Fact Check: ਸਿੱਧੂ ਨੇ ਨਹੀਂ ਬੰਨੀ ਪਾਕਿਸਤਾਨੀ ਝੰਡੇ ਰੰਗੀ ਪੱਗ, ਵਾਇਰਲ ਦਾਅਵਾ ਫਰਜ਼ੀ ਹੈ
- By: Bhagwant Singh
- Published: Jul 5, 2019 at 01:05 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਨਵਜੋਤ ਸਿੰਘ ਸਿੱਧੂ ਦੀ ਪੱਗ ਦੀ ਇੱਕ ਫਰਜ਼ੀ ਤਸਵੀਰ ਵਾਇਰਲ ਹੋ ਰਹੀ ਹੈ। ਹਰੇ ਰੰਗ ਦੀ ਇਸ ਪੱਗ ਉੱਤੇ ਚੰਨ-ਸਿਤਾਰੇ ਬਣੇ ਹੋਏ ਦਿੱਸ ਰਹੇ ਹਨ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਸਿੱਧੂ ਨੇ ਪਾਕਿਸਤਾਨੀ ਝੰਡੇ ਦੀ ਪੱਗ ਬਣਾ ਕੇ ਬੰਨੀ ਹੋਈ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਸਾਬਤ ਹੁੰਦੀ ਹੈ। ਪੰਜਾਬ ਸਰਕਾਰ ‘ਚ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪੁਰਾਣੀ ਤਸਵੀਰ ਨਾਲ ਛੇੜ-ਛਾੜ ਕਰ ਵਾਇਰਲ ਕੀਤੀ ਜਾ ਰਹੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ‘ਤੇ ਮਾਰੂਤੀ ਨੰਦਨ ਨਾਂ ਦੇ ਇੱਕ ਯੂਜ਼ਰ ਨੇ 2 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਦੀ ਫੋਟੋਸ਼ੋਪਡ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਹੈ: ‘‘ਚਰਚਾ ‘ਚ ਹੈ ਨਵਜੋਤ ਸਿੰਘ ਸਿੱਧੂ ਦੀ ਪੱਗ ‘ਤੇ ਚੰਨ ਸਿਤਾਰੇ ਹੋਣ ਵਾਲੀ ਤਸਵੀਰ.. ਪਾਕਿਸਤਾਨੀ ਝੰਡੇ ਨੂੰ ਹੀ ਪੱਗ ਬਣਾ ਲਿਆ… ਪਾਕਿਸਤਾਨ ਵਿਚ ਜੇਕਰ ਇਸ ਤਰ੍ਹਾਂ ਕਰਦਾ ਤਾਂ ਨਿੰਦਾ ‘ਚ ਟੰਗ ਦਿਤਾ ਗਿਆ ਹੁੰਦਾ!”
ਇਸ ਤਸਵੀਰ ਨੂੰ ਫੇਸਬੁੱਕ, ਟਵਿੱਟਰ, ਵਹਟਸਐਪ ਦੇ ਅਲਾਵਾ ਦੂਜੇ ਕਈ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਅਪਲੋਡ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਗੂਗਲ ਵਿਚ ਨਵਜੋਤ ਸਿੰਘ ਸਿੱਧੂ ਦੀ ਪੱਗ ਟਾਈਪ ਕਰਕੇ ਸਰਚ ਕੀਤਾ। ਸਾਨੂੰ ਕਈ ਖਬਰਾਂ ਦੇ ਲਿੰਕ ਮਿਲੇ।
ਆਜਤਕ ਦੀ ਵੈੱਬਸਾਈਟ ‘ਤੇ 1 ਜੁਲਾਈ ਨੂੰ ਅਪਲੋਡ ਕੀਤੀ ਗਈ ਖਬਰ ਵਿਚ ਦੱਸਿਆ ਗਿਆ, ‘‘ਪੰਜਾਬ ਦੀ ਕਾਂਗਰੇਸ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਚਰਚਾ ਵਿਚ ਹਨ। ਇਸ ਵਾਰ ਉਹ ਆਪਣੇ ਬਿਆਨ ਨੂੰ ਲੈ ਕੇ ਨਹੀਂ, ਸਗੋਂ ਇੱਕ ਫੋਟੋ ਨੂੰ ਲੈ ਕੇ ਚਰਚਾ ਵਿਚ ਹਨ। ਦਰਅਸਲ, ਪਾਕਿਸਤਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮਹਾਸਚਿਵ ਗੋਪਾਲ ਸਿੰਘ ਚਾਵਲਾ ਨੇ ਸੋਸ਼ਲ ਮੀਡੀਆ ‘ਤੇ ਨਵਜੋਤ ਸਿੰਘ ਸਿੱਧੂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਵਿਚ ਕਾਂਗਰੇਸ ਨੇਤਾ ਪਾਕਿਸਤਾਨ ਦੇ ਝੰਡੇ ਵਾਲੀ ਪੱਗ ਬੰਨੇ ਦਿੱਸ ਰਹੇ ਹਨ।”
ਇਸਦੇ ਬਾਅਦ ਅਸੀਂ ਗੋਪਾਲ ਸਿੰਘ ਚਾਵਲਾ ਦੇ ਫੇਸਬੁੱਕ ਪੇਜ (GopalChawlaPakistani) ‘ਤੇ ਗਏ। ਓਥੇ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਅਸੀਂ ਪਾਇਆ ਕਿ ਓਧਰੋਂ ਸਿੱਧੂ ਦੀ ਤਸਵੀਰ ਨੂੰ ਹਟਾ ਦਿਤਾ ਗਿਆ ਹੈ। Times Now ਤੋਂ ਲੈ ਕੇ Navodya Times ਤੱਕ ਨੇ ਚਾਵਲਾ ਦੀ ਪੋਸਟ ਦਾ ਸਕ੍ਰੀਨਸ਼ੋਟ ਆਪਣੀ ਖਬਰਾਂ ਵਿਚ ਇਸਤੇਮਾਲ ਕੀਤਾ ਹੈ।‘
ਇਸ ਨਾਲ ਇਹ ਗੱਲ ਤਾਂ ਸਾਫ ਹੋ ਗਈ ਕਿ ਸਿੱਧੂ ਦੀ ਫਰਜ਼ੀ ਤਸਵੀਰ ਪਾਕਿਸਤਾਨ ਦੁਆਰਾ ਭਾਰਤ ਆਈ। ਜਿਸਦੇ ਬਾਅਦ ਕਈ ਯੂਜ਼ਰ ਨੇ ਇਸਨੂੰ ਲਗਾਤਾਰ ਆਪਣੇ ਅਕਾਊਂਟ ਤੋਂ ਅਪਲੋਡ ਕੀਤਾ।
ਹੁਣ ਅਸੀਂ ਇਹ ਜਾਣਨਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ, ਉਹ ਕਦੋਂ ਦੀ ਹੈ। ਹੁਣ ਅਸੀਂ ਅਸਲੀ ਤਸਵੀਰ ਨੂੰ ਲੱਭਣਾ ਸੀ। ਗੂਗਲ ਰਿਵਰਸ ਇਮੇਜ ਟੂਲ ਵਿਚ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਅਪਲੋਡ ਕੀਤਾ। ਇਸਦੇ ਬਾਅਦ ਸਾਨੂੰ ਸਿੱਧੂ ਦੀ ਅਸਲੀ ਤਸਵੀਰ ਮਿਲ ਗਈ। ਅਸਲੀ ਤਸਵੀਰ ਵਿਚ ਸਿੱਧੂ ਨੇ ਹਰੇ ਰੰਗੀ ਪੱਗ ਬੰਨੀ ਹੋਈ ਸੀ।
ਸਾਨੂੰ ਇਹ ਜਾਣਨਾ ਸੀ ਕਿ ਇਹ ਤਸਵੀਰ ਕਦੋਂ ਦੀ ਹੈ। ਇਸਦੇ ਲਈ ਅਸੀਂ ਗੂਗਲ ਟਾਈਮ ਲਾਈਨ ਟੂਲ ਦਾ ਇਸਤੇਮਾਲ ਕੀਤਾ। ਇਸਦੇ ਮਾਧਿਅਮ ਰਾਹੀਂ ਸਾਨੂੰ ਸਬਤੋਂ ਪੁਰਾਣੀ ਤਸਵੀਰ 17 ਸਤੰਬਰ 2018 ਦੀ ਮਿਲੀ। Times Of India ਅਤੇ Deccan Herald ਨੇ ਆਪਣੀ ਸਾਈਟ ‘ਤੇ ਇਸ ਤਸਵੀਰ ਦੀ ਵਰਤੋਂ ਕੀਤੀ ਸੀ। ਇਸ ਫੋਟੋ ਨੂੰ PTI ਦੇ ਫੋਟੋ ਜਰਨਲਿਸਟ ਨੇ ਖਿੱਚਿਆ ਸੀ। ਕਿਉਂਕਿ ਤਸਵੀਰ ਦੇ ਹੇਠਾਂ ਕੈਪਸ਼ਨ ਵਿਚ PTI ਲਿਖਿਆ ਹੋਇਆ ਮਿਲਿਆ।
ਇਨਾਂ ਕਰਨ ਦੇ ਬਾਅਦ ਅਸੀਂ ਆਪਣੀ ਖੋਜ ਨੂੰ ਅੱਗੇ ਵਧਾਉਂਦੇ ਹੋਏ InVID ਟੂਲ ‘ਤੇ ਗਏ। ਓਥੇ ਅਸੀਂ Morphed Image, Navjot ਵਰਗੇ ਕੀ-ਵਰਡ ਪਾ ਕੇ ਟਵੀਟ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਪੰਜਾਬ ਦੇ ਮੁੱਖਮੰਤਰੀ ਦਾ ਇੱਕ ਟਵੀਟ ਮਿਲਿਆ। ਇਸਦੇ ਵਿਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਫਰਜ਼ੀ ਤਸਵੀਰ ਨੂੰ ਲੈ ਕੇ ਵਿਰੋਧ ਕੀਤਾ ਸੀ। ਉਨ੍ਹਾਂ ਨੇ ਸਬਤੋਂ ਇਹ ਵਿਨਤੀ ਵੀ ਕੀਤੀ ਸੀ ਕਿ ਬਿਨਾ ਜਾਂਚ ਦੇ ਇਸ ਤਰ੍ਹਾਂ ਦੇ ਕੰਟੇਂਟ ਨੂੰ ਅੱਗੇ ਨਾ ਵਧਾਓ।
ਅੰਤ ਵਿਚ ਅਸੀਂ ਨਵਜੋਤ ਸਿੰਘ ਸਿੱਧੂ ਦੀ ਫਰਜ਼ੀ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਮਾਰੂਤੀ ਨੰਦਨ ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਨਾਲ ਸਾਨੂੰ ਪਤਾ ਚਲਿਆ ਕਿ ਇਸ ਅਕਾਊਂਟ ‘ਤੇ ਇੱਕ ਖਾਸ ਵਿਚਾਰਧਾਰਾ ਦੇ ਪੱਖ ਵਿਚ ਕੰਟੇਂਟ ਨੂੰ ਪੋਸਟ ਕੀਤਾ ਜਾਂਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਾਇਆ ਗਿਆ ਕਿ ਕਾਂਗਰੇਸ ਨੇਤਾ ਨਵਜੋਤ ਸਿੰਘ ਸਿੱਧੂ ਦੀ ਪੁਰਾਣੀ ਤਸਵੀਰ ਨਾਲ ਛੇੜਛਾੜ ਕਰ ਵਾਇਰਲ ਕੀਤੀ ਜਾ ਰਹੀ ਹੈ। ਫੋਟੋ ਐਡੀਟਿੰਗ ਟੂਲ ਦੀ ਮਦਦ ਨਾਲ ਤਸਵੀਰ ਵਿਚ ਛੇੜਛਾੜ ਕੀਤੀ ਗਈ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਸਿੱਧੂ ਨੇ ਬੰਨੀ ਪਾਕਿਸਤਾਨੀ ਝੰਡੇ ਰੰਗੀ ਪੱਗ
- Claimed By : FB User-Maruti Nandan
- Fact Check : ਫਰਜ਼ੀ