ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਦਿੱਲੀ ਬੀਜੇਪੀ ਦੇ ਪ੍ਰਮੁੱਖ ਮਨੋਜ ਤਿਵਾਰੀ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਦੋ ਫੋਟੋਆਂ ਦਾ ਕੋਲਾਜ ਹੈ। ਇੱਕ ਫੋਟੋ ਵਿਚ ਮਨੋਜ ਤਿਵਾਰੀ ਨੂੰ ਪਟਾਖੇ ਜਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਦੂਜੀ ਫੋਟੋ ਵਿਚ ਉਨ੍ਹਾਂ ਦੇ ਟਵੀਟ ਦਾ ਸਕ੍ਰੀਨਸ਼ੋਟ ਹੈ, ਜਿਸਦੇ ਵਿਚ ਉਹ ਦਿੱਲੀ ਵਿਚ ਹੋ ਰਹੇ ਪ੍ਰਦੂਸ਼ਣ ਦੇ ਬਾਰੇ ਵਿਚ ਸ਼ਿਕਾਇਤ ਕਰ ਰਹੇ ਹਨ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨੋਜ ਤਿਵਾਰੀ ਨੇ ਦੀਵਾਲੀ ‘ਤੇ ਪਟਾਖੇ ਫੋੜੇ ਅਤੇ ਉਸਦੇ ਬਾਅਦ ਪ੍ਰਦੂਸ਼ਣ ਨੂੰ ਲੈ ਕੇ ਉਹ ਸ਼ਿਕਾਇਤ ਕਰ ਰਹੇ ਹਨ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਮਨੋਜ ਤਿਵਾਰੀ ਦਾ ਪਟਾਖੇ ਜਲਾਉਂਦੇ ਹੋਏ ਦਾ ਫੋਟੋ 2014 ਦਾ ਹੈ।
ਵਾਇਰਲ ਪੋਸਟ ਵਿਚ ਦੋ ਫੋਟੋਆਂ ਦਾ ਕੋਲਾਜ ਹੈ, ਇੱਕ ਫੋਟੋ ਵਿਚ ਮਨੋਜ ਤਿਵਾਰੀ ਨੂੰ ਪਟਾਖੇ ਜਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਦੂਜੀ ਫੋਟੋ ਵਿਚ ਉਨ੍ਹਾਂ ਦੇ ਟਵੀਟ ਦਾ ਸਕ੍ਰੀਨਸ਼ੋਟ ਹੈ, ਜਿਸਦੇ ਵਿਚ ਉਹ ਦਿੱਲੀ ਵਿਚ ਹੋ ਰਹੇ ਪ੍ਰਦੂਸ਼ਣ ਦੇ ਬਾਰੇ ਵਿਚ ਸ਼ਿਕਾਇਤ ਕਰ ਰਹੇ ਹਨ। ਟਵੀਟ ਅੰਦਰ ਲਿਖਿਆ ਹੋਇਆ ਹੈ, ‘आज दिल्ली में मेरी आँखे जल रही है, और आपकी ??’
ਤਸਵੀਰ ਦੇ ਉੱਤੇ ਲਿਖਿਆ ਹੋਇਆ ਹੈ: “ये है – मनोज तिवारी, सांसद – उतर पूर्वी दिल्ली। मशगूल है पटाखे चलाने में, दिल्ली की इस हालात पर इन्हें बिल्कुल भी तरस नहीं आता. शर्म आती है ये कहते हुए की दिल्ली की जनता ने ऐसे व्यक्ति को ऐसा सांसद चुना है।”
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਮਨੋਜ ਤਿਵਾਰੀ ਦੀ ਪਟਾਖੇ ਜਲਾਉਂਦੇ ਹੋਏ ਦੀ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਕਰਨ ‘ਤੇ ਸਾਨੂੰ Outlook ਵੈੱਬਸਾਈਟ ‘ਤੇ ਇਹ ਤਸਵੀਰ ਮਿਲੀ। ਇਹ ਤਸਵੀਰ ਇੱਕ ਫੈਸਟੀਵਲ ਗੈਲਰੀ ਵਿਚ ਸੀ, ਜਿਸਦੇ ਵਿਚ ਇਸ ਤਸਵੀਰ ਨਾਲ ਕੈਪਸ਼ਨ ਲਿਖਿਆ ਸੀ, ‘भाजपा सांसद मनोज तिवारी ने दिल्ली में सार्वजनिक अवकाश के रूप में छठ पूजा की घोषणा के बाद पूर्वांचलियों के साथ पटाखे जलाए।’ ਇਹ ਆਰਟੀਕਲ 2014 ਦਾ ਹੈ।
ਇਹ ਖਬਰ ਸਾਨੂੰ The Pioneer ਨਾਂ ਦੀ ਵੈੱਬਸਾਈਟ ‘ਤੇ ਵੀ ਮਿਲੀ। ਖਬਰ 29 ਅਕਤੂਬਰ 2014 ਨੂੰ ਅਪਲੋਡ ਕੀਤੀ ਗਈ ਸੀ। ਖਬਰ ਮੁਤਾਬਕ, ਛਟ ਪੂਜਾ ਦੇ ਅਵਸਰ ‘ਤੇ ਸਾਰਵਜਨਕ ਛੁੱਟੀ ਘੋਸ਼ਿਤ ਕੀਤੇ ਜਾਣ ‘ਤੇ ਮਨੋਜ ਤਿਵਾਰੀ ਨੇ ਪੁਰਵਾਂਚਲ ਵਾਸੀਆਂ ਨਾਲ ਪਟਾਖੇ ਜਲਾਏ।
ਮਨੋਜ ਤਿਵਾਰੀ ਨੇ ਪ੍ਰਦੂਸ਼ਣ ਨੂੰ ਲੈ ਕੇ ਟਵੀਟ 1 ਨਵੰਬਰ 2019 ਨੂੰ ਕੀਤਾ ਸੀ। ਟਵੀਟ ਵਿਚ ਉਨ੍ਹਾਂ ਨੇ ਲਿਖਿਆ ਸੀ, “ਅੱਜ ਦਿੱਲੀ ਵਿੱਚ ਮੇਰੀਆਂ ਅੱਖਾਂ ਜਲ ਰਹੀਆਂ ਹਨ, ਅਤੇ ਤੁਹਾਡੀ? ?
ਮੈਨੂੰ ਦਿੱਲੀ ਵਾਸੀਆਂ ਦੀ ਬਹੁਤ ਚਿੰਤਾ ਹੋ ਰਹੀ ਹੈ। ਕਿਰਪਾ ਕਰਕੇ ਆਪਣਾ, ਆਪਣੇ ਬੱਚਿਆਂ ਦਾ, ਮਾਂ ਪਿਓ ਦਾ ਧਿਆਨ ਰੱਖੋ।”
ਅਸੀਂ ਮਨੋਜ ਤਿਵਾਰੀ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਸ ਸਾਲ ਉਨ੍ਹਾਂ ਨੇ ਦੀਵਾਲੀ ‘ਤੇ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਉਨ੍ਹਾਂ ਵਿਚ ਉਹ ਪਟਾਖੇ ਨਹੀਂ ਜਲਾ ਰਹੇ ਹਨ। ਸਾਰੀਆਂ ਤਸਵੀਰਾਂ ਵਿਚ ਉਹ ਸਿਰਫ ਦੀਵੇ ਜਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਸਦੇ ਬਾਅਦ ਅਸੀਂ ਫੋਨ ਕਰਕੇ ਸਿੱਧਾ ਮਨੋਜ ਤਿਵਾਰੀ ਦੇ PA ਅੰਬੀਕੇਸ਼ ਪਾੰਡੇਯ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ 2014 ਦੀ ਹੈ।
ਇਸ ਪੋਸਟ ਨੂੰ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹਨ Md Raj Seraj ਨਾਂ ਦੇ ਫੇਸਬੁੱਕ ਯੂਜ਼ਰ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਸਹੀ ਨਹੀਂ ਹੈ। ਮਨੋਜ ਤਿਵਾਰੀ ਦਾ ਵਾਇਰਲ ਹੋ ਰਿਹਾ ਇਹ ਫੋਟੋ 2014 ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।