X
X

Fact Check: ਮਹਿਲਾ ਨਾਲ ਬਦਸਲੂਕੀ ਦਾ ਪਾਕਿਸਤਾਨ ਦੇ ਇਸਲਾਮਾਬਾਦ ਦਾ ਪੁਰਾਣਾ ਵੀਡੀਓ, ਭਾਰਤ ਦਾ ਦੱਸਦੇ ਹੋਏ ਵਾਇਰਲ

ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਇੰਡਿਅਨ ਮੁਸਲਿਮ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ, ਬਲਕਿ ਪਾਕਿਸਤਾਨ ਦੇ ਇਸਲਾਮਾਬਾਦ ਦਾ ਇੱਕ ਪੁਰਾਣਾ ਵੀਡੀਓ ਹੈ।

  • By: Umam Noor
  • Published: Oct 11, 2021 at 06:01 PM
  • Updated: Oct 11, 2021 at 06:07 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਤੇ 44 ਸੈਕਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਬੱਸ ਦੇ ਅੰਦਰ ਦਾ ਹੈ, ਜਿਸ ਵਿੱਚ ਮਹਿਲਾ ਇੱਕ ਆਦਮੀ ਤੋਂ ਛੇੜਖਾਨੀ ਦੇ ਲਈ ਮੁਆਫੀ ਮੰਗਵਾਉਂਦੀ ਹੋਈ ਅਤੇ ਉਸਨੂੰ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਨੂੰ ਭਾਰਤ ਦਾ ਸਮਝਦੇ ਹੋਏ ਯੂਜ਼ਰਸ ਹਿੰਦੁਸਤਾਨੀ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਹੋਏ ਸਾਂਝਾ ਕਰ ਰਹੇ ਹਨ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦੇ ਇਸਲਾਮਾਬਾਦ ਦਾ ਇੱਕ ਪੁਰਾਣਾ ਵੀਡੀਓ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Prashant Saxena ਨੇ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ , ‘ਇਨ੍ਹਾਂ ਪੱਕੇ ਈਮਾਨ ਵਾਲੇ ਹਾਜੀ _ ਮਿਆਂ ਨੇ ਅਗਲੀ ਸੀਟ’ ਤੇ ਬੈਠੀ ਮਹਿਲਾ ਨਾਲ ਛੇੜਖਾਨੀ ਕੀਤੀ ! … ਪਰ ਨਾਸਮਝ _ ਔਰਤ ਨੇ ਉਲਟੇ ਇਹਨਾਂ ਦੀ ਠੁਕਾਈ ਕਰ ਦਿੱਤੀ। ਦੇਸ਼ ਵਿੱਚ _ਅਸਹਿਸ਼ੁਣਤਾ ਵੱਧਦੀ ਜਾ ਰਹੀ ਹੈ! … ਕੀ ਹੁਣ ਇਸ ਦੇਸ਼ ਦਾ ਅਲਪਸੰਖਿਅਕ ਛੇੜਖਾਨੀ ਵੀ ਨਹੀਂ ਕਰ ਸਕਦਾ !! … ਮੋਦੀ ਜੀ ਅਸਤੀਫਾ ਦਿਓ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵੀਡੀਓ ਨੂੰ ਇਨਵਿਡ ਟੂਲ ਤੇ ਅਪਲੋਡ ਕੀਤਾ ਅਤੇ ਉਸਦੇ ਕੁਝ ਕੀਫ੍ਰੇਮ ਕੱਢੇ , ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੇ ਰਾਹੀਂ ਸਰਚ ਕੀਤਾ। ਸਰਚ ਵਿੱਚ ਸਾਨੂੰ ਇਹ ਹੀ ਸਕ੍ਰੀਨਗ੍ਰੈਬ ਕੁਝ ਨਿਊਜ਼ ਵੈਬਸਾਈਟਾਂ ਤੇ ਮਿਲਿਆ।

