Fact Check : ਜਸ਼ੋਦਾਬੇਨ ਦੀ 4 ਸਾਲ ਪੁਰਾਣੀ ਮੁੰਬਈ ਦੀ ਤਸਵੀਰ ਸ਼ਾਹੀਨ ਬਾਗ ਦੇ ਨਾਂ ਤੋਂ ਹੋਈ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ 4 ਸਾਲ ਪੁਰਾਣੀ ਹੈ। 12 ਫਰਵਰੀ 2016 ਨੂੰ ਜਸ਼ੋਦਾਬੇਨ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਇੱਕ ਪ੍ਰਦਰਸ਼ਨ ਅੰਦਰ ਗਈ ਸੀ। ਇਹ ਪ੍ਰਦਰਸ਼ਨ ਝੁੱਗੀ-ਝੋਪੜੀਆਂ ਨੂੰ ਤੋੜਨ ਦੇ ਖਿਲਾਫ ਸੀ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਜਸ਼ੋਦਾਬੇਨ ਦੀ ਇੱਕ ਪੁਰਾਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੁਝ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਉਹ CAA/NRC ਖਿਲਾਫ ਸ਼ਾਹੀਨ ਬਾਗ ਵਿਚ ਚਲ ਰਹੇ ਪ੍ਰਦਰਸ਼ਨ ਵਿਚ ਗਈ। ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਚਲਿਆ ਕਿ ਇਹ ਤਸਵੀਰ 4 ਸਾਲ ਪੁਰਾਣੀ ਹੈ। 12 ਫਰਵਰੀ 2016 ਨੂੰ ਜਸ਼ੋਦਾਬੇਨ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਇੱਕ ਪ੍ਰਦਰਸ਼ਨ ਅੰਦਰ ਗਈ ਸੀ। ਇਹ ਪ੍ਰਦਰਸ਼ਨ ਝੁੱਗੀ-ਝੋਪੜੀਆਂ ਨੂੰ ਤੋੜਨ ਦੇ ਖਿਲਾਫ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “ਸਾਊ ਜਿਹੀ ਕੁੜੀ” ਨੇ 18 ਜਨਵਰੀ 2020 ਨੂੰ ਜਸ਼ੋਦਾਬੇਨ ਦੀ ਇੱਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ: ”ਜਿਉਂ ਹੀ ਯਸ਼ੋਦਾ ਬੇਨ ਨੂੰ ਪਤਾ ਲੱਗਾ ਕਿ ਸ਼ਾਹੀਨ ਬਾਗ ਵਿਚ 500 ਰੁਪਏ ਧਰਨੇ ਦੇ ਮਿਲ ਰਹੇ ਨੇ,,, ਉਹ ਵੀ ਪਹੁੰਚ ਗਈ😛”

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਵੇਖਿਆ। ਤਸਵੀਰ ਦੀ ਕੁਆਲਿਟੀ ਤੋਂ ਇਹ ਸਾਫ ਹੋ ਰਿਹਾ ਸੀ ਕਿ ਇਹ ਤਸਵੀਰ ਪੁਰਾਣੀ ਹੈ। ਸਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਟੂਲ ਦਾ ਸਹਾਰਾ ਲਿਆ। ਵਾਇਰਲ ਤਸਵੀਰ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ deccanchronicle.com ‘ਤੇ ਇੱਕ ਖਬਰ ਮਿਲੀ। ਇਸ ਖਬਰ ਵਿਚ ਵੀ ਜਸ਼ੋਦਾਬੇਨ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਤਸਵੀਰ ਨੂੰ ਡੈਕਨ ਦੇ ਹੀ ਫੋਟੋਗ੍ਰਾਫਰ ਨੇ ਖਿੱਚਿਆ ਸੀ। ਖਬਰ ਨੂੰ 13 ਫਰਵਰੀ 2016 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।

ਖਬਰ ਵਿਚ ਦੱਸਿਆ ਗਿਆ ਸੀ ਕਿ 12 ਫਰਵਰੀ 2016 ਨੂੰ ਆਜ਼ਾਦ ਮੌਲਾਨਾ ਮੈਦਾਨ ਵਿਚ ਆਯੋਜਿਤ ਇੱਕ ਦਿਨ ਦੀ ਭੁੱਖ ਹੜਤਾਲ ਵਿਚ ਜਸ਼ੋਦਾਬੇਨ ਵੀ ਸ਼ਾਮਲ ਹੋਈ। ਇਹ ਸਮਾਰੋਹ Good Samaritan Mission ਨਾਂ ਦੇ ਇੱਕ ਟ੍ਰਸਟ ਨੇ ਆਯੋਜਿਤ ਕੀਤਾ ਸੀ। ਜਸ਼ੋਦਾਬੇਨ ਨਾਲ ਪ੍ਰਦਰਸ਼ਨ ਜਗਾਹ ‘ਤੇ ਆਯੋਜਕ ਐਸ ਪੀਟਰ ਪੋਲ ਬ੍ਰਦਰਸ ਵੀ ਮੌਜੂਦ ਸਨ।

