Fact Check : ਰਾਜਸਥਾਨ ਵਿੱਚ ਭਾਜਪਾ ਦੇ ਦੋ ਗੁੱਟਾ ਵਿਚਕਾਰ ਟੱਕਰਾਅ ਦਾ ਪੁਰਾਣਾ ਵੀਡੀਓ ਹੁਣ ਵਾਇਰਲ

ਰਾਜਸਥਾਨ ਦੀ 2019 ਦੀ ਚੋਣ ਰੈਲੀ ਦੌਰਾਨ ਭਾਜਪਾ ਦੇ ਦੋ ਗੁੱਟਾ ਵਿਚਕਾਰ ਹੋਈ ਭਿੜਤ ਦੇ ਵੀਡੀਓ ਨੂੰ ਹੁਣ ਗਲਤ ਸੰਦਰਭ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check : ਰਾਜਸਥਾਨ ਵਿੱਚ ਭਾਜਪਾ ਦੇ ਦੋ ਗੁੱਟਾ ਵਿਚਕਾਰ ਟੱਕਰਾਅ ਦਾ ਪੁਰਾਣਾ ਵੀਡੀਓ ਹੁਣ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਯੂਪੀ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਸੋਸ਼ਲ ਮੀਡਿਆ ਵਿੱਚ ਹੁਣ ਪੁਰਾਣੀਆਂ ਤਸਵੀਰਾਂ, ਵੀਡੀਓਜ਼ ਅਤੇ ਬਿਆਨ ਗਲਤ ਸੰਦਰਭ ਨਾਲ ਵਾਇਰਲ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ 26 ਸੈਕਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਆਪਸ ਵਿੱਚ ਭਿੜਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਹੁਣ ਬਿਨਾਂ ਸੰਦਰਭ ਦੇ ਨਾਲ ਵਾਇਰਲ ਕਰ ਰਹੇ ਹਨ। ਇਸ ਨਾਲ ਇਹ ਭੁਲੇਖਾ ਹੋ ਰਿਹਾ ਹੈ ਕਿ ਵੀਡੀਓ ਹਾਲ – ਫਿਲਹਾਲ ਦਾ ਹੀ ਹੈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 2019 ਵਿੱਚ ਰਾਜਸਥਾਨ ਦੇ ਅਜਮੇਰ ਦੇ ਮਸੂਦਾ ਵਿੱਚ ਵਾਪਰੀ ਇੱਕ ਘਟਨਾ ਦੇ ਵੀਡੀਓ ਨੂੰ ਕੁਝ ਲੋਕ ਭ੍ਰਮਕ ਤਰੀਕੇ ਨਾਲ ਵਾਇਰਲ ਕਰ ਰਹੇ ਹਨ। ਵਾਇਰਲ ਵੀਡੀਓ ‘ਚ ਵੱਖ ਤੋਂ ਭੋਜਪੁਰੀ ਗਾਣੇ ਨੂੰ ਜੋੜਿਆ ਗਿਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Ajay Kumar Jha Adarsh ਨੇ 20 ਜਨਵਰੀ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: ‘भाजपाईयों के अच्छे दिन उमड़-घुमड़ कर आने शुरू हो गए हैं!’ ਵੀਡੀਓ ਦੇ ਅੰਦਰ ਲਿਖਿਆ ਹੈ: बीजेपी वाले हैं स्‍वागत किया जा रहा है।

ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ। ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਸਭ ਤੋਂ ਪਹਿਲਾਂ ਵੀਡੀਓ ਨੂੰ InVID ਟੂਲ ਵਿੱਚ ਅਪਲੋਡ ਕਰਕੇ ਕਈ ਗ੍ਰੈਬਸ ਕੱਢੇ। ਫਿਰ ਇਸਨੂੰ ਗੂਗਲ ਰਿਵਰਸ ਸਰਚ ਟੂਲ ਰਾਹੀਂ ਖੋਜਣਾ ਸ਼ੁਰੂ ਕੀਤਾ। ਸਾਨੂੰ ਅਸਲੀ ਵੀਡੀਓ ਦੈਨਿਕ ਜਾਗਰਣ ਦੇ ਯੂਟਿਊਬ ਚੈਨਲ ਤੇ ਮਿਲਿਆ ਹੈ। ਇਸਨੂੰ 12 ਅਪ੍ਰੈਲ 2019 ਨੂੰ ਅਪਲੋਡ ਕਰਦੇ ਹੋਏ ਦੱਸਿਆ ਗਿਆ ਕਿ ਰਾਜਸਥਾਨ ਦੇ ਅਜਮੇਰ ਦੇ ਮਸੂਦਾ ਵਿੱਚ ਭਾਜਪਾ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ ਸੀ। ਇੱਥੇ ਪੂਰੀ ਵੀਡੀਓ ਦੇਖੋ।

ਜਾਂਚ ਦੌਰਾਨ ਸਾਨੂੰ ਅਸਲੀ ਵੀਡੀਓ ਐਨਆਈਏ ਦੇ ਟਵਿੱਟਰ ਹੈਂਡਲ ਤੇ ਮਿਲਿਆ ਹੈ। 12 ਅਪ੍ਰੈਲ 2019 ਨੂੰ ਅਪਲੋਡ ਕਰਦੇ ਹੋਏ ਏਐਨਆਈ ਨੇ ਲਿਖਿਆ ਕਿ ਅਜਮੇਰ ਦੇ ਮਸੂਦਾ ਵਿੱਚ ਰੈਲੀ ਦੇ ਦੌਰਾਨ ਭਾਜਪਾ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਵੀਡੀਓ ਨੂੰ ਇੱਥੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ 11 ਅਪ੍ਰੈਲ 2019 ਦਾ ਦੱਸਿਆ ਗਿਆ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਜੈਪੁਰ ਸਥਿਤ ਦੈਨਿਕ ਜਾਗਰਣ ਦੇ ਬਿਊਰੋ ਚੀਫ ਨਰੇਂਦ੍ਰ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਅਜਮੇਰ ਦੇ ਮਸੂਦਾ ਦਾ ਹੈ। ਕੁਝ ਸਾਲ ਪਹਿਲਾਂ ਉੱਥੇ ਭਾਜਪਾ ਦੇ ਦੋ ਗੁੱਟਾ ਦੀ ਆਪਸ ਵਿੱਚ ਭਿੜਤ ਹੋ ਗਈ ਸੀ।

ਵਿਸ਼ਵਾਸ ਨਿਊਜ਼ ਨੇ ਪੜਤਾਲ ਦੇ ਅੰਤ ਵਿੱਚ ਪੁਰਾਣੇ ਵੀਡੀਓ ਨੂੰ ਵਾਇਰਲ ਕਰਨ ਵਾਲੇ ਯੂਜ਼ਰ Ajay Kumar Jha Adarsh ਦੀ ਸੋਸ਼ਲ ਸਕੈਨਿੰਗ ਕੀਤੀ। ਪਤਾ ਲੱਗਾ ਕਿ ਯੂਜ਼ਰ ਨੇ ਇਹ ਅਕਾਊਂਟ ਅਪ੍ਰੈਲ 2012 ਨੂੰ ਬਣਾਇਆ ਸੀ। ਇਸ ਅਕਾਊਂਟ ਨੂੰ ਅੱਠ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਵਿਸ਼ਵਾਸ ਨਿਊਜ਼ ਨੇ ਸਾਲ 2020 ਵਿੱਚ ਵੀ ਇਸ ਵਾਇਰਲ ਵੀਡੀਓ ਦੀ ਜਾਂਚ ਕੀਤੀ ਸੀ। ਉਸ ਸਮੇਂ ਇਹ ਵੀਡੀਓ ਬਿਹਾਰ ਦੇ ਨੇਤਾਵਾਂ ਦੀ ਕੁੱਟਮਾਰ ਦੇ ਨਾਂ ਤੇ ਵਾਇਰਲ ਹੋਇਆ ਸੀ। ਉਸਦੀ ਜਾਂਚ ਇੱਥੇ ਪੜ੍ਹੀ ਜਾ ਸਕਦੀ ਹੈ।

ਨਤੀਜਾ: ਰਾਜਸਥਾਨ ਦੀ 2019 ਦੀ ਚੋਣ ਰੈਲੀ ਦੌਰਾਨ ਭਾਜਪਾ ਦੇ ਦੋ ਗੁੱਟਾ ਵਿਚਕਾਰ ਹੋਈ ਭਿੜਤ ਦੇ ਵੀਡੀਓ ਨੂੰ ਹੁਣ ਗਲਤ ਸੰਦਰਭ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts