Fact Check: ਜ਼ਾਰਾ ਦੁਆਰਾ ਆਪਣੀ 46 ਵੀਂ ਵਰ੍ਹੇਗੰਡ ਤੇ ਮੁਫਤ ਤੋਹਫ਼ੇ ਦੇਣ ਦਾ ਦਾਅਵਾ ਕਰਦੀ ਪੋਸਟ ਗੁੰਮਰਾਹਕੁੰਨ ਹੈ
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਬ੍ਰਾਂਡ ਦੀ ਸਥਾਪਨਾ 1975 ਵਿੱਚ ਹੋਈ ਸੀ ਅਤੇ ਹਾਲ ਹੀ ਵਿੱਚ 46 ਸਾਲ ਪੂਰੇ ਹੋਏ। ਪਰ ਵਾਇਰਲ ਪੋਸਟ ਵਿੱਚ ਦਿੱਤਾ ਗਿਆ ਲਿੰਕ ਫਰਜ਼ੀ ਹੈ।
- By: Urvashi Kapoor
- Published: Sep 20, 2021 at 06:56 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਵਿਸ਼ਵਾਸ ਨਿਊਜ਼ ਨੂੰ ਆਪਣੇ ਵਟਸਐਪ ਤੇ ਤੱਥ ਜਾਂਚ ਲਈ ਇਹ ਦਾਅਵਾ ਮਿਲਿਆ , ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਕੱਪੜਿਆਂ ਦਾ ਬ੍ਰਾਂਡ ਜ਼ਾਰਾ ਆਪਣੀ 46 ਵੀਂ ਵਰ੍ਹੇਗੰਡ ਮਨਾ ਰਿਹਾ ਹੈ ਅਤੇ ਗਾਹਕਾਂ ਨੂੰ ਮੁਫਤ ਤੋਹਫ਼ੇ ਦੇ ਰਿਹਾ ਹੈ। ਪੋਸਟ ਦੇ ਨਾਲ ਇੱਕ ਲਿੰਕ ਵੀ ਸਾਂਝਾ ਕੀਤਾ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਪੋਸਟ ਗੁੰਮਰਾਹਕੁੰਨ ਹੈ। ਬ੍ਰਾਂਡ ਦੀ ਸਥਾਪਨਾ 1975 ਵਿੱਚ ਹੋਈ ਸੀ ਅਤੇ ਹਾਲ ਹੀ ਵਿੱਚ 46 ਸਾਲ ਪੂਰੇ ਹੋਏ ਹਨ। ਪਰ ਵਾਇਰਲ ਪੋਸਟ ਵਿੱਚ ਦਿੱਤਾ ਗਿਆ ਲਿੰਕ ਫਰਜ਼ੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਵਟਸਐਪ ‘ਤੇ ਵਾਇਰਲ ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜ਼ਾਰਾ ਆਪਣੀ 46 ਵੀਂ ਵਰ੍ਹੇਗੰਡ ਮਨਾ ਰਿਹਾ ਹੈ ਅਤੇ ਗਾਹਕਾਂ ਨੂੰ ਮੁਫਤ ਤੋਹਫ਼ੇ ਦੇ ਰਿਹਾ ਹੈ। ਪੋਸਟ ਦੇ ਨਾਲ ਇੱਕ ਲਿੰਕ ਵੀ ਸਾਂਝਾ ਕੀਤਾ ਗਿਆ ਹੈ।
ਇਹ ਪੋਸਟ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਵਾਇਰਲ ਹੈ।
ਪੜਤਾਲ
ਸਭ ਤੋਂ ਪਹਿਲਾਂ ਅਸੀਂ ਜ਼ਾਰਾ ਦੇ ਵੈਰੀਫਾਈਡ ਫੇਸਬੁੱਕ ਪੇਜ਼ ਦੀ ਜਾਂਚ ਕੀਤੀ। ਸਾਨੂੰ ਪੇਜ਼ ਤੇ ਅਜਿਹਾ ਕੋਈ ਪ੍ਰਮੋਸ਼ਨ ਨਹੀਂ ਮਿਲਿਆ।
ਅਸੀਂ ਜ਼ਾਰਾ ਦੇ ਅਧਿਕਾਰਤ ਵੈੱਬਸਾਈਟ www.zara.com ਤੇ ਜਾ ਕੇ ਵੀ ਖੋਜ ਕੀਤੀ ਪਰ ਉੱਥੇ ਵੀ ਸਾਨੂੰ ਅਜਿਹਾ ਕੋਈ ਪ੍ਰਮੋਸ਼ਨ ਨਹੀਂ ਮਿਲਿਆ।
ਅਸੀਂ ਜ਼ਾਰਾ ਦਾ ਇੰਸਟਾਗ੍ਰਾਮ ਵੀ ਖੋਜਿਆ ਅਤੇ ਉੱਥੇ ਵੀ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਸੀ।
ਜਦੋਂ ਅਸੀਂ ਵਾਇਰਲ ਪੋਸਟ ਵਿੱਚ ਦਿੱਤੇ ਗਏ ਲਿੰਕ ਤੇ ਕਲਿਕ ਕੀਤਾ, ਤਾਂ ਵਾਇਰਲ ਲਿੰਕ ਇੱਕ ਏਰਰ ਪੇਜ ਤੇ ਖੁੱਲ੍ਹਿਆ ।
ਇਹ ਵੀ ਸਾਫ਼ ਵੇਖਿਆ ਜਾ ਸਕਦਾ ਹੈ ਕਿ ਵਾਇਰਲ ਪੋਸਟ ਵਿੱਚ ਦਿੱਤਾ ਗਿਆ ਲਿੰਕ ਜ਼ਾਰਾ ਦੀ ਵੈੱਬਸਾਈਟ ਦਾ ਅਧਿਕਾਰਤ ਲਿੰਕ ਨਹੀਂ ਹੈ।
ਅਸੀਂ ਜ਼ਾਰਾ ਸਟੋਰ ਦੀ ਅਧਿਕਾਰੀ ਸੋਫੀਆ ਨਾਲ ਗੱਲ ਕੀਤੀ, ਜਿਨ੍ਹਾਂ ਨੇ ਕਿਹਾ: “ਇਹ ਇੱਕ ਸਕੈਮ ਹੈ। ਇਹ ਪ੍ਰਮੋਸ਼ਨ ਜ਼ਾਰਾ ਵੱਲੋਂ ਨਹੀਂ ਕੀਤਾ ਗਿਆ ਹੈ।
ਜ਼ਾਰਾ ਸਪੇਨ ਦਾ ਇੱਕ ਫੈਸ਼ਨ ਕਲੋਦਿੰਗ ਬ੍ਰਾਂਡ ਹੈ , ਜਿਸਦੀ ਸ਼ਾਖਾਏ ਅਤੇ ਆਊਟਲੇਟ ਦੁਨੀਆ ਭਰ ਵਿੱਚ ਫੈਲੇ ਹੋਏ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਬ੍ਰਾਂਡ ਦੀ ਸਥਾਪਨਾ 1975 ਵਿੱਚ ਹੋਈ ਸੀ ਅਤੇ ਹਾਲ ਹੀ ਵਿੱਚ 46 ਸਾਲ ਪੂਰੇ ਹੋਏ। ਪਰ ਵਾਇਰਲ ਪੋਸਟ ਵਿੱਚ ਦਿੱਤਾ ਗਿਆ ਲਿੰਕ ਫਰਜ਼ੀ ਹੈ।
- Claim Review : ਜ਼ਾਰਾ ਆਪਣੀ 46 ਵੀਂ ਵਰ੍ਹੇਗੰਡ ਮਨਾ ਰਿਹਾ ਹੈ ਅਤੇ ਗਾਹਕਾਂ ਨੂੰ ਮੁਫਤ ਤੋਹਫ਼ੇ ਦੇ ਰਿਹਾ ਹੈ।
- Claimed By : مها احمد رشيد
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...