ਸਾਨੂੰ ਇਸ ਪ੍ਰਦਰਸ਼ਨ ਦੀ ਕਵਰੇਜ ਕਈ ਸਾਰੀ ਵੈਬਸਾਈਟਾਂ ‘ਤੇ ਮਿਲੀਆਂ। The Hindu ਵੈੱਬਸਾਈਟ ਨੇ ਵੀ ਇਸ ਸਮਾਰੋਹ ਨੂੰ ਕਵਰ ਕੀਤਾ ਸੀ। 13 ਫਰਵਰੀ 2016 ਨੂੰ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਮੌਨਸੂਨ ਦੌਰਾਨ ਝੁੱਗੀ-ਝੋਪੜੀਆਂ ਨੂੰ ਤੋੜਨ ਖਿਲਾਫ ਇੱਕ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ ਸੀ ਜਿਸਦੇ ਵਿਚ ਜਸ਼ੋਦਾਬੇਨ ਵੀ ਸ਼ਾਮਲ ਹੋਈ ਸਨ।

ਇਸਦੇ ਬਾਅਦ ਅਸੀਂ ਉਸ NGO ਨੂੰ ਸਰਚ ਕਰਨਾ ਸ਼ੁਰੂ ਕੀਤਾ, ਜਿਸਨੇ ਮੁੰਬਈ ਦੇ ਪ੍ਰਦਰਸ਼ਨ ਨੂੰ ਆਯੋਜਿਤ ਕੀਤਾ ਸੀ। ਗੂਗਲ ਸਰਚ ਦੇ ਜਰੀਏ ਅਸੀਂ Good Samaritan Mission ਦੀ ਵੈੱਬਸਾਈਟ ‘ਤੇ ਪੁੱਜੇ। ਓਥੇ ਸਾਨੂੰ ਐਸ ਪੀਟਰ ਪੋਲ ਰਾਜ ਬ੍ਰਦਰਸ ਦੀ ਮੋਬਾਈਲ ਨੰਬਰ ਮਿਲਿਆ। ਇਸਦੇ ਬਾਅਦ ਵਿਸ਼ਵਾਸ ਟੀਮ ਨੇ ਐਸ ਪੀਟਰ ਪੋਲ ਰਾਜ ਬ੍ਰਦਰਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ 12 ਫਰਵਰੀ 2016 ਨੂੰ ਅਸੀਂ ਝੁੱਗੀ-ਝੋਪੜੀਆਂ ਨੂੰ ਤੋੜਨ ਖਿਲਾਫ ਪ੍ਰਦਰਸ਼ਨ ਕੀਤਾ ਸੀ। ਉਸਦੇ ਵਿਚ ਜਸ਼ੋਦਾਬੇਨ ਵੀ ਆਈ ਸਨ। ਤਸਵੀਰ ਓਸੇ ਦੌਰਾਨ ਦੀ ਹੈ। ਕੁੱਝ ਲੋਕ ਓਸੇ ਸਮੇਂ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਹੁਣ ਅਸੀਂ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਹ ਯੂਜ਼ਰ ਇੱਕ ਖਾਸ ਵਿਚਾਰਧਾਰਾ ਦਾ ਸਮਰਥਕ ਲਗਦਾ ਹੈ ਅਤੇ ਇਸਨੂੰ ਹਾਲ ਫਿਲਹਾਲ 222 ਲੋਕ ਫਾਲੋ ਕਰ ਰਹੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ 4 ਸਾਲ ਪੁਰਾਣੀ ਹੈ। 12 ਫਰਵਰੀ 2016 ਨੂੰ ਜਸ਼ੋਦਾਬੇਨ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਇੱਕ ਪ੍ਰਦਰਸ਼ਨ ਅੰਦਰ ਗਈ ਸੀ। ਇਹ ਪ੍ਰਦਰਸ਼ਨ ਝੁੱਗੀ-ਝੋਪੜੀਆਂ ਨੂੰ ਤੋੜਨ ਦੇ ਖਿਲਾਫ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts