Fact Check: ਨਹੀਂ, ਸੁਪਰੀਮ ਕੋਰਟ ਨੇ ਆਪਣਾ ਮੋਟੋ ਨਹੀਂ ਬਦਲਿਆ ਹੈ, ਵਾਇਰਲ ਦਾਅਵਾ ਗਲਤ ਹੈ

Vishvas News ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਸੁਪਰੀਮ ਕੋਰਟ ਦੀ ਮੋਟੋ ਲਾਈਨ ਸ਼ੁਰੂ ਤੋਂ ਹੀ ‘यतो धर्मस्ततो जय:’ ਰਹੀ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ): ਕੁਝ ਦਿਨਾਂ ਤੋਂ, ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ‘ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਦਾਅਵੇ ਵਿਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਆਪਣਾ ਮੋਟੋ ਬਦਲ ਲਿਆ ਹੈ। ਪੋਸਟ ਵਿਚ ਕਿਹਾ ਜਾ ਰਿਹਾ ਹੈ ਕਿ ਜਿਥੇ ਪਹਿਲਾਂ ਸੁਪਰੀਮ ਕੋਰਟ ਦੀ ਮੋਟੋ ਲਾਈਨ ‘सत्यमेव जयते’ ਸੀ, ਓਥੇ ਹੁਣ ਬਦਲਾਅ ਕਰਕੇ ‘यतो धर्मस्ततो जय:’ ਕਰ ਦਿੱਤਾ ਗਿਆ ਹੈ। Vishvas News ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਸੁਪਰੀਮ ਕੋਰਟ ਦੀ ਮੋਟੋ ਲਾਈਨ ਹਮੇਸ਼ਾ ਤੋਂ ਹੀ ‘यतो धर्मस्ततो जय:’ ਰਹੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “Akaal Media” ਨੇ ਇੱਕ ਪੋਸਟ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਸੁਪਰੀਮ ਕੋਰਟ ਨੇ 17 ਅਗਸਤ ਨੂੰ ਇਕ ਲਿਸਟ ਜਾਰੀ ਕੀਤੀ ਹੈ, ਜਿਸ ਵਿੱਚ ਦਿੱਲੀ ਦੇ ਛੇ ਜੱਜਾਂ ਦੀ ਨਿਯੁਕਤੀ ਦਾ ਜਿਕਰ ਹੈ, ਲੇਕਿਨ ਇੱਥੇ ਵੱਡੀ ਗੱਲ ਇਹ ਹੈ ਕਿ #ਅਸ਼ੋਕ_ਸਤੰਭ ਦੇ ਥੱਲੇ ਲਿਖੇ ਗਏ ਅੱਖਰ ਬਦਲ ਦਿੱਤੇ ਗਏ ਹਨ!‘ सत्यमेव जयते’ ਦੀ ਥਾਂ .. ।।यतो धर्मस्ततो जय: ।। ਹੋ ਗਿਆ ਹੈ! ਇਹ ਦੇਸ਼ ਕਿੱਥੇ ਜਾ ਰਿਹਾ ਹੈ ਇਸ ਬਦਲਾਵ ਦੇ ਵਾਰੇ ਵਿੱਚ ਸਭ ਨੂੰ ਲਿਖਣਾ ਬੋਲਣਾ ਚਾਹੀਦਾ ਹੈ, ਖਬਰ ਬਣਨੀ ਚਾਹੀਦੀ ਹੈ, ਵੱਡੀ ਖਬਰ!
Darshan Singh Bajwa ਜੀ ਦੀ ਕੰਧ ਤੋਂ ਅਨੁਵਾਦ

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੇ ਪਹਿਲੇ ਚਰਣ ਵਿਚ ਅਸੀਂ ਸਿਰਫ ਕੀਵਰਡ, “यतो धर्मस्ततो जय:” ਨੂੰ ਇੰਟਰਨੈੱਟ ‘ਤੇ ਲਭਿਆ। ਅਸੀਂ ਪਾਇਆ ਕਿ ‘यतो धर्मस्ततो जय:’ ਭਾਰਤ ਦੇ ਸਬਤੋਂ ਵੱਡੇ ਕੋਰਟ ਦਾ ਮੋਟੋ ਹੈ। ਜਿਸਦਾ ਮਤਲਬ ਹੈ, ਜਿੱਥੇ ਸਚਾਈ ਹੈ, ਓਥੇ ਜਿੱਤ ਹੈ।

ਬਾਅਦ ਵਿਚ, ਅਸੀਂ ਇੰਟਰਨੈੱਟ ‘ਤੇ ਲਭਿਆ ਪਰ ਕੀਤੇ ਵੀ ਸਾਨੂੰ ਅਜੇਹੀ ਕੋਈ ਨਿਊਜ਼ ਰਿਪੋਰਟ ਨਹੀਂ ਮਿਲੀ ਜਿਸਦੇ ਵਿਚ ਕਿਹਾ ਗਿਆ ਹੋਵੇ ਕਿ ਭਾਰਤ ਦੇ ਸਬਤੋਂ ਵੱਡੇ ਕੋਰਟ ਦੇ ਮੋਟੋ ਨੂੰ ਬਦਲ ਦਿੱਤਾ ਗਿਆ ਹੈ।