ਪਾਕਿਸਤਾਨ ਦੀ ਵੈੱਬਸਾਈਟ ਟ੍ਰਿਬਿਊਨ ਤੇ 26 ਸਤੰਬਰ 2019 ਨੂੰ ਇਸ ਵੀਡੀਓ ਨਾਲ ਜੁੜੀ ਖਬਰ ਨੂੰ ਅਪਲੋਡ ਕਰਦੇ ਹੋਏ ਦੱਸਿਆ ਗਿਆ ਹੈ,’ ਮੁਲਤਾਨ ਤੋਂ ਇਸਲਾਮਾਬਾਦ ਜਾ ਰਹੀ ਬੱਸ ‘ਚ ਮਹਿਲਾ ਦਾ ਯੋਨ ਉਤਪੀੜਨ ਕਰਨ ਵਾਲੇ ਆਦਮੀ ਨੂੰ ਥੱਪੜ ਮਾਰਨ ਦਾ ਵੀਡੀਓ ਵਾਇਰਲ ਹੋ ਗਿਆ ਹੈ।’ ਪੂਰੀ ਖ਼ਬਰ ਇੱਥੇ ਦੇਖੋ ।

ਇਸ ਵੀਡੀਓ ਨਾਲ ਜੁੜੀ ਖ਼ਬਰ ਨੂੰ Dawn ਅਤੇ ਇੰਫਲਿਕਟ ਡਾਟ ਕੋਮ ਦੀ ਵੈੱਬਸਾਈਟ ਤੇ ਵੀ ਪੜ੍ਹਿਆ ਜਾ ਸਕਦਾ ਹੈ। ਖ਼ਬਰ ਨੂੰ ਇੱਥੇ ਵੇਖੋ।

ਵੀਡੀਓ ਨਾਲ ਜੁੜੀ ਪੁਸ਼ਟੀ ਕਰਨ ਲਈ ਵਿਸ਼ਵਾਸ ਨਿਊਜ਼ ਨੇ ਪਾਕਿਸਤਾਨ ਦੇ 92 ਨਿਊਜ਼ ਦੇ ਜਰਨਲਿਸਟ ਆਰਿਫ ਮੇਹਮੂਦ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪਾਕਿਸਤਾਨ ਦਾ ਇੱਕ ਪੁਰਾਣਾ ਵੀਡੀਓ ਹੈ।

ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੇ ਜਾਂ ਦੇ ਬਾਅਦ ਪਤਾ ਚੱਲਿਆ ਕਿ ਯੂਜ਼ਰ ਪ੍ਰਸ਼ਾਂਤ ਸਕਸੇਨਾ ਮੁਰਾਦਾਬਾਦ ਦਾ ਰਹਿਣ ਵਾਲਾ ਹੈ ਅਤੇ ਸਾਲ 2011 ਤੋਂ ਫੇਸਬੁੱਕ ਯੂਜ਼ਰ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਇੰਡਿਅਨ ਮੁਸਲਿਮ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ, ਬਲਕਿ ਪਾਕਿਸਤਾਨ ਦੇ ਇਸਲਾਮਾਬਾਦ ਦਾ ਇੱਕ ਪੁਰਾਣਾ ਵੀਡੀਓ ਹੈ।

  • Claim Review : ਫੇਸਬੁੱਕ ਯੂਜ਼ਰ Prashant Saxena ਨੇ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ , 'ਇਨ੍ਹਾਂ ਪੱਕੇ ਈਮਾਨ ਵਾਲੇ ਹਾਜੀ _ ਮਿਆਂ ਨੇ ਅਗਲੀ ਸੀਟ' ਤੇ ਬੈਠੀ ਮਹਿਲਾ ਨਾਲ ਛੇੜਖਾਨੀ ਕੀਤੀ ! … ਪਰ ਨਾਸਮਝ _ ਔਰਤ ਨੇ ਉਲਟੇ ਇਹਨਾਂ ਦੀ ਠੁਕਾਈ ਕਰ ਦਿੱਤੀ। ਦੇਸ਼ ਵਿੱਚ _ਅਸਹਿਸ਼ੁਣਤਾ ਵੱਧਦੀ ਜਾ ਰਹੀ ਹੈ! … ਕੀ ਹੁਣ ਇਸ ਦੇਸ਼ ਦਾ ਅਲਪਸੰਖਿਅਕ ਛੇੜਖਾਨੀ ਵੀ ਨਹੀਂ ਕਰ ਸਕਦਾ
  • Claimed By : Prashant Saxena
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later