ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਸਰਦਾਰ ਗਿਆਨ ਸਿੰਘ ਸੋਹਨਪਾਲ ਦਾ ਦੇਹਾਂਤ 2017 ਵਿਚ ਹੀ ਹੋ ਗਿਆ ਸੀ।
ਨਵੀਂ ਦਿੱਲੀ (ਵਿਸ਼ਵਾਸ ਟੀਮ). ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਬੰਗਾਲ ਕਾਂਗਰੇਸ ਦੇ ਨੇਤਾ ਗਿਆਨ ਸਿੰਘ ਸੋਹਨਪਾਲ ਦੀ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ 10 ਵਾਰ ਵਿਧਾਇਕ ਰਹੇ ਸਿੰਘ ਫੇਰ ਦੁਬਾਰਾ ਚੋਣਾਂ ਦੀ ਤਿਆਰੀ ਕਰ ਰਹੇ ਹਨ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਸਰਦਾਰ ਗਿਆਨ ਸਿੰਘ ਸੋਹਨਪਾਲ ਦਾ ਦੇਹਾਂਤ 2017 ਵਿਚ ਹੀ ਹੋ ਗਿਆ ਸੀ।
ਫੇਸਬੁੱਕ ਪੇਜ “ਰੁੱਖ ਲਗਾੳੁ.ਪਾਣੀ ਬਚਾੳੁ” ਨੇ 31 ਅਕਤੂਬਰ ਨੂੰ ਗਿਆਨ ਸਿੰਘ ਸੋਹਨਪਾਲ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਇਹ ਨੇ ਸਰਦਾਰ ਗਿਆਨ ਸਿੰਘ ਜੀ ‘ ਸੋਹਣਪਾਲ ‘. ਉਮਰ : 91 ਸਾਲ. ਲਗਾਤਾਰ 10 ਬਾਰ ਵਿਧਾਇਕ ਬਣ ਚੁਕੇ ਨੇ. 11ਵੀ ਬਾਰ ਦੀ ਤਿਆਰੀ ਆ. ਹੈਰਾਨ ਨਾ ਹੋਵੋ, ਇਹ ਸਰਦਾਰ ਜੀ ਪੰਜਾਬ ਤੋਂ ਨਹੀਂ ਬੰਗਾਲ ਤੋਂ ਨੇ. ਪਛਚਿਮ ਬੰਗਾਲ ਦੀ ਖੜਕਪੁਰ ਸਦਰ ਸੀਟ ਤੋਂ ਜਿਥੇ 5 ਹਜ਼ਾਰ ਤੋਂ ਵੀ ਘੱਟ ਸਿੱਖ ਰਹਿੰਦੇ ਨੇ. ਪੂਰਾ ਇਲਾਕਾ ਇੰਨਾ ਨੂੰ ਚਾਚਾ ਜੀ ਕਹਿੰਦਾ ਹੈ. 1969 ਤੋਂ ਲਗਾਤਾਰ ਵਿਧਾਇਕ ਬਣਦੇ ਆ ਰਹੇ ਨੇ,, ਇਹ ਸਰਦਾਰ ਜੀ ਹਰ ਚੁਣਾਵ ਲਗਾਤਾਰ ਜਿੱਤਦੇ ਆ ਰਹੇ ਨੇ . ਪਿਛਲਾ ਚੁਣਾਵ 32 ਹਜ਼ਾਰ ਵੋਟਾਂ ਤੋਂ ਜਿੱਤੇ ਸੀ. ਇਸ ਬਾਰ ਇਲੈਕਸ਼ਨ ਨਹੀਂ ਲੜਨਾ ਚਾਉਂਦੇ ਸੀ, ਪਰ ਫਿਰ ਵੀ ਜਨਤਾ ਅਤੇ ਆਪਣੇ ਪਿਆਰ ਕਰਨ ਵਾਲੇ ਸਮਰਥਕਾਂ ਦੀ ਜਿਦ ਅੱਗੇ ਝੁਕ ਗਏ . ਇਹ ਬੰਗਾਲ ਵਿਧਾਨਸਭਾ ਦੇ ਸਪਿਕਰ, ਜੇਲ ਮਨਿਸਟਰ, ਤੇ ਸੰਸਦ ਕਿਰਿਆ ਮੰਤਰੀ ਵੀ ਰਹਿ ਚੁੱਕੇ ਨੇ. ਇੰਨਾ ਲੰਬਾ ਸਮਾਂ ਰਾਜਨੀਤੀ ਚ ਹੋਣ ਤੋਂ ਬਾਵਜੂਦ ਵੀ, ਇੰਨਾ ਦੇ ਮੱਥੇ ਇਕ ਰੁਪਏ ਦੀ ਵੀ ਹੇਰਾ ਫੇਰੀ ਦਾ ਦਾਗ ਨਹੀਂ । 🙏ਸਲੂਟ ਆ ਸਰਦਾਰ ਗਿਆਨ ਸਿੰਘ ਜੀ ਨੂੰ❤️ ਪੋਸਟ ਲਾੲੀਕ ਤੇ ਸੇਅਰ ਕਰੋ ਤਾ ਜੋ ਸਾਡੇ ਲੀਡਰਾ ਤੱਕ ੲਿਹਨਾ ਦੇ ਕੀਤੇ ਚੰਗੇ ਕੰਮ ਪੁਹਚ ਸਕਣ..“
ਇਸ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।
ਪੜਤਾਲ ਦੀ ਸ਼ੁਰੂਆਤ ਅਸੀਂ ਕੀਵਰਡ ਸਰਚ ਨਾਲ ਕੀਤੀ। ਸਾਨੂੰ ਆਪਣੀ ਪੜਤਾਲ ਵਿਚ ਕਈ ਖਬਰਾਂ ਮਿਲੀਆਂ, ਜਿਨ੍ਹਾਂ ਨਾਲ ਸਾਫ ਹੋਇਆ ਕਿ ਗਿਆਨ ਸਿੰਘ ਸੋਹਨਪਾਲ ਦਾ ਦੇਹਾਂਤ 8 ਅਗਸਤ 2017 ਵਿਚ ਹੋ ਗਿਆ ਸੀ। ਸਿੰਘ ਦੇ ਦੇਹਾਂਤ ‘ਤੇ ਜਾਗਰਣ ਡਾਟ ਕਾਮ ‘ਤੇ 9 ਅਗਸਤ 2017 ਨੂੰ ਪ੍ਰਕਾਸ਼ਿਤ ਖਬਰ ਇਥੇ ਪੜ੍ਹੋ।
ਗਿਆਨ ਸਿੰਘ ਸੋਹਨਪਾਲ ਦੇ ਰਾਜਨੀਤਿਕ ਸਫ਼ਰ ਨੂੰ ਲੈ ਕੇ ਪ੍ਰਕਾਸ਼ਿਤ ਜਾਗਰਣ ਡਾਟ ਕਾਮ ਦੀ ਇੱਕ ਖਬਰ ਅਨੁਸਾਰ: “11 ਜਨਵਰੀ, 1925 ਨੂੰ ਪੱਛਮ ਮੇਦਿਨੀਪੁਰ ਜਿਲਾ ਅਧੀਨ ਰੇਲਨਗਰੀ ਖੜਗਪੁਰ ਵਿਚ ਜੰਮੇ ਸੋਹਨਪਾਲ ਨੇ ਸਾਰਵਜਨਕ ਅਤੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 60 ਦੇ ਦਸ਼ਕ ਵਿਚ ਕੀਤੀ ਸੀ। 1962 ਤੋਂ ਉਨ੍ਹਾਂ ਨੇ ਚੋਣਾਂ ਲੜਨੀ ਸ਼ੁਰੂ ਕੀਤੀਆਂ ਸੀ। ਹਾਲਾਂਕਿ, 1962, 1966 ਅਤੇ 1967 ਵਿਚ ਹੋਏ ਪਹਿਲੇ ਤਿੰਨ ਵਿਧਾਨਸਭਾ ਚੋਣਾਂ ਵਿਚ ਉਨ੍ਹਾਂ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। 1969, 1971 ਅਤੇ 1972 ਦੇ ਵਿਧਾਨਸਭਾ ਚੋਣਾਂ ਵਿਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ। 70 ਦੇ ਦਸ਼ਕ ਵਿਚ ਹੀ ਸਾਬਕਾ ਸ੍ਵ ਸਿੱਧਾਰਥ ਸ਼ੰਕਰ ਰੈ ਦੇ ਮੰਤਰੀਮੰਡਲ ਵਿਚ ਉਨ੍ਹਾਂ ਨੂੰ ਟ੍ਰਾੰਸਪੋਰਟ ਅਤੇ ਜੇਲ ਮੰਤਰਾਲੇ ਦਾ ਪ੍ਰਭਾਰ ਮਿਲਿਆ, ਪਰ 1977 ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਸਦੇ ਬਾਅਦ 1982, 1987, 1991, 1996 ਅਤੇ 2001 ਵਿਚ ਹੋਏ ਵਿਧਾਨਸਭਾ ਚੋਣਾਂ ਵਿਚ ਉਹ ਲਗਾਤਾਰ ਰਿਕਾਰਡ ਜਿੱਤ ਹਾਸਲ ਕਰ ਵਿਧਾਨਸਭਾ ਆਉਂਦੇ ਰਹੇ।“
ਹੁਣ ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ AICC ਦੇ ਸਕੱਤਰ ਅਤੇ INC ਕਾਂਗਰੇਸ ਦੇ ਸੰਚਾਰ ਮੁਖੀ ਪ੍ਰਣਵ ਝਾ ਨਾਲ ਸੰਪਰਕ ਕੀਤਾ। ਪ੍ਰਣਵ ਨੇ ਇਸ ਪੋਸਟ ਨੂੰ ਲੈ ਕੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਚਾਚਾ (ਜਿਵੇਂ ਉਨ੍ਹਾਂ ਨੂੰ ਕਿਹਾ ਜਾਂਦਾ ਸੀ) ਦਾ 2017 ਵਿਚ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਉਹ 1942 ਵਿਚ ਕਾਂਗਰੇਸ ਪਾਰਟੀ ਵਿਚ ਸ਼ਾਮਲ ਹੋਏ ਸੀ ਅਤੇ ਪੱਛਮ ਬੰਗਾਲ ਵਿਧਾਨਸਭਾ ਵਿਚ 10 ਕਾਰਜਾਕਲ ਤੱਕ ਕੰਮ ਕਰਦੇ ਰਹੇ। ਉਹ ਸਿੱਧਾਰਥ ਸ਼ੰਕਰ ਰੈ ਦੀ ਕੈਬਿਨਟ ਵਿਚ ਟ੍ਰਾੰਸਪੋਰਟ ਮੰਤਰੀ ਵੀ ਰਹੇ ਸਨ। ਉਹ ਇੰਨ੍ਹੇ ਵੱਧ ਪ੍ਰਿਯੇ ਅਤੇ ਸੰਮਾਨਿਤ ਸਨ ਕਿ ਬੰਗਾਲ ਸਰਕਾਰ ਨੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਉਨ੍ਹਾਂ ਨੂੰ ਬੰਦੂਕਾਂ ਦੀ ਸਲਾਮੀ ਦਿੱਤੀ ਸੀ।”
ਦੱਸ ਦਈਏ ਕਿ ਪਿਛਲੇ ਸਾਲ ਨਵੰਬਰ 2019 ਵਿਚ ਹੋਏ ਖੜਗਪੁਰ ਸਦਰ ਵਿਧਾਨਸਭਾ ਉਪਚੋਣਾਂ ਵਿਚ TMC ਦੇ ਉਮੀਦਵਾਰ ਪ੍ਰਦੀਪ ਸਰਕਾਰ ਨੇ 20,811 ਵੋਟਾਂ ਤੋਂ ਜਿੱਤ ਦਰਜ ਕੀਤੀ ਸੀ। ਉਸ ਸਮੇਂ ਕਾਂਗਰੇਸ ਦੀ ਤਰਫ਼ੋਂ ਚਿਤਰੰਜਨ ਮੰਡਲ ਨੇ ਚੋਣ ਲੜੀ ਸੀ। ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਜਾਗਰਣ ਡਾਟ ਕਾਮ ਦੀ ਖਬਰ ਇਥੇ ਪੜ੍ਹੋ।
ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਰੁੱਖ ਲਗਾੳੁ.ਪਾਣੀ ਬਚਾੳੁ ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਸਰਦਾਰ ਗਿਆਨ ਸਿੰਘ ਸੋਹਨਪਾਲ ਦਾ ਦੇਹਾਂਤ 2017 ਵਿਚ ਹੀ ਹੋ ਗਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।