Fact Check: ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਫੋਟੋ ਭ੍ਰਮਕ ਦਾਅਵੇ ਨਾਲ ਕੀਤੀ ਜਾ ਰਹੀ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਨਾਲ ਕੀਤਾ ਗਿਆ ਦਾਅਵਾ ਭ੍ਰਮਕ ਨਿਕਲਿਆ । ਤਸਵੀਰ ਵਿੱਚ ਦਿੱਖ ਰਿਹਾ ਆਦਮੀ ਸਿੱਧੂ ਮੂਸੇਵਾਲਾ ਨਹੀਂ ਹੈ , ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ।

ਵਿਸ਼ਵਾਸ ਨਿਊਜ਼( ਨਵੀਂ ਦਿੱਲੀ ) ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਇੱਕ ਆਦਮੀ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੈਰਾਂ ਤੇ ਕੁਝ ਬੰਨਦੇ ਹੋਏ ਦੇਖਿਆ ਜਾ ਸਕਦਾ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਦਮੀ ਸਿੱਧੂ ਮੂਸੇਵਾਲਾ ਹੈ । ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਅਸਲ ਵਿੱਚ ਤਸਵੀਰ ਚ ਦਿੱਖ ਰਿਹਾ ਆਦਮੀ ਸਿੱਧੂ ਮੂਸੇਵਾਲਾ ਨਹੀਂ ਹੈ। ਵਾਇਰਲ ਫੋਟੋ ਉਦੋਂ ਦੀ ਹੈ ਜਦੋਂ ਰਾਜਾ ਵੜਿੰਗ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਕਿਸੇ ਕੰਮ ਤੋਂ ਮਿਲਣ ਲਈ ਉਨ੍ਹਾਂ ਦੇ ਘਰ ਆਏ ਸੀ ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ” ਮੰਜੀ ਠੋਕ ਮਹਿਕਮਾਂ” ਨੇ 25 ਦਸੰਬਰ 2021 ਨੂੰ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ” ਮੂਸੇਵਾਲਾ ਤੇ ਕੰਮ ਲਾ ਲਿਆ ਅਗਲਿਆਂ😆😆😆 ਲੀਡਰ ਅੱਗੇ ਕੋਡਾ ਹੋਣਾ ਇਹਨੂੰ ਆਂਹਦੇ”

ਅਜਿਹੇ ਹੀ ਇੱਕ ਹੋਰ ਪੇਜ Jattblike ਨੇ ਵੀ ਇਸ ਤਸਵੀਰ ਨੂੰ ਸਾਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਫੇਸਬੁੱਕ ਤੇ ਕਈ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸੰਬੰਧਿਤ ਕੀਵਰਡ ( Raja Warring Protest ) ਨਾਲ ਸਰਚ ਕੀਤਾ। ਸਾਨੂੰ ਇਸ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ । punjab.news18.com ਤੇ 24 ਦਸੰਬਰ 2021 ਨੂੰ ਇਸ ਨਾਲ ਜੁੜੀ ਇੱਕ ਨਿਊਜ਼ ਵੀਡੀਓ ਮਿਲੀ। ਵੀਡੀਓ ਚ ਰਾਜਾ ਵੜਿੰਗ ਦੇ ਪੈਰ ਤੇ ਸੱਟ ਲੱਗੀ ਹੋਈ ਹੈ ਅਤੇ ਤਸਵੀਰ ਵਿੱਚ ਦਿੱਖ ਰਿਹਾ ਇੱਕ ਆਦਮੀ ਉਸ ਨੂੰ ਬੰਨਦੇ ਹੋਏ ਦਿੱਖ ਰਿਹਾ ਹੈ। ਖਬਰ ਅਨੁਸਾਰ ” ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ (Arvind Kejriwal) ਸ਼ੁੱਕਰਵਾਰ ਪੰਜਾਬ ਦੌਰੇ ‘ਤੇ ਰਹੇ ਪਰੰਤੂ ਇਸ ਦੌਰਾਨ ਹੀ ਉਨ੍ਹਾਂ ਦੇ ਦਿੱਲੀ ਵਿਖੇ ਘਰ ਅੱਗੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਧਰਨਾ ਲਾ ਦਿੱਤਾ। ਟਰਾਂਸਪੋਰਟ ਮੰਤਰੀ (Transport Minister Punjab) ਵੱਲੋਂ ਆਪ ਸੁਪਰੀਮੋ ਦੇ ਘਰ ਅੱਗੇ ਸਰਕਾਰੀ ਬੱਸਾਂ (Punjab Government Buses) ਨੂੰ ਏਅਰਪੋਰਟ ‘ਤੇ ਜਾਣ ਦੀ ਇਜਾਜਤ ਦੀ ਮੰਗ ਨੂੰ ਲੈ ਕੇ ਧਰਨਾ ਲਾਇਆ ਗਿਆ।” ਖਬਰ ਵਿੱਚ ਕਿਤੇ ਵੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਪੂਰੀ ਵੀਡੀਓ ਇੱਥੇ ਵੇਖੋ।

