Fact Check: ਪੀਐਮ ਮੋਦੀ ਦੀ ਤਸਵੀਰ ਨਾਲ ਛੇੜਛਾੜ ਕਰ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਅੰਦਰ ਪੀਐਮ ਮੋਦੀ ਸਾਊਦੀ ਅਰਬ ਦੇ ਰਾਜਾ Salman bin Abdulaziz Al Saud ਦੇ ਪੈਰ ਛੁਹਂਦੇ ਦਿੱਸ ਰਹੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਸਾਬਤ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਦੇ ਪੋਸਟ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੇ ਹਨ। ਅਸਲ ਤਸਵੀਰ ਵਿਚ ਪੀਐਮ ਮੋਦੀ ਸਾਊਦੀ ਦੇ ਰਾਜਾ ਦੇ ਨਹੀਂ, ਬਲਕਿ ਬੀਜੇਪੀ ਦੇ ਵੱਡੇ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਦੇ ਪੈਰ ਛੁਹ ਰਹੇ ਸਨ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ Sardar Ji Singh ਇੱਕ ਪੋਸਟ ਸ਼ੇਅਰ ਕਰਦੇ ਹਨ। ਇਸ ਪੋਸਟ ਵਿਚ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਅੰਦਰ ਪੀਐਮ ਮੋਦੀ ਸਾਊਦੀ ਅਰਬ ਦੇ ਰਾਜਾ Salman bin Abdulaziz Al Saud ਦੇ ਪੈਰ ਛੁਹਂਦੇ ਦਿੱਸ ਰਹੇ ਹਨ।

ਪੜਤਾਲ

ਇਸ ਤਸਵੀਰ ਨੂੰ ਦੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਇਸ ਤਸਵੀਰ ਨੂੰ ਦੇਖਦਿਆਂ ਹੀ ਲੱਗ ਜਾਂਦਾ ਹੈ ਕਿ ਇਹ ਤਸਵੀਰ ਫਰਜ਼ੀ ਹੈ। ਇਸੇ ਮੌਕੇ ਦਾ ਇਸਤੇਮਾਲ ਕਰਕੇ ਇਹ ਤਸਵੀਰ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੀ ਹੈ।

ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਕਰਦਿਆਂ ਹੀ ਸਾਡੇ ਸਾਹਮਣੇ ਤਸਵੀਰ ਦੀ ਸਚਾਈ ਆ ਗਈ। ਸਰਚ ਦੇ ਨਤੀਜਿਆਂ ਵੱਜੋਂ ਸਾਡੇ ਸਾਹਮਣੇ ਕਈ ਤਮਾਮ ਲਿੰਕ ਆਏ ਜਿਨ੍ਹਾਂ ਵਿਚ ਇਸ ਤਸਵੀਰ ਦੀ ਸਚਾਈ ਬਾਰੇ ਦੱਸਿਆ ਗਿਆ ਸੀ। ਅਸੀਂ Business Standard ਦੀ ਇੱਕ ਖਬਰ ‘ਤੇ ਗਏ। ਇਸ ਖਬਰ ਦੀ ਹੇਡਲਾਈਨ ਸੀ: BJP files complaint against journalist for morphed Modi photo

ਇਸ ਖਬਰ ਅੰਦਰ ਦੱਸਿਆ ਗਿਆ ਸੀ ਕਿ BJP ਨੇ ਇੱਕ ਪੱਤਰਕਾਰ ਖਿਲਾਫ ਕੇਸ ਦਰਜ ਕਰਵਾਇਆ ਹੈ ਕਿਓਂਕਿ ਉਸਨੇ ਮੋਦੀ ਜੀ ਦੀ ਤਸਵੀਰ ਨਾਲ ਛੇੜਛਾੜ ਕੀਤੀ ਸੀ। ਇਹ ਖਬਰ ਅਪ੍ਰੈਲ 2016 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਨਾਲ ਇਹ ਤਾਂ ਸਾਫ ਹੋ ਗਿਆ ਕਿ ਇਹ ਤਸਵੀਰ ਹਾਲ ਦੀ ਨਹੀਂ ਹੈ ਅਤੇ 2016 ਤੋਂ ਹੀ ਵਾਇਰਲ ਹੁੰਦੀ ਆ ਰਹੀ ਹੈ।

Original Photo Source:Twitter
Fake Photo

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ BJP ਦੇ ਸਪੋਕਸਪਰਸਨ ਅਮਿਤ ਮਾਲਵੀਯ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ, “ਇਹ ਤਸਵੀਰ ਫੋਟੋਸ਼ੋਪਡ ਹੈ। ਅਸਲ ਤਸਵੀਰ ਵਿਚ, ਪੀਐਮ ਮੋਦੀ ਅਡਵਾਨੀ ਜੀ ਦੇ ਪੈਰ ਛੁਹ ਰਹੇ ਸਨ। ਇਹੋ ਜਿਹੀ ਤਸਵੀਰਾਂ ਨੂੰ ਸ਼ੇਅਰ ਕਰਨ ਵਾਲੇ ਲੋਕ ਪੀਐਮ ਮੋਦੀ ਜੀ ਦੀ ਛਵੀ ਨੂੰ ਖਰਾਬ ਕਰਨਾ ਚਾਹੁੰਦੇ ਹਨ ਕਿਉਂਕੀ ਇਹ ਲੋਕ ਮੋਦੀ ਜੀ ਦੇ ਵਧੀਆ ਕੰਮਾਂ ਤੋਂ ਸਾੜ ਖਾਂਦੇ ਹਨ।”

ਅੰਤ ਵਿਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Sardar Ji Singh ਦੇ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਸਾਬਤ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਦੇ ਪੋਸਟ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੇ ਹਨ। ਅਸਲ ਤਸਵੀਰ ਵਿਚ ਪੀਐਮ ਮੋਦੀ ਸਾਊਦੀ ਦੇ ਰਾਜਾ ਦੇ ਨਹੀਂ, ਬਲਕਿ ਬੀਜੇਪੀ ਦੇ ਵੱਡੇ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਦੇ ਪੈਰ ਛੁਹ ਰਹੇ ਸਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts