Fact Check: ਰਾਹੁਲ ਗਾਂਧੀ ਦੀ ਫੋਟੋਸ਼ੋਪਡ ਤਸਵੀਰ ਕੀਤੀ ਜਾ ਰਹੀ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਪ੍ਰਦੇਸ਼ ਦੀ ਕਾਂਗਰੇਸ ਨੇਤਾ ਅਲਕਾ ਲਾਂਬਾ ਅਤੇ ਪੀਸੀ ਚਾਕੋ ਦਾ ਇੱਕ ਫੋਟੋ ਵਾਇਰਲ ਕੀਤਾ ਜਾ ਰਿਹਾ ਹੈ, ਜਿਸਦੇ ਵਿਚ ਕਾਂਗਰੇਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਫੋਟੋ ‘ਤੇ ਮਾਲਾ ਚੜ੍ਹੀ ਹੋਈ ਦਿਖਾਈ ਗਈ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਫੋਟੋ ਫਰਜੀ ਸਾਬਤ ਹੋਈ ਹੈ। ਇਸ ਫੋਟੋ ਵਿਚ ਰਾਹੁਲ ਗਾਂਧੀ ਦੇ ਫੋਟੋ ‘ਤੇ ਐਡੀਟਿੰਗ ਕਰ ਮਾਲਾ ਚੜ੍ਹਾਈ ਗਈ ਹੈ। ਅਸਲ ਤਸਵੀਰ ਵਿਚ ਫੋਟੋ ‘ਤੇ ਮਾਲਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਤਸਵੀਰ ਵਿਚ ਦਿੱਲੀ ਪ੍ਰਦੇਸ਼ ਕਾਂਗਰੇਸ ਦੀ ਨੇਤਾ ਅਲਕਾ ਲਾਂਬਾ ਅਤੇ ਪੀਸੀ ਚਾਕੋ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਅਲਕਾ ਲਾਂਬਾ ਕਾਂਗਰੇਸ ਪਾਰਟੀ ਦੇ ਝੰਡੇ ਨੂੰ ਗਲ ਵਿਚ ਪਾਏ ਹੋਏ ਹੈ। ਓਥੇ ਕੁੱਝ ਹੋਰ ਲੋਕ ਵੀ ਦਿਖਾਈ ਦੇ ਰਹੇ ਹਨ। ਇਸ ਪੋਸਟ ‘ਤੇ ਯੂਜ਼ਰ ਨੇ ਲਿਖਿਆ ਹੈ ਕਿ …”कोई बताएगा कि ये कब हुआ…😢
ओर ये अगर “सत्य” है तो “बीजेपी’ तो “अनाथ” हो जायेगी…..😂😂कांग्रेस के नेता को इतना भी समझ नही हैं?”

ਕਈ ਹੋਰ ਲੋਕਾਂ ਨੇ ਵੀ ਇਸ ਖਬਰ ਨੂੰ ਪੋਸਟ ਕੀਤਾ ਹੈ।

ਪੜਤਾਲ

ਸਾਨੂੰ ਇਸ ਤਸਵੀਰ ਨੂੰ ਦੇਖਦੇ ਹੀ ਸ਼ੱਕ ਹੋਇਆ, ਕਿਉਂਕਿ ਹਿੰਦੁਸਤਾਨ ਵਿਚ ਮਰੇ ਹੋਏ ਬੰਦੇ ਦੀ ਫੋਟੋ ‘ਤੇ ਹੀ ਮਾਲਾ ਪਾਉਣ ਦੀ ਪ੍ਰਥਾ ਹੈ। ਰਾਹੁਲ ਗਾਂਧੀ ਇੱਕ ਵੱਡੇ ਨੇਤਾ ਹਨ। ਜੇਕਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਵੀ ਕੋਈ ਖਬਰ ਆਉਂਦੀ ਹੈ ਤਾਂ ਚਰਚਾ ਦਾ ਵਿਸ਼ੇ ਬਣ ਜਾਂਦੀ ਹੈ। ਇਸਲਈ ਅਸੀਂ ਇਸ ਫੋਟੋ ਨੂੰ ਗੂਗਲ ਰਿਵਰਸ ਇਮੇਜ ਵਿਚ ਪਾਇਆ ਤਾਂ ਸਾਨੂੰ ਸੱਚਾਈ ਪਤਾ ਲਗਦੇ ਦੇਰ ਨਾ ਲੱਗੀ।

ਸਾਨੂੰ Financial Express ਦਾ ਇੱਕ ਲਿੰਕ ਮਿਲਿਆ। ਇਸ ਲਿੰਕ ਤੋਂ ਸਾਨੂੰ ਪਤਾ ਚਲਿਆ ਕਿ ਅਲਕਾ ਲਾਂਬਾ ਨੇ ਕਾਂਗਰੇਸ ਪਾਰਟੀ ਨੂੰ ਦੁਬਾਰਾ ਜੋਇਨ ਕਰਲਿਆ ਹੈ। ਇਸਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਤੋਂ ਜੁੜੀ ਹੋਈ ਸੀ। ਉਹ ਦਿੱਲੀ ਦੇ ਚਾਂਦਨੀ ਚੋਂਕ ਤੋਂ ਵਿਧਾਇਕ ਵੀ ਸਨ। ਆਮ ਆਦਮੀ ਪਾਰਟੀ ਛੱਡਣ ਦੇ ਕਾਰਣ ਉਨ੍ਹਾਂ ਦੀ ਵਿਧਾਨ ਸਭਾ ਦੀ ਸਦਸਤਾ ਚਲੇ ਗਈ ਸੀ।

ਇਸ ਫੋਟੋ ਨੂੰ ਅਸੀਂ ਹੋਰ ਵੀ ਜਗਾਹ ਲੱਭਣ ਦਾ ਫੈਸਲਾ ਕੀਤਾ। ਸਾਨੂੰ ਇਸਦਾ ਇੱਕ ਪੂਰਾ ਵੀਡੀਓ ਮਿਲਿਆ। ਇਹ ਵੀਡੀਓ ਏਜੇਂਸੀ ANI ਨੇ ਜਾਰੀ ਕੀਤਾ ਹੈ। ਇਸ ਵੀਡੀਓ ਨੂੰ Economics Times ਨੇ 13 ਅਕਤੂਬਰ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਸੀ। ਇਹ ਟਵੀਟ ਦੁਪਹਿਰ ਵਿਚ 1 ਵੱਜਕੇ 43 ਮਿੰਟ ‘ਤੇ ਕੀਤਾ ਗਿਆ ਸੀ। ਇਨ੍ਹਾਂ ਸਾਰੀ ਖਬਰਾਂ ਵਿਚ ਮੌਜੂਦ ਤਸਵੀਰ ਵਿਚ ਸਾਨੂੰ ਕੀਤੇ ਵੀ ਰਾਹੁਲ ਗਾਂਧੀ ਦੀ ਤਸਵੀਰ ‘ਤੇ ਹਾਰ ਟੰਗਿਆ ਨਹੀਂ ਮਿਲਿਆ। ਇਸਦਾ ਮਤਲਬ ਇਹ ਤਸਵੀਰ ਐਡੀਟੇਡ ਹੈ।

ਇਸ ਪੂਰੇ ਮਾਮਲੇ ‘ਤੇ ਅਸੀਂ ਕਾਂਗਰੇਸ ਪਾਰਟੀ ਦੀ ਨੇਤਾ ਅਲਕਾ ਲਾਂਬਾ ਨਾਲ ਗੱਲ ਕੀਤੀ। ਉਨ੍ਹਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇਹ ਤਸਵੀਰ ਫਰਜ਼ੀ ਹੈ। ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰ ਰਹੇ ਹਨ, ਉਹ ਦੇਸ਼ ਦੇ ਅਸਲ ਮਾਮਲਿਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ।

ਇਸ ਪੋਸਟ ਨੂੰ “Viral Shah” ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਸੀ ਅਤੇ ਇਹ ਅਕਾਊਂਟ 2010 ਵਿਚ ਬਣਾਇਆ ਗਿਆ ਸੀ।

ਨਤੀਜਾ: ਸਾਨੂੰ ਪਤਾ ਚਲਿਆ ਕਿ ਅਸਲੀ ਤਸਵੀਰ ਵਿਚ ਰਾਹੁਲ ਗਾਂਧੀ ਦੀ ਤਸਵੀਰ ‘ਤੇ ਕੋਈ ਮਾਲਾ ਨਹੀਂ ਹੈ। ਫੋਟੋਸ਼ੋਪ ਦੀ ਮਦਦ ਨਾਲ ਐਡੀਟਿੰਗ ਕਰਕੇ ਇਮੇਜ ਨੂੰ ਸ਼ੇਅਰ ਕੀਤਾ ਗਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts