ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਵਾਇਰਲ ਵੀਡੀਓ ਨਵੰਬਰ 2020 ਦਾ ਹੈ। ਉਸ ਸਮੇਂ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਪਾਰਸ਼ਦ ਨੂੰ ਬੰਧਕ ਬਣਾ ਲਿਆ ਸੀ। ਹਾਲ – ਫਿਲਹਾਲ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ 20 ਸੈਕਿੰਡ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਆਦਮੀ ਨੂੰ ਪਾਣੀ ਦੇ ਵਿਚਕਾਰ ਕੁਰਸੀ ਤੇ ਬੰਨ੍ਹੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ‘ਚ ਬਾਲੀਵੁੱਡ ਗੀਤ ਨੂੰ ਵੱਖ ਤੋਂ ਐਡਿਟ ਕਰਕੇ ਜੋੜਿਆ ਗਿਆ ਹੈ। ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਚੋਣ ਜਿੱਤਣ ਤੋਂ ਬਾਅਦ ਇਹ ਪਾਰਸ਼ਦ ਕਦੇ ਵੀ ਆਪਣੇ ਖੇਤਰ ਵਿੱਚ ਨਹੀਂ ਗਿਆ। ਇਸ ਲਈ ਜਦੋਂ ਉਹ ਵਾਪਸ ਵੋਟ ਲਈ ਆਇਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਗੁੰਮਰਾਹਕੁੰਨ ਸਾਬਿਤ ਹੋਇਆ। ਵੀਡੀਓ ਨਵੰਬਰ 2020 ਦਾ ਹੈ। ਦਰਅਸਲ ਉਸ ਸਮੇਂ ਵਾਰਾਣਸੀ ਦੇ ਕੁਝ ਇਲਾਕਿਆਂ ਵਿੱਚ ਸੀਵਰ ਓਵਰਫਲੋ ਹੋ ਰਿਹਾ ਸੀ। ਜਿਸ ਕਾਰਨ ਸਥਾਨਕ ਲੋਕ ਆਪਣੇ ਪਾਰਸ਼ਦ ਤੋਂ ਕਾਫੀ ਨਾਰਾਜ਼ ਸਨ। ਬਲੁਆਬੀਰ ਦੇ ਪਾਰਸ਼ਦ ਤੁਫੈਲ ਅੰਸਾਰੀ ਨੂੰ ਸੀਵਰ ਦੇ ਗੰਦੇ ਪਾਣੀ ਵਿੱਚ ਕੁਰਸੀ ਤੇ ਬਿਠਾ ਕੇ ਲੋਕਾਂ ਨੇ ਬੰਧਕ ਬਣਾ ਲਿਆ ਸੀ। ਸੋਸ਼ਲ ਮੀਡੀਆ ਤੇ ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਸਮਝ ਕੇ ਗੁੰਮਰਾਹਕੁੰਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਪੰਕਜ ਗੁਪਤਾ ਨੇ 3 ਜੁਲਾਈ ਨੂੰ 20 ਸੈਕਿੰਡ ਦਾ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ, ‘ਇਹ ਜਨਾਬ ਪਾਰਸ਼ਦ ਹਨ , ਚੋਣ ਜਿੱਤਣ ਤੋਂ ਬਾਅਦ ਕਦੇ ਵੀ ਆਪਣੇ ਖੇਤਰ ‘ਚ ਨਹੀਂ ਗਏ। ਵਾਪਸ ਚੋਣਾਂ ਆਉਣ ਤੇ ਵੋਟ ਦੀ ਅਪੀਲ ਲਈ ਦੌਰੇ ਤੇ ਗਏ ਜਨਤਾ ਦੁਆਰਾ ਅਗਵਾ ਕਰ ਲਿਆ ਗਿਆ।
