ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਸਵਿਸ ਬੈਂਕਾਂ ਵਿਚ ਭਾਰਤੀ ਲੋਕਾਂ ਦੇ ਜਮਾ ਪੈਸੇ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਸਾਲ ਦੌਰਾਨ ਕਾਲੇ ਪੈਸੇ ਵਿਚ 50 ਫੀਸਦੀ ਦਾ ਵਾਧਾ ਹੋਇਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਬਲੈਕ ਮਨੀ ਨੂੰ ਲੈ ਕੇ ਵਾਇਰਲ ਹੋ ਰਿਹਾ ਪੋਸਟ ਗੁਮਰਾਹ ਕਰਨ ਵਾਲਾ ਹੈ।
ਵਾਇਰਲ ਪੋਸਟ ਵਿਚ ਅਖਬਾਰ ਦੀ ਕਲਿੱਪ ਲੱਗੀ ਹੋਈ ਹੈ, ਜਿਸਦੇ ਹੇਡਲਾਈਨ ਹੈ, ‘स्विस बैंक में बढ़ा भारतीयों का पैसा, पिछले एक साल में 50 फीसदी की बढ़ोतरी।’
ਫੇਸਬੁੱਕ ਯੂਜ਼ਰ ਦਿਨੇਸ਼ ਲਾਠ (Dinesh Lath) ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”मोदी बीजेपी संघी देश को बताए की स्विस बैंक में १ साल में काला धन ५० प्रतिसत बढ़ा, इसकी जांच सीबीआई सीवीसी ,ईडी,आईटी विजिलेंस अब तक क्यों नहीं किया,देश लूट कर संघी बैंक को दिवालिया बना रहे,देश के विजिलेंस कुंभ कर्ण की नीद सोता है, इसको केवल चुनाव के समय कांग्रेस के लोगो को ही अरेस्ट करने की नसीहत मोदी बीजेपी ने दी है विजिलेंस देश की नहीं ,देश के गद्दारों की है।”
ਨਿਊਜ਼ ਸਰਚ ਵਿਚ ਸਾਨੂੰ ਅਜਿਹੇ ਕਈ ਆਰਟੀਕਲ ਮਿਲੇ, ਜਿਨ੍ਹਾਂ ਵਿਚ ਸਵਿਸ ਬੈਂਕਾਂ ਅੰਦਰ ਜਮਾ ਭਾਰਤੀ ਲੋਕਾਂ ਦੇ ਪੈਸੇ ਵਿਚ ਕਮੀ ਆਉਣ ਦਾ ਜਿਕਰ ਸੀ।
Economic Times ਵਿਚ 27 ਜੂਨ 2019 ਨੂੰ ਛਪੀ ਖਬਰ ਮੁਤਾਬਕ, 2018 ਵਿਚ ਸਵਿਸ ਬੈਂਕਾਂ (ਭਾਰਤ ਵਿਚ ਮੌਜੂਦ ਬ੍ਰਾਂਚਾਂ ਦੇ ਜਰੀਏ ਵੀ) ਵਿਚ ਜਮਾ ਭਾਰਤੀ ਲੋਕਾਂ ਅਤੇ ਕੰਪਨੀਆਂ ਦੇ ਪੈਸੇ ਵਿਚ ਕਰੀਬ 6 ਫੀਸਦੀ ਦੀ ਕਮੀ ਹੋਈ ਹੈ। ਸਵਿਸ ਨੈਸ਼ਨਲ ਬੈਂਕ ਦੀ ਤਰਫ਼ੋਂ ਜਾਰੀ ਅੰਕੜਿਆਂ ਮੁਤਾਬਕ, 2018 ਵਿਚ ਇਨ੍ਹਾਂ ਬੈਂਕਾਂ ਵਿਚ ਜਮਾ ਰਕਮ ਦੀ ਰਾਸ਼ੀ ਘੱਟ ਹੋ ਕੇ ਕਰੀਬ 6,757 ਕਰੋੜ ਰੁਪਏ ਹੋ ਗਈ, ਜਿਹੜੀ ਦੋ ਦਸ਼ਕਾਂ ਵਿਚ ਸਬਤੋਂ ਘੱਟ ਹੈ।
ਦੈਨਿਕ ਜਾਗਰਣ ਵਿਚ 30 ਜੂਨ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, ਸਵਿਸ ਬੈਂਕਾਂ ਵਿਚ ਜਮਾ ਭਾਰਤੀ ਲੋਕਾਂ ਦੇ ਕਾਲੇ ਪੈਸੇ ਵਿਚ ਕਮੀ ਆਈ ਹੈ। ਰਿਪੋਰਟ ਮੁਤਾਬਕ, ‘ਸਵਿਸ ਬੈਂਕ ਵਿਚ ਪੈਸਾ ਜਮਾ ਕਰਨ ਵਾਲਿਆਂ ਦੀ ਲਿਸਟ ਵਿਚ ਭਾਰਤ 74ਵੇਂ ਸਥਾਨ ‘ਤੇ ਹੈ। ਪਿਛਲੇ ਸਾਲ ਭਾਰਤ 15 ਪੌੜੀਆਂ ਦੀ ਛਲਾਂਗ ਨਾਲ 73ਵੇਂ ਸਥਾਨ ‘ਤੇ ਸੀ।’
ਮਤਲਬ ਹਾਲੀਆ ਰਿਪੋਰਟ ਮੁਤਾਬਕ ਸਵਿਸ ਬੈਂਕਾਂ ਵਿਚ ਜਮਾ ਭਾਰਤੀ ਲੋਕਾਂ ਦੇ ਜਮਾ ਪੈਸਿਆਂ ਵਿਚ ਘਾਟਾ ਆਇਆ ਹੈ। ਨਿਊਜ਼ ਸਰਚ ਵਿਚ ਸਾਨੂੰ ਉਹ ਰਿਪੋਰਟ ਵੀ ਮਿਲੀ, ਜਿਸਦੇ ਵਿਚ ਸਵਿਸ ਬੈਂਕਾਂ ਵਿਚ ਭਾਰਤੀ ਲੋਕਾਂ ਦੇ ਪੈਸਿਆਂ ਵਿਚ ਵਾਧੇ ਦਾ ਜਿਕਰ ਹੋਇਆ ਸੀ।
‘’The Hindu’’ ਵਿਚ 28 ਜੂਨ 2018 ਨੂੰ ਨਿਊਜ਼ ਏਜੇਂਸੀ PTI ਹਵਾਲੋਂ ਛਪੀ ਰਿਪੋਰਟ ਦੇ ਮੁਤਾਬਕ, ‘2017 ਵਿਚ ਸਵਿਸ ਬੈਂਕਾਂ ਅੰਦਰ ਭਾਰਤੀ ਲੋਕਾਂ ਦੇ ਜਮਾ ਪੈਸਿਆਂ ਵਿਚ 50 ਫੀਸਦੀ ਦਾ ਵਾਧਾ ਹੋਇਆ ਅਤੇ ਇਹ ਵੱਧ ਕੇ 7000 ਕਰੋੜ ਰੁਪਏ ਹੋ ਗਿਆ।’ ਬਲੈਕ ਮਨੀ ਖਿਲਾਫ ਭਾਰਤ ਸਰਕਾਰ ਤਰਫ਼ੋਂ ਜਾਰੀ ਕਾਰਵਾਈ ਦੇ ਬਾਅਦ ਸਵਿਸ ਬੈਂਕਾਂ ਵਿਚ ਜਮਾ ਪੈਸਿਆਂ ਵਿਚ ਲਗਾਤਾਰ 3 ਸਾਲ ਤਕ ਕਮੀ ਆਈ ਹੈ।’
ਹਿੰਦੀ ਅਖਬਾਰ Hindustan ਦੇ E-paper ਸੰਸਕਰਣ ਵਿਚ ਵੀ ਏਜੇਂਸੀ ਦੇ ਹਵਾਲੋਂ 28 ਜੂਨ 2018 ਨੂੰ ਪ੍ਰਕਾਸ਼ਿਤ ਖਬਰ ਵਿਚ ਇਸ ਰਿਪੋਰਟ ਦਾ ਜਿਕਰ ਹੋਇਆ ਹੈ।
ਵਾਇਰਲ ਪੋਸਟ ਵਿਚ ਅਖਬਾਰ ਦੀ ਜਿਹੜੀ ਕਲਿਪ ਦਾ ਜਿਕਰ ਕੀਤਾ ਗਿਆ ਹੈ, ਉਸਦੇ ਵਿਚ ਛਪੀ ਖਬਰ ਨਿਊਜ਼ ਏਜੇਂਸੀ PTI ਦੇ ਹਵਾਲੇ ਤੋਂ ਹੈ। ਵਿਸ਼ਵਾਸ ਟੀਮ ਨੇ ਨਿਊਜ਼ ਏਜੇਂਸੀ PTI ਵਿਚ ਬਿਜ਼ਨਸ ਡੈਸਕ ਦੇ ਸੰਪਾਦਕ ਮਨੋਹਰ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ‘ਜਿਹੜੀ ਰਿਪੋਰਟ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਉਹ 2017 ਦੀ ਰਿਪੋਰਟ ਹੈ ਅਤੇ ਉਸ ਰਿਪੋਰਟ ਨੂੰ ਲੈ ਕੇ ਸਰਕਾਰ ਨੇ ਵੀ ਸਫਾਈ ਦਿੱਤੀ ਸੀ। ਵਾਇਰਲ ਹੋ ਰਹੀ ਰਿਪੋਰਟ ਪਿਛਲੇ ਸਾਲ ਦੀ ਹੈ।’
ਨਤੀਜਾ: ਸਵਿਸ ਬੈਂਕਾਂ ਵਿਚ ਜਮਾ ਭਾਰਤੀ ਲੋਕਾਂ ਦੇ ਪੈਸੇ ਨੂੰ ਲੈ ਕੇ ਵਾਇਰਲ ਹੋ ਰਹੀ ਰਿਪੋਰਟ ਗੁਮਰਾਹ ਕਰਨ ਵਾਲੀ ਹੈ। ਬਲੈਕ ਮਨੀ ਵਿਚ ਹੋਏ ਵਾਧੇ ਦੀ ਰਿਪੋਰਟ 1 ਸਾਲ ਪੁਰਾਣੀ ਹੈ। ਹਾਲ ਦੀ ਰਿਪੋਰਟ ਮੁਤਾਬਕ, ਸਵਿਸ ਬੈਂਕਾਂ ਵਿਚ ਜਮਾ ਭਾਰਤੀ ਪੈਸੇ ਵਿਚ ਘਾਟਾ ਹੋਇਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।