ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਬਿਆਨ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਸ਼ਾਹਰੁਖ ਖਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਇਹ ਇੱਕ ਫਰਜ਼ੀ ਬਿਆਨ ਹੈ, ਜਿਸ ਨੂੰ ਉਨ੍ਹਾਂ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ। ਜਨਸੱਤਾ ਦੇ ਸੰਪਾਦਕ ਨੇ ਵੀ ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਕਰਦਿਆਂ ਇਸ ਨਿਊਜ਼ ਕਲਿੱਪ ਨੂੰ ਫਰਜ਼ੀ ਦੱਸਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ) – ਨਿਊਜ਼ ਵੈੱਬਸਾਈਟ ਜਨਸੱਤਾ ਦਾ ਇੱਕ ਸਕ੍ਰੀਨਸ਼ਾਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ਼ਾਹਰੁਖ ਖ਼ਾਨ ਦੀ ਫੋਟੋ ਬਣੀ ਹੈ, ਨਾਲ ਹੀ ਉਨ੍ਹਾਂ ਦੇ ਹਵਾਲੇ ਤੋਂ ਇੱਕ ਬਿਆਨ ਲਿਖਿਆ ਹੈ। ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਨੇ ਕਿਹਾ, “ਅੱਜ ਜੇ ਮੈਂ ਇੱਕ ਸੁਪਰਸਟਾਰ ਹਾਂ ਤਾਂ ਸਭ ਤੋਂ ਵੱਡਾ ਧੰਨਵਾਦ ਸਾਡੇ ਮੁਸਲਿਮ ਭਰਾਵਾਂ ਦਾ, ਜਿਨ੍ਹਾਂ ਨੇ ਗਰੀਬ ਹੋਣ ਦੇ ਬਾਵਜੂਦ ਵੀ ਸਿਰਫ ਸਾਡੀਆਂ ਖਾਨ ਦੀਆਂ ਫਿਲਮਾਂ ਦੇਖੀਆਂ। ”ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਬਿਆਨ ਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਸ਼ਾਹਰੁਖ ਖ਼ਾਨ ਨੇ ਕਦੇ ਵੀ ਅਜਿਹਾ ਬਿਆਨ ਨਹੀਂ ਦਿੱਤਾ। ਇਹ ਇੱਕ ਫਰਜ਼ੀ ਸਟੇਟਮੈਂਟ ਹੈ , ਜਿਸਨੂੰ ਉਨ੍ਹਾਂ ਦੇ ਨਾਮ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਜਨਸੱਤਾ ਦੇ ਸੰਪਾਦਕ ਨੇ ਵੀ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਇਸ ਨੂੰ ਫਰਜ਼ੀ ਦੱਸਿਆ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਯੂਜ਼ਰ ਨੇ ਇਸ ਸਕ੍ਰੀਨਸ਼ਾਟ ਨੂੰ ਸਾਂਝਾ ਕੀਤਾ ਹੈ , ਜਿਸ ਵਿੱਚ ਸ਼ਾਹਰੁਖ ਖਾਨ ਦੀ ਫੋਟੋ ਬਣੀ ਹੈ ਅਤੇ ਨਾਲ ਲਿਖਿਆ ਗਿਆ ਹੈ, “ਅੱਜ ਜੇ ਮੈਂ ਸੁਪਰਸਟਾਰ ਹਾਂ, ਤਾਂ ਸਭ ਤੋਂ ਵੱਡਾ ਧੰਨਵਾਦ ਉਨ੍ਹਾਂ ਸਾਡੇ ਮੁਸਲਿਮ ਭਰਾਵਾਂ ਦਾ, ਜਿਨ੍ਹਾਂ ਨੇ ਗਰੀਬ ਹੋਣ ਦੇ ਬਾਵਜੂਦ ਸਿਰਫ ਸਾਡੀਆਂ ਖਾਨ ਦੀਆਂ ਫਿਲਮਾਂ ਵੇਖੀਆਂ।”
ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਆਪਣੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵਾਇਰਲ ਪੋਸਟ ਦੇ ਕੀਵਰਡਸ ਨੂੰ ਗੂਗਲ ਨਿਊਜ਼ ਸਰਚ ਦੇ ਰਾਹੀਂ ਖੋਜਣਾ ਸ਼ੁਰੂ ਕੀਤਾ । ਸਾਨੂੰ ਸਰਚ ਵਿੱਚ ਅਜਿਹਾ ਕੋਈ ਬਿਆਨ ਨਹੀਂ ਮਿਲਿਆ, ਜਿਸਨੂੰ ਸ਼ਾਹਰੁਖ ਖਾਨ ਦੇ ਨਾਂ ਤੇ ਵਾਇਰਲ ਕੀਤਾ ਜਾ ਰਿਹਾ ਹੈ। ਹਾਂ, ਸਾਨੂੰ ਜਨਸੱਤਾ ਦਾ ਇੱਕ ਟਵੀਟ ਜ਼ਰੂਰ ਮਿਲਿਆ । ਜਿਸ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਵਾਇਰਲ ਕਲਿੱਪ ਐਡੀਟੇਡ ਹੈ ਜਨਸੱਤਾ ਨੇ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਹੈ।
https://twitter.com/Jansatta/status/1443041762235150338/photo/1
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਬਿਆਨ ਨਾਲ ਜੁੜੀ ਪੁਸ਼ਟੀ ਲਈ ਜਨਸੱਤਾ ਦੇ ਐਡੀਟਰ ਵਿਜੇ ਕੁਮਾਰ ਝਾਅ ਨਾਲ ਵੀ ਸੰਪਰਕ ਕੀਤਾ । ਵਟਸਐਪ ‘ਤੇ ਵਿਸ਼ਵਾਸ ਨਿਊਜ਼ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ,’ ‘ਇਸ ਤਰ੍ਹਾਂ ਦੀ ਕੋਈ ਖ਼ਬਰ ਜਨਸੱਤਾ ਤੇ ਨਹੀਂ ਲੱਗੀ ਹੈ। ਜਨਸੱਤਾ ਦੇ ਨਾਂ ਦੀ ਦੁਰਵਰਤੋਂ ਕਰਕੇ ਫਰਜ਼ੀ ਤਸਵੀਰ ਬਣਾ ਕੇ ਸਾਂਝਾ ਕੀਤਾ ਜਾ ਰਿਹਾ ਹੈ। ਜੇਕਰ ਫੌਂਟ, ਫਾਰਮੈਟ ਦੀ ਬਾਰੀਕੀ ਨਾਲ ਤੁਲਨਾ ਕੀਤੀ ਜਾਵੇ, ਤਾਂ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ।
ਅਸੀਂ ਵਾਇਰਲ ਕਲਿੱਪ ਅਤੇ ਜਨਸੱਤਾ ਦੀ ਵੈੱਬਸਾਈਟ ‘ਤੇ ਮੌਜੂਦ ਹੋਰ ਖ਼ਬਰਾਂ ਦੇ ਫੋਂਟ ਦੀ ਤੁਲਨਾ ਕੀਤੀ। ਅਸੀਂ ਪਾਇਆ ਕਿ ਦੋਵਾਂ ਵਿੱਚ ਬਹੁਤ ਅੰਤਰ ਹੈ।
ਹੁਣ ਵਾਰੀ ਸੀ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Ajit Chhabra ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਉਨ੍ਹਾਂ ਦੇ 2820 ਫੇਸਬੁੱਕ ਦੋਸਤ ਹਨ।
ਨਤੀਜਾ: ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਬਿਆਨ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਸ਼ਾਹਰੁਖ ਖਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਇਹ ਇੱਕ ਫਰਜ਼ੀ ਬਿਆਨ ਹੈ, ਜਿਸ ਨੂੰ ਉਨ੍ਹਾਂ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ। ਜਨਸੱਤਾ ਦੇ ਸੰਪਾਦਕ ਨੇ ਵੀ ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਕਰਦਿਆਂ ਇਸ ਨਿਊਜ਼ ਕਲਿੱਪ ਨੂੰ ਫਰਜ਼ੀ ਦੱਸਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।