ਇਸਦੇ ਬਾਅਦ Vishvas News ਨੇ ਭਾਰਤ ਦੇ ਸੁਪਰੀਮ ਕੋਰਟ ਦੀ ਵੈੱਬਸਾਈਟ ਦੀ ਜਾਂਚ ਕੀਤੀ, ਜਿਥੇ ਲੋਗੋ ਹੇਠਾਂ ‘यतो धर्मस्ततो जय:’ ਮੋਟੋ ਲਿਖਿਆ ਵੇਖਿਆ ਜਾ ਸਕਦਾ ਹੈ।

ਸੁਪਰੀਮ ਕੋਰਟ ਦੇ ਹੋਮ ਪੇਜ ‘ਤੇ ਸੰਘਰਾਲੇ ਆਪਸ਼ਨ ਨੂੰ ਵੇਖਿਆ ਜਾ ਸਕਦਾ ਹੈ। ਇਸ ਸੈਕਸ਼ਨ ਵਿਚ ਭਾਰਤ ਦੇ ਸਬਤੋਂ ਵੱਡੇ ਕੋਰਟ ਦੀ ਪੂਰੀ ਜਾਣਕਾਰੀ ਹੈ। ਸਾਨੂੰ ‘ਭਾਰਤ ਦੇ ਸੁਪਰੀਮ ਕੋਰਟ ਦਾ ਇਤਿਹਾਸ’ ਨਾਂ ਦਾ ਇੱਕ ਦਸਤਾਵੇਜ ਮਿਲਿਆ। ਇਸਦੇ ਵਿਚ ਲਿਖਿਆ ਸੀ “ਸੁਪਰੀਮ ਕੋਰਟ ਦਾ ਲੋਗੋ ਧਰਮਚੱਕ੍ਰ ਹੈ। ਇਸਦਾ ਡਿਜ਼ਾਈਨ ਉਸ ਪਹੀਏ ਤੋਂ ਲਿਆ ਗਿਆ ਹੈ ਜਿਹੜਾ ਅਸ਼ੋਕ ਅਬੇਕਸ ‘ਤੇ ਦਿਖਾਈ ਦਿੰਦਾ ਹੈ। ਇਸ ਉੱਤੇ ਸੰਸਕ੍ਰਿਤ ਵਿਚ ਲਿਖਿਆ ਹੈ “यतो धर्मस्ततो जयः” ਜਿਸਦਾ ਮਤਲਬ ਹੈ – ਮੈਂ ਸਿਰਫ ਸੱਚ ਨੂੰ ਮਨਦਾ ਹਾਂ। ਇਸੇ ਪਹੀਏ ਨੂੰ, ਸੱਚ, ਚੰਗਿਆਈ ਅਤੇ ਇਨਸਾਫ ਦੇ ਪ੍ਰਤੀਰੂਪ ਵਿਚ ਵੀ ਜਾਣਿਆ ਜਾਂਦਾ ਹੈ।” ਪੂਰਾ ਦਸਤਾਵੇਜ ਇਥੇ ਪੜ੍ਹੋ।

ਭਾਰਤ ਦੇ ਸੁਪਰੀਮ ਕੋਰਟ ਦੇ ਇਤਿਹਾਸ ਬਾਰੇ ਵਿਚ ਇੱਕ ਹੋਰ ਦਸਤਾਵੇਜ ਸਾਨੂੰ ਮਿਲਿਆ, ਜਿਸਦੇ ਵਿਚ ਵੀ ਸੁਪਰੀਮ ਕੋਰਟ ਦੇ ਲੋਗੋ ‘ਤੇ “यतो धर्मस्ततो जयः” ਮੋਟੋ ਲਾਈਨ ਦਾ ਜਿਕਰ ਹੈ। ਪੂਰਾ ਦਸਤਾਵੇਜ ਇਥੇ ਪੜ੍ਹੋ।

ਪੁਸ਼ਟੀ ਲਈ ਵਿਸ਼ਵਾਸ ਨਿਊਜ਼ ਨੇ ਸੁਪਰੀਮ ਕੋਰਟ ਦੇ ਵਕੀਲ, ਐਡਵੋਕੇਟ ਪ੍ਰਸ਼ਾਂਤ ਪਟੇਲ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ “ਸਪਰੀਮ ਕੋਰਟ ਦੀ ਸਥਾਪਣਾ (1950) ਹੋਣ ਦੇ ਬਾਅਦ ਤੋਂ ਹੀ ਸੁਪਰੀਮ ਕੋਰਟ ਦਾ ਮੋਟੋ “यतो धर्मस्ततो जयः” ਹੀ ਹੈ, ਨਾ ਕਿ “सत्यमेव जयते”।

ਇਸ ਫਰਜੀ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Akaal Media ਨਾਂ ਦਾ ਫੇਸਬੁੱਕ ਪੇਜ।

ਨਤੀਜਾ: Vishvas News ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਸੁਪਰੀਮ ਕੋਰਟ ਦੀ ਮੋਟੋ ਲਾਈਨ ਸ਼ੁਰੂ ਤੋਂ ਹੀ ‘यतो धर्मस्ततो जय:’ ਰਹੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts