X
X

Fact Check: ਮਨੋਜ ਤਿਵਾਰੀ ਦੇ ਨਾਂ ਤੋਂ ਫਰਜ਼ੀ ਬਿਆਨ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਦਿੱਲੀ ਬੀਜੇਪੀ ਪ੍ਰੈਸੀਡੈਂਟ ਮਨੋਜ ਤਿਵਾਰੀ ਦੀ ਤਸਵੀਰ ਨਾਲ ਇੱਕ ਉਨ੍ਹਾਂ ਦਾ ਬਿਆਨ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸਕੂਲ ਅਤੇ ਹਸਪਤਾਲਾਂ ਦੇ ਬਦਲੇ ਮੂਰਤੀ ਨਿਰਮਾਣ ਦਾ ਸਮਰਥਨ ਕੀਤਾ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਮਨੋਜ ਤਿਵਾਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ, ਜਿਸਦੇ ਵਿਚ ਉਨ੍ਹਾਂ ਨੇ ਜਨਤਾ ਦੇ ਪੈਸੇ ਤੋਂ ਸਕੂਲ ਅਤੇ ਹਸਪਤਾਲ ਬਣਾਉਣ ਦੇ ਬਜਾਏ ਮੂਰਤੀ ਨਿਰਮਾਣ ਦੀ ਵਕਾਲਤ ਕੀਤੀ ਹੋਵੇ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਮਨੋਜ ਤਿਵਾਰੀ ਦੀ ਤਸਵੀਰ ਨਾਲ ਇੱਕ ਬਿਆਨ ਦਾ ਜ਼ਿਕਰ ਹੈ। ਬਿਆਨ ਵਿਚ ਲਿਖਿਆ ਹੋਇਆ ਹੈ, ‘केजरीवाल पर भड़के मनोज तिवारी। स्कूल अस्पताल में पैसे बर्बाद किए। इतने में एक अच्छी मूर्ति बन जाती।’

ਵਾਇਰਲ ਹੋ ਰਹੀ ਪੋਸਟ

ਪੜਤਾਲ

ਵਾਇਰਲ ਪੋਸਟ ਵਿਚ ਜਿਹੜੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ, ਉਹ 2018 ਵਿਚ ਦਿੱਲੀ ਦੇ ਸਿਗਨੇਚਰ ਬ੍ਰਿਜ ਦੇ ਉਦਘਾਟਨ ਦੌਰਾਨ ਦੀ ਹੈ, ਜਦੋਂ ਮਨੋਜ ਤਿਵਾਰੀ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ।


Image Credit-DNA

DNA ਵਿਚ ਪ੍ਰਕਾਸ਼ਿਤ 5 ਨਵੰਬਰ 2018 ਦੀ ਇਸ ਰਿਪੋਰਟ ਅੰਦਰ ਇਸ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਮਤਲਬ ਜਿਹੜੀ ਤਸਵੀਰ ਦਾ ਇਸਤੇਮਾਲ ਵਾਇਰਲ ਪੋਸਟ ਵਿਚ ਕੀਤਾ ਗਿਆ ਹੈ, ਉਹ ਇੱਕ ਪੁਰਾਣੀ ਘਟਨਾ ਦੀ ਹੈ। ਨਿਊਜ਼ ਸਰਚ ਵਿਚ ਸਾਨੂੰ ਅਜਿਹੇ ਕਈ ਆਰਟੀਕਲ ਦੇ ਲਿੰਕ ਮਿਲੇ, ਜਿਸਦੇ ਵਿਚ ਅਰਵਿੰਦ ਕੇਜਰੀਵਾਲ ਅਤੇ ਮਨੋਜ ਤਿਵਾਰੀ ਦੇ ਵਿਚਕਾਰ ਚਲੇ ਆਰੋਪਾਂ ਦਾ ਜਿਕਰ ਹੈ। ਹਾਲਾਂਕਿ, ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ, ਜਿਸਦੇ ਵਿਚ ਮਨੋਜ ਤਿਵਾਰੀ ਨੇ ਇਹ ਕਿਹਾ ਹੋਵੇ ਕਿ ਦਿੱਲੀ ਵਿਚ ਸਕੂਲਾਂ ਅਤੇ ਹਸਪਤਾਲਾਂ ਦੇ ਨਿਰਮਾਣ ਕਰਕੇ ਪੈਸੇ ਬਰਬਾਦ ਕੀਤੇ ਗਏ ਹੋਵੇ।

ਟਵਿੱਟਰ ਸਰਚ ਵਿਚ ਸਾਨੂੰ ਮਨੋਜ ਤਿਵਾਰੀ ਦਾ ਇੱਕ ਟਵੀਟ ਮਿਲਿਆ, ਜਿਸਦੇ ਵਿਚ ਉਨ੍ਹਾਂ ਨੇ ਦਿੱਲੀ ਦੇ ਹਸਪਤਾਲਾਂ ਵਿਚ ਫ਼ੰਡ ਦੀ ਘਾਟ ਕਰਕੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੋਵੇ।

ਟਵੀਟ ਵਿਚ ਉਨ੍ਹਾਂ ਨੇ ਲਿਖਿਆ ਹੈ, ”ਜੀ ਹਾਂ ਇਹ ਸੱਚ ਹੈ ਕਿ ਦਿੱਲੀ ਸਰਕਾਰ ਦੇ ਲੋਕਨਾਯਕ ਜੈਯ ਪ੍ਰਕਾਸ਼ ਹਸਪਤਾਲ ਵਿਚ ਹੁਣ ਓਪ੍ਰੇਸ਼ਨ ਨਹੀਂ ਹੋਣਗੇ। ਅਫਸੋਸ @ArvindKejriwal ਆਪ ਨੇ ਟ੍ਰਾੰਸਪੋਰਟ ਦੇ ਨਾਲ-ਨਾਲ ਹਸਪਤਾਲ ਦੇ ਓਪ੍ਰੇਸ਼ਨ ਥੀਏਟਰ ਵੀ ਠੱਪ ਕਰ ਦਿੱਤੇ…ਦਿੱਲੀ ਸਰਕਾਰ ਦੇ ਸਬਤੋਂ ਵੱਡੇ 2000 ਬਿਸਤਰਿਆਂ ਦੇ LNJP ਹਸਪਤਾਲ ਵਿਚ ਮਰੀਜ਼ ਭਟਕ ਰਹੇ ਹਨ #ਆਪFailedinHealthToo”

ਸਾਨੂੰ ਦੈਨਿਕ ਜਾਗਰਣ ਵਿਚ ਪ੍ਰਕਾਸ਼ਿਤ ਉਸ ਖਬਰ ਦਾ ਵੀ ਲਿੰਕ ਮਿਲਿਆ, ਜਿਸਦੇ ਮੁਤਾਬਕ, ‘ਦਿੱਲੀ ਸਰਕਾਰ ਦੇ ਲੋਕਨਾਯਕ ਜੈਯ ਪ੍ਰਕਾਸ਼ ਨਰਾਇਣ ਹਸਪਤਾਲ ਵਿਚ ਓਪ੍ਰੇਸ਼ਨ ਥੀਏਟਰ ਬੰਦ ਹੋ ਗਏ ਹਨ।‘

ਹੁਣ ਵੱਧ ਜਾਣਕਾਰੀ ਲਈ ਅਸੀਂ ਮਨੋਜ ਤਿਵਾਰੀ ਨਾਲ ਸੰਪਰਕ ਕੀਤਾ। ਮਨੋਜ ਤਿਵਾਰੀ ਦੇ ਨਿਜੀ ਸਚਿਵ ਅੰਬੀਕੇਸ਼ ਪਾੰਡੇਯ ਦੀ ਤਰਫੋਂ ਸਾਨੂੰ ਦੱਸਿਆ ਗਿਆ ਕਿ ਵਾਇਰਲ ਹੋ ਰਿਹਾ ਬਿਆਨ ਫਰਜ਼ੀ ਹੈ। ਉਨ੍ਹਾਂ ਨੇ ਕਿਹਾ, ‘ਮਨੋਜ ਤਿਵਾਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।’

ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ (Sunny Jaswal) ਦੇ ਫੇਸਬੁੱਕ ਪ੍ਰੋਫ਼ਾਈਲ ਨੂੰ ਦੇਖਣ ‘ਤੇ ਪਤਾ ਚਲਦਾ ਹੈ ਕਿ ਯੂਜ਼ਰ ਦਿੱਲੀ ਵਿਚ ਰਹਿੰਦਾ ਹੈ।

ਨਤੀਜਾ: ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤਿਵਾਰੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਬਿਆਨ ਫਰਜ਼ੀ ਹੈ। ਮਨੋਜ ਤਿਵਾਰੀ ਨੇ ਇਹ ਨਹੀਂ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਸਕੂਲ-ਹਸਪਤਾਲ ਬਣਾ ਕੇ ਜਨਤਾ ਦਾ ਪੈਸਾ ਬਰਬਾਦ ਕਰ ਰਿਹਾ ਹੈ।

  • Claim Review : केजरीवाल पर भड़के मनोज तिवारी। स्कूल अस्पताल में जनता के पैसे बर्बाद कर रहा है केजरीवाल। इतने पैसे में तो कई मूर्तियां बन जाती
  • Claimed By : FB User-Sunny Jaswal
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later