ਵਾਇਰਲ ਵੀਡੀਓ ਨੂੰ ਦੂਜੇ ਯੂਜ਼ਰਸ ਵੀ ਸ਼ੇਅਰ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੋਂ ਇਲਾਵਾ ਇਹ ਵੀਡੀਓ ਟਵਿੱਟਰ ਅਤੇ ਯੂਟਿਊਬ ਤੇ ਵੀ ਵਾਇਰਲ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਟੂਲ ਤੇ ਅਪਲੋਡ ਕਰਕੇ ਖੋਜ ਸ਼ੁਰੂ ਕੀਤੀ। ਸਰਚ ਦੌਰਾਨ Jagran.com ਤੇ ਇੱਕ ਖਬਰ ਮਿਲੀ। 21 ਨਵੰਬਰ 2020 ਨੂੰ ਪ੍ਰਕਾਸ਼ਿਤ ਇਸ ਖਬਰ ਵਿੱਚ ਵਾਇਰਲ ਵੀਡੀਓ ਦੇ ਬਾਰੇ ਦੱਸਦੇ ਹੋਏ ਲਿਖਿਆ ਗਿਆ ਕਿ ਇੱਕ ਦਰਜਨ ਮੁਹੱਲਿਆਂ ਵਿੱਚ ਸੀਵਰ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਵਹਿ ਰਿਹਾ ਹੈ। ਇਸ ਤੋਂ ਨਾਰਾਜ਼ ਹੋ ਕੇ ਸਥਾਨਕ ਬਲੁਆਬੀਰ ਦੇ ਪਾਰਸ਼ਦ ਨੂੰ ਉਸ ਹੀ ਗੰਦੇ ਪਾਣੀ ਵਿੱਚ ਕੁਰਸੀ ਤੇ ਬਿਠਾ ਕੇ ਬੰਧਕ ਬਣਾ ਲਿਆ ਗਿਆ ਸੀ। ਸੋਸ਼ਲ ਮੀਡੀਆ ਤੇ ਉਸ ਸਮੇਂ ਘਟਨਾ ਦਾ ਵੀਡੀਓ ਕਾਫੀ ਵਾਇਰਲ ਹੋ ਗਈ ਸੀ। ਪੂਰੀ ਖਬਰ ਇੱਥੇ ਪੜ੍ਹੋ।
ਨਵਭਾਰਤ ਟਾਈਮਜ਼ ਨੇ ਉਸ ਸਮੇਂ ਇਸ ਘਟਨਾ ਬਾਰੇ ਖ਼ਬਰ ਵੀ ਪ੍ਰਕਾਸ਼ਿਤ ਕੀਤੀ ਸੀ। ਇਸਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਸਾਨੂੰ ਨਿਊਜ਼24 ਦੇ ਯੂਟਿਊਬ ਚੈਨਲ ਤੇ ਅਸਲੀ ਵੀਡੀਓ ਮਿਲਿਆ। ਇਸਨੂੰ 21 ਨਵੰਬਰ 2020 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਕਿ ਵਾਰਾਣਸੀ ਵਿੱਚ ਸੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੇ ਪਾਰਸ਼ਦ ਨੂੰ ਬੰਨ੍ਹ ਕੇ ਸੀਵਰ ਦੇ ਪਾਣੀ ਵਿੱਚ ਬਿਠਾ ਦਿੱਤਾ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਵਾਰਾਣਸੀ ਦੇ ਇੰਚਾਰਜ ਸੌਰਵ ਚੱਕਰਵਰਤੀ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਇਰਲ ਵੀਡੀਓ ਪੁਰਾਣਾ ਹੈ। ਇਹ ਘਟਨਾ ਨਵੰਬਰ 2020 ਨੂੰ ਹੋਈ ਸੀ।
ਜਾਂਚ ਦੇ ਅੰਤ ‘ਚ ਵਿਸ਼ਵਾਸ ਨਿਊਜ਼ ਨੇ ਫੇਸਬੁੱਕ ਯੂਜ਼ਰ ਪੰਕਜ ਗੁਪਤਾ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਹੀ ਯੂਜ਼ਰ ਨੇ ਵਾਰਾਣਸੀ ਦੇ ਪੁਰਾਣੇ ਵੀਡੀਓ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਸੀ। ਯੂਜ਼ਰ ਇੱਕ ਰਾਜਨੀਤਿਕ ਦਲ ਨਾਲ ਜੁੜਿਆ ਹੋਇਆ ਹੈ। ਦਿੱਲੀ ਦੇ ਇਸ ਯੂਜ਼ਰ ਨੂੰ ਤਿੰਨ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਵਾਇਰਲ ਵੀਡੀਓ ਨਵੰਬਰ 2020 ਦਾ ਹੈ। ਉਸ ਸਮੇਂ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਪਾਰਸ਼ਦ ਨੂੰ ਬੰਧਕ ਬਣਾ ਲਿਆ ਸੀ। ਹਾਲ – ਫਿਲਹਾਲ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।