Fact Check: ਕਾਂਗਰੇਸ ਨੂੰ ਚੰਦ੍ਰਯਾਨ-2 ਦੀ ਨਾਕਾਮੀ ਦਾ ਕਾਰਣ ਦੱਸਣ ਵਾਲੀ ਵਾਇਰਲ ਪੋਸਟ ਫਰਜ਼ੀ ਹੈ

Fact Check: ਕਾਂਗਰੇਸ ਨੂੰ ਚੰਦ੍ਰਯਾਨ-2 ਦੀ ਨਾਕਾਮੀ ਦਾ ਕਾਰਣ ਦੱਸਣ ਵਾਲੀ ਵਾਇਰਲ ਪੋਸਟ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਨਿਊਜ਼ ਐਂਕਰ ਰੁਬਿਕਾ ਲਿਯਾਕਤ ਦੁਆਰਾ ਹੋਸਟ ਕੀਤੇ ਜਾਣ ਵਾਲੇ ਹਿੰਦੀ ਨਿਊਜ਼ ਚੈੱਨਲ ABP ਦੇ ਪ੍ਰਾਈਮ ਟਾਈਮ ਸ਼ੋ ਮਾਸਟਰਸਟ੍ਰੋਕ ਦਾ ਇੱਕ ਸਕ੍ਰੀਨਸ਼ੋਟ ਵੇਖਿਆ ਜਾ ਸਕਦਾ ਹੈ। ਇਸਦੇ ਵਿਚ ਚੰਦ੍ਰਯਾਨ-2 ਦੀ ਨਾਕਾਮੀ ਦਾ ਕਾਰਣ ਕਾਂਗਰੇਸ ਨੂੰ ਦੱਸਿਆ ਜਾ ਰਿਹਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਜਿਹੜੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਉਹ ਮਾਸਟਰਸਟ੍ਰੋਕ ਦੇ ਪਰੋਮੋ ਦਾ ਫੋਟੋਸ਼ੋਪਡ ਸੰਸਕਰਣ ਹੈ। ਐਡੀਟਿੰਗ ਟੂਲ ਦਾ ਇਸਤੇਮਾਲ ਕਰਕੇ ਅਸਲੀ ਪੋਸਟ ਨਾਲ ਛੇੜਛਾੜ ਕੀਤੀ ਗਈ ਹੈ। ਰੁਬਿਕਾ ਲਿਯਾਕਤ ਨੇ ਆਪ ਸਾਡੇ ਨਾਲ ਗੱਲ ਕਰਦੇ ਹੋਏ ਇਸਦੀ ਪੁਸ਼ਟੀ ਕੀਤੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਤਸਵੀਰ ਵਿਚ ਨਿਊਜ਼ ਐਂਕਰ ਰੁਬਿਕਾ ਲਿਯਾਕਤ ਦੁਆਰਾ ਹੋਸਟ ਕੀਤੇ ਜਾਣ ਵਾਲੇ ਹਿੰਦੀ ਨਿਊਜ਼ ਚੈੱਨਲ ABP ਦੇ ਪ੍ਰਾਈਮ ਟਾਈਮ ਸ਼ੋ ਮਾਸਟਰਸਟ੍ਰੋਕ ਦਾ ਇੱਕ ਸਕ੍ਰੀਨਸ਼ੋਟ ਵੇਖਿਆ ਜਾ ਸਕਦਾ ਹੈ। ਇਸਦੇ ਵਿਚ ਚੰਦ੍ਰਯਾਨ-2 ਦੀ ਨਾਕਾਮੀ ਦਾ ਕਾਰਣ ਕਾਂਗਰੇਸ ਨੂੰ ਦੱਸਿਆ ਜਾ ਰਿਹਾ ਹੈ। ਤਸਵੀਰ ਅੰਦਰ ਲਿਖਿਆ ਹੋਇਆ ਹੈ “ਚੰਦ੍ਰਯਾਨ -2 ਦੀ ਨਾਕਾਮੀ ਲਈ ਕਾਂਗਰੇਸ ਜਿੰਮੇਵਾਰ?”

ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਹੋਇਆ ਹੈ: ਈਮਾਨਦਾਰ ਗੋਦੀ ਮੀਡੀਆ 🤣🤣

ਪੜਤਾਲ

ਇਸ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਵਿਚ ਸਾਡੇ ਹੱਥ ਸਮਾਜਵਾਦੀ ਪਾਰਟੀ ਦੀ ਪ੍ਰੀਤੀ ਚੋਬੇ ਦਾ ਇੱਕ ਟਵੀਟ ਲੱਗਿਆ, ਜਿਸਦੇ ਵਿਚ ਉਨ੍ਹਾਂ ਨੇ ਇਸੇ ਤਸਵੀਰ ਨੂੰ ਸ਼ੇਅਰ ਕੀਤਾ ਸੀ।

ਇਸ ਤਸਵੀਰ ਨੂੰ ਫਰਜ਼ੀ ਦਸਦੇ ਹੋਏ ਤਸਵੀਰ ਵਿਚ ਮੌਜੂਦ ABP ਦੀ ਐਂਕਰ ਰੁਬਿਕਾ ਲਿਯਾਕਤ ਨੇ ਵੀ ਇੱਕ ਕੀਤਾ ਸੀ, ਜਿਸਦੇ ਵਿਚ ਲਿਖਿਆ ਸੀ, “Edited picture पर जब verified account फ़ौरन कूदने लगे तो समझ जाएँ दिमाग़ छुट्टी पर है।”

ਅਜਿਹੇ ਹੀ ਟਵਿੱਟਰ ਥਰੈਡ ਵਿਚ ABP ਦੇ ਸੰਵਾਦਾਤਾ ਆਸ਼ੀਸ਼ ਕੁਮਾਰ ਸਿੰਘ ਨੇ ਵੀ ਇਸ ਤਸਵੀਰ ਨੂੰ ਫਰਜ਼ੀ ਦੱਸਿਆ ਹੈ।

ਮਾਮਲੇ ‘ਤੇ ਵੱਧ ਪੁਸ਼ਟੀ ਲਈ ਅਸੀਂ ਸਿੱਧਾ ABP ਦੀ ਐਂਕਰ ਰੁਬਿਕਾ ਲਿਯਾਕਤ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਪੋਸਟ ਫਰਜ਼ੀ ਹੈ। ਇਸ ਤਸਵੀਰ ਵਿਚ ਇਸਤੇਮਾਲ ਕੀਤਾ ਗਿਆ ਫੌਂਟ ਵੀ ABP ਦਾ ਨਹੀਂ ਹੈ।”

ਪੁਸ਼ਟੀ ਲਈ ਅਸੀਂ ਮਾਸਟਰਸਟ੍ਰੋਕ ਸ਼ੋ ਦੇ ਪਰੋਮੋ ਦੇ ਓਰਿਜਨਲ ਜੈਕੇਟ ਦੀ ਵਾਇਰਲ ਤਸਵੀਰ ਨਾਲ ਤੁਲਨਾ ਕੀਤੀ ਤਾਂ ਪਾਇਆ ਕਿ ਇਨ੍ਹਾਂ ਦੋਨਾਂ ਵਿਚ ਬਹੁਤ ਫਰਕ ਹੈ।

ਓਰਿਜਨਲ ਜੈਕੇਟ ਦੇ ਵਾਇਰਲ ਫੌਂਟ ਦੀ ਤੁਲਨਾ ਤੁਸੀਂ ਹੇਠਾਂ ਵੇਖ ਸਕਦੇ ਹੋ।

ਇਸਦੇ ਅਲਾਵਾ ਵਾਇਰਲ ਤਸਵੀਰ ਵਿਚ ਵਾਟਰਮਾਰਕ “Memerao” ਲਿਖਿਆ ਹੋਇਆ ਵੇਖਿਆ ਜਾ ਸਕਦਾ ਹੈ, ਜਿਸਦਾ ਮਤਲਬ ਹੁੰਦਾ ਹੈ ਕਿ ਇਹ ਇੱਕ ਮੀਮ ਪੋਸਟ ਹੈ, ਜਿਸਨੂੰ ਬਾਅਦ ਵਿਚ ਲੋਕਾਂ ਨੇ ਸੱਚ ਸੱਮਝ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।

ਇਸਦੇ ਅਲਾਵਾ ਅਸੀਂ ABP ਦੇ Youtube ਚੈੱਨਲ ‘ਤੇ ਅਪਲੋਡਡ ਮਾਸਟਰਸਟ੍ਰੋਕ ਦੇ ਸਾਰੇ ਵੀਡੀਓ ਵੇਖੇ ਪਰ ਸਾਨੂੰ ਅਜਿਹੀ ਕੋਈ ਵੀਡੀਓ ਓਥੇ ਨਹੀਂ ਮਿਲੀ।

ਇਸ ਪੋਸਟ ਨੂੰ “Harbhajan Singh” ਨਾਂ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਦੇ ਪ੍ਰੋਫ਼ਾਈਲ ਅਨੁਸਾਰ, ਇਹ ਪੰਜਾਬ ਵਿਚ ਪੈਂਦੇ ਸੰਗਰੂਰ ਦੇ ਰਹਿਣ ਵਾਲੇ ਹਨ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਉਹ ਮਾਸਟਰਸਟ੍ਰੋਕ ਦੇ ਪਰੋਮੋ ਦਾ ਫੋਟੋਸ਼ੋਪਡ ਸੰਸਕਰਣ ਹੈ। ਐਡੀਟਿੰਗ ਟੂਲ ਦਾ ਇਸਤੇਮਾਲ ਕਰਕੇ ਅਸਲੀ ਪੋਸਟ ਨਾਲ ਛੇੜਛਾੜ ਕੀਤੀ ਗਈ ਹੈ। ਰੁਬਿਕਾ ਲਿਯਾਕਤ ਨੇ ਆਪ ਸਾਡੇ ਨਾਲ ਗੱਲ ਕਰਦੇ ਹੋਏ ਇਸਦੀ ਪੁਸ਼ਟੀ ਕੀਤੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts