X
X

Fact Check: ਰਾਹੁਲ ਗਾਂਧੀ ਨੇ ਗੁਰਦੁਆਰਾ ਸਾਹਿਬ ‘ਚ ਛਕਿਆ ਲੰਗਰ, ਝੂਠੇ ਦਾਅਵੇ ਨਾਲ ਵਾਇਰਲ ਹੋਇਆ ਵੀਡੀਓ

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਵਾਇਰਲ ਦਾਅਵਾ ਗ਼ਲਤ ਹੈ। ਰਾਹੁਲ ਗਾਂਧੀ ਨੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਿਆ ਸੀ। ਵਾਇਰਲ ਵੀਡੀਓ ਲੰਗਰ ਛਕਣ ਤੋਂ ਪਹਿਲਾਂ ਦਾ ਹੈ।

  • By: Pragya Shukla
  • Published: Jan 31, 2022 at 06:07 PM
  • Updated: Jan 31, 2022 at 06:16 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਨੂੰ ਪੰਜਾਬ ਦੇ 117 ਉਮੀਦਵਾਰਾਂ ਦੇ ਨਾਲ ਅੰਮ੍ਰਿਤਸਰ ਦੇ ਸਵਰਣ ਮੰਦਿਰ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚੇ ਸਨ। ਇਸ ਨਾਲ ਜੁੜਿਆ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਰਾਹੁਲ ਗਾਂਧੀ ਗੁਰੂਦੁਆਰੇ ਵਿੱਚ ਲੰਗਰ ਛਕਣ ਵਾਲੀ ਥਾਂ ਤੇ ਮਾਸਕ ਲਗਾ ਕੇ ਬੈਠੇ ਹਨ ਅਤੇ ਉਨ੍ਹਾਂ ਦੇ ਆਸ-ਪਾਸ ਦੇ ਲੋਕ ਲੰਗਰ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਗੁਰੂਦੁਆਰੇ ‘ਚ ਸਿਰਫ ਫੋਟੋ ਖਿਚਵਾਉਣ ਦੇ ਲਈ ਗਏ ਸਨ। ਉਨ੍ਹਾਂ ਦੀ ਪਲੇਟ ਖਾਲੀ ਹੈ ਅਤੇ ਉਨ੍ਹਾਂ ਨੇ ਚਿਹਰੇ ਤੇ ਮਾਸਕ ਲਗਾ ਕੇ ਰੱਖਿਆ ਹੋਇਆ ਹੈ। ਮਾਸਕ ਲਗਾ ਕੇ ਲੰਗਰ ਕੌਣ ਛੱਕਦਾ ਹੈ? ਰਾਹੁਲ ਗਾਂਧੀ ਨੇ ਲੰਗਰ ਦਾ ਪ੍ਰਸ਼ਾਦ ਨਹੀਂ ਖਾਇਆ ਹੈ। ਰਾਹੁਲ ਗਾਂਧੀ ਨੇ ਅਜਿਹਾ ਕਰਕੇ ਗੁਰਦੁਆਰਾ ਸਾਹਿਬ ਦਾ ਅਪਮਾਨ ਕੀਤਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਅਤੇ ਦੁਸ਼ਪ੍ਰਚਾਰ ਸਾਬਿਤ ਹੁੰਦਾ ਹੈ। ਰਾਹੁਲ ਗਾਂਧੀ ਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਿਆ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਟਵਿੱਟਰ ਯੂਜ਼ਰ @sagrolikarBJP ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ Acting super stars doing lunger with empty plate and mask On. Insulting of gurudwara sheab. Always insulting and making foolsto public , who asked them to fake acting in gurunakaji temple.

ਪੰਜਾਬੀ ਅਨੁਵਾਦ – ਖਾਲੀ ਪਲੇਟ ਅਤੇ ਮਾਸਕ ਨਾਲ ਲੰਗਰ ਖਾਣ ਦੀ ਐਕਟਿੰਗ ਕਰਦੇ ਸੁਪਰ ਸਟਾਰ। ਇਹ ਗੁਰਦੁਆਰਾ ਸਾਹਿਬ ਦਾ ਅਪਮਾਨ ਹੈ। ਰਾਹੁਲ ਗਾਂਧੀ ਹਮੇਸ਼ਾ ਹੀ ਇਸ ਤਰ੍ਹਾਂ ਐਕਟਿੰਗ ਕਰਕੇ ਲੋਕਾਂ ਦਾ ਅਪਮਾਨ ਕਰਦੇ ਹਨ ਅਤੇ ਪਬਲਿਕ ਨੂੰ ਮੂਰਖ ਬਣਾਉਂਦੇ ਹਨ। ਕਿਸਨੇ ਇਨ੍ਹਾਂ ਨੂੰ ਗੁਰੂਨਾਕਾਜੀ ਦੇ ਮੰਦਰ ਵਿੱਚ ਇਸ ਤਰ੍ਹਾਂ ਨਕਲੀ ਐਕਟਿੰਗ ਕਰਨ ਦੇ ਲਈ ਕਿਹਾ ਹੈ।)

ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦੇ ਆਰਕਾਈਵ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ 28 ਜਨਵਰੀ 2022 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਵਾਇਰਲ ਦਾਅਵੇ ਨਾਲ ਸਬੰਧਿਤ ਇੱਕ ਰਿਪੋਰਟ ਮਿਲੀ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ, ਰਾਹੁਲ ਗਾਂਧੀ ਨੇ ਗੁਰਦੁਆਰੇ ‘ਚ ਲੰਗਰ ਛਕਿਆ ਸੀ। ਰਿਪੋਰਟ ਵਿੱਚ ਮੌਜੂਦ ਤਸਵੀਰ ‘ਚ ਵੀ ਰਾਹੁਲ ਗਾਂਧੀ ਨੂੰ ਲੰਗਰ ਛਕਦੇ ਹੋਏ ਦੇਖਿਆ ਜਾ ਸਕਦਾ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਾਂਗਰਸ ਦੇ ਅਧਿਕਾਰਤ ਯੂਟਿਊਬ ਚੈਨਲ ਨੂੰ ਖੰਗਾਲਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ 27 ਜਨਵਰੀ 2022 ਨੂੰ ਅਪਲੋਡ ਕੀਤੇ ਗਏ ਵਾਇਰਲ ਦਾਅਵੇ ਨਾਲ ਸਬੰਧਿਤ ਇੱਕ ਵੀਡੀਓ ਮਿਲਿਆ। 10 ਸੈਕਿੰਡ ਦੇ ਇਸ ਵੀਡੀਓ ‘ਚ ਰਾਹੁਲ ਗਾਂਧੀ ਨੂੰ ਸਾਫ ਤੌਰ ਤੇ ਮਾਸਕ ਉਤਾਰ ਕੇ ਲੰਗਰ ਛਕਦੇ ਹੋਏ ਦੇਖਿਆ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਰਾਹੁਲ ਗਾਂਧੀ ਦੇ ਇਸ ਦੌਰੇ ਨੂੰ ਕਵਰ ਕਰਨ ਵਾਲੇ ਦੈਨਿਕ ਜਾਗਰਣ ਦੇ ਅੰਮ੍ਰਿਤਸਰ ਦੇ ਚੀਫ ਰਿਪੋਟਰ ਵਿਪਿਨ ਰਾਣਾ ਨਾਲ ਸੰਪਰਕ ਕੀਤਾ। ਅਸੀਂ ਵਾਇਰਲ ਵੀਡੀਓ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਰਾਹੁਲ ਗਾਂਧੀ ਦੇ ਲੰਗਰ ਛਕਣ ਤੋਂ ਪਹਿਲਾਂ ਦਾ ਹੈ। ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਦੀ ਪਲੇਟ ਸਾਈਡ ਤੇ ਰੱਖੀ ਹੋਈ ਹੈ ਅਤੇ ਲੋਕ ਉਨ੍ਹਾਂ ਨੂੰ ਵਾਰ-ਵਾਰ ਖਾਣਾ ਦੇਣ ਆ ਰਹੇ ਹਨ ਅਤੇ ਉਹ ਲੋਕਾਂ ਨੂੰ ਕੁਝ ਕਹਿ ਰਹੇ ਹਨ। ਰਾਹੁਲ ਗਾਂਧੀ ਨੇ ਲੰਗਰ ਛਕਿਆ ਸੀ।ਕੋਰੋਨਾ ਦੇ ਪ੍ਰੋਟੋਕੋਲ ਦੇ ਤਹਿਤ ਉਨ੍ਹਾਂ ਨੇ ਪੂਰਾ ਸਮਾਂ ਮਾਸਕ ਪਹਿਨ ਕੇ ਰੱਖਿਆ ਹੋਇਆ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਅੰਮ੍ਰਿਤਸਰ ਦੈਨਿਕ ਜਾਗਰਣ ਪੇਜ ਤੇ ਵੀ ਗਈ ਹੈ। ਉਨ੍ਹਾਂ ਨੇ ਸਾਡੇ ਨਾਲ ਅੰਮ੍ਰਿਤਸਰ ਈ-ਪੇਪਰ ਦਾ ਲਿੰਕ ਸਾਂਝਾ ਕੀਤਾ।

ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਟਵਿੱਟਰ ਯੂਜ਼ਰ @sagrolikarBJP ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਕਿਸੇ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਟਵਿੱਟਰ ਤੇ ਯੂਜ਼ਰ ਦੇ 13 ਸੌ ਤੋਂ ਜ਼ਿਆਦਾ ਫੋਲੋਵਰਸ ਹਨ। Shivcharan Patil ਜੂਨ 2010 ਤੋਂ ਟਵਿੱਟਰ ਤੇ ਸਕ੍ਰਿਯ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਵਾਇਰਲ ਦਾਅਵਾ ਗ਼ਲਤ ਹੈ। ਰਾਹੁਲ ਗਾਂਧੀ ਨੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਿਆ ਸੀ। ਵਾਇਰਲ ਵੀਡੀਓ ਲੰਗਰ ਛਕਣ ਤੋਂ ਪਹਿਲਾਂ ਦਾ ਹੈ।

  • Claim Review : Acting super stars doing lunger with empty plate and mask On. Insulting of gurudwara sheab. Always insulting and making foolsto public , who asked them to fake acting in gurunakaji temple.
  • Claimed By : Shivcharan Patil
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later