Prime Asia TV ਦੇ ਫੇਸਬੁੱਕ ਪੇਜ ਤੇ 24 ਦਸੰਬਰ 2021 ਨੂੰ ਇਸ ਪ੍ਰੋਟੈਸਟ ਦਾ ਵੀਡੀਓ ਸ਼ੇਅਰ ਕੀਤਾ ਗਿਆ ਸੀ। ਵੀਡੀਓ ਵਿੱਚ ਵਾਇਰਲ ਤਸਵੀਰ ਵਾਲੇ ਹਿੱਸੇ ਨੂੰ 28 ਮਿੰਟ 34 ਸੈਕੰਡ ਤੋਂ ਦੇਖਿਆ ਜਾ ਸਕਦਾ ਹੈ। ਇਸ ਚ ਸਾਫ – ਸਾਫ ਦੇਖਿਆ ਜਾ ਸਕਦਾ ਹੈ ਕਿ ਇਹ ਸਿੱਧੂ ਮੂਸੇਵਾਲਾ ਨਹੀਂ ਹੈ । ਪੂਰੀ ਵੀਡੀਓ ਇੱਥੇ ਵੇਖੋ ।

ਪੰਜਾਬ ਦੇ ਟਰਾਂਸਪੋਰਟ ਮੰਤਰੀ Amarinder Singh Raja ਦੇ ਅਧਿਕਾਰਿਤ ਫੇਸਬੁੱਕ ਅਕਾਊਂਟ ਤੇ ਵੀ ਇਸ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ , ਵੀਡੀਓ ਨੂੰ 24 ਦਸੰਬਰ ਨੂੰ ਸ਼ੇਅਰ ਕੀਤਾ ਗਿਆ ਹੈ ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਪੰਜਾਬ ਬਿਉਰੋ ਚੀਫ ਇੰਦਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ । ਅਸੀਂ ਉਨ੍ਹਾਂ ਦੇ ਨਾਲ ਵਾਇਰਲ ਪੋਸਟ ਦੇ ਲਿੰਕ ਨੂੰ ਵਹਟਸਐੱਪ ਤੇ ਸ਼ੇਅਰ ਵੀ ਕੀਤਾ ,ਉਨ੍ਹਾਂ ਨੇ ਸਾਨੂੰ ਦੱਸਿਆ ਕਿ ਫੋਟੋ ਵਿੱਚ ਦਿੱਸ ਰਿਹਾ ਆਦਮੀ ਸਿੱਧੂ ਮੂਸੇਵਾਲਾ ਨਹੀਂ ਹੈ ਅਤੇ ਇਸ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ । ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 60,268 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 17 ਅਕਤੂਬਰ 2018 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਨਾਲ ਕੀਤਾ ਗਿਆ ਦਾਅਵਾ ਭ੍ਰਮਕ ਨਿਕਲਿਆ । ਤਸਵੀਰ ਵਿੱਚ ਦਿੱਖ ਰਿਹਾ ਆਦਮੀ ਸਿੱਧੂ ਮੂਸੇਵਾਲਾ ਨਹੀਂ ਹੈ , ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts