ਨਵੀਂ ਦਿੱਲੀ, ਵਿਸ਼ਵਾਸ ਨਿਊਜ਼। ਮੀਡੀਆ ਨੂੰ ਭ੍ਰਿਸ਼ਟ ਦੱਸਦੇ ਹੋਏ ਪ੍ਰਦਰਸ਼ਨ ਦਾ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ, ਜੋ ਕਿ ਗਲਤ ਹਵਾਲੇ ਨਾਲ ਪੁਰਾਣਾ ਵੀਡੀਓ ਹੈ। ਸਾਡੀ ਪੜਤਾਲ ਵਿਚ ਵਾਇਰਲ ਕੀਤਾ ਜਾ ਰਿਹਾ ਵੀਡੀਓ ਸੰਤ ਰਾਮਪਾਲ ਦੇ ਸਮਰਥਨ ਵਿਚ ਉਸ ਦੇ ਸਮਰਥਕਾਂ ਰਾਹੀਂ ਇਕ ਮੀਡੀਆ ਹਾਊਸ ਦੇ ਖਿਲਾਫ਼ ਵਿਰੋਧ-ਪ੍ਰਦਰਸ਼ਨ ਵਿਚ ਕੀਤਾ ਗਿਆ ਹੈ। ਇਸ ਦਾ ਮੀਡੀਆ ਦੇ ਭ੍ਰਿਸ਼ਟਾਚਾਰ ਨਾਲ ਕੁਝ ਲੈਣਾ-ਦੇਣਾ ਨਹੀਂ ਹੈ।
ਡਾ. ਬੀ. ਆਰ. ਅੰਬੇਡਕਰ ਵਿਚਾਰ ਮੰਚ ਨਾਮ ਦੇ ਪੇਜ਼ ਤੋਂ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਵਿਚ ਲਿਖਿਆ ਹੈ –
ਬਹੁਤ ਵਧੀਆ
ਭਾਰਤ ਵਿਚ ਪਹਿਲੀ ਵਾਰ ਭ੍ਰਿਸ਼ਟ ਮੀਡੀਆ ਦੇ ਖਿਲਾਫ਼………. . . ਮਹਾਪ੍ਰਦਰਸ਼ਨ
#AajTak News ਚੈਨਲ ਦੇ ਰਾਹੀਂ ਦਿਖਾਈ ਗਈ ਝੂਠੀ ਖਬਰਾਂ ਦੇ ਵਿਰੋਧ ਵਿਚ ਲੋਕ ਸੜਕ ‘ਤੇ ਉਤਰੇ. . .
ਇਸ ਦੇ ਨਾਲ ਹੀ ਇਥੇ ਕੁਝ ਲੋਕ ਦਿਖਾਈ ਦੇ ਰਹੇ ਹਨ। ਇਨ੍ਹਾਂ ਦੇ ਹੱਥਾਂ ਵਿਚ ਪੋਸਟਰ ਹਨ, ਜਿਸ ਵਿਚ ਲਿਖਿਆ ਹੈ ਕਿ ਸਮਾਜ ਦਾ ਦੁਸ਼ਮਣ ਆਜ ਤੱਕ ਚੈਨਲ।
4 ਮਾਰਚ 2019 ਨੂੰ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 27 ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਇਸ ਪੋਸਟ ‘ਤੇ ਹੁਣ ਤੱਕ 3 ਕੁਮੈਂਟ ਆਏ ਹਨ। ਅਜਿਹੇ ਹੀ ਪੋਸਟ ਫੇਸਬੁੱਕ ‘ਤੇ ਵਾਇਰਲ ਹੋ ਰਹੇ ਹਨ, ਜਿਸ ਵਿਚ ਪੂਰਾ ਵੀਡੀਓ ਵੀ ਦਿੱਤਾ ਗਿਆ ਹੈ।
ਅਜਿਹੇ ਹੀ ਕਈ ਟਵੀਟ ਵੀ ਦਿਖਾਈ ਦੇ ਰਹੇ ਹਨ।
Fact Check
ਸਭ ਤੋਂ ਪਹਿਲਾਂ ਅਸੀਂ ਇਨ੍ਹਾਂ ਵੀਡੀਓ ਨੂੰ ਸੁਣਿਆ। ਇਹ ਵੀਡੀਓ 16 ਮਿੰਟ 2 ਸੈਕਿੰਡ ਦਾ ਹੈ। ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ। ਇਸ ਵੀਡੀਓ ਵਿਚ ਇਕ ਚੈਨਲ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੇ ਤੀਸਰੇ ਮਿੰਟ ‘ਤੇ ਇਕ ਵਿਅਕਤੀ ਕੈਮਰੇ ‘ਤੇ ਗੱਲ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਅਸੀਂ . . . ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਹ ਚੈਨਲ ਸੰਤ ਰਾਮਪਾਲ ਦੇ ਖਿਲਾਫ਼ ਝੂਠੀ ਖਬਰਾਂ ਦਿਖਾ ਰਿਹਾ ਹੈ।
ਇਸ ਦੇ ਬਾਅਦ ਅਸੀਂ ਇਸ ਵੀਡੀਓ ਨੂੰ ਫੇਸਬੁੱਕ ‘ਤੇ ਖੰਗਾਲਿਆਂ ਅਤੇ ਸਾਨੂੰ ਜਲਦੀ ਹੀ ਸਫ਼ਲਤਾ ਹੱਥ ਲੱਗੀ। ਇਸ ਵੀਡੀਓ ਨੂੰ 3 ਅਕਤੂਬਰ 2017 ਨੂੰ ਲਾਈਵ ਕੀਤਾ ਗਿਆ ਸੀ।
ਇਸ ਤੋਂ ਸਾਫ਼ ਜ਼ਾਹਰ ਹੈ ਕਿ ਇਸ ਵੀਡੀਓ ਦਾ ਹੋਰ ਮੀਡੀਆ ਹਾਊਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਵੀਡੀਓ ਸੰਤ ਰਾਮਪਾਲ ਦੇ ਚੇਲਿਆਂ ਦਾ ਇਕ ਟੀ.ਵੀ. ਚੈਨਲ ਦੇ ਖਿਲਾਫ਼ ਵਿਰੋਧ ਕਰਨ ਦੇ ਦੌਰਾਨ ਬਣਾਇਆ ਗਿਆ ਸੀ।
ਇਹ ਵੀਡੀਓ ਸਾਨੂੰ ਯੂਟਿਊਬ (YouTube) ‘ਤੇ ਵੀ ਮਿਲਿਆ। ਇਹ ਵੀ 3 ਅਕਤੂਬਰ 2017 ਨੂੰ ਅਪਲੋਡ ਕੀਤਾ ਗਿਆ ਸੀ।
ਸੰਤ ਰਾਮਪਾਲ ਨੂੰ 2018 ਵਿਚ ਹੱਤਿਆ ਦਾ ਦੋਸ਼ੀ ਪਾਏ ਜਾਣ ਤੇ ਸਜ਼ਾ ਸੁਣਾਈ ਜਾ ਚੁੱਕੀ ਹੈ।
ਇਸ ਦੇ ਇਲਾਵਾ ਅਸੀਂ ਹਿਸਾਰ ਦੇ ਸਤਲੋਕ ਆਸ਼ਰਮ ਵਿਚ ਇਸ ਨੰਬਰ ‘ਤੇ 082228 80544 ਗੱਲ ਕੀਤੀ। ਉਨ੍ਹਾਂ ਨੇ ਇਸ ਪ੍ਰਦਰਸ਼ਨ ਦੀ ਪੁਸ਼ਟੀ ਕੀਤੀ ਹੈ।
ਅਸੀਂ ਡਾ. ਬੀ. ਆਰ. ਅੰਬੇਡਕਰ ਵਿਚਾਰ ਮੰਚ ਪੇਜ਼ ਦਾ ਸੋਸ਼ਲ ਸਕੈਨ ਕੀਤਾ। Stalkscan ਤੋਂ ਸਾਨੂੰ ਪਤਾ ਲੱਗਾ ਕਿ ਇਸ ਪੇਜ਼ ‘ਤੇ ਜ਼ਿਆਦਤਰ ਪੋਸਟ ਇਕ ਵਿਸ਼ੇਸ਼ ਵਰਗ ਦੇ ਪੱਖ ਵਿਚ ਕੀਤੀ ਗਈ ਹੈ।
ਨਤੀਜਾ- ਇਹ ਸੰਤ ਰਾਮਪਾਲ ਦੇ ਚੇਲਿਆਂ ਦਾ ਪੁਰਾਣਾ ਵੀਡੀਓ ਹੈ, ਜਿਸ ਦਾ ਮੀਡੀਆ ਨੂੰ ਬਦਨਾਮ ਕਰਨ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
Story 9