ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ 30 ਸਤੰਬਰ ਤੱਕ ਸਾਰੀਆਂ ਟ੍ਰੇਨਾਂ ਨੂੰ ਰੱਦ ਕਰਨ ਦਾ ਦਾਅਵਾ ਗਲਤ ਸਾਬਿਤ ਹੁੰਦਾ ਹੈ। ਭਾਰਤੀ ਰੇਲਵੇ ਨੇ ਆਪ ਟਵੀਟ ਕਰ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਮਹਾਮਾਰੀ ਦੇ ਸਮੇਂ ਸੋਸ਼ਲ ਮੀਡੀਆ ‘ਤੇ ਭਾਰਤੀ ਰੇਲਵੇ ਨਾਲ ਜੁੜਿਆ ਇੱਕ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ। ਮੁੱਖ ਰੂਪ ਤੋਂ ਟਵਿੱਟਰ, ਫੇਸਬੁੱਕ ਅਤੇ ਕਈ ਮੀਡੀਆ ਸੰਸਥਾਨ ਇਹ ਦਾਅਵਾ ਕਰ ਰਹੇ ਹਨ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ 30 ਸਤੰਬਰ ਤੱਕ ਸਾਰੀਆਂ ਪੈਸੇਂਜਰ, ਐਕਸਪ੍ਰੈਸ ਅਤੇ ਹੋਰ ਦੂਜੀ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਸਾਬਿਤ ਹੋਇਆ ਹੈ। ਭਾਰਤੀ ਰੇਲਵੇ ਨੇ ਸਾਫ ਕੀਤਾ ਹੈ ਕਿ ਅਜਿਹਾ ਕੋਈ ਨੋਟੀਫਿਕੇਸ਼ਨ ਉਨ੍ਹਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।
ਪੰਜਾਬ ਦੀ ਨਾਮਵਰ ਮੀਡੀਆ ਅਜੰਸੀ “Living India News” ਨੇ ਇੱਕ ਬ੍ਰੇਕਿੰਗ ਬੁਲੇਟਿਨ ਨੂੰ ਅਪਲੋਡ ਕੀਤਾ ਅਤੇ ਦਾਅਵਾ ਕੀਤਾ ਕਿ ਭਾਰਤੀ ਰੇਲਵੇ ਨੇ 30 ਸਤੰਬਰ ਤੱਕ ਸਾਰੀਆਂ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਹੈ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: “ਕੋਰੋਨਾ ਦੇ ਚਲਦੇ ਭਾਰਤੀ ਰੇਲ ਸੇਵਾ 30 ਸਿਤੰਬਰ ਤਕ ਰਹੇਗੀ ਬੰਦ”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਈਵਡ ਲਿੰਕ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਜਰੂਰੀ ਕੀਵਰਡ ਜਿਵੇਂ 30 ਸਤੰਬਰ ਭਾਰਤੀ ਰੇਲਵੇ ਆਦਿ ਨੂੰ ਗੂਗਲ ਸਰਚ ਕੀਤਾ। ਸਾਨੂੰ ਪ੍ਰਮਾਣਿਕ ਮੀਡੀਆ ਸੰਸਥਾਵਾਂ ਦੀ ਕੁਝ ਰਿਪੋਰਟ ਮਿਲੀਆਂ। ਅਜੇਹੀ ਹੀ ਇੱਕ ਦੈਨਿਕ ਜਾਗਰਣ ਦੀ ਵੀ ਮਿਲੀ। ਇਸ ਖਬਰ ਵਿਚ ਸਾਫ ਦੱਸਿਆ ਗਿਆ ਕਿ 30 ਸਤੰਬਰ ਤੱਕ ਟ੍ਰੇਨਾਂ ਨੂੰ ਰੱਦ ਕਰਨ ਦੀ ਖਬਰ ਨੂੰ ਰੇਲਵੇ ਨੇ ਫਰਜੀ ਦੱਸਿਆ ਹੈ।
