ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜਿਸਵਿਚ ਕੁੱਝ ਲੋਕਾਂ ਨੂੰ ਮੰਤਰ ਬੋਲਦੇ ਹੋਏ ਯੋਗਾ ਕਰਦੇ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਕਲੇਮ ਕੀਤਾ ਗਿਆ ਹੈ ਕਿ ਇਹ ਵੀਡੀਓ ਜਪਾਨ ਦਾ ਹੈ ਜਿਥੇ ਲੋਕੀ ਯੋਗ ਕਰਨ ਦੇ ਨਾਲ-ਨਾਲ ਗਾਇਤ੍ਰੀ ਮੰਤਰ ਨੂੰ ਬੋਲ ਰਹੇ ਹਨ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਇਹ ਵੀਡੀਓ ਜਪਾਨ ਦਾ ਨਹੀਂ, ਬਲਕਿ ਮੰਗੋਲੀਆ ਦਾ ਹੈ।
ਵਾਇਰਲ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ, “ਜਪਾਨ ਵਿਚ ਸੂਰਜ ਨਮਸਕਾਰ ਅਤੇ ਗਾਇਤ੍ਰੀ ਮੰਤਰ ਦਾ ਵਿਸਤਾਰ ਹੋ ਰਿਹਾ ਹੈ।” ਵਾਇਰਲ ਪੋਸਟ ਵਿਚ ਕੁੱਝ ਲੋਕਾਂ ਨੂੰ ਮੰਤਰ ਬੋਲਦੇ ਹੋਏ ਯੋਗਾ ਕਰਦੇ ਵੇਖਿਆ ਜਾ ਸਕਦਾ ਹੈ।
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਵੀਡੀਓ ਨੂੰ INVID ਟੂਲ ਵਿਚ ਪਾਇਆ ਅਤੇ ਇਸਦੇ ਕੀ-ਫ਼੍ਰੇਮਸ ਕੱਢੇ। ਇਨ੍ਹਾਂ ਸਕ੍ਰੀਨਸ਼ੋਟ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ ਤਾਂ ਸਾਡੇ ਹੱਥ ਇੱਕ ਵੀਡੀਓ ਲੱਗਿਆ ਜਿਸਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਅਧਿਕਾਰਕ ਯੂ-ਟਿਊਬ ਹੈਂਡਲ ਤੋਂ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਨੂੰ 17 ਮਈ 2015 ਨੂੰ ਅਪਲੋਡ ਕੀਤਾ ਗਿਆ ਸੀ।
ਇਸ ਵੀਡੀਓ ਦਾ ਡਿਸਕ੍ਰਿਪਸ਼ਨ ਸੀ, “17 ਮਈ, 2015 ਨੂੰ ਮੰਗੋਲੀਆ ਦੇ ਉਲਾਨਬਟਾਰ ਵਿਚ “ਆਰਟ ਆੱਫ ਲਿਵਿੰਗ” ਦੁਆਰਾ ਆਯੋਜਿਤ ਸਮੁਦਾਇਕ ਸਵਾਗਤ ਅਤੇ ਯੋਗ ਸਮਾਰੋਹ ਵਿਚ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ।”
ਵੱਧ ਜਾਣਕਾਰੀ ਲਈ ਅਸੀਂ ਆਰਟ ਆੱਫ ਲਿਵਿੰਗ ਦੀ ਸਪੋਕਸਪਰਸਨ ਲਕਸ਼ਮੀ ਮੁਰਲੀ ਨਾਲ ਗੱਲ ਕੀਤੀ ਜ੍ਹਿਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਵੀਡੀਓ ਮੰਗੋਲੀਆ ਵਿਚ ਆਰਟ ਆੱਫ ਲਿਵਿੰਗ ਦੁਆਰਾ ਆਯੋਜਿਤ ਸਮਾਰੋਹ ਦਾ ਹੈ ਨਾ ਕਿ ਜਪਾਨ ਦਾ।
ਇਸ ਪੋਸਟ ਨੂੰ thehindutva.com ਨਾਂ ਦੇ ਫੇਸਬੁੱਕ ਪੇਜ ਦੁਆਰਾ ਪੋਸਟ ਕੀਤਾ ਗਿਆ ਸੀ। ਇਸ ਪੇਜ ਨੂੰ 21,128 ਲੋਕ ਫਾਲੋ ਕਰਦੇ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵੀਡੀਓ ਜਪਾਨ ਦਾ ਨਹੀਂ, ਬਲਕਿ ਮੰਗੋਲੀਆ ਦਾ ਹੈ। 17 ਮਈ, 2015 ਨੂੰ ਮੰਗੋਲੀਆ ਦੇ ਉਲਾਨਬਟਾਰ ਵਿਚ “ਆਰਟ ਆੱਫ ਲਿਵਿੰਗ” ਦੁਆਰਾ ਆਯੋਜਿਤ ਸਮੁਦਾਇਕ ਸਵਾਗਤ ਅਤੇ ਯੋਗ ਸਮਾਰੋਹ ਦੇ ਵੀਡੀਓ ਨੂੰ ਜਪਾਨ ਦਾ ਦੱਸ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।