ਨਵੀ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਕ ਵਿਦੇਸ਼ੀ ਪੁਰੁਸ਼ ਅਤੇ ਵਿਦੇਸ਼ੀ ਮਹਿਲਾ ਹਨ ਅਤੇ ਓਹਨਾ ਨੇ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਫੋਟੋ ਫੜਿਆ ਹੋਇਆ ਹੈ। ਫੋਟੋ ਦੇ ਡਿਸਕ੍ਰਿਪਸ਼ਨ ਵਿਚ ਕਲੇਮ ਕੀਤਾ ਗਿਆ ਹੈ ਕਿ ਵਿਦੇਸ਼ੀ ਵੀ ਭਿੰਡਰਾਂਵਾਲੇ ਤੋਂ ਪ੍ਰਭਾਵਿਤ ਹਨ। ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਐਡੀਟਿੰਗ ਟੂਲਜ਼ ਦਾ ਇਸਤੇਮਾਲ ਕਰਕੇ ਇਸ ਵਿਦੇਸ਼ੀ ਜੋੜੇ ਦੇ ਹੱਥ ਵਿਚ ਮੌਜੂਦ ਫੋਟੋ ਵਿਚ ਜਰਨੈਲ ਸਿੰਘ ਦਾ ਫੋਟੋ ਲਾਇਆ ਗਿਆ ਹੈ। ਲੰਡਨ ਵਿਚ ਬੈਠਾ ਵੇਅਕਤੀ ਫੈਲਾ ਰਿਹਾ ਹੈ ਗਲਤ ਪ੍ਰਚਾਰ।
ਇਸ ਤਸਵੀਰ ਦੇ ਨਾਲ ਲਿਖੇ ਡਿਸਕ੍ਰਿਪਸ਼ਨ ਵਿਚ ਕਲੇਮ ਕਿੱਤਾ ਜਾ ਰਿਹਾ ਹੈ: ‘ਹੁਣ ਅੰਗ੍ਰੇਜ਼ ਵੀ ਸੰਤ ਜਰਨੈਲ ਸਿੰਘ ਜੀ ਨਾਲ ਪਿਆਰ ਕਰਦੇ ਹਨ’ …. ਜੇਕਰ ਤੁਹਾਨੂੰ ਇਹ ਪਸੰਦ ਆਇਆ ਤਾਂ ਇਹਨੂੰ ਸ਼ੇਅਰ ਕਰੋ ਅਤੇ ਕਮੈਂਟਸ ਵਿਚ ਦੱਸੋ।’
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਫੋਟੋ ਦਾ ਸਕ੍ਰੀਨਸ਼ਾਟ ਲਿਆ ਅਤੇ ਉਸਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਥੋੜਾ ਜੇਹਾ ਸਰਚ ਕਰਨ ਤੇ ਸਾਡੇ ਹੱਥ Shot of Prevention ਨਾਂ ਦੀ ਇਕ ਵੈੱਬਸਾਈਟ ਦਾ ਲਿੰਕ ਲੱਗਿਆ ਜਿਸ ਵਿਚ ਇਸ ਤਸਵੀਰ ਦਾ ਇਸਤੇਮਾਲ ਕਿੱਤਾ ਗਿਆ ਸੀ। ਇਸ ਆਰਟੀਕਲ ਵਿਚ ਇਸਤੇਮਾਲ ਕਿੱਤੀ ਗਈ ਤਸਵੀਰ ਵਿਚ ਇਸ ਵਿਦੇਸ਼ੀ ਜੋੜੇ ਨੇ ਹੱਥ ਵਿਚ ਜੋ ਤਸਵੀਰ ਫੜੀ ਹੋਈ ਹੈ ਓਹਦੇ ਤੇ ਲਿਖਿਆ ਹੋਇਆ ਹੈ ‘Science’।
ਇਹ ਆਰਟੀਕਲ Feb 21, 2015 ਨੂੰ ਪੋਸਟ ਕਿੱਤਾ ਗਿਆ ਸੀ ਅਤੇ ਇਹ ਆਰਟੀਕਲ ਆਟਿਜ਼ਮ ਅਤੇ ਟੀਕਾਕਰਨ ਦੇ ਬਾਰੇ ਵਿਚ ਹੈ।
ਇਸ ਤਸਵੀਰ ਨੂੰ ਸੁਖਵਿੰਦਰ ਸਿੰਘ ਆਜ਼ਾਦ ਨਾਂ ਦੇ ਇਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕਿੱਤਾ ਹੈ। ਉਨ੍ਹਾਂ ਦੇ ਇੰਟਰੋ ਅਨੁਸਾਰ ਇਹ ਲੰਡਨ ਵਿਚ ਰਹਿੰਦੇ ਹਨ।
ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਫੋਟੋ ਫਰਜ਼ੀ ਹੈ। ਐਡੀਟਿੰਗ ਟੂਲਜ਼ ਦਾ ਇਸਤੇਮਾਲ ਕਰਕੇ ਫੋਟੋ ਛੇੜੀ ਗਈ ਹੈ ਅਤੇ ਜਰਨੈਲ ਸਿੰਘ ਦੀ ਫੋਟੋ ਚਿਪਕਾਈ ਗਈ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।