ਰੇਲਵੇ ਦੇ ਪ੍ਰਾਈਵੇਟ ਹੋਣ ਦਾ ਦਾਅਵਾ ਪੂਰੀ ਤਰ੍ਹਾਂ ਫਰਜੀ ਸਾਬਿਤ ਹੋਇਆ ਹੈ। ਇਸੇ ਦੇ ਨਾਲ ਪੁਣੇ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਟਿਕਟ ਦਾ ਰੇਟ ਵਧਾਉਣ ਦਾ ਮਕਸਦ ਕੋਰੋਨਾ ਕਰਕੇ ਲੋਕਾਂ ਦੀ ਭੀੜ ਨੂੰ ਘੱਟ ਕਰਨਾ ਹੈ। ਇਸਦਾ ਰੇਲਵੇ ਦੇ ਪ੍ਰਾਈਵੇਟ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਾਂਗਰੇਸ ਦੇ ਸ਼ਾਸਨ ਵਿਚ ਰੇਲਵੇ ਸਰਕਾਰੀ ਸੀ, ਇਸਲਈ ਪਲੇਟਫਾਰਮ ਟਿਕਟ 3 ਰੁਪਏ ਦਾ ਸੀ। ਓਥੇ ਹੀ, ਭਾਜਪਾ ਦੇ ਸ਼ਾਸਨ ਵਿਚ ਰੇਲਵੇ ਪ੍ਰਾਈਵੇਟ ਹੋ ਗਿਆ ਹੈ, ਇਸੇ ਕਾਰਣ ਪਲੇਟਫਾਰਮ ਟਿਕਟ 50 ਰੁਪਏ ਦਾ ਹੋ ਗਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਰੇਲਵੇ ਨੂੰ ਪ੍ਰਾਈਵੇਟ ਕਰਨ ਦੀ ਗੱਲ ਫਰਜੀ ਪਾਈ ਗਈ ਹੈ। ਭਾਜਪਾ ਦੇ ਸ਼ਾਸਨ ਕਾਲ ਇਚ ਰੇਲਵੇ ਪ੍ਰਾਈਵੇਟ ਨਹੀਂ ਹੋਇਆ ਹੈ। ਹਾਲੇ ਵੀ ਰੇਲਵੇ ਦੇਸ਼ ਦੀ ਸੰਪਤੀ ਹੈ।
ਫੇਸਬੁੱਕ ਯੂਜ਼ਰ Deepi Reehal ਇੱਕ ਪੋਸਟ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਇੱਕ ਦਿਨ ਇੱਕ ਬੇਵਕੂਫ ਕਹਿੰਦਾ ਕਿ ਜੇ ਮੋਦੀ ਵੇਚ ਵੀ ਰਿਹਾ ਆ ਤਾਂ ਕੀ ਹੋਇਆ ਆਪਣੇ ਭਾਰਤ ਦੇ ਲੋਕਾਂ ਨੂੰ ਹੀ ਵੇਚ ਰਿਹਾ ਸਭ ਕੁੱਝ ਬਾਹਰਲਿਆਂ ਨੂੰ ਤੇ ਨਹੀਂ ਵੇਚ ਰਿਹਾ… ਇੱਕ ਪਰਚੀ 14/12/2011 ਦੀ ਜਿਸਦੀ ਪਲੇਟਫਾਰਮ ਟਿਕਟ 3/- ਰੁਪਏ ਤੇ ਇੱਕ 6/8/2020 ਦੀ ਜਿਸਤੇ ਪਲੇਟਫਾਰਮ ਦੀ ਟਿਕਟ 50/- ਰੁਪਏ ਪ੍ਰਾਈਵੇਟ ਹੁੰਦੇ ਸਾਰ ਹੀ ਕੀਮਤਾਂ ਦਾ ਵਾਧਾ 10 ਗੁਣਾ ਤੋਂ ਉੱਪਰ ਹੋ ਗਿਆ… ਜੇ ਇੱਕ ਸਾਲ ਚ ਇੱਕ ਗੁਣਾ ਵੀ ਵਧਾਈ ਹੁੰਦੀ ਤਾਂ ਵਰਤਮਾਨ ਚ ਸਰਕਾਰੀ ਪਰਚੀ 30/- ਰੁਪਏ ਹੋਣੀ ਸੀ ਬਾਕੀ ਤੁਸੀ ਆਪ ਸਿਆਣੇ ਹੋ… ਭਾਰਤ ਚ ਸਭ ਤੋਂ ਸਸਤਾ ਸੀ ਰੇਲਵੇ ਦਾ ਸਫਰ ਸੀ ਜਦ ਪਲੇਟਫਾਰਮ ਦੀ ਟਿਕਟ 50/- ਰੁਪਏ ਆ ਫਿਰ 50/- ਰੁਪਏ ਵਾਲੀ ਰੇਲ ਦੀ ਟਿਕਟ ਵੀ ਤਾਂ 10 ਗੁਣਾ ਵਧੀ ਹੋਵੇਗੀ…”
ਵਿਸ਼ਵਾਸ ਨਿਊਜ਼ ਦੇ ਚੈਟਬੋਟ ਨੰਬਰ (ਵਹਟਸਐੱਪ ਨੰਬਰ- 95992 99372) ‘ਤੇ ਵੀ ਇੱਕ ਯੂਜ਼ਰ ਨੇ ਰੇਲਵੇ ਦੇ ਪ੍ਰਾਈਵੇਟ ਹੋਣ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਦੀ ਸਚਾਈ ਬਾਰੇ ਪੁੱਛਿਆ।
ਵਾਇਰਲ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਇਸ ਪੋਸਟ ਵਿਚ ਰੇਲਵੇ ਦੇ ਪ੍ਰਾਈਵੇਟ ਹੋਣ ਦੀ ਗੱਲ ਕਹੀ ਗਈ ਹੈ, ਇਸਲਈ ਅਸੀਂ ਇਸ ਦੀ ਜਾਂਚ ਕਰਨ ਦਾ ਫੈਸਲਾ ਕੀਤਾ। ਸਬਤੋਂ ਪਹਿਲਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਲੇਟਫਾਰਮ ਟਿਕਟ 50 ਰੁਪਏ ਹੋਣ ਦੀ ਗੱਲ ਕਿੰਨੀ ਕੁ ਸਹੀ ਹੈ। ਇਸ ‘ਤੇ ਸਾਨੂੰ ਨਵਭਾਰਤ ਟਾਇਮਸ ਦੀ ਖਬਰ ਦਾ ਇੱਕ ਲਿੰਕ ਮਿਲਿਆ। ਇਸਦੇ ਵਿਚ ਦੱਸਿਆ ਗਿਆ ਹੈ ਕਿ ਰੇਲਵੇ ਦੇ ਪੁਣੇ ਡਿਵੀਜ਼ਨ ਵਿਚ ਪਲੇਟਫਾਰਮ ਟਿਕਟ ਦਾ ਰੇਟ ਵਧਾ ਕੇ 50 ਰੁਪਏ ਕੀਤਾ ਗਿਆ ਹੈ।
ਇਸੇ ਦੇ ਨਾਲ ਹੀ ਸਾਨੂੰ ਰੇਲਵੇ ਦੇ ਬੁਲਾਰੇ ਦਾ ਟਵੀਟ ਮਿਲਿਆ, ਜਿਸਦੇ ਵਿਚ ਲਿਖਿਆ ਸੀ – ਪੁਣੇ ਜੰਕਸ਼ਨ ਦੁਆਰਾ ਪਲੇਟਫਾਰਮ ਟਿਕਟ ਦਾ ਮੂਲ 50 ਰੁਪਏ ਕਰਨ ਦਾ ਉਦੇਸ਼ ਗੈਰ-ਜਰੂਰੀ ਰੂਪ ਤੋਂ ਸਟੇਸ਼ਨ ਆਉਣ ਵਾਲੇ ਲੋਕਾਂ ‘ਤੇ ਰੋਕ ਲਗਾਉਣਾ ਹੈ, ਜਿਸ ਨਾਲ ਸੋਸ਼ਲ ਦੂਰੀ ਦਾ ਪਾਲਣ ਕੀਤਾ ਜਾ ਸਕੇ। ਰੇਲਵੇ, ਪਲੇਟਫਾਰਮ ਟਿਕਟ ਦੀ ਦਰਾਂ ਨੂੰ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਇਸੇ ਪ੍ਰਕਾਰ ਕਾਬੂ ਕਰਦਾ ਆਇਆ ਹੈ। ਇਸਦੇ ਨਾਲ ਪਤਾ ਚਲਦਾ ਹੈ ਕਿ ਪਲੇਟਫਾਰਮ ਟਿਕਟ ਦਾ ਮੁੱਲ 50 ਰੁਪਏ ਕਰਨ ਦਾ ਪ੍ਰਾਈਵੇਟ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਰੇਲਵੇ ਦੇ ਪ੍ਰਾਈਵੇਟ ਹੋਣ ਨੂੰ ਲੈ ਕੇ ਸਾਨੂੰ ਰੇਲ ਮੰਤਰੀ ਪਿਯੂਸ਼ ਗੋਯਲ ਦਾ ਬਿਆਨ ਮਿਲਿਆ। moneycontrol.com ਵਿਚ ਛਪੀ ਖਬਰ ਅਨੁਸਾਰ, ਭਾਰਤੀ ਰੇਲਵੇ ਦੇ ਪ੍ਰਾਈਵੇਟ ਹੋਣ ਦੀ ਖਬਰਾਂ ‘ਤੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਯਲ ਨੇ ਸਾਫ-ਸਾਫ ਕਿਹਾ ਹੈ ਕਿ ਰੇਲਵੇ ਦਾ ਨਿਜੀਕਰਣ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕੁਝ ਰੂਟਸ ‘ਤੇ ਪ੍ਰਾਈਵੇਟ ਪਲੇਯਰ ਨੂੰ ਟਰੇਨ ਚਲਾਉਣ ਦੀ ਮਨਜੂਰੀ ਤੋਂ ਰੇਲਵੇ ਦੀ ਸੇਵਾ ਵਿਚ ਸੁਧਾਰ ਅਤੇ ਨਵੇਂ ਰੋਜ਼ਗਾਰ ਦੇ ਅਵਸਰ ਆਉਣਗੇ।
ਇਸੇ ਨਾਲ ਸਾਨੂੰ ਪਿਯੂਸ਼ ਗੋਯਲ ਦੇ ਦਫਤਰ ਤੋਂ ਕੀਤਾ ਗਿਆ ਟਵੀਟ ਮਿਲਿਆ। 12 ਜੁਲਾਈ, 2020 ਨੂੰ ਕੀਤੇ ਗਏ ਟਵੀਟ ਵਿਚ ਸਾਫ ਲਿਖਿਆ ਹੈ – ਰੇਲਵੇ ਦਾ ਨਹੀਂ ਹੋ ਰਿਹਾ ਹੈ ਨਿਜੀਕਰਣ, ਸਾਰੀ ਹਾਲੀਆ ਸੁਵਿਧਾਵਾਂ ਪਹਿਲਾਂ ਵਾਂਗ ਹੀ ਚੱਲਣਗੀਆਂ। ਨਿਜੀ ਭਾਗੀਦਾਰੀ ਨਾਲ 109 ਰੂਟ ‘ਤੇ ਚੱਲਣਗੀਆਂ ਵੱਧ 151 ਆਧੁਨਿਕ ਟਰੇਨ, ਜਿਸਦੇ ਨਾਲ ਵਧੇਗਾ ਰੋਜਗਾਰ, ਮਿਲਣਗੀਆਂ ਆਧੁਨਿਕ ਤਕਨੀਕਾਂ, ਵਧੇਗੀ ਸੁਵਿਧਾ ਅਤੇ ਸੁਰੱਖਿਆ।
ਇਸ ਮਾਮਲੇ ‘ਤੇ ਰੇਲਵੇ ਮੰਤਰਾਲੇ ਦੇ ਕਾਰਜਕਾਰੀ ਨਿਦੇਸ਼ਕ ਰਾਜੇਸ਼ ਦੱਤ ਨੇ ਕਿਹਾ ਹੈ ਕਿ ਰੇਲ ਮਹਾਪ੍ਰਬੰਧਕਾਂ ਦੇ ਕੋਲ ਭੀੜ ਨੂੰ ਘੱਟ ਕਰਨ ਲਈ ਪਲੇਟਫਾਰਮ ਟਿਕਟ ਦਾ ਰੇਟ ਵਧਾਉਣ ਦੀ ਸ਼ਕਤੀ ਹੈ। ਕੋਰੋਨਾ ਕਰਕੇ ਭੀੜ ਨਾ ਹੋਵੇ ਇਸ ਕਰਕੇ ਇਹ ਫੈਸਲਾ ਲਿਆ ਗਿਆ ਹੈ।
ਨਤੀਜਾ: ਰੇਲਵੇ ਦੇ ਪ੍ਰਾਈਵੇਟ ਹੋਣ ਦਾ ਦਾਅਵਾ ਪੂਰੀ ਤਰ੍ਹਾਂ ਫਰਜੀ ਸਾਬਿਤ ਹੋਇਆ ਹੈ। ਇਸੇ ਦੇ ਨਾਲ ਪੁਣੇ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਟਿਕਟ ਦਾ ਰੇਟ ਵਧਾਉਣ ਦਾ ਮਕਸਦ ਕੋਰੋਨਾ ਕਰਕੇ ਲੋਕਾਂ ਦੀ ਭੀੜ ਨੂੰ ਘੱਟ ਕਰਨਾ ਹੈ। ਇਸਦਾ ਰੇਲਵੇ ਦੇ ਪ੍ਰਾਈਵੇਟ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।