ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਪੰਜਾਬ ਵਿੱਚ ਮੋਡਲਿਗ ਲਈ ਨਵੇ ਸਕੂਲ ਖੋਲਣ ਨੂੰ ਲੈ ਕੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਹਰਨਾਜ਼ ਕੌਰ ਸੰਧੂ ਨੇ ਮੁੱਖ ਮੰਤਰੀ ਨਾਲ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ। ਇਸ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ ਕਈ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਹੁਣ ਇਸ ਮੀਟਿੰਗ ਨਾਲ ਜੁੜੀ ਇੱਕ ਤਸਵੀਰ ਨੂੰ ਸੋਸ਼ਲ ਮੀਡਿਆ ਤੇ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ,’ ਰਾਘਵ ਚੱਢਾ ਵੱਲੋਂ ਪੰਜਾਬ ਵਿੱਚ ਮੋਡਲਿਗ ਲਈ ਨਵੇ ਸਕੂਲ ਖੋਲਣ ਦਾ ਐਲਾਨ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਗ਼ਲਤ ਪਾਇਆ। ਪੰਜਾਬ ਵਿੱਚ ਮੋਡਲਿਗ ਲਈ ਨਵੇ ਸਕੂਲ ਖੋਲਣ ਨੂੰ ਲੈ ਕੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ Fauji ਨੇ 30 ਮਾਰਚ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ,’ਭਮਕੜੋ ਕਰੋ ਬੱਚੀਆਂ ਤਿਆਰ ,,,,ਆਹ ਤਾਂ ਘਰ ਵਿੱਚ ਈ ਗੰਗਾ ਲਿਆ ਦਿੱਤੀ ਤੁਹਾਡੇ ਨੇਤਾਵਾਂ ਨੇ,,,ਜਿਹੋ ਜਿਹੇ ਬੀਜ ਬੀਜਣੇ ਉਹੋ ਜਿਹੀ ਫਸਲ ਹੋਊ,,,ਜੇ ਝਾੜੂ ਆਲੇ ਭੰਡ ਮਾਡਲਾਂ ਚੁਣੇ ਆ ਤੇ ਗਤਕੇ ਦੇ ਸਕੂਲ ਤਾਂ ਖੋਲਣੋ ਰਹੇ,,,,
ਤੁਹਾਡੀ ਆਪਣੀ ਪਾਰਟੀ ਬੱਚੀਆਂ ਨੂੰ ਲੋਕਾਂ ਸਾਹਮਣੇ ਨੰਗੀਆਂ ਹੋਣਾ ਸਿਖਾਉਣ ਵਾਲੇ ਸਕੂਲ ਖੋਲ ਰਹੇ,,,ਝਾੜੂ ਉੱਪਰ ਨੂੰ ਕਰਕੇ ਜੋਰ ਨਾਲ ਆਖੋ ਮੈਂਅਅਅ ਮੈਅ’
ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਬਾਰੇ ਕੀਵਰਡ ਰਾਹੀਂ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਖਬਰ ਕਿਸੇ ਵੀ ਮੀਡਿਆ ਸੰਸਥਾਨ ਤੇ ਪ੍ਰਕਸ਼ਿਤ ਨਹੀਂ ਮਿਲੀ । ਜਾਂਚ ਨੂੰ ਅੱਗੇ ਵਧਾਉਂਦੇ ਹੋਏ ਇਸ ਮੀਟਿੰਗ ਦੀ ਤਸਵੀਰਾਂ ਨੂੰ ਲੈ ਕੇ ਸਰਚ ਕੀਤਾ , ਸਾਨੂੰ jagran.com ਦੀ ਵੈੱਬਸਾਈਟ ਤੇ ਮਿਲੀ। 30 ਮਾਰਚ ਨੂੰ ਪ੍ਰਕਾਸ਼ਿਤ ਇਸ ਖਬਰ ਵਿੱਚ ਦੱਸਿਆ ਗਿਆ ਕਿ,’मिस यूनिवर्स 2021 हरनाज कौर संधू (Harnaaz Kaur Sandhu) ने बुधवार को पंजाब के मुख्यमंत्री भगवंत मान से उनके सरकारी आवास पर मुलाकात की। जहां पर उन्होंने कई मुद्दों पर अपनी राय रखी। इस बात की जानकारी सीएमओ पंजाब के आधिकारिक ट्विटर हैंडल ने बैठक का एक वीडियो साझा करते हुए दी।’ ਪੂਰੀ ਖਬਰ ਵਿੱਚ ਸਾਨੂੰ ਕਿਤੇ ਵੀ ਰਾਘਵ ਚੱਢਾ ਨਾਲ ਜੁੜੀ ਇਹ ਖਬਰ ਨਹੀਂ ਮਿਲੀ।
ਇਹ ਤਸਵੀਰਾਂ ਸਾਨੂੰ 31 ਮਾਰਚ ਨੂੰ ਪ੍ਰਕਾਸ਼ਿਤ abplive.com ਦੀ ਖਬਰ ਵਿੱਚ ਵੀ ਲੱਗੀਆ ਮਿਲੀਆ, ਪਰ ਖਬਰ ਵਿੱਚ ਕਿਤੇ ਵੀ ਰਾਘਵ ਚੱਢਾ ਵੱਲੋਂ ਪੰਜਾਬ ਵਿੱਚ ਮੋਡਲਿਗ ਲਈ ਨਵੇ ਸਕੂਲ ਖੋਲਣ ਨੂੰ ਲੈ ਕੇ ਕੀਤੀ ਗਈ ਕੋਈ ਘੋਸ਼ਣਾ ਨਹੀਂ ਮਿਲੀ।
ਸੰਸਦ ਰਾਘਵ ਚੱਢਾ ਨੇ ਆਪਣੇ ਅਧਿਕਾਰਿਤ ਟਵੀਟਰ ਅਕਾਊਂਟ ਤੇ ਵੀ ਇਹ ਤਸਵੀਰਾਂ ਸਾਂਝਾ ਕੀਤੀਆਂ ਹੈ। ਰਾਘਵ ਚੱਢਾ ਵੱਲੋਂ ਕੀਤੇ ਗਏ ਇਸ ਐਲਾਨ ਬਾਰੇ ਸਾਨੂੰ ਇੱਥੇ ਵੀ ਕੋਈ ਪੋਸਟ ਨਹੀਂ ਮਿਲੀ।
ਵਾਇਰਲ ਦਾਅਵੇ ਦੀ ਪੁਸ਼ਟੀ ਲਈ ਅਸੀਂ ਆਪ ਆਗੂ ਦਵਿੰਦਰਜੀਤ ਸਿੰਘ ਢੋਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਗ਼ਲਤ ਹੈ । ਅਜਿਹਾ ਕੁਝ ਸਾਡੀ ਪਾਰਟੀ ਵੱਲੋਂ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਅਸੀਂ ਅਜਿਹਾ ਕੁਝ ਸੋਚ ਰਹੇ ਹਾਂ।
ਜਾਂਚ ਨੂੰ ਜਾਰੀ ਰੱਖਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਪੰਜਾਬ ਦੇ ਬਿਊਰੋ ਚੀਫ਼ ਇੰਦਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਦਾਅਵੇ ਨੂੰ ਵਟਸਐਪ ‘ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਇਹ ਦਾਅਵਾ ਗ਼ਲਤ ਹੈ
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਫੇਸਬੁੱਕ ਤੇ ਇਸ ਪੇਜ ਨੂੰ 243 ਲੋਕ ਫੋਲੋ ਕਰਦੇ ਹਨ ਅਤੇ ਇਸਨੂੰ 12 ਨਵੰਬਰ 2021 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਪੰਜਾਬ ਵਿੱਚ ਮੋਡਲਿਗ ਲਈ ਨਵੇ ਸਕੂਲ ਖੋਲਣ ਨੂੰ ਲੈ ਕੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।