ਨਵੀਂ ਦਿੱਲੀ, (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਭਾਰਤ ਦੇ ਪੀ. ਐਮ. ਨਰੇਂਦਰ ਮੋਦੀ ਦੀ ਇਕ ਫਰਜ਼ੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿਚ ਦੋਵੇਂ ਨੇਤਾ ਡਾਇਨਿੰਗ ਟੇਬਲ ‘ਤੇ ਇਕੱਠੇ ਬੈਠੇ ਹੋਏ ਹਨ। ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਇਹ ਤਸਵੀਰ ਫਰਜ਼ੀ ਹੈ। ਫੋਟੋਸ਼ਾਪ ਦੀ ਮਦਦ ਨਾਲ ਇਸ ਨੂੰ ਬਣਾਇਆ ਗਿਆ ਹੈ। ਅਸਲ ਤਸਵੀਰ ਵਿਚ ਨਰੇਂਦਰ ਮੋਦੀ ਦੀ ਥਾਂ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਬੈਠੀ ਹੋਈ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ਵਿਚ ਨਰੇਂਦਰ ਮੋਦੀ ਨੂੰ ਇਮਰਾਨ ਖਾਨ ਦੇ ਨਾਲ ਹਰੀ ਟੋਪੀ ਪਾਈ ਹੋਈ ਦਿਖਾਇਆ ਗਿਆ ਹੈ। ਤਸਵੀਰ ਦੇਖ ਕੇ ਲੱਗ ਰਿਹਾ ਹੈ ਕਿ ਦੋਵੇਂ ਨੇਤਾ ਖਾਣਾ ਖਾ ਰਹੇ ਹਨ। ਅਖਿਲੇਸ਼ ਮਾਯਾਵਤੀ ਫੈਨ ਕਲੱਬ ਨਾਮਕ ਫੇਸਬੁੱਕ (Facebook) ਪੇਜ਼ ‘ਤੇ ਇਹ ਤਸਵੀਰ ਅਪਲੋਡ ਕਰਦੇ ਹੋਏ ਲਿਖਿਆ ਗਿਆ : ਅਰੇ ਇਮਰਾਨ ਭਾਈ, ਮੇਰੀ ਫ਼ਿਲਮ ਆਪਣੇ ਯਹਾਂ ਚਲਵਾਓ ਨਾ ਮੇਰੇ ਯਹਾਂ ਤੋ ਰੋਕ ਲੱਗ ਗਈ ਹੈ। ਇਮਰਾਨ ਭਾਈ ਪਾਕਿਸਤਾਨ ਦੀ ਬਰਿਆਨੀ ਬੱੜੀ ਟੇਸਟੀ ਹੈ।
ਵਿਸ਼ਵਾਸ ਟੀਮ ਨੇ ਇਮਰਾਨ ਖਾਨ ਅਤੇ ਨਰੇਂਦਰ ਮੋਦੀ ਦੀ ਫਰਜ਼ੀ ਫੋਟੋ ਨੂੰ ਸਭ ਤੋਂ ਪਹਿਲੇ ਗੂਗਲ (Google) ਰੀਵਰਸ ਇਮੇਜ ਵਿਚ ਸਰਚ ਕੀਤਾ। ਇਥੇ ਸਾਨੂੰ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਵਿਚ ਕਿਤੇ ਵੀ ਇਮਰਾਨ ਖਾਨ ਦੇ ਨਾਲ ਨਰੇਂਦਰ ਮੋਦੀ ਨਹੀਂ ਮਿਲੇ। ਅਸਲ ਤਸਵੀਰ ਵਿਚ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦਿਸੀ।
ਗੂਗਲ (Google) ਸਰਚ ਦੇ ਦੌਰਾਨ ਕਈ ਪੇਜ਼ਾਂ ਨੂੰ ਸਕੈਨ ਕਰਨ ਦੇ ਬਾਅਦ ਸਾਨੂੰ ਇਕ ਟਵੀਟ ਮਿਲਿਆ। ਇਸ ਵਿਚ ਵਾਇਰਲ ਹੋ ਰਹੀ ਤਸਵੀਰ ਵਰਗੀਆਂ ਕਈ ਤਸਵੀਰਾਂ ਸਨ। ਇਨ੍ਹਾਂ ਤਸਵੀਰਾਂ ਵਿਚ ਇਮਰਾਨ ਖਾਨ ਖਾਣਾ ਖਾਂਦੇ ਹੋਏ ਦਿਸ ਰਹੇ ਹਨ। ਨਾਲ ਹੀ ਰੇਹਮ ਖਾਨ ਵੀ ਦਿਸੀ। ਇਹ @Sajida2alouch ਟਵੀਟ ਦੇ ਟਵਿੱਟਰ ਹੈਂਡਲ ਵਲੋਂ ਕੀਤਾ ਗਿਆ ਸੀ। ਇਸ ਨੂੰ 6 ਜੁਲਾਈ 2015 ਨੂੰ ਟਵੀਟ ਕੀਤਾ ਗਿਆ ਸੀ।
ਇਸ ਦੇ ਬਾਅਦ ਅਸੀਂ ਇਮਰਾਨ ਖਾਨ ਦੀ ਅਸਲ ਤਸਵੀਰ ਸ਼ੇਅਰ ਕਰਨ ਵਾਲੀ @Sajida@alouch ਦਾ ਸੋਸ਼ਲ ਸਕੈਨ ਕੀਤਾ। ਸਾਨੂੰ ਪਤਾ ਲੱਗਾ ਕਿ ਇਹ ਅਕਾਊਂਟ ਇਸਲਾਮਾਬਾਦ ਵਿਚ ਹੈ। ਇਸ ਅਕਾਊਂਟ ਨੂੰ 19 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਨਵੰਬਰ 2010 ਨੂੰ ਇਹ ਅਕਾਊਂਟ ਬਣਾਇਆ ਗਿਆ ਸੀ।
ਰੇਹਮ ਖਾਨ ਇਕ ਬ੍ਰਿਟਿਸ਼-ਪਾਕਿਸਤਾਨੀ ਪੱਤਰਕਾਰ ਹੈ। ਲੀਬੀਆ ਵਿਚ ਜੰਮੀ ਰੇਹਮ ਪਾਕਿਸਤਾਨ ਦੇ ਵਰਤਮਾਨ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਦੂਸਰੀ ਪਤਨੀ ਸੀ। ਰੇਹਮ ਅਤੇ ਇਮਰਾਨ ਨੇ 2015 ਵਿਚ ਵਿਆਹ ਕੀਤਾ ਸੀ, ਪਰ ਇਹ ਜੋੜੀ ਲੰਬੀ ਨਹੀਂ ਚੱਲੀ। ਜਲਦੀ ਹੀ ਦੋਵੇਂ ਅਲੱਗ ਹੋ ਗਏ।
ਇਸ ਦੇ ਬਾਅਦ ਅਸੀਂ ਫ਼ਰਜ਼ੀ ਤਸਵੀਰ ਵਾਇਰਲ ਕਰਨ ਵਾਲੇ ਅਖਿਲੇਸ਼ ਮਾਯਾਵਤੀ ਫੈਨਜ ਕਲੱਬ ਦੇ ਫੇਸਬੁੱਕ (Facebook) ਪੇਜ਼ ਨੂੰ ਸਕੈਨ ਕੀਤਾ। ਇਸ ਦੇ ਲਈ ਅਸੀਂ Stalkscan ਟੂਲ ਦੀ ਮਦਦ ਲਈ। ਇਸ ਪੇਜ਼ ਨੂੰ 2500 ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਇਸ ਪੇਜ਼ ਨੂੰ 25 ਮਾਰਚ 2018 ਵਿਚ ਬਣਾਇਆ ਗਿਆ ਸੀ। ਇਸ ਦੀ ਪ੍ਰੋਫਾਈਲ ਫੋਟੋ ਵਿਚ ਅਖਿਲੇਸ਼ ਯਾਦਵ ਅਤੇ ਮਾਯਾਵਤੀ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ।
ਨਤੀਜਾ : ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਨਰੇਂਦਰ ਮੋਦੀ ਅਤੇ ਇਮਰਾਨ ਖਾਨ ਦੀ ਇਕੱਠਿਆਂ ਡਾਇਨਿੰਗ ਟੇਬਲ ‘ਤੇ ਬੈਠੀ ਹੋਈ ਤਸਵੀਰ ਫਰਜ਼ੀ ਹੈ। ਅਸਲ ਤਸਵੀਰ ਵਿਚ ਇਮਰਾਨ ਦੇ ਨਾਲ ਉਨ੍ਹਾਂ ਦੀ ਸਾਬਕਾ ਪਤਨੀ ਰੇਹਮ ਸੀ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।