ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਿਧਾਇਕ ਦੀ ਕੁੱਟਮਾਰ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਹੈ। ਗ੍ਰਾਮੀਣਾਂ ਦੇ ਆਪਸੀ ਵਿਵਾਦ ਦੇ ਵੀਡੀਓ ਨੂੰ ਫਰਜੀ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਹਰਿਆਣਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਦਫਤਰ ਵਿਚ ਵੜਕੇ ਇੱਕ ਸ਼ਕਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਜਿਹੜੇ ਸ਼ਕਸ ਨਾਲ ਕੁੱਟਮਾਰ ਹੋ ਰਹੀ ਹੈ, ਉਹ ਇੱਕ ਵਿਧਾਇਕ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਜੁਲਾਈ ਵਿਚ ਕਰਨਾਲ ਦੇ ਮੁਨਕ ਪੈਂਦੇ SDO ਦਫਤਰ ਹੋਈ ਕੁੱਟਮਾਰ ਨੂੰ ਵਿਧਾਇਕ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ “ਗਿਆਨੀ ਰਵਿੰਦਰਪਾਲ ਸਿੰਘ ਰਾਜਸਥਾਨੀ ਵਿਦਿਆਰਥੀ ਦਮਦਮੀ ਟਕਸਾਲ” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਇਕ ਵਿਧਾਇਕ ਦੀ ਕੁਟਮਾਰ ਵੀਡੀਓ ਹਰਿਆਣਾ ਦੀ ਲਗਦੀ ਬੋਲੀ ਤੋਂ
“
ਵਾਇਰਲ ਪੋਸਟ ਦਾ ਆਰਕਾਇਵਡ ਅਤੇ ਫੇਸਬੁੱਕ ਲਿੰਕ।
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਪਾਇਆ ਅਤੇ ਇਸਦੇ ਸਕ੍ਰੀਨਸ਼ੋਟ ਕੱਢੇ। ਫੇਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੌਰਾਨ ਵਾਇਰਲ ਵੀਡੀਓ ਸਾਨੂੰ ਕਈ ਥਾਂ ਮਿਲਿਆ।
‘Zee Punjab Haryana Himachal’ ਨਾਂ ਦੇ ਇੱਕ ਯੂਟਿਊਬ ਚੈਨਲ ‘ਤੇ 22 ਜੁਲਾਈ ਨੂੰ ਅਪਲੋਡ ਖਬਰ ਵਿਚ ਵੀ ਇਸੇ ਵੀਡੀਓ ਦਾ ਇਸਤੇਮਾਲ ਕੀਤਾ ਗਿਆ। ਖਬਰ ਵਿਚ ਦੱਸਿਆ ਗਿਆ ਕਿ ਕਰਨਾਲ ਦੇ ਮੁਨਕ ਪੈਂਦੇ ਬਿਜਲੀ ਨਿਗਮ SDO ਦਫਤਰ ਵਿਚ ਹੋਈ ਕੁੱਟਮਾਰ।
ਪੜਤਾਲ ਦੌਰਾਨ ਸਾਨੂੰ ANI ਦੀ ਵੈੱਬਸਾਈਟ ‘ਤੇ ਵੀ ਵਾਇਰਲ ਪੋਸਟ ਦਾ ਵੀਡੀਓ ਗ਼ਰੇਬ ਮਿਲਿਆ। ਖਬਰ ਅਨੁਸਾਰ, ਹਰਿਆਣਾ ਦੇ ਕਰਨਾਲ ਵਿਚ ਬਿਜਲੀ ਵਿਭਾਗ ਦੇ ਦਫਤਰ ਵਿਚ 22 ਜੁਲਾਈ ਨੂੰ ਪੰਜ ਲੋਕਾਂ ਨੇ ਸ਼ਿਕਾਇਤ ਕਰਨ ਆਏ ਆਦਮੀ ਨਾਲ ਕੁੱਟਮਾਰ ਕੀਤੀ। ਇਸਦੇ ਬਾਅਦ ਤਿੰਨ ਲੋਕਾਂ ਨੂੰ ਗਿਰਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ।
ਵੀਡੀਓ ਬਾਰੇ ਵਿਸਤਾਰ ਨਾਲ ਜਾਣਨ ਲਈ ਅਸੀਂ ਦੈਨਿਕ ਜਾਗਰਣ ਦੇ ਕਰਨਾਲ ਦੇ ਮੁਨਕ ਸੰਵਾਦਦਾਤਾ ਦਲ ਸਿੰਘ ਮਾਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ 22 ਜੁਲਾਈ ਨੂੰ ਗਗਸੀਨਾ ਪਿੰਡ ਦੇ ਕੁਝ ਲੋਕ SDO ਦਫਤਰ ਵਿਚ ਸ਼ਿਕਾਇਤ ਲੈ ਕੇ ਪੁੱਜੇ ਸਨ, ਜਿਸਦੇ ਬਾਅਦ ਪਿੰਡ ਦੇ ਹੀ ਦੂਜੇ ਗੁਟ ਦੇ ਲੋਕਾਂ ਨੇ ਦਫਤਰ ਵਿਚ ਵੜਕੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ।
ਪੂਰੇ ਮਾਮਲੇ ਨੂੰ ਲੈ ਕੇ ਘਰੌਂਡਾ (Gharaunda) ਪੁਲਿਸ ਸਟੇਸ਼ਨ ਦੇ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਇਹ ਆਪਸੀ ਵਿਵਾਦ ਦਾ ਮਾਮਲਾ ਸੀ। ਇਸਦੇ ਵਿਚ ਵਿਧਾਇਕ ਵਾਲੀ ਗੱਲ ਫਰਜੀ ਹੈ।
ਪੜਤਾਲ ਦੇ ਅੰਤ ਵਿਚ ਅਸੀਂ ਫੇਸਬੁੱਕ ਪੇਜ “ਗਿਆਨੀ ਰਵਿੰਦਰਪਾਲ ਸਿੰਘ ਰਾਜਸਥਾਨੀ ਵਿਦਿਆਰਥੀ ਦਮਦਮੀ ਟਕਸਾਲ” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇਹ ਪੇਜ 11 ਅਪ੍ਰੈਲ 2019 ਨੂੰ ਬਣਾਇਆ ਗਿਆ ਸੀ ਅਤੇ ਇਸ ਪੇਜ ਨੂੰ 319 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਿਧਾਇਕ ਦੀ ਕੁੱਟਮਾਰ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਹੈ। ਗ੍ਰਾਮੀਣਾਂ ਦੇ ਆਪਸੀ ਵਿਵਾਦ ਦੇ ਵੀਡੀਓ ਨੂੰ ਫਰਜੀ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।