ਵਿਚ ਨਿਰਡੀਸ਼ਟ ਕਰਨ ‘ਤੇ, ਰਾਜ ਇਹ ਪੱਕਾ ਕਰੇਗਾ ਕਿ ਇਸ ਤਰ੍ਹਾਂ ਦੇ ਕਾਨੂੰਨ ਤਹਿਤ ਨਿਰਧਾਰਿਤ ਰਾਸ਼ੀ ‘ਤੇ ਦਿੱਤੀ ਜਾਵੇ ਜਿਹੜਾ ਉਸ ਖੰਡ ਤਹਿਤ ਸਹੀ ਹੋਵੇ।

(2) ਰਾਜ ਸਿੱਖਿਆ ਸੰਸਥਾਵਾਂ ਨੂੰ ਸਹਾਇਤਾ ਦੇਣ ਵਿਚ, ਕਿਸੇ ਵੀ ਸਿੱਖਿਆ ਸੰਸਥਾਨ ਖਿਲਾਫ ਇਸ ਅਧਾਰ ‘ਤੇ ਭੇਦਭਾਵ ਨਹੀਂ ਹੋਇਵਗਾ ਕਿ ਉਹ ਅਲਪਸੰਖਿਅਕ ਦੇ ਪ੍ਰਬੰਧ ਅਧੀਨ ਹੈ, ਭਾਵੇਂ ਉਹ ਧਰਮ ‘ਤੇ ਅਧਾਰਿਤ ਹੋਵੇ ਜਾਂ ਭਾਸ਼ਾ ‘ਤੇ।

ਅਸੀਂ ਇਸ ਵਿਸ਼ੇ ਵਿਚ ਸੁਪਰੀਮ ਕੋਰਟ ਦੇ ਵਕੀਲ ਸਮਰਹਰ ਸਿੰਘ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਸ ਪੋਸਟ ਦਾ ਕੋਈ ਅਧਾਰ ਨਹੀਂ ਹੈ। ਸੰਵਿਧਾਨ ਦਾ ਆਰਟੀਕਲ 30 ਅਲਪਸੰਖਿਅਕਾਂ ਦੇ ਅਧਿਕਾਰ ਬਾਰੇ ਵਿਚ ਉਨ੍ਹਾਂ ਦੀ ਪਸੰਦ ਦੇ ਸਿੱਖਿਆ ਸੰਸਥਾਵਾਂ ਨੂੰ ਸਥਾਪਿਤ ਕਰਨ ਦੇ ਅਧਿਕਾਰ ਦੀ ਗੱਲ ਕਰਦਾ ਹੈ, ਭਾਵੇਂ ਉਹ ਕਿਸੇ ਵੀ ਧਰਮ ਜਾਂ ਭਾਸ਼ਾ ਦਾ ਹੋਵੇ। ਆਰਟੀਕਲ 30 A ਵਰਗਾ ਕੋਈ ਆਰਟੀਕਲ ਨਹੀਂ ਹੈ। ਭਾਰਤੀ ਸੰਵਿਧਾਨ ਵਿਚ ਅਜਿਹਾ ਕੋਈ ਆਰਟੀਕਲ ਨਹੀਂ ਹੈ ਜਿਹੜਾ ਧਾਰਮਿਕ ਪੁਸਤਕਾਂ ਦੀ ਪੜ੍ਹਾਈ ‘ਤੇ ਕਿਸੇ ਵੀ ਪ੍ਰਕਾਰ ਦੀ ਪਾਬੰਦੀ ਲਾਉਂਦਾ ਹੈ। ਵਾਇਰਲ ਪੋਸਟ ਫਰਜ਼ੀ ਹੈ।”

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Zee News Global Fans ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਇੱਕ ਖਾਸ ਵਿਚਾਰਧਾਰਾ ਦਾ ਸਮਰਥਕ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਾਰਤ ਦੇ ਸੰਵਿਧਾਨ ਵਿਚ ਕੋਈ ਆਰਟੀਕਲ 30 (A) ਨਹੀਂ ਹੈ ਜਿਹੜਾ ਕਿ ਗੀਤਾ ਨੂੰ ਪੜ੍ਹਨ ਤੋਂ ਰੋਕਦਾ ਹੈ। ਇਹ ਦਾਅਵਾ ਫਰਜ਼ੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts