X
X

Fact Check : ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਇਹ ਵੀਡੀਓ ਹੈ ਪੁਰਾਣਾ, ਕਿਸਾਨਾਂ ਨਾਲ ਜੋੜ ਕੇ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਨਿਕਲਿਆ । ਵਾਇਰਲ ਹੋ ਰਿਹਾ ਇਹ ਵੀਡੀਓ 2015 ਦਾ ਹੈ ਜਦੋਂ ਕਿਸਾਨਾਂ ਦੇ ਹੱਕ ਚ ਹੋਏ ਪ੍ਰਦਰਸ਼ਨ ਵਿੱਚ ਰਵਨੀਤ ਸਿੰਘ ਬਿੱਟੂ ਜ਼ਖਮੀ ਹੋ ਗਏ ਸੀ। ਇਸ ਵੀਡੀਓ ਦਾ ਹਾਲੀਆ ਕਿਸਾਨੀ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ।

  • By: Jyoti Kumari
  • Published: Aug 6, 2021 at 09:42 AM
  • Updated: Aug 6, 2021 at 10:11 AM

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ) । ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਨੂੰ ਕੁਝ ਪੁਲਿਸ ਮੁਲਾਜ਼ਮ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਹਾਲ ਹੀ ਵਿੱਚ ਕਾਂਗਰਸ ਦੇ ਲੁਧਿਆਣਾ ਸਾਂਸਦ ਰਵਨੀਤ ਸਿੰਘ ਬਿੱਟੂ ਨਾਲ ਕਿਸਾਨਾਂ ਨੇ ਕੁੱਟਮਾਰ ਕੀਤੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ। ਸਾਡੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ 6 ਸਾਲ ਪੁਰਾਣਾ ਹੈ। ਜਿਸ ਨੂੰ ਹੁਣ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ, ਨਾਲ ਹੀ ਇਸ ਵੀਡੀਓ ਦਾ ਕਿਸਾਨੀ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਿਉਂਕਿ ਉਦੋਂ ਕੋਈ ਕਿਸਾਨੀ ਸੰਘਰਸ ਨਹੀਂ ਚੱਲ ਰਿਹਾ ਸੀ ਬਲਕਿ ਇਹ ਵੀਡੀਓ ਉਦੋਂ ਦਾ ਜਦੋਂ ਬਠਿੰਡਾ ‘ਚ ਡੀ.ਸੀ. ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਲੁਧਿਆਣਾ ਦੇ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਜ਼ਖਮੀ ਹੋ ਗਏ ਸਨ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਪੇਜ “Sikh voices “ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਲਿਖਿਆ ਹੈ”ਜੁੱਤੀ ਪੈੰਦੀ ਰਹੇ ਤਾਂ ਈ ਠੀਕ ਰਹਿੰਦਾ ਇਹ ਵੀ ਬੇਅੰਤੇ ਬੁੱਚੜ ਦੇ ਪੋਤੇ ਦੀ ਕਿਸਾਨਾਂ ਵੱਲੋਂ ਤਸੱਲੀ ਬਖ਼ਸ਼ ਸਰਵਿਸ।” ਵਾਇਰਲ ਉੱਤੇ ਲਿਖਿਆ ਹੋਇਆ ਹੈ”ਰਵਨੀਤ ਬਿੱਟੂ ਫਿਰ ਆਇਆ ਕਿਸਾਨਾਂ ਅੜਿਕੇ, ਕਿਸਾਨਾਂ ਨੇ ਚਾੜਿਆ ਕੁੱਟਾਪਾ ”

ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵਾਇਰਲ ਵੀਡੀਓ ਨੂੰ ਕੁਝ ਕੀ ਵਰਡ ਦੀ ਮਦਦ ਨਾਲ ਫੇਸਬੁੱਕ ਤੇ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ‘Yabhlee’ ਨਾਮ ਦੇ ਫੇਸਬੁੱਕ ਪੇਜ ਤੇ ਵਾਇਰਲ ਵੀਡੀਓ 30 ਸਤੰਬਰ 2015 ਨੂੰ ਅਪਲੋਡ ਮਿਲਿਆ । ਵੀਡੀਓ ਨੂੰ ਅਪਲੋਡ ਕਰ ਲਿਖਿਆ ਹੋਇਆ ਸੀ “ਬਠਿੰਡੇ ਪੁਲਿਸ ਲਾਠੀ-ਚਾਰਜ ਦੌਰਾਨ ਹੋਈ ਕੁੱਟ ਕਾਰਨ ਰਵਨੀਤ ਬਿੱਟੂ ਦੇ ਹੋਏ ਮੰਦੇਹਾਲ!!” ਵਾਇਰਲ ਵੀਡੀਓ ਇਸ ਵੀਡੀਓ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਸੀ , ਇਥੋਂ ਸਾਨੂੰ ਸ਼ੱਕ ਹੋਇਆ ਅਤੇ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ।

ਵਾਇਰਲ ਵੀਡੀਓ ਨਾਲ ਮਿਲਦੀ -ਜੁਲਦੀ ਫੋਟੋ ਸਾਨੂੰ ਫੇਸਬੁੱਕ ਪੇਜ Jago Media News ਜਾਗੋ ਮੀਡੀਆ ਨਿਊਜ਼ ਤੇ 1 ਅਕਤੂਬਰ 2015 ਨੂੰ ਅਪਲੋਡ ਮਿਲੀ, ਫੋਟੋ ਨਾਲ ਕੈਪਸ਼ਨ ਲਿਖਿਆ ਹੋਇਆ ਸੀ ” ਪੱਗ ਕਿਸੇ ਦੀ ਵੀ ਲੱਥੇ ਬੁਰੀ ਗੱਲ ਏ!!! ਅੱਜ ਬਿੱਟੂ ਦੀ ਲੱਥੀ ਪੱਗ ਦੇਖਕੇ ਇਸਦੇ ਦਾਦੇ ਬੇਅੰਤੇ ਵੱਲੋਂ ਲਾਹੀਆ ਹਜ਼ਾਰਾ ਪੱਗਾ ਨੂੰ ਖੌਰੇ ਥੋੜਾ ਸਕੂਨ ਮਿਲਿਆ ਹੋਵੇ….!ਬਠਿੰਡੇ ਪੁਲਿਸ ਲਾਠੀ-ਚਾਰਜ ਦੌਰਾਨ ਹੋਈ ਗਿੱਦੜਕੁੱਟ ਕਾਰਨ ਰਵਨੀਤ ਬਿੱਟੂ ਦੇ ਹੋਏ ਮੰਦੇਹਾਲ ਦੀ ਫੋਟੋ ਪ੍ਰਾਪਤ ਹੋਈ ਹੈ। ਰੋ ਨਾ ਬਾਈ, ਇਹ ਪਿਰਤਾਂ ਤੇਰੇ ਬਾਬੇ ਦੀਆਂ ਪਾਈਆਂ ਹੋਈਆਂ ਨੇ। ਤੇਰਾ ਬਾਬਾ ਸਿੱਖਾਂ ਨਾਲ ਇੱਦਾਂ ਹੀ ਨਹੀਂ ਬਲਕਿ ਇਸ ਤੋਂ ਕਿਤੇ ਵੱਧ ਕਰਦਾ ਹੁੰਦਾ ਸੀ। ਇਸ ਤੋਂ ਸਾਫ ਹੋਇਆ ਕਿ ਇਹ ਵੀਡੀਓ ਹੁਣ ਦਾ ਨਹੀਂ ਬਲਕਿ ਪੁਰਾਣਾ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ‘Invid’ ਟੂਲ ਦੀ ਮਦਦ ਲਈ ਅਤੇ ਇਸਦੇ ਕੀ ਫ਼੍ਰੇਮਸ ਕੱਢੇ। ਫੇਰ ਅਸੀਂ ਇਹਨਾਂ ਕੀ ਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਵਿੱਚ ਸਰਚ ਕੀਤਾ। ਸਾਨੂੰ ਕਈ ਵੈੱਬਸਾਈਟ ਤੇ ਇਸ ਨਾਲ ਜੁੜੀ ਖਬਰ ਮਿਲੀ। ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 1 ਅਕਤੂਬਰ 2015 ਨੂੰ ਪ੍ਰਕਾਸ਼ਿਤ ਇਹ ਖਬਰ ਮਿਲੀ। ਖਬਰ ਅਨੁਸਾਰ ਨਰਮੇ ਦੀ ਫਸਲ ਖਰਾਬ ਹੋਣ ਅਤੇ ਕੀਟਨਾਸ਼ਕਾਂ ਦੀ ਖਰੀਦ ਵਿੱਚ ਗੜਬੜੀ ਦੇ ਮੁੱਦੇ ਤੇ ਬੁੱਧਵਾਰ ਨੂੰ ਲਘੂ ਸਚਿਵਾਲੇ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ’ ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਵਿੱਚ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਰਵਨੀਤ ਸਿੰਘ ਬਿੱਟੂ ਸਮੇਤ ਛੇ ਤੋਂ ਵੱਧ ਕਾਂਗਰਸੀ ਵਰਕਰ ਜ਼ਖ਼ਮੀ ਹੋ ਗਏ। ਪੂਰੀ ਖਬਰ ਇੱਥੇ ਪੜ੍ਹੋ।

ਹੋਰ ਸਰਚ ਕਰਨ ਤੇ ਸਾਨੂੰ NewsBox_Punjab ਨਾਮ ਦੇ ਯੂਟਿਊਬ ਚੈਨਲ ਤੇ 30 ਸਿਤੰਬਰ 2015 ਨੂੰ ਅਪਲੋਡ ਇਹ ਵੀਡੀਓ ਮਿਲਿਆ, ਵੀਡੀਓ ਨਾਲ ਸਿਰਲੇਖ ਲਿਖਿਆ ਹੋਇਆ ਸੀ ” ravneet bittu congress MP ko peeta-punjab police beats ravneet bittu congress MP ” ਪੂਰੀ ਵੀਡੀਓ ਨੂੰ ਇਥੇ ਵੇਖੋ।

ਇੱਥੇ ਮਿਲੇ ਕੀਵਰਡਸ ਨਾਲ ਨਿਊਜ਼ ਸਰਚ ਕਰਨ ਤੇ ਸਾਨੂੰ ਜਗ ਬਾਣੀ ਦੀ ਵੈਬਸਾਈਟ ਤੇ 30 ਸਿਤੰਬਰ 2015 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ ਜਿਸ ਵਿੱਚ ਇਸ ਖਬਰ ਮੁਤਾਬਿਕ ” ਰਵਨੀਤ ਸਿੰਘ ਬਿੱਟੂ ਤੇ ਲਾਠੀਚਾਰਜ ਉਦੋਂ ਕੀਤਾ ਜਦੋਂ ਉਹ ਡੀ.ਸੀ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਸਨ,ਇਸ ਦੌਰਾਨ ਕਾਂਗਰਸੀਆਂ ਵੱਲੋਂ ਪੁਲਿਸ ਬੈਰੀਕੇਡ ਤੋੜ ਕੇ ਉਥੋਂ ਜਬਰਦਸਤੀ ਲੰਘਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਪੂਰੀ ਖਬਰ ਇੱਥੇ ਪੜ੍ਹੀ ਜਾ ਸਕਦੀ ਹੈ।

ਇਸ ਤਰ੍ਹਾਂ ਦੀ ਹੀ ਇੱਕ ਖਬਰ ਸਾਨੂੰ tribuneindia.com ਦੀ ਵੈਬਸਾਈਟ ਤੇ 30 ਸਿਤੰਬਰ 2015 ਨੂੰ ਪ੍ਰਕਾਸ਼ਿਤ ਮਿਲੀ। ਖ਼ਬਰ ਨੂੰ ਪ੍ਰਕਾਸ਼ਿਤ ਕਰ ਸਿਰਲੇਖ ਦਿੱਤਾ ਗਿਆ ਸੀ “Cong demands compensation for cotton farmers; leaders cane-charged in Bathinda ” ਪੂਰੀ ਖਬਰ ਇਥੇ ਪੜ੍ਹੋ।

ਮਾਮਲੇ ਵਿੱਚ ਵੱਧ ਜਾਣਕਾਰੀ ਲਈ ਅਸੀਂ ਇਸ ਵੀਡੀਓ ਨੂੰ ਦੈਨਿਕ ਜਾਗਰਣ ਦੇ ਭਠਿੰਡਾ ਸੰਵਾਦਦਾਤਾ ਗੁਰਪ੍ਰੇਮ ਲਹਿਰੀ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਗ਼ਲਤ ਹੈ। ਇਸ ਘਟਨਾ ਦਾ ਕਿਸਾਨ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਜਦੋਂ ਇਹ ਘਟਨਾ ਵਾਪਰੀ ਸੀ ਉਹ ਉਥੇ ਹੀ ਸਨ।

ਪੜਤਾਲ ਦੇ ਅੰਤ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਪੇਜ “Sikh voices ” ਦੀ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 437,852 ਲੋਕ ਫੋਲੋ ਕਰਦੇ ਹੈ ਅਤੇ 10 ਨਵੰਬਰ 2015 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਨਿਕਲਿਆ । ਵਾਇਰਲ ਹੋ ਰਿਹਾ ਇਹ ਵੀਡੀਓ 2015 ਦਾ ਹੈ ਜਦੋਂ ਕਿਸਾਨਾਂ ਦੇ ਹੱਕ ਚ ਹੋਏ ਪ੍ਰਦਰਸ਼ਨ ਵਿੱਚ ਰਵਨੀਤ ਸਿੰਘ ਬਿੱਟੂ ਜ਼ਖਮੀ ਹੋ ਗਏ ਸੀ। ਇਸ ਵੀਡੀਓ ਦਾ ਹਾਲੀਆ ਕਿਸਾਨੀ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ।

  • Claim Review : ਰਵਨੀਤ ਸਿੰਘ ਬਿੱਟੂ ਨਾਲ ਕਿਸਾਨਾਂ ਨੇ ਕੀਤੀ ਕੁੱਟਮਾਰ।
  • Claimed By : ਫੇਸਬੁੱਕ ਪੇਜ “Sikh voices “
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later