ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਅਸੀਂ ਆਪਣੀ ਪੜਤਾਲ ਵਿੱਚ ਪਾਇਆ ਕਿ ਸੋਸ਼ਲ ਮੀਡਿਆ ਵਿੱਚ ਵਾਇਰਲ ਹੋ ਰਿਹਾ ਵੀਡੀਓ ਭਾਜਪਾ ਆਗੂ ਦਾ ਨਹੀਂ ਬਲਕਿ ਟੀਆਰਐਸ ਆਗੂ ਦਾ ਹੈ ਜਿਸਨੇ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਵਾਰਾਨੰਗਲ ਵਿਖੇ ਵਸਨੀਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ ਵੰਡਿਆ ਸੀ। ਹੁਣ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ 28 ਸੈਕਿੰਡ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਆਦਮੀ ਨੂੰ ਕਤਾਰ ਵਿੱਚ ਖੜ੍ਹੇ ਲੋਕਾਂ ਦੀ ਭੀੜ ਨੂੰ ਸ਼ਰਾਬ ਦੀ ਬੋਤਲ ਅਤੇ ਮੁਰਗਾ ਵੰਡਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਚ ਦਿਖਾਈ ਦੇਣ ਵਾਲਾ ਆਦਮੀ ਭਾਜਪਾ ਆਗੂ ਹੈ ਜਿਹੜਾ ਲੋਕਾਂ ਨੂੰ ਸ਼ਰਾਬ ਨਾਲ ਜਿਉਂਦਾ ਮੁਰਗਾ ਵੰਡ ਰਿਹਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਸਾਬਿਤ ਹੋਇਆ। ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਆਦਮੀ ਭਾਜਪਾ ਆਗੂ ਨਹੀਂ ਬਲਕਿ ਟੀਆਰਐਸ ਆਗੂ ਹੈ ਜਿਸਨੇ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਵਾਰੰਗਲ ਵਿਖੇ ਵਸਨੀਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ ਵੰਡਿਆ ਸੀ। ਲੋਕ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਪੇਜ ” Dhongi AAP ” ਨੇ 5 ਅਕਤੂਬਰ ਨੂੰ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ,’ਇਹ ਜਮਾ ਸਿਰਾ ਲਾ ਦਿੰਦੇ ਨੇ “
ਵੀਡੀਓ ਦੇ ਉਪਰ ਲਿਖਿਆ ਹੋਇਆ ਹੈ : ਆ ਸਿਰਫ ਭਾਜਪਾ ਵਾਲੇ ਕਰ ਸਕਦੇ ਨੇ, ਜਿਉਂਦੇ ਮੁਰਗੇ ਨਾਲ ਅਧੀਆ “
ਇਸਨੂੰ ਸੱਚ ਮੰਨ ਕੇ ਦੂੱਜੇ ਯੂਜ਼ਰਸ ਵੀ ਇਸਨੂੰ ਵਾਇਰਲ ਕਰ ਰਹੇ ਹਨ। ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ ਇਨਵਿਡ ਟੂਲ ‘ਤੇ ਅਪਲੋਡ ਕੀਤਾ ਅਤੇ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਫਿਰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਉਨ੍ਹਾਂ ਨੂੰ ਖੋਜਿਆ। ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ਕਈ ਮੀਡਿਆ ਸੰਸਥਾਨਾਂ ‘ਤੇ ਖਬਰਾਂ ਪ੍ਰਕਾਸ਼ਿਤ ਮਿਲੀਆਂ। ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ 4 ਅਕਤੂਬਰ 2022 ਨੂੰ ਵਾਇਰਲ ਵੀਡੀਓ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। ਖਬਰ ਵਿੱਚ ਦਿੱਤੀ ਜਾਣਕਾਰੀ ਮੁਤਾਬਿਕ ,’ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਬੁੱਧਵਾਰ ਨੂੰ ਰਾਸ਼ਟਰੀ ਪਾਰਟੀ ਦੇ ਐਲਾਨ ਤੋਂ ਪਹਿਲਾਂ ਹੀ ਸਵਾਲਾਂ ਦੇ ਘੇਰੇ ‘ਚ ਆ ਗਏ ਹਨ। ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਨੇਤਾ ਰਾਜਨਾਲਾ ਸ਼੍ਰੀਹਰੀ ਨੇ ਵਾਰੰਗਲ ਵਿੱਚ ਸਥਾਨਕ ਲੋਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਚਿਕਨ ਵੰਡੇ।” ਪੂਰੀ ਖਬਰ ਇੱਥੇ ਪੜੋਂ।
ਸਰਚ ਦੌਰਾਨ indianexpress.com ‘ਤੇ ਵੀ ਵਾਇਰਲ ਵੀਡੀਓ ਨਾਲ ਜੁੜੀ ਖਬਰ ਮਿਲੀ। 4 ਅਕਤੂਬਰ 2022 ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ,’ ਵੀਡੀਓ ਵਿੱਚ ਨਜ਼ਰ ਆ ਰਿਹਾ ਆਦਮੀ ਟੀਆਰਐਸ ਲੀਡਰ ਰਾਜਨਾਲਾ ਸ਼੍ਰੀਹਰੀ ਹਨ ਜਿਨ੍ਹਾਂ ਨੇ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ 200 ਵਰਕਰਾਂ ਨੂੰ ਵੰਡਿਆ।’
ANI ਨੇ 4 ਅਕਤੂਬਰ 2022 ਨੂੰ ਆਪਣੇ ਅਧਿਕਾਰਿਤ ਟਵੀਟਰ ਹੈਂਡਲ ਤੋਂ ਵਾਇਰਲ ਵੀਡੀਓ ਟਵੀਟ ਕੀਤਾ ਹੈ। ਵੀਡੀਓ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਹੈ ,’TRS leader Rajanala Srihari distributes liquor bottles and chicken to locals ahead of Telangana CM KC Rao launching a national party tomorrow, in Warangal ‘ ਟਵੀਟ ਨੂੰ ਇੱਥੇ ਦੇਖੋ।
ਵੀਡੀਓ ਦੀ ਪੁਸ਼ਟੀ ਲਈ ਅਸੀਂ ਤੇਲੰਗਾਨਾ ਦੇ ਸਥਾਨਕ ਪੱਤਰਕਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਦੇ ਵਿੱਚ ਬੀਜੇਪੀ ਲੀਡਰ ਨਹੀਂ ਸਗੋਂ ਟੀਆਰਐਸ ਦੇ ਲੀਡਰ ਰਾਜਨਾਲਾ ਸ਼੍ਰੀਹਰੀ ਹਨ। ਵਾਇਰਲ ਵੀਡੀਓ 4 ਅਕਤੂਬਰ ਦਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਇਸ ਪੇਜ ਨੂੰ 205,793 ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ਤੇ ਇਸ ਪੇਜ ਨੂੰ 4 ਅਕਤੂਬਰ 2016 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਅਸੀਂ ਆਪਣੀ ਪੜਤਾਲ ਵਿੱਚ ਪਾਇਆ ਕਿ ਸੋਸ਼ਲ ਮੀਡਿਆ ਵਿੱਚ ਵਾਇਰਲ ਹੋ ਰਿਹਾ ਵੀਡੀਓ ਭਾਜਪਾ ਆਗੂ ਦਾ ਨਹੀਂ ਬਲਕਿ ਟੀਆਰਐਸ ਆਗੂ ਦਾ ਹੈ ਜਿਸਨੇ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਵਾਰਾਨੰਗਲ ਵਿਖੇ ਵਸਨੀਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ ਵੰਡਿਆ ਸੀ। ਹੁਣ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।