ਦੈਨਿਕ ਜਾਗਰਣ ਦੀ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਤਾਂ ਸਾਨੂੰ ਭਾਰਤੀ ਰੇਲ ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਭਾਰਤੀ ਰੇਲਵੇ ਨੇ ਸਾਫ ਲਿਖਿਆ ਹੈ- ਕੁਝ ਮੀਡੀਆ ਰਿਪੋਰਟ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਨੇ ਸਾਰੀਆਂ ਰੈਗੂਲਰ ਟ੍ਰੇਨਾਂ ਨੂੰ 30 ਸਤੰਬਰ ਤੱਕ ਬੰਦ ਕਰ ਦਿੱਤਾ ਹੈ। ਇਹ ਦਾਅਵਾ ਸਹੀ ਨਹੀਂ ਹੈ। ਰੇਲਵੇ ਮੰਤਰਾਲੇ ਦੀ ਤਰਫ਼ੋਂ ਅਜਿਹਾ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਗਿਆ ਹੈ। ਸਪੈਸ਼ਲ ਐਕਸਪ੍ਰੈਸ ਮੇਲ ਟ੍ਰੇਨਾਂ ਚਲਦੀ ਰਹਿਣਗੀਆਂ।
ਵਿਸ਼ਵਾਸ ਨਿਊਜ਼ ਨੇ ਇਸ ਸਬੰਧ ਵਿਚ ਰੇਲਵੇ ਦੀ ਯਾਤਰੀ ਸੁਵਿਧਾ ਸਮਿਤੀ ਦੇ ਸਦਸ ਅਰੁਣੇਸ਼ ਮਿਸ਼ਰਾ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਵੀ 30 ਸਤੰਬਰ ਤੱਕ ਸਾਰੀਆਂ ਟ੍ਰੇਨਾਂ ਨੂੰ ਕੈਂਸਲ ਕੀਤੇ ਜਾਣ ਦੀ ਖਬਰ ਨੂੰ ਫਰਜੀ ਦੱਸਿਆ। ਅਰੁਣੇਸ਼ ਨੇ ਦੱਸਿਆ ਕਿ ਰੇਲਵੇ ਦੀ ਸਪੈਸ਼ਲ ਟ੍ਰੇਨਾਂ ਚਲਦੀ ਰਹਿਣਗੀਆਂ ਅਤੇ ਬਾਕੀ ਟ੍ਰੇਨਾਂ ਪਹਿਲਾਂ ਵਾਂਗ ਸਸਪੈਂਡ ਰਹਿਣਗੀਆਂ।
ਤੁਹਾਨੂੰ ਦੱਸ ਦਈਏ ਕਿ ਰੇਲ ਮੰਤਰਾਲੇ ਨੇ ਵੀ 11 ਅਗਸਤ ਨੂੰ ਬਿਆਨ ਦੇ ਕੇ ਕਿਹਾ ਹੈ ਕਿ ਸਾਰੀ ਸਪੈਸ਼ਲ ਟ੍ਰੇਨਾਂ ਪਹਿਲਾਂ ਵਾਂਗ ਚਲਦੀਆਂ ਰਹਿਣਗੀਆਂ। ਰੇਲਵੇ ਨੇ ਸਾਫ ਕੀਤਾ ਹੈ ਕਿ ਇਨ੍ਹਾਂ ਦੇ ਅਤਿਰਿਕਤ ਨਿਯਮਤ ਪੈਸੇਂਜਰ ਟ੍ਰੇਨਾਂ ਅਤੇ ਸਬਅਰਬਨ ਟ੍ਰੇਨਾਂ ਪਹਿਲਾਂ ਵਾਂਗ ਹੀ ਸਸਪੈਂਡ ਰਹਿਣਗੀਆਂ। ਜਰੂਰਤ ਦੇ ਮੁਤਾਬਕ ਸਪੈਸ਼ਲ ਟ੍ਰੇਨਾਂ ਨੂੰ ਵਧਾਇਆ ਵੀ ਜਾ ਸਕਦਾ ਹੈ।
ਇਸ ਦਾਅਵੇ ਨੂੰ ਮੀਡੀਆ ਅਜੰਸੀ Living India News ਨੇ ਸ਼ੇਅਰ ਕੀਤਾ ਹੈ। ਇਹ ਪੰਜਾਬ ਅਤੇ ਹਰਿਆਣਾ ਨਾਲ ਜੁੜੀ ਖਬਰਾਂ ਨੂੰ ਵੱਧ ਕਵਰ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ 30 ਸਤੰਬਰ ਤੱਕ ਸਾਰੀਆਂ ਟ੍ਰੇਨਾਂ ਨੂੰ ਰੱਦ ਕਰਨ ਦਾ ਦਾਅਵਾ ਗਲਤ ਸਾਬਿਤ ਹੁੰਦਾ ਹੈ। ਭਾਰਤੀ ਰੇਲਵੇ ਨੇ ਆਪ ਟਵੀਟ ਕਰ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।