ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਵਿਧਾਨਸਭਾ ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਲੀਡਰਾਂ ਦੇ ਗਲਤ ਅਤੇ ਫਰਜ਼ੀ ਬਿਆਨ ਵਾਇਰਲ ਹੋਣ ਲੱਗੇ ਹਨ। ਬੀਜੇਪੀ ਨੇਤਾ ਅਤੇ ਦੱਖਣੀ ਦਿੱਲੀ ਤੋਂ ਸਾਂਸਦ ਰਮੇਸ਼ ਬਿਧੂੜੀ ਦੇ ਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਅਖਬਾਰ ਦੀ ਕਲਿੱਪ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਯੂਪੀ ਅਤੇ ਬਿਹਾਰ ਦੇ ਲੋਕਾਂ ਨੂੰ ਦਿੱਲੀ ਤੋਂ ਭਜਾ ਦੇਣ ਦੀ ਅਪੀਲ ਕੀਤੀ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਰਮੇਸ਼ ਬਿਧੂੜੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਬਿਆਨ ਫਰਜ਼ੀ ਹੈ।
ਫੇਸਬੁੱਕ ‘ਤੇ ਵਾਇਰਲ ਹੋ ਰਹੇ ਪੋਸਟ ਵਿਚ ਹਿੰਦੀ ਦੇ ਇੱਕ ਅਖਬਾਰ ਦੀ ਕਲਿੱਪ ਲੱਗੀ ਹੋਈ ਹੈ, ਜਿਸਦੀ ਹੇਡਲਾਈਨ ਹੈ, ‘अब यूपी-बिहार के लोगों को दिल्ली से भी भगा देना चाहिए: रमेश बिधूड़ी।’
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ‘ਤੇ ਕਈ ਯੂਜ਼ਰ ਨੇ ਇਸ ਅਖਬਾਰ ਦੀ ਕਲਿੱਪ ਨੂੰ ਸ਼ੇਅਰ ਕੀਤਾ ਹੈ।
ਸਰਚ ਵਿਚ ਪਤਾ ਚਲਿਆ ਕਿ ਇਹ ਪੋਸਟ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ। 2018 ਵਿਚ ਇਹ ਫਰਜ਼ੀ ਬਿਆਨ ਵਾਇਰਲ ਹੋਇਆ ਸੀ। ਬਿਹਾਰ ਦੇ ਮਧੇਪੁਰਾ ਤੋਂ ਸਾਬਕਾ ਸਾਂਸਦ ਪੱਪੂ ਯਾਦਵ ਨੇ 13 ਅਕਤੂਬਰ 2018 ਨੂੰ ਇਸ ਵਾਇਰਲ ਪੋਸਟ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਸੀ।
ਨਿਊਜ਼ ਸਰਚ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ। ਸੋਸ਼ਲ ਮੀਡੀਆ ਸਰਚ ਵਿਚ ਸਾਨੂੰ ਰਮੇਸ਼ ਬਿਧੂੜੀ ਦੇ ਅਧਿਕਾਰਕ ਫੇਸਬੁੱਕ ਅਕਾਊਂਟ ‘ਤੇ ਇਸਦਾ ਖੰਡਨ ਮਿਲਿਆ, ਜਿਸਦੇ ਵਿਚ ਉਨ੍ਹਾਂ ਨੇ ਇਸ ਵਾਇਰਲ ਕਲਿੱਪ ਨੂੰ ਫਰਜ਼ੀ ਦੱਸਿਆ ਸੀ।
13 ਅਕਤੂਬਰ 2018 ਨੂੰ ਆਪਣੀ ਫੇਸਬੁੱਕ ਪ੍ਰੋਫ਼ਾਈਲ ‘ਤੇ ਵਾਇਰਲ ਪੋਸਟ ਨੂੰ ਫਰਜ਼ੀ ਦਸਦੇ ਹੋਏ ਲਿਖਿਆ, ”ਸੱਤਾ ਦੇ ਨਸ਼ੇ ਵਿਚ ਲੋਕੀ ਕਿੰਨਾ ਡਿੱਗ ਸਕਦੇ ਹਨ, ਹੁਣੇ ਮੈਂਨੂੰ ਜਾਣਕਾਰੀ ਮਿਲੀ ਕਿ ਸੋਸ਼ਲ ਮੀਡੀਆ ‘ਤੇ ਮੇਰੇ ਨਾਂ ਤੋਂ ਯੂਪੀ, ਬਿਹਾਰ ਦੇ ਲੋਕਾਂ ਲਈ ਬਿਆਨ ਦਿੱਤਾ ਗਿਆ ਜਦਕਿ ਨਾ ਕਿਸੇ ਅਖਬਾਰ ਦਾ ਨਾਂ ਦਿੱਤਾ ਹੈ ਅਤੇ ਨਾ ਹੀ ਛਾਪਣ ਵਾਲੇ ਦਾ। ਅਜਿਹਾ 25 ਜੂਨ ਨੂੰ ਵੀ ਅਖਬਾਰ ਦੀ ਕਟਿੰਗ ਨੂੰ ਆਮ ਆਦਮੀ ਪ੍ਰਵਕਤਾ ਦੇ ਨੇ ਚਲਾਇਆ ਸੀ ਜਿਸਦੇ ਨਤੀਜੇ ਵਜੋਂ ਉਨ੍ਹਾਂ ਨੂੰ ਮੁਆਫੀ ਮੰਗਣੀ ਪਈ ਸੀ ਕਿਉਂਕਿ ਉਨ੍ਹਾਂ ਨੇ ਓਦੋਂ ਜਨਸੱਤਾ ਅਖਬਾਰ ਦਾ ਨਾਂ ਦਿੱਤਾ ਸੀ ਜਿਸਨੂੰ ਅਖਬਾਰ ਨੇ ਨਕਾਰ ਦਿੱਤਾ ਸੀ, ਓਦੋਂ ਅਖਬਾਰ ਦਾ ਨਾਂ ਹੀ ਨਹੀਂ, ਇਸੇ ਪ੍ਰਕਾਰ 2014 ਚੋਣਾਂ ਵਿਚ ਵੀ ਮੇਰੇ ਖਿਲਾਫ ਗਲਤ ਅਪਰਾਧਾਂ ਦੀ ਝੂਠੀ ਬਿਆਨਬਾਜ਼ੀ ਅਤੇ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਿਸਦੀ ਮਾਨਹਾਣੀ ਕੇਜਰੀ ਭੁਗਤ ਰਿਹਾ ਹੈ। ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਇਹ ਸਾਰਿਆਂ ਦੀ ਹੈ, ਅਸੀਂ ਦੇਸ਼ ਨੂੰ ਜੋੜਨ ਵਾਲੇ ਹਨ ਤੋੜਨ ਵਾਲੇ ਨਹੀਂ, ਦਿੱਲੀ ਯੂਪੀ ਦੇ ਨਾਲ-ਨਾਲ ਸਾਰੇ ਭਾਰਤੀਆਂ ਦੀ ਹੈ।”
ਸਮਾਨ ਮਿਤੀ ਨੂੰ ਉਨ੍ਹਾਂ ਦੇ ਇਸੇ ਬਿਆਨ ਨੂੰ ਬੀਜੇਪੀ ਦਿੱਲੀ ਦੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਵੀ ਜਾਰੀ ਕੀਤਾ ਗਿਆ ਸੀ।
ਵਿਸ਼ਵਾਸ ਟੀਮ ਨਾਲ ਗੱਲਬਾਤ ਵਿਚ ਦਿੱਲੀ ਬੀਜੇਪੀ ਦੇ ਪ੍ਰਵਕਤਾ ਤੇਜਿੰਦਰ ਪਾਲ ਸਿੰਘ ਬੱਗਾ ਨੇ ਕਿਹਾ, ‘”ਇਹ ਫਰਜ਼ੀ ਬਿਆਨ ਹੈ, ਜਿਸਦਾ ਖੰਡਨ ਪਾਰਟੀ ਅਤੇ ਆਪ ਸਾਂਸਦ ਦੀ ਤਰਫੋਂ ਕੀਤਾ ਜਾ ਚੁਕਿਆ ਹੈ। ਇਹ ਆਮ ਆਦਮੀ ਪਾਰਟੀ ਦੀ ਗੰਦੀ ਰਾਜਨੀਤੀ ਹੈ। ਇਹ ਬਿਆਨ ਪਹਿਲਾਂ ਵੀ ਵਾਇਰਲ ਹੁੰਦਾ ਰਿਹਾ ਹੈ। ਇਸੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।’
ਨਤੀਜਾ: ਦੱਖਣੀ ਦਿੱਲੀ ਤੋਂ ਬੀਜੇਪੀ ਸਾਂਸਦ ਰਮੇਸ਼ ਬਿਧੂੜੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਬਿਆਨ ਫਰਜ਼ੀ ਹੈ। ਬਿਧੂੜੀ ਨੇ ਦਿੱਲੀ ਤੋਂ ਬਿਹਾਰ ਅਤੇ ਯੂਪੀ ਦੇ ਲੋਕਾਂ ਨੂੰ ਬਾਹਰ ਕੱਢਣ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।